Thursday, 8th of October 2026

Gangster Goldy Dhillon Arrested: ਵੱਡੀ ਸਫ਼ਲਤਾ: ਚੰਡੀਗੜ੍ਹ ਕਤਲਕਾਂਡ ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਢਿੱਲੋਂ ਸਪੇਨ 'ਚ ਕਾਬੂ

Edited By: Lajwinder Kaur | Updated at:
Gangster Goldy Dhillon Arrested: ਵੱਡੀ ਸਫ਼ਲਤਾ: ਚੰਡੀਗੜ੍ਹ ਕਤਲਕਾਂਡ ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਢਿੱਲੋਂ ਸਪੇਨ 'ਚ ਕਾਬੂ

Gangster Goldy Dhillon Arrested: ਵੱਡੀ ਸਫ਼ਲਤਾ: ਚੰਡੀਗੜ੍ਹ ਕਤਲਕਾਂਡ ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਢਿੱਲੋਂ ਸਪੇਨ 'ਚ ਕਾਬੂ

ਚੰਡੀਗੜ੍ਹ ਦੇ ਸੈਕਟਰ-11 ਵਿੱਚ ਸਥਿਤ ਇੱਕ ਮੈਡੀਕਲ ਸਟੋਰ ਦੇ ਕੈਸ਼ੀਅਰ ਜਾਨਕੀ ਦਾਸ ਦੇ ਚਰਚਿਤ ਕਤਲਕਾਂਡ ਦੇ ਮਾਮਲੇ ਵਿੱਚ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਇਸ ਕਤਲਕਾਂਡ ਦਾ ਮੁੱਖ ਸਾਜ਼ਿਸ਼ਕਰਤਾ ਅਤੇ ਖ਼ਤਰਨਾਕ ਗੈਂਗਸਟਰ ਗੋਲਡੀ ਢਿੱਲੋਂ ਨੂੰ ਸਪੇਨ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਕਾਰਵਾਈ ਭਾਰਤੀ ਜਾਂਚ ਏਜੰਸੀਆਂ ਅਤੇ ਵਿਦੇਸ਼ੀ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਨਾਲ ਅਮਲ ਵਿੱਚ ਲਿਆਉਂਦੀ ਗਈ ਹੈ।

ਇਨਾਮੀ ਅਪਰਾਧੀ ਹੈ ਗੋਲਡੀ ਢਿੱਲੋਂ

ਗੈਂਗਸਟਰ ਗੋਲਡੀ ਢਿੱਲੋਂ ਨਾ ਸਿਰਫ਼ ਪੰਜਾਬ ਪੁਲਿਸ ਲਈ ਸਿਰਦਰਦੀ ਬਣਿਆ ਹੋਇਆ ਸੀ, ਸਗੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਵੱਲੋਂ ਵੀ ਉਹ ਲੋੜੀਂਦਾ ਸੀ। ਉਸ 'ਤੇ ਐਨਆਈਏ ਵੱਲੋਂ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਉਹ ਲੰਬੇ ਸਮੇਂ ਤੋਂ ਵਿਦੇਸ਼ ਵਿੱਚ ਬੈਠ ਕੇ ਆਪਣਾ ਅਪਰਾਧਿਕ ਨੈੱਟਵਰਕ ਚਲਾ ਰਿਹਾ ਸੀ।

ਕਾਰੋਬਾਰੀਆਂ ਨੂੰ ਬਣਾਉਂਦਾ ਸੀ ਨਿਸ਼ਾਨਾ

ਪੁੱਛਗਿੱਛ ਅਤੇ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗੈਂਗਸਟਰ ਪੰਜਾਬ ਅਤੇ ਦਿੱਲੀ-ਐਨਸੀਆਰ ਦੇ ਵੱਡੇ ਕਾਰੋਬਾਰੀਆਂ ਨੂੰ ਫੋਨ ਰਾਹੀਂ ਧਮਕੀਆਂ ਦੇ ਕੇ ਫਿਰੌਤੀ (ਰੰਗਦਾਰੀ) ਮੰਗਦਾ ਸੀ। ਇੰਨਾ ਹੀ ਨਹੀਂ, ਉਸ ਨੇ ਕੈਨੇਡਾ ਦੇ ਬ੍ਰੈਂਪਟਨ ਵਿੱਚ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਵੀ ਲਈ ਸੀ, ਜਿਸ ਤੋਂ ਬਾਅਦ ਉਹ ਲਗਾਤਾਰ ਸੁਰੱਖਿਆ ਏਜੰਸੀਆਂ ਦੀ ਰਾਡਾਰ 'ਤੇ ਸੀ।

ਅਜਿਹੇ ਅਪਰਾਧਿਕ ਮਾਮਲਿਆਂ 'ਚ ਸੀ ਨਾਂਅ 

ਰਾਜਪੁਰਾ ਦਾ ਰਹਿਣ ਵਾਲਾ ਗੋਲਡੀ ਢਿੱਲੋਂ ਸ਼ੁਰੂਆਤ ਵਿੱਚ ਕੁੱਟਮਾਰ, ਧਮਕੀਆਂ ਦੇਣ ਅਤੇ ਆਰਮਜ਼ ਐਕਟ ਦੇ ਮਾਮਲਿਆਂ ਵਿੱਚ ਸ਼ਾਮਲ ਸੀ। ਬਾਅਦ ਵਿੱਚ ਉਸਨੇ ਵਪਾਰੀਆਂ ਤੋਂ ਫ਼ਿਰੌਤੀ (ਜਬਰਨ ਵਸੂਲੀ) ਮੰਗਣੀ ਸ਼ੁਰੂ ਕਰ ਦਿੱਤੀ। ਪੁਲਿਸ ਦਾ ਦਬਾਅ ਵਧਣ 'ਤੇ ਉਹ ਅੰਡਰਗ੍ਰਾਊਂਟ (underground) ਹੋ ਗਿਆ ਅਤੇ ਵੱਡੇ ਗੈਂਗਾਂ ਲਈ ਸ਼ੂਟਰ, ਹਥਿਆਰ ਅਤੇ ਲੁਕਣ ਦੇ ਟਿਕਾਣਿਆਂ ਦਾ ਪ੍ਰਬੰਧ ਕਰਨ ਲੱਗਾ।

ਦੱਸਿਆ ਜਾਂਦਾ ਹੈ ਕਿ ਸਾਲ 2022 ਵਿੱਚ ਉਹ ਵਿਦੇਸ਼ ਫ਼ਰਾਰ ਹੋ ਗਿਆ ਸੀ। ਇਸ ਤੋਂ ਬਾਅਨ ਉਸਨੇ ਵਿਦੇਸ਼ ਵਿੱਚ ਬੈਠ ਕੇ ਹੀ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ-ਐਨਸੀਆਰ (NCR) ਵਿੱਚ ਆਪਣਾ ਨੈੱਟਵਰਕ ਮਜ਼ਬੂਤ ਕੀਤਾ।

ਹੁਣ ਭਾਰਤ ਲਿਆਉਣ ਦੀ ਤਿਆਰੀ

ਗੋਲਡੀ ਢਿੱਲੋਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਚੰਡੀਗੜ੍ਹ ਪੁਲਿਸ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਭਾਰਤ ਲਿਆਉਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਉਸ ਦੇ ਭਾਰਤ ਪਹੁੰਚਣ ਤੋਂ ਬਾਅਦ ਕਈ ਹੋਰ ਅਪਰਾਧਿਕ ਮਾਮਲਿਆਂ ਅਤੇ ਉਸ ਦੇ ਨੈੱਟਵਰਕ ਨਾਲ ਜੁੜੇ ਹੋਰ ਸਾਥੀਆਂ ਬਾਰੇ ਅਹਿਮ ਖ਼ੁਲਾਸੇ ਹੋਣਗੇ।