Monday, 12th of October 2026

ਮਲੋਟ ਮੰਡੀ ‘ਚ ਨਰਮੇ ਦੀ ਆਮਦ ਸ਼ੁਰੂ: ਪਹਿਲੇ ਦਿਨ ਹੀ ਸਰਕਾਰੀ ਰੇਟ ਤੋਂ ਵੱਧ ਮੁੱਲ 'ਤੇ ਵਿਕੀ ਫ਼ਸਲ, ਕਿਸਾਨਾਂ ਦੇ ਖਿੜੇ ਚਿਹਰੇ

ਪੰਜਾਬ ਵਿੱਚ ਨਵੇਂ ਨਰਮਾ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ। ਮਲੋਟ ਅਨਾਜ ਮੰਡੀ ਵਿੱਚ ਨਰਮੇ ਦੀ ਪਹਿਲੀ ਫ਼ਸਲ 8,431 ਰੁਪਏ ਪ੍ਰਤੀ ਕੁਇੰਟਲ ਦੇ ਭਾਅ ’ਤੇ ਵਿਕੀ, ਜੋ ਸਰਕਾਰ ਦੇ MSP 8,417 ਰੁਪਏ ਤੋਂ 14 ਰੁਪਏ ਵੱਧ ਹੈ। ਸਰਕਾਰੀ ਖਰੀਦ 15 ਸਤੰਬਰ ਦੇ ਕਰੀਬ ਸ਼ੁਰੂ ਹੋਣ ਦੀ ਉਮੀਦ ਹੈ। ਚੰਗੀ ਕੁਆਲਿਟੀ ਕਾਰਨ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਵੀ ਵਧੀਆ ਭਾਅ ਮਿਲਣ ਦੀ ਉਮੀਦ ਹੈ।

Edited By: Lajwinder Kaur | Updated at:
ਮਲੋਟ ਮੰਡੀ ‘ਚ ਨਰਮੇ ਦੀ ਆਮਦ ਸ਼ੁਰੂ: ਪਹਿਲੇ ਦਿਨ ਹੀ ਸਰਕਾਰੀ ਰੇਟ ਤੋਂ ਵੱਧ ਮੁੱਲ 'ਤੇ ਵਿਕੀ ਫ਼ਸਲ, ਕਿਸਾਨਾਂ ਦੇ ਖਿੜੇ ਚਿਹਰੇ

ਮਲੋਟ ਮੰਡੀ ‘ਚ ਨਰਮੇ ਦੀ ਆਮਦ ਸ਼ੁਰੂ: ਪਹਿਲੇ ਦਿਨ ਹੀ ਸਰਕਾਰੀ ਰੇਟ ਤੋਂ ਵੱਧ ਮੁੱਲ 'ਤੇ ਵਿਕੀ ਫ਼ਸਲ, ਕਿਸਾਨਾਂ ਦੇ ਖਿੜੇ ਚਿਹਰੇ

ਪੰਜਾਬ ਵਿੱਚ ਨਵੇਂ ਸੀਜ਼ਨ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਅਤੇ ਇਸੇ ਲੜੀ ਤਹਿਤ ਮਲੋਟ ਦੀ ਅਨਾਜ ਮੰਡੀ ਵਿੱਚ ਨਰਮੇ ਦੀ ਪਹਿਲੀ ਫ਼ਸਲ ਪਹੁੰਚ ਗਈ ਹੈ। ਕਿਸਾਨਾਂ ਲਈ ਰਾਹਤ ਅਤੇ ਖ਼ੁਸ਼ੀ ਦੀ ਗੱਲ ਇਹ ਹੈ ਕਿ ਸੀਜ਼ਨ ਦੇ ਪਹਿਲੇ ਹੀ ਦਿਨ ਨਰਮਾ ਸਰਕਾਰੀ ਰੇਟ ਯਾਨੀ ਐੱਮ.ਐੱਸ.ਪੀ. (MSP) ਤੋਂ ਵੀ ਉੱਪਰ ਮਹਿੰਗੇ ਭਾਅ 'ਤੇ ਵਿਕਿਆ ਹੈ।

ਮੰਡੀ ਵਿੱਚ ਹੋਈ ਪਹਿਲੀ ਬੋਲੀ

ਮਾਰਕੀਟ ਕਮੇਟੀ ਦੇ ਨੁਮਾਇੰਦਿਆਂ ਅਤੇ ਚੇਅਰਮੈਨ ਦੀ ਮੌਜੂਦਗੀ ਵਿੱਚ ਮਲੋਟ ਮੰਡੀ ਵਿਖੇ ਨਰਮੇ ਦੀ ਪਹਿਲੀ ਬੋਲੀ ਕਰਵਾਈ ਗਈ। ਇਹ ਨਰਮਾ ਮੰਡੀ ਵਿੱਚ ਸਥਿਤ 'ਸ਼ੁਭਮ ਟਰੇਡਰਜ਼' ਦੀ ਦੁਕਾਨ 'ਤੇ ਵਿਕਿਆ, ਜਿੱਥੇ ਇਸਦਾ ਭਾਅ 8,431 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ।

ਸਰਕਾਰੀ ਰੇਟ ਨਾਲੋਂ ਵੱਧ ਮਿਲਿਆ ਭਾਅ

ਸਰਕਾਰ ਵੱਲੋਂ ਨਰਮੇ ਦਾ ਘੱਟੋ-ਘੱਟ ਸਮਰਥਨ ਮੁੱਲ (MSP) 8,417 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ, ਪਰ ਪ੍ਰਾਈਵੇਟ ਖਰੀਦਦਾਰਾਂ ਵੱਲੋਂ ਅੱਜ ਪਹਿਲੇ ਦਿਨ ਹੀ ਸਰਕਾਰੀ ਰੇਟ ਨਾਲੋਂ ਵੱਧ ਭਾਅ ਦੇ ਕੇ ਨਰਮਾ ਖਰੀਦਿਆ ਗਿਆ ਹੈ। ਮੰਡੀ ਵਿੱਚ ਅਧਿਕਾਰਤ ਸਰਕਾਰੀ ਖਰੀਦ ਆਉਣ ਵਾਲੀ 15 ਸਤੰਬਰ ਦੇ ਕਰੀਬ ਸ਼ੁਰੂ ਹੋਣ ਦੀ ਉਮੀਦ ਹੈ।

ਮਾਰਕੀਟ ਕਮੇਟੀ ਚੇਅਰਮੈਨ ਦਾ ਬਿਆਨ

ਇਸ ਮੌਕੇ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਕਿਹਾ: "ਅੱਜ ਮਲੋਟ ਮੰਡੀ ਵਿਖੇ ਨਰਮੇ ਦੀ ਫ਼ਸਲ ਆਈ ਸੀ। ਪਹਿਲੇ ਦਿਨ ਸ਼ੁਭਮ ਟਰੇਡਰਜ਼ ਦੀ ਦੁਕਾਨ 'ਤੇ ਜ਼ਿਮੀਂਦਾਰ ਦਾ ਨਰਮਾ 8,431 ਰੁਪਏ ਵਿਕਿਆ ਹੈ। ਸਰਕਾਰੀ ਖਰੀਦ ਤਕਰੀਬਨ 15 ਤਰੀਕ ਤੋਂ ਸ਼ੁਰੂ ਹੋ ਜਾਵੇਗੀ, ਜਿਸ ਦਾ ਸਰਕਾਰੀ ਭਾਅ 8,417 ਰੁਪਏ ਹੈ। ਅੱਜ ਦਾ ਇਹ ਨਰਮਾ ਸਰਕਾਰੀ ਰੇਟ ਤੋਂ ਉੱਪਰ ਵਿਕਿਆ ਹੈ। ਫ਼ਸਲ ਦਾ ਭਾਅ ਇਸਦੀ ਕੁਆਲਿਟੀ 'ਤੇ ਨਿਰਭਰ ਕਰਦਾ ਹੈ। ਇਸ ਵਾਰ ਮੌਸਮ ਨੇ ਬੜਾ ਸੋਹਣਾ ਸਾਥ ਦਿੱਤਾ ਹੈ, ਜਿਸ ਕਾਰਨ ਨਰਮੇ ਦੀ ਫ਼ਸਲ ਬਹੁਤ ਵਧੀਆ ਹੈ। ਸਾਨੂੰ ਆਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਚੰਗਾ ਭਾਅ ਮਿਲੇਗਾ।"

ਇਸ ਵਾਰ ਮੌਸਮ ਦੇ ਸਾਫ਼ ਰਹਿਣ ਕਾਰਨ ਨਰਮੇ ਦੀ ਕੁਆਲਿਟੀ ਕਾਫ਼ੀ ਚੰਗੀ ਹੈ, ਜਿਸ ਨੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਲਿਆ ਦਿੱਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਜਦੋਂ ਮੰਡੀਆਂ ਵਿੱਚ ਨਰਮੇ ਦੀ ਆਮਦ ਹੋਰ ਵਧੇਗੀ, ਤਾਂ ਕੀ ਕਿਸਾਨਾਂ ਨੂੰ ਅਜਿਹੇ ਹੀ ਲਾਹੇਵੰਦ ਭਾਅ ਮਿਲਦੇ ਰਹਿਣਗੇ ਜਾਂ ਨਹੀਂ।