Friday, 2nd of October 2026

‘ਆਪ’ ਵਿਧਾਇਕ ਦੇ ਪੁੱਤਰ ਦੀ ਹੋਈ ਕੁੜਮਾਈ, ਹਰਜਸ਼ਨ-ਸ਼ੁਭਨੂਰ ਨੇ ਪਾਈਆਂ ਅੰਗੂਠੀਆਂ, ਕਈ ਸਿਆਸੀ ਆਗੂਆਂ ਨੇ ਕੀਤੀ ਸ਼ਿਰਕਤ

ਸਨੌਰ ਤੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਪੁੱਤਰ ਹਰਜਸ਼ਨ ਢਿੱਲੋਂ ਦੀ ਮੰਗਣੀ ਸ਼ੁਭਨੂਰ ਵਿਰਕ ਨਾਲ ਜ਼ੀਰਕਪੁਰ ਵਿੱਚ ਧੂਮ-ਧਾਮ ਨਾਲ ਹੋਈ। ਸਮਾਰੋਹ ਵਿੱਚ ‘ਆਪ’ ਅਤੇ ਕਾਂਗਰਸ ਨਾਲ ਜੁੜੀਆਂ ਕਈ ਰਾਜਨੀਤਿਕ ਹਸਤੀਆਂ ਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ। ਇਸ ਮੌਕੇ ਪਠਾਨਮਾਜਰਾ ਨੱਚਦੇ ਵੀ ਨਜ਼ਰ ਆਏ, ਜਦਕਿ ਗਾਇਕ ਮਨਕਿਰਤ ਔਲਖ ਨੇ ਵੀਡੀਓ ਕਾਲ ਰਾਹੀਂ ਵਧਾਈ ਦਿੱਤੀ। ਜਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

Edited By: Lajwinder Kaur | Updated at:
‘ਆਪ’ ਵਿਧਾਇਕ ਦੇ ਪੁੱਤਰ ਦੀ ਹੋਈ ਕੁੜਮਾਈ, ਹਰਜਸ਼ਨ-ਸ਼ੁਭਨੂਰ ਨੇ ਪਾਈਆਂ ਅੰਗੂਠੀਆਂ, ਕਈ ਸਿਆਸੀ ਆਗੂਆਂ ਨੇ ਕੀਤੀ ਸ਼ਿਰਕਤ

‘ਆਪ’ ਵਿਧਾਇਕ ਦੇ ਪੁੱਤਰ ਦੀ ਹੋਈ ਕੁੜਮਾਈ, ਹਰਜਸ਼ਨ-ਸ਼ੁਭਨੂਰ ਨੇ ਪਾਈਆਂ ਅੰਗੂਠੀਆਂ, ਕਈ ਸਿਆਸੀ ਆਗੂਆਂ ਨੇ ਕੀਤੀ ਸ਼ਿਰਕਤ

ਆਮ ਆਦਮੀ ਪਾਰਟੀ (ਆਪ) ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਪੁੱਤਰ ਹਰਜਸ਼ਨ ਢਿੱਲੋਂ ਦੀ ਰਿੰਗ ਸੈਰੇਮਨੀ ਮੋਹਾਲੀ ਦੇ ਜ਼ੀਰਕਪੁਰ ਵਿਖੇ ਬਹੁਤ ਧੂਮ-ਧਾਮ ਦੇ ਨਾਲ ਹੋਈ। ਹਰਜਸ਼ਨ ਦੀ ਮੰਗਣੀ ਤਰਨਜੀਤ ਸਿੰਘ ਵਿਰਕ ਦੀ ਪੁੱਤਰੀ ਸ਼ੁਭਨੂਰ ਵਿਰਕ ਨਾਲ ਹੋਈ ਹੈ। ਇਸ ਖਾਸ ਮੌਕੇ 'ਤੇ ਇਲਾਕੇ ਦੀਆਂ ਕਈ ਪ੍ਰਮੁੱਖ ਰਾਜਨੀਤਿਕ ਹਸਤੀਆਂ ਅਤੇ ਪਰਿਵਾਰ ਦੇ ਕਰੀਬੀ ਰਿਸ਼ਤੇਦਾਰ ਸ਼ਾਮਲ ਹੋਏ, ਜਿਨ੍ਹਾਂ ਨੇ ਕਪਲ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਪਰਿਵਾਰ ਲਈ ਇਹ ਬੇਹੱਦ ਖੁਸ਼ੀ ਅਤੇ ਮਾਣ ਦਾ ਮੌਕਾ ਰਿਹਾ। ਇਸ ਸ਼ਾਨਦਾਰ ਸਮਾਰੋਹ ਵਿੱਚ ਪਹੁੰਚੇ ਸਾਰੇ ਮਹਿਮਾਨਾਂ, ਪਰਿਵਾਰਕ ਮੈਂਬਰਾਂ ਅਤੇ ਕਰੀਬੀਆਂ ਨੇ ਜੋੜੇ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਖਦ ਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ। ਇਸ ਖੁਸ਼ੀ ਦੇ ਮੌਕੇ ਉੱਤੇ MLA ਪਠਾਨਮਾਜਰਾ ਖੂਬ ਨੱਚਦੇ ਹੋਏ ਨਜ਼ਰ। ਗਾਇਕ ਮਨਕਿਰਤ ਔਲਖ ਨੇ ਵੀ ਵੀਡੀਓ ਕਾਲ ਦੇ ਰਾਹੀਂ ਪਠਾਨਮਾਜਰਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ। ਸੋਸ਼ਲ ਮੀਡੀਆ ਉੱਤੇ ਆਗੂ ਦੇ ਪੁੱਤਰ ਦੀ ਮੰਗਣੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ।

ਕਾਂਗਰਸ ਨੇਤਾ ਨੇ ਵੀ ਸੇਲੀਬ੍ਰੇਸ਼ਨ ਵਿੱਚ ਕੀਤੀ ਸ਼ਿਰਕਤ

ਜ਼ੀਰਕਪੁਰ ਵਿੱਚ ਸਨੌਰ ਵਿਧਾਨ ਸਭਾ ਖੇਤਰ ਜ਼ਿਲ੍ਹਾ ਪਟਿਆਲਾ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਪੁੱਤਰ ਹਰਜਸ਼ਨ ਢਿੱਲੋਂ ਦੀ ਰਿੰਗ ਸੈਰੇਮਨੀ ਵਿੱਚ ਕਈ ਰਾਜਨੀਤਿਕ ਹਸਤੀਆਂ ਸ਼ਾਮਲ ਹੋਈਆਂ। ਪਟਿਆਲਾ ਦੇ ਸਾਬਕਾ ਮੇਅਰ ਸੰਜੀਵ ਬਿੱਟੂ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਮਾਰੋਹ ਦੀਆਂ ਤਸਵੀਰਾਂ ਅਤੇ ਜਾਣਕਾਰੀ ਵੀ ਸਾਂਝੀ ਕੀਤੀ।

ਆਪ ਦੇ ਕਈ ਨੇਤਾ ਵੀ ਮੌਜੂਦ ਰਹੇ

ਇਸ ਸਮਾਰੋਹ ਵਿੱਚ ਆਮ ਆਦਮੀ ਪਾਰਟੀ ਦੇ ਕਈ ਨੇਤਾ ਵੀ ਸ਼ਾਮਲ ਹੋਏ। ਸਾਬਕਾ ਮੰਤਰੀ ਅਤੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਤੋਂ ਇਲਾਵਾ ਕਈ ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਸੰਗਠਨ ਨਾਲ ਜੁੜੇ ਲੋਕ ਮੌਜੂਦ ਰਹੇ। ਹਾਲਾਂਕਿ, ਪਾਰਟੀ ਦੇ ਕੁਝ ਵੱਡੇ ਨੇਤਾ ਸਮਾਰੋਹ ਵਿੱਚ ਨਜ਼ਰ ਨਹੀਂ ਆਏ।