Sunday, 11th of October 2026

ਅੰਮ੍ਰਿਤਸਰ ਦੇ ਕੁਝ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਪੁਲਿਸ ਵੱਲੋਂ ਜਾਂਚ ਜਾਰੀ

By: Gurjeet Singh | Edited By: Jitendra Baghel | Updated at:
ਅੰਮ੍ਰਿਤਸਰ ਦੇ ਕੁਝ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਪੁਲਿਸ ਵੱਲੋਂ ਜਾਂਚ ਜਾਰੀ

ਅੰਮ੍ਰਿਤਸਰ ਦੇ ਕੁਝ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਪੁਲਿਸ ਵੱਲੋਂ ਜਾਂਚ ਜਾਰੀ

ਅੰਮ੍ਰਿਤਸਰ:-ਅੰਮ੍ਰਿਤਸਰ ਦੇ ਕੁਝ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਇਹ ਧਮਕੀ ਈਮੇਲ ਰਾਹੀ ਪ੍ਰਾਪਤ ਹੋਈ ਹੈ। ਧਮਕੀ ਭਰੀ ਈਮੇਲ ਤੋਂ ਬਾਅਦ ਸਕੂਲਾਂ ਨੇ ਬੱਚਿਆਂ ਨੂੰ ਘਰ ਵਾਪਣ ਭੇਜਣ ਲਈ ਬੱਚਿਆਂ ਦੇ ਮਾਪਿਆ ਨੂੰ ਸੰਦੇਸ਼ ਭੇਜ ਦਿੱਤੇ। ਉੱਥੇ ਹੀ ਇਸ ਧਮਕੀ ਤੋਂ ਬਾਅਦ ਬੱਚਿਆਂ ਦੇ ਘਰ ਵਾਲੇ ਘਬਰਾ ਗਏ ਹਨ। 

ਧਮਕੀ ਈਮੇਲ ਵਿੱਚ ਕੀ ਲਿਖਿਆ ਗਿਆ ਹੈ ਇਸ ਬਾਕੇ ਫਿਲਹਾਲ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਅੰਮ੍ਰਿਤਸਰ ਵਿੱਚ ਧਮਕੀ ਮਿਲਣ ਨਾਲ ਦਹਿਸ਼ਤ ਤੋਂ ਮਾਹੌਲ ਬਣ ਗਿਆ। ਉੱਥੇ ਵੀ ਪੁਲਿਸ ਕਮਿਸ਼ਨਰ ਦਫ਼ਤਰ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਕਿ ਪੇਂਡੂ ਅਤੇ ਸ਼ਹਿਰ ਦੇ ਕੁਝ ਸਕੂਲਾਂ ਨੂੰ ਇੱਕ ਕਥਿਤ ਈਮੇਲ ਪ੍ਰਾਪਤ ਹੋਈ ਹੈ। ਉੱਥੇ ਹੀ ਹਰ ਇੱਕ ਸਕੂਲ ਵਿੱਚ ਗਜ਼ਟਿਡ ਮੁਲਾਜ਼ਮ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ ਅਤੇ ਐਂਟੀ ਸੈਬੋਟਾਜ ਜਾਂਚ ਕੀਤੀ ਜਾ ਰਹੀ ਹੈ। 

ਪੁਲਿਸ ਦਾ ਸਾਈਬਰ ਸੈੱਲ ਈਮੇਲ ਦੇ ਸਰੋਤ ਦਾ ਪਤਾ ਲਾਉਣ ਵਿੱਚ ਜੁਟਿਆ ਹੋਇਆ ਹੈ। ਪੁਲਿਸ ਨੇ ਕਿਹਾ ਹੈ ਕਿ ਪਹਿਲਾ ਵੀ ਅਜਿਹੇ ਮਾਮਲਿਆਂ ਵਿੱਚ ਵਿਦਿਆਰਥੀਆਂ ਨੂੰ ਮਜ਼ਾਕ ਦਾ ਆਰੋਪੀ ਪਾਇਆ ਗਿਆ ਸੀ। ਫਿਲਹਾਲ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਵੀ ਲੋੜ ਨੂੰ ਨਹੀਂ ਹੈ। ਪੁਲਿਸ ਅਲਰਟ ਵਿੱਚ ਹੈ ਅਤੇ ਇਲਾਕੇ ਉੱਤੇ ਤਿਖੀ ਨਜ਼ਰ ਬਣਾਈ ਹੈ ਤਾਂ ਜੋ ਆਰੋਪੀਆਂ ਦਾ ਜਲਦ ਤੋਂ ਜਲਦ ਪਤਾ ਲਗਾਇਆ ਜਾ ਸਕੇ।