Friday, 9th of October 2026

ਸੰਗਤਾਂ ਲਈ ਚੰਗੀ ਖਬਰ! GTC ਪੰਜਾਬੀ 'ਤੇ ਨਹੀਂ ਰੁਕੇਗਾ ਗੁਰਬਾਣੀ ਦਾ ਸਿੱਧਾ ਪ੍ਰਸਾਰਣ; ਦਿੱਲੀ ਹਾਈਕੋਰਟ ਨੇ ਸਟੇਅ ਤੋਂ ਕੀਤਾ ਇਨਕਾਰ…

ਗੁਰਬਾਣੀ ਪ੍ਰਸਾਰਣ ਮਾਮਲੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਹਾਈਕੋਰਟ ਨੇ ਸਟੇਅ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਸੰਗਤਾਂ ਲਈ ਰਾਹਤ ਭਰੀ ਖ਼ਬਰ ਹੈ ਕਿ ਜੀਟੀਸੀ ਪੰਜਾਬੀ (GTC Punjabi) 'ਤੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਜਾਰੀ ਰਹੇਗਾ ਅਤੇ ਇਹ ਰੁਕੇਗਾ ਨਹੀਂ।

Edited By: Lajwinder Kaur | Updated at:

ਪ੍ਰਾਪਤ ਜਾਣਕਾਰੀ ਅਨੁਸਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC)  ਅਤੇ ਪੀਟੀਸੀ ਨੈਟਵਰਕ ਵੱਲੋਂ ਇਸ ਮਾਮਲੇ ਨੂੰ ਲੈ ਕੇ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕੀਤੀ ਗਈ ਸੀ। ਸੁਣਵਾਈ ਦੌਰਾਨ ਜੀਟੀਸੀ ਨੈਟਵਰਕ ਵੱਲੋਂ ਸੀਨੀਅਰ ਵਕੀਲ ਪੀ.ਐੱਸ. ਪਤਵਾਲੀਆ ਅਤੇ ਪਵਨਜੀਤ ਬਿੰਦਰਾ ਅਦਾਲਤ ਵਿੱਚ ਪੇਸ਼ ਹੋਏ।

ਜੀਟੀਸੀ ਪੰਜਾਬੀ 'ਤੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਨਿਰਵਿਘਨ ਜਾਰੀ ਰਹੇਗਾ- MD ਰਬਿੰਦਰ ਨਾਰਾਇਣ 

ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਜੀ.ਟੀ.ਸੀ. (GTC) ਨੈੱਟਵਰਕ ਦੇ ਫਾਊਂਡਰ, ਮੈਨੇਜਿੰਗ ਡਾਇਰੈਕਟਰ (MD) ਅਤੇ ਪ੍ਰੈਜੀਡੈਂਟ ਰਬਿੰਦਰ ਨਾਰਾਇਣ  ਨੇ ਬਿਆਨ ਦਿੱਤਾ ਹੈ ਕਿ "ਇਹ ਜਜਮੈਂਟ ਗੁਰੂ ਨੇ ਸੁਣਾਈ ਹੈ।" ਦੱਸਣਯੋਗ ਹੈ ਕਿ ਜੀਟੀਸੀ ਪੰਜਾਬੀ ਵੱਲੋਂ ਲੰਘੀ 6 ਅਗਸਤ 2026 ਤੋਂ ਲਗਾਤਾਰ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ ਅਤੇ ਅਦਾਲਤ ਦੇ ਇਸ ਫ਼ੈਸਲੇ ਨਾਲ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਨਿਰਵਿਘਨ ਜਾਰੀ ਰਹਿਣ ਦਾ ਰਸਤਾ ਸਾਫ਼ ਹੋ ਗਿਆ ਹੈ।

ਦੱਸ ਦਈਏ ਜੀਟੀਸੀ ਪੰਜਾਬੀ ਸ੍ਰੀ ਹਰਿਮੰਦਰ ਸਾਹਿਬ ਜੀ (ਅੰਮ੍ਰਿਤਸਰ) ਤੋਂ ਆਉਣ ਵਾਲੀ ਗੁਰਬਾਣੀ ਨੂੰ ਡੀ.ਡੀ. ਫ੍ਰੀ ਡਿਸ਼ ਪਲੇਟਫਾਰਮ ਰਾਹੀਂ ਘਰਾਂ ਤੱਕ ਪਹੁੰਚਾਈ ਜਾ ਰਹੀ ਹੈ, ਜਿੱਥੇ ਇਹ ਪਹਿਲਾਂ ਉਪਲਬਧ ਨਹੀਂ ਸੀ। ਇਹ ਸੰਗਤਾਂ ਦੇ ਲਈ ਖੁਸ਼ੀ ਦੀ ਖਬਰ ਹੈ।