Friday, 2nd of October 2026

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਿੱਖਾ ਤੰਜ਼; ਪੋਸਟ ਪਾ ਆਖੀ ਵੱਡੀ ਗੱਲ- 'ਜੇ ਬਾਦਲਾਂ ਦੀ ਸਰਕਾਰ ਹੁੰਦੀ, ਤਾਂ MLA ਅਕਾਲ ਤਖ਼ਤ 'ਤੇ ਪੇਸ਼ ਨਾ ਹੁੰਦੇ'

Edited By: Lajwinder Kaur | Updated at:
ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਿੱਖਾ ਤੰਜ਼; ਪੋਸਟ ਪਾ ਆਖੀ ਵੱਡੀ ਗੱਲ- 'ਜੇ ਬਾਦਲਾਂ ਦੀ ਸਰਕਾਰ ਹੁੰਦੀ, ਤਾਂ MLA ਅਕਾਲ ਤਖ਼ਤ 'ਤੇ ਪੇਸ਼ ਨਾ ਹੁੰਦੇ'

ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਿੱਖਾ ਤੰਜ਼; ਪੋਸਟ ਪਾ ਆਖੀ ਵੱਡੀ ਗੱਲ- 'ਜੇ ਬਾਦਲਾਂ ਦੀ ਸਰਕਾਰ ਹੁੰਦੀ, ਤਾਂ MLA ਅਕਾਲ ਤਖ਼ਤ 'ਤੇ ਪੇਸ਼ ਨਾ ਹੁੰਦੇ'

ਬੇਅਦਬੀ ਕਾਨੂੰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕੱਠ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਕ ਹੋਰ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਬਿਨ੍ਹਾਂ ਨਾਂਅ ਲਏ ਅਕਾਲੀ ਦਲ ਨੂੰ ਘੇਰਿਆ ਅਤੇ ਆਪ ਸਰਕਾਰ ਨੂੰ ਇੱਕ ਸਲਾਹ ਵੀ ਦਿੱਤੀ ਹੈ। ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਉਨ੍ਹਾਂ ਦਾ ਬਿਆਨ ਸੁਰਖੀਆਂ ਚ ਬਣ ਗਿਆ ਹੈ। ਜਿਸ ਨਾਲ ਸਿਆਸੀ ਹਲਚਲ ਤੇਜ਼ ਹੋ ਗਈ ਹੈ।

ਫੇਸਬੁੱਕ ਉੱਤੇ ਪੋਸਟ ਪਾਉਂਦੇ ਹੋਏ ਉਨ੍ਹਾਂ ਨੇ ਲਿਖਿਆ ਹੈ- “ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ ਕਿ ਆਮ ਆਦਮੀ ਪਾਰਟੀ ਕੋਲ ਗਰੇਵਾਲ, ਚੀਮਾ ਤੇ ਸਰਨੇ ਵਰਗੇ ਕਨੂੰਨੀ ਮਾਹਰ ਨਹੀਂ ਸਨ ਤੇ ਨਾ ਬਾਦਲ ਦਲ ਦੀ ਸਰਕਾਰ ਹੈ,  ਨਹੀ ਤਾ ਇੰਨਾਂ ਝੱਟ ਚੈਨਲਾਂ ਤੇ ਰਿਹ ਪ੍ਰਤੀਕਿਰਿਆ ਦੇਣੀ ਸੀ ਕਿ ਸਾਡੇ ਐਮ ਐਲ਼  ਏ ਸ੍ਰੀ ਅਕਾਲ ਤਖ਼ਤ ਨਹੀਂ ਜਾ ਸਕਦੇ ਕਿਉਂਕਿ ਜੇ ਚਲੇ ਗਏ ਤਾਂ ਸਾਡੀ ਸਰਕਾਰ ਵੀ ਕੇਂਦਰ ਭੰਗ ਕਰ ਸਕਦਾ ਹੈ ਤੇ ਚੋਣ ਕਮਿਸ਼ਨ ਸਾਡੀ ਮਾਨਤਾ ਵੀ ਰੱਦ ਕਰ ਸਕਦਾ।”

ਬਦਲ ਨੇ ਦੇਣਾ ਸੀ ਆਹ ਤਰਕ… 

ਉਨ੍ਹਾਂ ਨੇ ਅੱਗੇ ਲਿਖਿਆ ਹੈ- “ਇੰਨਾਂ ਇਹ ਵੀ ਪੱਕਾ ਆਖਣਾ ਸੀ ਕਿ ਜਥੇਦਾਰ ਲੋਕਾਂ ਦੀ ਚੁਣੀ ਸਰਕਾਰ ਨੂੰ ਕਿਵੇ ਕਨੂੰਨ ਰੱਦ ਕਰਨ ਦਾ ਜਾਂ ਸੋਧਾਂ ਕਰਨ ਦਾ ਅਦੇਸ਼ ਦੇ ਸਕਦਾ? ਇਹ ਵੀ ਤਰਕ ਦਿੱਤਾ ਜਾਣਾ ਸੀ ਕਿ ਕਿੰਨੇ ਕਾਲੇ ਕਨੂੰਨ ਸਿੱਖਾਂ ਖਿਲਾਫ ਬਣੇ ਕਦੇ ਕਿਸੇ ਜਥੇਦਾਰ ਨੇ ਉੱਨਾਂ ਨੂੰ ਰੱਦ ਕਰਨ ਦਾ ਆਦੇਸ਼  ਦਿੱਤਾ ? 

ਜਾਣੋ ਕਿਸ ਨੂੰ ਦਿੱਤੀ ਮੁਫ਼ਤ ਦੀ ਸਲਾਹ

ਉਨ੍ਹਾਂ ਨੇ ਆਪਣੀ ਪੋਸਟ ਦੇ ਅੰਤ ਵਿੱਚ ਆਪ ਨੂੰ ਇੱਕ ਖਾਸ ਸਲਾਹ ਦਿੰਦੇ ਹੋਏ ਲਿਖਿਆ- “ਆਮ ਆਦਮੀ ਪਾਰਟੀ ਨੂੰ ਮੁਫ਼ਤ ਦੀ ਸਲਾਹ ਹੈ ਕਿ ਜਿੱਥੇ ਹੋਰ ਦੂਜੀਆਂ ਪਾਰਟੀਆਂ ਚੋਂ ਬੰਦੇ ਸ਼ਾਮਲ ਕਰਵਾ ਰਹੇ ਹੋ ਇੰਨਾਂ ਚੀਮਾ, ਮੇਸ਼ੀ ਗਰੇਵਾਲ ਤੇ ਦਿੱਲੀ ਆਲੇ  ਸਰਨੇ ਨੂੰ ਵੀ ਲੈ ਜੋ ਨਾਲੇ ਇਹੋ ਜੇ ਮੌਕੇ ਤੁਹਾਡੇ ਕੰਮ ਆਉਣਗੇ ਤੇ ਨਾਲ ਪੰਥ ਦਾ ਭਲਾ ਹੋ ਜਾਵੇਗਾ।