Sunday, 11th of October 2026

MP ਰੰਧਾਵਾ ਨੇ ਭੇਜਿਆ ਡਾ. ਸਿੱਧੂ ਨੂੰ ਕਾਨੂੰਨੀ ਨੋਟਿਸ, ਕਿਹਾ-ਮੁਆਫ਼ੀ ਮੰਗਣ ਡਾ. ਨਵਜੋਤ ਕੌਰ ਸਿੱਧੂ

By: Sukhwinder Sandhu | Edited By: Jitendra Baghel | Updated at:
MP ਰੰਧਾਵਾ ਨੇ ਭੇਜਿਆ ਡਾ. ਸਿੱਧੂ ਨੂੰ ਕਾਨੂੰਨੀ ਨੋਟਿਸ, ਕਿਹਾ-ਮੁਆਫ਼ੀ ਮੰਗਣ ਡਾ. ਨਵਜੋਤ ਕੌਰ ਸਿੱਧੂ

MP ਰੰਧਾਵਾ ਨੇ ਭੇਜਿਆ ਡਾ. ਸਿੱਧੂ ਨੂੰ ਕਾਨੂੰਨੀ ਨੋਟਿਸ, ਕਿਹਾ-ਮੁਆਫ਼ੀ ਮੰਗਣ ਡਾ. ਨਵਜੋਤ ਕੌਰ ਸਿੱਧੂ

ਡਾ. ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਖਿਲਾਫ ਦਿੱਤੇ ਬਿਆਨ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਬੀਤੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ ਵਿੱਚੋਂ ਸਸਪੈਂਡ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੁਣ MP ਸੁਖਜਿੰਦਰ ਸਿੰਘ ਰੰਧਾਵਾ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ। ਸ.ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਡਾ. ਨਵਜੋਤ ਕੌਰ ਸਿੱਧੂ ਵੱਲੋਂ ਲਗਾਏ ਗਏ ਝੂਠੇ ਅਤੇ ਮਨਘੜੰਤ ਦੋਸ਼ਾਂ ਸਬੰਧੀ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ MP ਸੁਖਜਿੰਦਰ ਸਿੰਘ ਰੰਧਾਵਾ ਦੇ ਮੁਤਾਬਕ ਡਾ. ਨਵਜੋਤ ਕੌਰ ਸਿੱਧੂ ਵੱਲੋਂ 7 ਅਤੇ 8 ਦਸੰਬਰ 2025 ਨੂੰ ਮੀਡੀਆ ਵਿੱਚ ਦਿੱਤੇ ਗਏ ਝੂਠੇ, ਬਿਨਾ ਸਬੂਤ ਅਤੇ ਅਪਮਾਨਜਨਕ ਬਿਆਨਾਂ ਦੇ ਸਖ਼ਤ ਵਿਰੋਧ ਵਿੱਚ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਨੋਟਿਸ ਵਿੱਚ ਦਰਸਾਇਆ ਗਿਆ ਹੈ ਕਿ ਡਾ. ਸਿੱਧੂ ਵੱਲੋਂ ਰਾਜਸਥਾਨ ਵਿੱਚ ਪਾਰਟੀ ਟਿਕਟਾਂ ਦੀ ਵੰਡ ਦੌਰਾਨ ਭ੍ਰਿਸ਼ਟਾਚਾਰ ਦੇ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ ਘੜੇ ਹੋਏ ਅਤੇ ਰਾਜਨੀਤਿਕ ਦੁਸ਼ਮਨੀ ਤੋਂ ਪ੍ਰੇਰਿਤ ਹਨ। ਇਨ੍ਹਾਂ ਬਿਆਨਾਂ ਨਾਲ ਸ. ਰੰਧਾਵਾ ਦੀ ਸਿਆਸੀ ਅਤੇ ਸਮਾਜਿਕ ਅਕਸ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ।

ਕਾਨੂੰਨੀ ਨੋਟਿਸ ਅਨੁਸਾਰ ਇਹ ਬਿਆਨ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 356 ਅਧੀਨ ਅਪਰਾਧਿਕ ਮਾਨਹਾਨੀ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਸ ਮੁਤਾਬਕ ਡਾ. ਨਵਜੋਤ ਕੌਰ ਸਿੱਧੂ ਨੂੰ 7 ਦਿਨਾਂ ਦੇ ਅੰਦਰ ਬਿਨਾ ਕਿਸੇ ਸ਼ਰਤ ਦੇ ਸਰਵਜਨਕ ਮਾਫ਼ੀ ਮੰਗਣ ਅਤੇ ਆਪਣੇ ਸਾਰੇ ਝੂਠੇ ਦੋਸ਼ ਮੀਡੀਆ ਅਤੇ ਸੋਸ਼ਲ ਮੀਡੀਆ ਤੋਂ ਵਾਪਸ ਲੈਣ ਲਈ ਕਿਹਾ ਗਿਆ ਹੈ। ਜੇਕਰ ਨਿਰਧਾਰਿਤ ਸਮੇਂ ਅੰਦਰ ਮਾਫ਼ੀ ਨਹੀਂ ਮੰਗੀ ਗਈ ਤਾਂ ਡਾ. ਸਿੱਧੂ ਖ਼ਿਲਾਫ਼ ਬਟਾਲਾ ਅਦਾਲਤ ਵਿੱਚ ਫੌਜਦਾਰੀ ਮਾਨਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਜਿਸ ਵਿੱਚ ਕਾਨੂੰਨੀ ਖ਼ਰਚ ਅਤੇ ਹਰਜ਼ਾਨਾ ਵੀ ਵਸੂਲ ਕੀਤਾ ਜਾਵੇਗਾ। ਰੰਧਾਵਾ ਨੇ ਸਪੱਸ਼ਟ ਕੀਤਾ ਕਿ ਉਹ ਸਦਾ ਪਾਰਦਰਸ਼ਤਾ, ਇਮਾਨਦਾਰੀ ਅਤੇ ਲੋਕਸੇਵਾ ਦੇ ਸਿਧਾਂਤਾਂ 'ਤੇ ਚੱਲੇ ਹਨ ਅਤੇ ਝੂਠੇ ਦੋਸ਼ਾਂ ਦੇ ਆਧਾਰ 'ਤੇ ਆਪਣੀ ਛਵੀ ਨੂੰ ਦਾਗ਼ਦਾਰ ਨਹੀਂ ਹੋਣ ਦੇਣਗੇ।