Friday, 9th of October 2026

ਗੁਰਬਾਣੀ ਪ੍ਰਸਾਰਣ: GTC ਨੈੱਟਵਰਕ ਦੇ MD ਅਤੇ ਪ੍ਰਧਾਨ ਰਬਿੰਦਰ ਨਾਰਾਇਣ ਨੇ ਸਾਂਝਾ ਕੀਤਾ 2008 ਦਾ SGPC ਦਾ ਹਲਫ਼ਨਾਮਾ

GTC ਨੈੱਟਵਰਕ ਦੇ MD ਅਤੇ ਪ੍ਰਧਾਨ ਸ੍ਰੀ ਰਬਿੰਦਰ ਨਾਰਾਇਣ ਨੇ ਸਾਲ 2008 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ SGPC ਵੱਲੋਂ ਦਾਖ਼ਲ ਕੀਤਾ ਗਿਆ ਇੱਕ ਹਲਫ਼ਨਾਮਾ (affidavit) ਸਾਂਝਾ ਕੀਤਾ ਹੈ। 10 ਮਾਰਚ 2008 ਦੇ ਇਸ ਦਸਤਾਵੇਜ਼ ਰਾਹੀਂ ਗੁਰਬਾਣੀ ਕੀਰਤਨ ਨੂੰ ਵੱਖ-ਵੱਖ ਪਲੇਟਫਾਰਮਾਂ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੇ ਮੁੱਦੇ ਨੂੰ ਮੁੜ ਚਰਚਾ ਵਿੱਚ ਲਿਆਉਂਦਾ ਗਿਆ ਹੈ।

Edited By: Lajwinder Kaur | Updated at:
ਗੁਰਬਾਣੀ ਪ੍ਰਸਾਰਣ: GTC ਨੈੱਟਵਰਕ ਦੇ MD ਅਤੇ ਪ੍ਰਧਾਨ ਰਬਿੰਦਰ ਨਾਰਾਇਣ ਨੇ ਸਾਂਝਾ ਕੀਤਾ 2008 ਦਾ SGPC ਦਾ ਹਲਫ਼ਨਾਮਾ

ਗੁਰਬਾਣੀ ਪ੍ਰਸਾਰਣ: GTC ਨੈੱਟਵਰਕ ਦੇ MD ਅਤੇ ਪ੍ਰਧਾਨ ਰਬਿੰਦਰ ਨਾਰਾਇਣ ਨੇ ਸਾਂਝਾ ਕੀਤਾ 2008 ਦਾ SGPC ਦਾ ਹਲਫ਼ਨਾਮਾ

ਗੁਰਬਾਣੀ ਕੀਰਤਨ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਅਤੇ ਵੱਖ-ਵੱਖ ਪਲੇਟਫਾਰਮਾਂ 'ਤੇ ਇਸ ਦੇ ਪ੍ਰਸਾਰਣ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚਰਚਾ ਤੇਜ਼ ਹੋ ਗਈ ਹੈ। ਇਸੇ ਦੌਰਾਨ GTC ਨੈੱਟਵਰਕ ਦੇ ਫਾਊਂਡਰ, ਮੈਨੇਜਿੰਗ ਡਾਇਰੈਕਟਰ (MD) ਅਤੇ ਪ੍ਰੈਜੀਡੈਂਟ ਸ੍ਰੀ ਰਬਿੰਦਰ ਨਾਰਾਇਣ ਨੇ ਆਪਣੇ ਫੇਸਬੁੱਕ ਪੋਸਟ ਰਾਹੀਂ ਸਾਲ 2008 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਖ਼ਲ SGPC ਦੇ ਇੱਕ ਹਲਫ਼ਨਾਮੇ (affidavit) ਨੂੰ ਜਨਤਕ ਚਰਚਾ ਵਿੱਚ ਲਿਆਉਂਦਾ ਹੈ।

ਜੀਟੀਸੀ (GTC) ਨੈੱਟਵਰਕ ਦੇ ਸੰਸਥਾਪਕ, ਮੈਨੇਜਿੰਗ ਡਾਇਰੈਕਟਰ ਅਤੇ ਪ੍ਰਧਾਨ ਸ੍ਰੀ ਰਬਿੰਦਰ ਨਾਰਾਇਣ ਨੇ ਆਪਣੇ ਪੋਸਟ ਵਿੱਚ C.W.P. No. 16097 of 2007 ਨਾਲ ਜੁੜੇ ਦਸਤਾਵੇਜ਼ ਦੀ ਤਸਵੀਰ ਸਾਂਝੀ ਕਰਦਿਆਂ SGPC ਵੱਲੋਂ ਅਦਾਲਤ ਵਿੱਚ ਦਾਖ਼ਲ affidavit ਦੇ ਇੱਕ ਮਹੱਤਵਪੂਰਨ ਅੰਸ਼ ਦਾ ਜ਼ਿਕਰ ਕੀਤਾ ਹੈ। ਪੋਸਟ ਦੇ ਅਨੁਸਾਰ, ਇਹ affidavit 10 ਮਾਰਚ 2008 ਨੂੰ ਦਾਖ਼ਲ ਕੀਤਾ ਗਿਆ ਸੀ।

‘ਗੁਰਬਾਣੀ ਸੰਗਤ ਦੀ ਹੈ’

ਸ੍ਰੀ ਰਬਿੰਦਰ ਨਾਰਾਇਣ ਨੇ ਪੋਸਟ ਵਿੱਚ ਲਿਖਿਆ  ਹੈ- 'ਸਤਿਕਾਰਯੋਗ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ,

ਸਤਿਕਾਰਯੋਗ ਸੀਨੀਅਰ ਅਕਾਲੀ ਆਗੂ ਐਡਵੋਕੇਟ ਮਹੇਸ਼ਇੰਦਰ ਸਿੰਘ ਗਰੇਵਾਲ ਜੀ,

ਸਤਿਕਾਰਯੋਗ ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ ਜੀ,

2008 ਵਿਚ ਸ਼੍ਰੋਮਣੀ ਕਮੇਟੀ ਨੇ ਮਾਨਯੋਗ ਹਾਈ ਕੋਰਟ ਵਿਚ ਸਹੁੰ ਖਾ ਕੇ ਦੱਸਿਆ ਸੀ ਕਿ ਗੁਰਬਾਣੀ ਪ੍ਰਸਾਰਣ ਕਿਸ ਲਈ ਹੈ।

ਇਹ ਸਤਰ ਪੜ੍ਹੋ। ਇਹ ਸ਼੍ਰੋਮਣੀ ਕਮੇਟੀ ਦੇ ਆਪਣੇ ਹਲਫ਼ਨਾਮੇ ਵਿਚੋਂ ਹੈ (ਪੰਜਾਬ ਤੇ ਹਰਿਆਣਾ ਹਾਈ ਕੋਰਟ, ਸੀ.ਡਬਲਯੂ.ਪੀ. ਨੰ: 16097/2007, ਹਲਫ਼ਨਾਮਾ ਮਿਤੀ 10.03.2008, ਮੱਦ 3):

“ ਸ਼੍ਰੋਮਣੀ ਕਮੇਟੀ ਦਾ ਯਤਨ ਇਹੀ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਸਾਰੇ ਪਲੇਟਫ਼ਾਰਮਾਂ ਉੱਤੇ, ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚੇ।“

ਸਾਰੇ ਪਲੇਟਫ਼ਾਰਮ।

ਵੱਧ ਤੋਂ ਵੱਧ ਦਰਸ਼ਕ।

ਸਿੱਖ ਅਤੇ ਗ਼ੈਰ-ਸਿੱਖ।

ਸਾਰੀ ਦੁਨੀਆ।

ਇਹ ਜੀ.ਟੀ.ਸੀ. ਦੀ ਦਲੀਲ ਨਹੀਂ। ਇਹ ਸ਼੍ਰੋਮਣੀ ਕਮੇਟੀ ਦਾ ਆਪਣਾ ਹਲਫ਼ੀਆ ਬਿਆਨ ਹੈ।

ਜਦੋਂ ਸੰਗਤ ਨੇ ਮੰਗਿਆ, ਤਾਂ ਪਲੇਟਫ਼ਾਰਮ ਦੀ ਘਾਟ ਹੀ ਮਸਲਾ ਸੀ। ਅਤੇ ਸ਼੍ਰੋਮਣੀ ਕਮੇਟੀ ਨੇ ਉਹ ਮਸਲਾ ਹੱਲ ਕੀਤਾ।

ਅੱਜ ਸੰਗਤ ਫਿਰ ਮੰਗ ਰਹੀ ਹੈ।

ਜੀ.ਟੀ.ਸੀ. ਪੰਜਾਬੀ ਉਹੀ ਪਵਿੱਤਰ ਪ੍ਰਸਾਰਣ ਡੀ.ਡੀ. ਫ੍ਰੀ ਡਿਸ਼ ਦੇ ਘਰਾਂ ਤੱਕ ਅਤੇ ਉਨ੍ਹਾਂ ਪਲੇਟਫ਼ਾਰਮਾਂ ਤੱਕ ਪਹੁੰਚਾ ਰਿਹਾ ਹੈ ਜਿੱਥੇ ਇਹ ਪਹਿਲਾਂ ਕਦੇ ਨਹੀਂ ਸੀ। ਬਿਨਾਂ ਕਿਸੇ ਇਸ਼ਤਿਹਾਰ ਦੇ। ਬਿਨਾਂ ਇੱਕ ਰੁਪਏ ਦੀ ਆਮਦਨ ਦੇ। ਬਿਨਾਂ ਕੁਝ ਮੰਗੇ।

ਅਸੀਂ ਸ਼੍ਰੋਮਣੀ ਕਮੇਟੀ ਦੇ ਬਿਆਨ ਦੀ ਉਲੰਘਣਾ ਨਹੀਂ ਕਰ ਰਹੇ।

ਅਸੀਂ ਉਸ ਨੂੰ ਪੂਰਾ ਕਰ ਰਹੇ ਹਾਂ।

ਹਲਫ਼ਨਾਮਾ ਅਦਾਲਤੀ ਰਿਕਾਰਡ ਹੈ। ਕੋਈ ਵੀ ਪੜ੍ਹ ਸਕਦਾ ਹੈ।

ਗੁਰਬਾਣੀ ਸੰਗਤ ਦੀ ਹੈ। ਸ਼੍ਰੋਮਣੀ ਕਮੇਟੀ ਨੇ ਖ਼ੁਦ ਕਿਹਾ ਸੀ। ਸਹੁੰ ਖਾ ਕੇ।''

‘ਸਭ ਪ੍ਰੋਗਰਾਮਾਂ / ਪਲੇਟਫਾਰਮਾਂ 'ਤੇ ਉਪਲਬਧ ਹੋਵੇ ਗੁਰਬਾਣੀ ਕੀਰਤਨ’

ਉਨ੍ਹਾਂ ਵੱਲੋਂ ਸਾਂਝੇ ਕੀਤੇ ਗਏ ਦਸਤਾਵੇਜ਼ ਮੁਤਾਬਕ, affidavit ਦੇ ਪੈਰਾਗ੍ਰਾਫ਼ 3 ਵਿੱਚ SGPC ਵੱਲੋਂ ਕਿਹਾ ਗਿਆ ਸੀ ਕਿ ਉਸ ਦਾ ਯਤਨ ਹੈ ਕਿ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਪ੍ਰਸਾਰਿਤ ਹੋਣ ਵਾਲਾ ਗੁਰਬਾਣੀ ਕੀਰਤਨ ਸਾਰੇ ਪਲੇਟਫਾਰਮਾਂ 'ਤੇ ਉਪਲਬਧ ਹੋਵੇ, ਤਾਂ ਜੋ ਦੁਨੀਆ ਭਰ ਵਿੱਚ ਵੱਧ ਤੋਂ ਵੱਧ ਦਰਸ਼ਕ, ਸਿੱਖ ਅਤੇ ਗੈਰ-ਸਿੱਖ, ਇਸ ਦਾ ਲਾਭ ਉਠਾ ਸਕਣ। 

GTC ਪੰਜਾਬੀ ਦੇ ਪ੍ਰਸਾਰਣ ਯਤਨਾਂ ਦਾ ਵੀ ਕੀਤਾ ਜ਼ਿਕਰ

ਆਪਣੀ ਫੇਸਬੁੱਕ ਪੋਸਟ ਵਿੱਚ GTC ਨੈੱਟਵਰਕ ਦੇ ਫਾਊਂਡਰ, MD ਅਤੇ ਪ੍ਰਧਾਨ ਸ੍ਰੀ ਰਬਿੰਦਰ ਨਾਰਾਇਣ ਨੇ ਇਸ ਪੁਰਾਣੇ ਹਲਫ਼ਨਾਮੇ ਨੂੰ ਮੌਜੂਦਾ ਸਮੇਂ ਵਿੱਚ ਗੁਰਬਾਣੀ ਪ੍ਰਸਾਰਣ ਨਾਲ ਜੋੜਦਿਆਂ GTC ਪੰਜਾਬੀ ਦੇ ਯਤਨਾਂ ਦਾ ਜ਼ਿਕਰ ਕੀਤਾ। ਪੋਸਟ ਮੁਤਾਬਕ, GTC ਪੰਜਾਬੀ ਸ੍ਰੀ ਹਰਿਮੰਦਰ ਸਾਹਿਬ ਤੋਂ ਆਉਣ ਵਾਲੀ ਗੁਰਬਾਣੀ ਫੀਡ ਨੂੰ DD ਫ੍ਰੀ ਡਿਸ਼ ਸਮੇਤ ਉਨ੍ਹਾਂ ਪਲੇਟਫਾਰਮਾਂ ਅਤੇ ਘਰਾਂ ਤੱਕ ਪਹੁੰਚਾ ਰਿਹਾ ਹੈ, ਜਿੱਥੇ ਇਹ ਪਹਿਲਾਂ ਉਪਲਬਧ ਨਹੀਂ ਸੀ। ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਪ੍ਰਸਾਰਣ ਬਿਨਾਂ ਕਿਸੇ ਇਸ਼ਤਿਹਾਰ ਅਤੇ ਵਪਾਰਕ ਮਾਲੀਏ ਦੇ ਉਦੇਸ਼ ਦੇ ਕੀਤਾ ਜਾ ਰਿਹਾ ਹੈ।

‘ਅਸੀਂ SGPC ਦੀ ਕਹੀ ਗੱਲ ਦਾ ਉਲੰਘਣਾ ਨਹੀਂ, ਪਾਲਣ ਕਰ ਰਹੇ ਹਾਂ’

ਸ੍ਰੀ ਰਬਿੰਦਰ ਨਾਰਾਇਣ ਨੇ ਆਪਣੇ ਪੋਸਟ ਵਿੱਚ SGPC ਦੇ 2008 ਦੇ affidavit ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ SGPC ਨੇ ਅਦਾਲਤ ਦੇ ਸਨਮੁੱਖ ਗੁਰਬਾਣੀ ਕੀਰਤਨ ਨੂੰ ਸਾਰੇ ਪਲੇਟਫਾਰਮਾਂ 'ਤੇ ਉਪਲਬਧ ਕਰਵਾਉਣ ਅਤੇ ਵੱਧ ਤੋਂ ਵੱਧ ਦਰਸ਼ਕਾਂ ਤੱਕ ਪਹੁੰਚਾਉਣ ਦੀ ਗੱਲ ਕਹੀ ਸੀ, ਤਾਂ ਅੱਜ ਸੰਗਤ ਤੱਕ ਗੁਰਬਾਣੀ ਪਹੁੰਚਾਉਣ ਦੇ ਯਤਨ ਨੂੰ ਉਸੇ ਭਾਵਨਾ ਦੇ ਸੰਦਰਭ ਵਿੱਚ ਦੇਖਿਆ ਜਾਣਾ ਚਾਹੀਦਾ ਹੈ।

ਪੋਸਟ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ GTC ਪੰਜਾਬੀ SGPC ਦੀ ਉਸ ਸਮੇਂ ਅਦਾਲਤ ਵਿੱਚ ਦਰਜ ਕਰਵਾਈ ਗਈ ਸਥਿਤੀ ਦਾ ਉਲੰਘਣਾ ਨਹੀਂ ਕਰ ਰਿਹਾ, ਸਗੋਂ ਉਸ ਨੂੰ ਪੂਰਾ ਕਰ ਰਿਹਾ ਹੈ।