Friday, 9th of October 2026

ਖ਼ੁਸ਼ਖ਼ਬਰੀ! ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦੀ ਪ੍ਰੀਖਿਆ ਜੁਲਾਈ 'ਚ, ਖਿੱਚ ਲਓ ਤਿਆਰੀਆਂ….

Edited By: Lajwinder Kaur | Updated at:
ਖ਼ੁਸ਼ਖ਼ਬਰੀ! ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦੀ ਪ੍ਰੀਖਿਆ ਜੁਲਾਈ 'ਚ, ਖਿੱਚ ਲਓ ਤਿਆਰੀਆਂ….

ਖ਼ੁਸ਼ਖ਼ਬਰੀ! ਪੰਜਾਬ ਪੁਲਿਸ ਕਾਂਸਟੇਬਲ ਭਰਤੀ ਦੀ ਪ੍ਰੀਖਿਆ ਜੁਲਾਈ 'ਚ, ਖਿੱਚ ਲਓ ਤਿਆਰੀਆਂ….

ਪੰਜਾਬ ਪੁਲਿਸ ਵਿੱਚ 3,298 ਕਾਂਸਟੇਬਲ (ਜ਼ਿਲ੍ਹਾ ਅਤੇ ਆਰਮਡ ਕੈਡਰ) ਭਰਤੀ-2026 ਲਈ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ਕੰਪਿਊਟਰ ਆਧਾਰਿਤ ਪ੍ਰੀਖਿਆ (CBT) 1 ਜੁਲਾਈ 2026 ਤੋਂ ਸ਼ੁਰੂ ਹੋਵੇਗੀ। ਇਸ ਸਬੰਧੀ ਐਡਮਿਟ ਕਾਰਡ ਜਲਦ ਹੀ ਜਾਰੀ ਕੀਤੇ ਜਾਣਗੇ। ਵਿਭਾਗ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪ੍ਰੀਖਿਆ ਨਾਲ ਸਬੰਧਤ ਸਾਰੀਆਂ ਤਾਜ਼ਾ ਜਾਣਕਾਰੀਆਂ ਲਈ ਨਿਯਮਿਤ ਤੌਰ 'ਤੇ ਅਧਿਕਾਰਤ ਵੈੱਬਸਾਈਟ 'ਤੇ ਨਜ਼ਰ ਰੱਖਣ।

ਮਾਰਚ ਮਹੀਨੇ ਵਿੱਚ ਕੱਢੀ ਸੀ ਭਰਤੀ

ਦੱਸ ਦਈਏ ਕਿ ਪੰਜਾਬ ਪੁਲਿਸ ਨੇ ਇਹ ਭਰਤੀ ਮਾਰਚ 2026 ਵਿੱਚ ਜਾਰੀ ਕੀਤੀ ਸੀ। ਇਸ ਦੌਰਾਨ ਜ਼ਿਲ੍ਹਾ ਕੈਡਰ ਵਿੱਚ 2,522 ਅਤੇ ਆਰਮਡ ਕੈਡਰ ਵਿੱਚ 776 ਅਸਾਮੀਆਂ ਭਰੀਆਂ ਜਾਣੀਆਂ ਹਨ। ਹੁਣ ਇਸ ਭਰਤੀ ਲਈ ਪ੍ਰੀਖਿਆ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ੁਰੂਆਤ ਵਿੱਚ ਅਰਜ਼ੀ ਦੇਣ ਦੀ ਆਖਰੀ ਮਿਤੀ 30 ਮਾਰਚ 2026 ਤੈਅ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿੱਚ ਦੁਬਾਰਾ ਲਿੰਕ ਖੋਲ੍ਹ ਕੇ 5 ਮਈ 2026 ਤੱਕ ਵਧਾ ਦਿੱਤਾ ਗਿਆ ਸੀ। ਇਸ ਕਾਰਨ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ।