Saturday, 8th of August 2026

Punjab News: ਸਾਬਕਾ IAS ਕੇ.ਜੇ.ਐੱਸ. ਚੀਮਾ ਨੇ ਫੜਿਆ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ, ਸੁਖਬੀਰ ਬਾਦਲ ਦੀ ਹਾਜ਼ਰੀ ‘ਚ ਪਾਰਟੀ 'ਚ ਹੋਏ ਸ਼ਾਮਲ

Edited By: Lajwinder Kaur | Updated at: March 19th 2026 01:04 PM
Trending News
Punjab News: ਸਾਬਕਾ IAS ਕੇ.ਜੇ.ਐੱਸ. ਚੀਮਾ ਨੇ ਫੜਿਆ ਸ਼੍ਰੋਮਣੀ ਅਕਾਲੀ ਦਲ  ਦਾ ਪੱਲਾ, ਸੁਖਬੀਰ ਬਾਦਲ ਦੀ ਹਾਜ਼ਰੀ ‘ਚ ਪਾਰਟੀ 'ਚ ਹੋਏ ਸ਼ਾਮਲ

Punjab News: ਸਾਬਕਾ IAS ਕੇ.ਜੇ.ਐੱਸ. ਚੀਮਾ ਨੇ ਫੜਿਆ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ, ਸੁਖਬੀਰ ਬਾਦਲ ਦੀ ਹਾਜ਼ਰੀ ‘ਚ ਪਾਰਟੀ 'ਚ ਹੋਏ ਸ਼ਾਮਲ

ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਸਮੇਂ ਇੱਕ ਨਵਾਂ ਮੋੜ ਆਇਆ ਜਦੋਂ ਸਾਬਕਾ ਆਈ.ਏ.ਐੱਸ. (IAS) ਅਧਿਕਾਰੀ ਕੇ.ਜੇ.ਐੱਸ. ਚੀਮਾ ਰਸਮੀ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੁਦ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ।

ਪ੍ਰਸ਼ਾਸਨਿਕ ਤਜ਼ਰਬੇ ਦਾ ਸਿਆਸਤ ਵਿੱਚ ਲਾਭ

ਕੇ.ਜੇ.ਐੱਸ. ਚੀਮਾ, ਜਿਨ੍ਹਾਂ ਕੋਲ ਲੰਬਾ ਪ੍ਰਸ਼ਾਸਨਿਕ ਤਜ਼ਰਬਾ ਹੈ, ਦੇ ਪਾਰਟੀ ਵਿੱਚ ਆਉਣ ਨਾਲ ਅਕਾਲੀ ਦਲ ਨੂੰ ਬੌਧਿਕ ਅਤੇ ਸੰਗਠਨਾਤਮਕ ਪੱਧਰ 'ਤੇ ਮਜ਼ਬੂਤੀ ਮਿਲਣ ਦੀ ਉਮੀਦ ਹੈ। ਹਾਲਾਂਕਿ, ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਅਜੇ ਤੱਕ ਉਨ੍ਹਾਂ ਲਈ ਕਿਸੇ ਵਿਸ਼ੇਸ਼ ਅਹੁਦੇ ਜਾਂ ਜ਼ਿੰਮੇਵਾਰੀ ਦਾ ਰਸਮੀ ਐਲਾਨ ਨਹੀਂ ਕੀਤਾ ਹੈ, ਪਰ ਸਿਆਸੀ ਗਲਿਆਰਿਆਂ ‘ਚ ਇਹ ਚਰਚਾ ਤੇਜ਼ ਹੈ ਕਿ ਚੀਮਾ ਨੂੰ ਆਉਣ ਵਾਲੇ ਸਮੇਂ ਵਿੱਚ ਪਾਰਟੀ ਅੰਦਰ ਕੋਈ ਵੱਡੀ ਅਤੇ ਅਹਿਮ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।

ਸ਼੍ਰੋਮਣੀ ਅਕਾਲੀ ਦਲ ਹੋਇਆ ਮਜ਼ਬੂਤ

ਪਾਰਟੀ ਸੂਤਰਾਂ ਅਨੁਸਾਰ, ਕੇ.ਜੇ.ਐੱਸ. ਚੀਮਾ ਵਰਗੇ ਤਜ਼ਰਬੇਕਾਰ ਸ਼ਖ਼ਸੀਅਤ ਦਾ ਨਾਲ ਜੁੜਨਾ ਇਹ ਸਾਬਤ ਕਰਦਾ ਹੈ ਕਿ ਸਾਬਕਾ ਅਧਿਕਾਰੀ ਅਤੇ ਬੁੱਧੀਜੀਵੀ ਵਰਗ ਅਜੇ ਵੀ ਅਕਾਲੀ ਦਲ ਦੀਆਂ ਨੀਤੀਆਂ ਵਿੱਚ ਵਿਸ਼ਵਾਸ ਰੱਖਦਾ ਹੈ। ਸੁਖਬੀਰ ਬਾਦਲ ਨੇ ਇਸ ਮੌਕੇ ਕਿਹਾ ਕਿ ਪਾਰਟੀ ਨੂੰ ਅਜਿਹੇ ਲੋਕਾਂ ਦੀ ਲੋੜ ਹੈ ਜੋ ਪੰਜਾਬ ਦੇ ਪ੍ਰਸ਼ਾਸਨਿਕ ਅਤੇ ਸਮਾਜਿਕ ਮੁੱਦਿਆਂ ਦੀ ਡੂੰਘੀ ਸਮਝ ਰੱਖਦੇ ਹੋਣ।

ਜਾਣੋ KJS ਚੀਮਾ ਬਾਰੇ

19 ਅਪ੍ਰੈਲ 1964 ਨੂੰ ਜਨਮੇ ਚੀਮਾ ਦਾ ਪ੍ਰਸ਼ਾਸਨਿਕ ਸਫ਼ਰ ਕਾਫ਼ੀ ਪ੍ਰਭਾਵਸ਼ਾਲੀ ਰਿਹਾ ਹੈ ਅਤੇ ਉਨ੍ਹਾਂ ਦੇ ਆਉਣ ਨਾਲ ਅਕਾਲੀ ਦਲ ਨੂੰ ਮਜ਼ਬੂਤੀ ਮਿਲਣ ਦੀ ਉਮੀਦ ਹੈ।

ਕੇ.ਜੇ.ਐੱਸ. ਚੀਮਾ ਦਾ ਪੰਜਾਬ ਦੀ ਸਿਆਸਤ ਅਤੇ ਪ੍ਰਸ਼ਾਸਨ ਨਾਲ ਪੁਰਾਣਾ ਨਾਤਾ ਰਿਹਾ ਹੈ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਸ਼ੇਸ਼ ਪ੍ਰਧਾਨ ਸਕੱਤਰ ਵਜੋਂ ਡੈਪੂਟੇਸ਼ਨ 'ਤੇ ਲੰਬਾ ਸਮਾਂ ਸੇਵਾ ਨਿਭਾਈ ਹੈ। ਸਾਲ 2007 ਤੋਂ ਸ਼ੁਰੂ ਹੋਏ ਇਸ ਸਫ਼ਰ ਦੌਰਾਨ ਉਹ ਪੰਜਾਬ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਇੱਕ ਅਹਿਮ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਰਹੇ ਹਨ।

ਪ੍ਰਸ਼ਾਸਨਿਕ ਸਫ਼ਰ ਦੀਆਂ ਮੁੱਖ ਗੱਲਾਂ:

ਵਿਸ਼ੇਸ਼ ਪ੍ਰਧਾਨ ਸਕੱਤਰ (ਪੰਜਾਬ): ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਅਹਿਮ ਜ਼ਿੰਮੇਵਾਰੀ ਨਿਭਾਈ।

ਸੁੰਦਰਬਨ ਮਾਮਲੇ ਵਿਭਾਗ: ਪੱਛਮੀ ਬੰਗਾਲ ਵਿੱਚ ਪ੍ਰਧਾਨ ਸਕੱਤਰ ਵਜੋਂ ਵਿਕਾਸ ਕਾਰਜਾਂ ਦੀ ਦੇਖ-ਰੇਖ ਕੀਤੀ।

ਕਬਾਇਲੀ ਵਿਕਾਸ: ਪੱਛਮੀ ਬੰਗਾਲ ਦੇ ਕਬਾਇਲੀ ਭਾਈਚਾਰਿਆਂ ਦੇ ਸਸ਼ਕਤੀਕਰਨ ਲਈ ਅਹਿਮ ਕੰਮ ਕੀਤੇ।

ਸਟੇਟ ਐਡੀਟਰ: ਪੱਛਮੀ ਬੰਗਾਲ ਜ਼ਿਲ੍ਹਾ ਗਜ਼ਟੀਅਰ ਦੇ ਦਸਤਾਵੇਜ਼ੀਕਰਨ ਦੀ ਜ਼ਿੰਮੇਵਾਰੀ ਸੰਭਾਲੀ।

ਉਨ੍ਹਾਂ ਨੇ ਕੇਂਦਰ ਅਤੇ ਹੋਰ ਰਾਜਾਂ ਵਿਚ ਵੀ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ, ਜਿਸ ਵਿਚ 5 ਸਾਲ ਉਸ ਸਮੇਂ ਦੇ ਸਪੀਕਰ ਸੋਮਨਾਥ ਚੈਟਰਜੀ ਦੇ ਸਕੱਤਰ ਅਤੇ 4 ਸਾਲ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵਧੀਕ ਮੁੱਖ ਸਕੱਤਰ ਸ਼ਾਮਿਲ ਹਨ।

ਪ੍ਰਸ਼ਾਸਨਿਕ ਖੇਤਰ ਵਿੱਚ ਇੰਨਾ ਵੱਡਾ ਤਜ਼ਰਬਾ ਰੱਖਣ ਵਾਲੇ ਅਧਿਕਾਰੀ ਦਾ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਪਾਰਟੀ ਲਈ ਆਉਣ ਵਾਲੀਆਂ ਚੋਣਾਂ ਅਤੇ ਨੀਤੀਆਂ ਨੂੰ ਤਿਆਰ ਕਰਨ 'ਚ ਕਾਫੀ ਲਾਭ ਮਿਲੇਗਾ।

Punjabi Shorts

Latest News