Wednesday, 23rd of September 2026

Punjab News: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹਲਕਾ ਲਹਿਰਾਗਾਗਾ ਤੋਂ ਐਲਾਨਿਆ ਉਮੀਦਵਾਰ, ਇਸ ਸ਼ਖਸ਼ੀਅਤ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ

Edited By: Lajwinder Kaur | Updated at:
Punjab News: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹਲਕਾ ਲਹਿਰਾਗਾਗਾ ਤੋਂ ਐਲਾਨਿਆ ਉਮੀਦਵਾਰ, ਇਸ ਸ਼ਖਸ਼ੀਅਤ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ

Punjab News: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹਲਕਾ ਲਹਿਰਾਗਾਗਾ ਤੋਂ ਐਲਾਨਿਆ ਉਮੀਦਵਾਰ, ਇਸ ਸ਼ਖਸ਼ੀਅਤ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ

Punjab News: ਇਸ ਸਮੇਂ ਪੰਜਾਬ ਦੇ ਵਿੱਚ ਹਰ ਪਾਰਟੀ ਦੀ ਨਜ਼ਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਉੱਤੇ ਹਨ। ਜਿਸ ਨੂੰ ਲੈ ਕੇ ਹਰ ਪਾਰਟੀ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਨਾਲ ਰੈਲੀ ਕਰਕੇ ਜਨਤਾ ਦੇ ਨਾਲ ਜੁੜਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਿਲਸਿਲੇ ਦੇ ਚੱਲਦੇ ਅਕਾਲੀ ਦਲ ਵੱਲੋਂ “ਪੰਜਾਬ ਬਚਾਓ” ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਲਹਿਰਾਗਾਗਾ ਤੋਂ “ਪੰਜਾਬ ਬਚਾਓ” ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਦਰਅਸਲ, ਇਸ ਰੈਲੀ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਕਈ ਵਾਰ ਇਸ ਹਲਕੇ ਵਿੱਚ ਆ ਚੁੱਕੇ ਹਨ, ਪਰ ਅੱਜ ਇੰਨਾ ਵੱਡਾ ਇਕੱਠ ਹੋਣਾ ਇੱਕ ਰਿਕਾਰਡ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਗਗਨਦੀਪ ਸਿੰਘ ਖੰਡੇਵਾੜ ਨੂੰ ਵਿਧਾਇਕ ਬਣਾਉਣਾ ਤੁਹਾਡੀ ਜ਼ਿੰਮੇਵਾਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਲਹਿਰਾਗਾਗਾ ਦੀ ਜਨਤਾ ਦੇ ਵਾਅਦਾ ਕੀਤਾ ਕਿ ਕੁੜੀਆਂ ਦੇ ਲਈ ਸਰਕਾਰੀ ਕਾਲਜ ਖੋਲਿਆ ਜਾਏਗਾ, ਘੱਗਰ ਦਾ ਪੱਕਾ ਹੱਲ ਕੀਤਾ ਜਾਏਗਾ, ਫੋਰ-ਲੇਨ ਸੜਕਾਂ ਸਣੇ ਕਈ ਹੋਰ ਵਿਕਾਸ ਦੇ ਕੰਮ ਕੀਤੇ ਜਾਣਗੇ। 

ਸੁਖਬੀਰ ਸਿੰਘ ਬਾਦਲ ਨੇ ਲਹਿਰਾਗਾਗਾ ਤੋਂ ਐਲਾਨਿਆ ਉਮੀਦਵਾਰ

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹਲਕੇ ਦਾ ਇੰਚਾਰਜ ਜਾਂ ਵਿਧਾਇਕ ਇਮਾਨਦਾਰ ਹੋਵੇ, ਨੇਕ ਹੋਵੇ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦਾ ਹੋਵੇ, ਤਾਂ ਅੱਧੀਆਂ ਸਮੱਸਿਆਵਾਂ ਦਾ ਹੱਲ ਆਪਣੇ ਆਪ ਹੋ ਸਕਦਾ ਹੈ। 

ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਇਸ ਇਲਾਕੇ ਵਿੱਚ ਕਈ ਮੁੱਢਲੀਆਂ ਸਹੂਲਤਾਂ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਗਗਨਦੀਪ ਸਿੰਘ ਇੱਕ ਵਧੀਆ ਇਨਸਾਨ ਹਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਸਮਾਜ ਦੀ ਕਾਫੀ ਸੇਵਾ ਕੀਤੀ ਹੈ। ਇਸ ਲਈ ਆਉਣ ਵਾਲੀਆਂ ਚੋਣਾਂ 'ਚ ਗਗਨਦੀਪ ਸਿੰਘ ਨੂੰ ਵਿਧਾਇਕ ਬਣਾਓ। ਦੱਸ ਦੇਈਏ ਕਿ ਉਨ੍ਹਾਂ ਦੇ ਐਲਾਨ ਤੋਂ ਬਾਅਦ ਸਿਆਸੀ ਜਗਤ ਵਿੱਚ ਹਲਚਲ ਤੇਜ਼ ਹੋ ਗਈ ਹੈ।