Saturday, 25th of April 2026

ਬਾਗੀ ਆਗੂਆਂ ‘ਤੇ CM ਮਾਨ ਦਾ ਤੰਜ਼, ਬੋਲੇੇ-‘7 ਚੀਜ਼ਾਂ ਮਿਲਕੇ ਸਬਜ਼ੀ ਨੂੰ ਵਧੀਆ ਬਣਾ ਦਿੰਦੀਆਂ ਪਰ ਇਨ੍ਹਾਂ ਦੀ ਆਪਣੀ “ਸਬਜ਼ੀ” ਨਹੀਂ...’

By: GTC News Desk | Edited By: Lajwinder Kaur | Updated at: April 25th 2026 11:28 AM
ਬਾਗੀ ਆਗੂਆਂ ‘ਤੇ CM ਮਾਨ ਦਾ ਤੰਜ਼, ਬੋਲੇੇ-‘7 ਚੀਜ਼ਾਂ ਮਿਲਕੇ ਸਬਜ਼ੀ ਨੂੰ ਵਧੀਆ ਬਣਾ ਦਿੰਦੀਆਂ ਪਰ ਇਨ੍ਹਾਂ ਦੀ ਆਪਣੀ “ਸਬਜ਼ੀ” ਨਹੀਂ...’

ਬਾਗੀ ਆਗੂਆਂ ‘ਤੇ CM ਮਾਨ ਦਾ ਤੰਜ਼, ਬੋਲੇੇ-‘7 ਚੀਜ਼ਾਂ ਮਿਲਕੇ ਸਬਜ਼ੀ ਨੂੰ ਵਧੀਆ ਬਣਾ ਦਿੰਦੀਆਂ ਪਰ ਇਨ੍ਹਾਂ ਦੀ ਆਪਣੀ “ਸਬਜ਼ੀ” ਨਹੀਂ...’

ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਖੇਲਾ ਹੋ ਗਿਆ। ਬੀਤੇ ਦਿਨੀਂ ਆਪ (AAP) ਦੇ 10 ਰਾਜ ਸਭਾ ਮੈਂਬਰਾਂ ਵਿੱਚੋਂ 7 ਨੇ ਪਾਰਟੀ ਛੱਡ ਦਿੱਤੀ। ਇਨ੍ਹਾਂ ਵਿੱਚੋਂ 6 ਸੰਸਦ ਮੈਂਬਰ ਪੰਜਾਬ ਨਾਲ ਸਬੰਧਤ ਹਨ। ਪਾਰਟੀ ਛੱਡਣ ਤੋਂ ਤੁਰੰਤ ਬਾਅਦ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ਼ੁੱਕਰਵਾਰ ਸ਼ਾਮ ਨੂੰ ਹੀ ਸੰਸਦ ਮੈਂਬਰ ਅਸ਼ੋਕ ਮਿੱਤਲ ਅਤੇ ਸੰਦੀਪ ਪਾਠਕ ਦੇ ਨਾਲ ਭਾਜਪਾ (BJP) ਜੁਆਇਨ ਕਰ ਲਈ। ਰਾਘਵ ਚੱਢਾ ਦੇ ਮੁਤਾਬਕ ਹਰਭਜਨ ਸਿੰਘ, ਵਿਕਰਮਜੀਤ ਸਿੰਘ ਸਾਹਨੀ, ਸਵਾਤੀ ਮਾਲੀਵਾਲ ਅਤੇ ਰਾਜੇਂਦਰ ਗੁਪਤਾ ਵੀ ਉਨ੍ਹਾਂ ਦੇ ਨਾਲ ਹਨ। ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਹਾਹਾਕਾਰ ਮੱਚ ਗਈ। 

ਵਿਦੇਸ਼ ਦੌਰੇ ਤੋਂ ਵਾਪਸ ਆਉਂਦੇ ਹੀ ਸੀਐਮ ਮਾਨ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਇਨ੍ਹਾਂ ਬਾਗੀ ਆਗੂਆਂ ਨੂੰ ਪੰਜਾਬ ਦਾ ਗੱਦਾਰ ਦੱਸਿਆ। ਇਸ ਦੇ ਨਾਲ ਉਨ੍ਹਾਂ ਨੇ ਭਾਜਪਾ ਨੂੰ ਵੀ ਲੰਬੇ ਹੱਥੀਂ ਲਿਆ।

ਇਸ ਦੌਰਾਨ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ (X) 'ਤੇ ਪਾਰਟੀ ਛੱਡਣ ਵਾਲੇ ਸੰਸਦ ਮੈਂਬਰਾਂ 'ਤੇ ਤਿੱਖਾ ਤੰਜ਼ ਕੱਸਿਆ। ਸੀਐਮ ਮਾਨ ਨੇ ਮਜ਼ੇਦਾਰ ਅੰਦਾਜ਼ ਦੇ ਵਿੱਚ ਲਿਖਿਆ: "ਅਦਰਕ,  ਲਸਣ, ਜ਼ੀਰਾ,  ਮੇਥੀ ਪਾਊਡਰ ,  ਲਾਲ ਮਿਰਚ , ਕਾਲੀ ਮਿਰਚ ਅਤੇ ਧਨੀਆ ਇਹ 7 ਚੀਜ਼ਾਂ ਮਿਲਕੇ ਸਬਜ਼ੀ ਨੂੰ ਵਧੀਆ ਬਣਾ ਦਿੰਦੀਆਂ ਨੇ ਪਰ ਇਨ੍ਹਾਂ ਦੀ ਆਪਣੀ “ਸਬਜ਼ੀ” ਨਹੀਂ ਬਣ ਸਕਦੀ.."

ਕੱਲ੍ਹ ਵੀ ਮੁੱਖ ਮੰਤਰੀ ਨੇ ਵਿਅੰਗ ਕਰਦਿਆਂ ਕਿਹਾ ਸੀ ਕਿ ਰਾਘਵ ਦਾ ਇੱਥੇ ਦਮ ਘੁੱਟਣ ਲੱਗ ਪਿਆ ਸੀ, ਜਦਕਿ ਸਾਈਕਲ ਦਾ ਵੀ ਇੱਕ ਸਟੈਂਡ ਹੁੰਦਾ ਹੈ, ਕਿਤੇ ਤਾਂ ਖੜ੍ਹੇ ਹੋ ਜਾਓ। ਉਨ੍ਹਾਂ ਕਿਹਾ ਕਿ ਵੈਸੇ ਤਾਂ ਇਹ ਸਰਪੰਚ ਬਣਨ ਦੇ ਲਾਇਕ ਵੀ ਨਹੀਂ ਸਨ। ਅਸ਼ੋਕ ਮਿੱਤਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਈ.ਡੀ. (ED) ਦਾ ਇੱਕ ਛਾਪਾ ਪਿਆ ਸੀ। ਮਾਨ ਨੇ ਅੱਗੇ ਕਿਹਾ ਕਿ ਇਹ ਲੋਕ ਮੇਲੇ ਵਾਲੇ ਅਮਰੂਦ ਬਣ ਕੇ ਰਹਿ ਗਏ ਹਨ, ਇਨ੍ਹਾਂ ਨੂੰ ਹੁਣ ਕੌਣ ਪੁੱਛੇਗਾ।

ਰਾਘਵ ਨੇ ਦੋ-ਤਿਹਾਈ ਮੈਂਬਰਾਂ ਦੀ ਕੀਤੀ ਗੱਲ

ਦੱਸ ਦਈਏ ਰਾਘਵ ਚੱਢਾ ਨੇ ਐਕਸ ਉੱਤੇ ਪੋਸਟ ਕਰਦੇ ਹੋਏ ਲਿਖਿਆ- ‘ਅੱਜ ਭਾਰਤੀ ਸੰਵਿਧਾਨ ਦੀਆਂ ਧਾਰਾਵਾਂ ਦੀ ਵਰਤੋਂ ਕਰਦੇ ਹੋਏ, ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਦੋ-ਤਿਹਾਈ ਤੋਂ ਵੱਧ ਸੰਸਦ ਮੈਂਬਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਕੁੱਲ ਸੱਤ ਸੰਸਦ ਮੈਂਬਰਾਂ ਨੇ ਇਸ ਦਸਤਾਵੇਜ਼ 'ਤੇ ਦਸਤਖਤ ਕੀਤੇ ਹਨ, ਜੋ ਮਾਨਯੋਗ ਚੇਅਰਮੈਨ, ਰਾਜ ਸਭਾ ਨੂੰ ਸੌਂਪ ਦਿੱਤਾ ਗਿਆ ਹੈ। ਮੈਂ ਅਤੇ ਦੋ ਹੋਰ ਸੰਸਦ ਮੈਂਬਰਾਂ ਨੇ ਨਿੱਜੀ ਤੌਰ 'ਤੇ ਮਿਲ ਕੇ ਇਹ ਦਸਤਖਤ ਕੀਤੇ ਦਸਤਾਵੇਜ਼ ਚੇਅਰਮੈਨ ਨੂੰ ਸੌਂਪੇ ਹਨ।’’

Latest News