Tuesday, 13th of October 2026

ਪੰਜਾਬ BJP ਨੇ ਖਿੱਚੀ ਚੋਣਾਂ ਦੀ ਤਿਆਰੀ! ਭਾਜਪਾ ਨੂੰ ਮਿਲੀ ਨਵੀਂ ਟੀਮ,ਇਨ੍ਹਾਂ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਵੱਲੋਂ ਸੂਬੇ ਵਿੱਚ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਸੈੱਲਾਂ ਦੇ ਕਨਵੀਨਰਾਂ ਅਤੇ ਸਹਿ-ਕਨਵੀਨਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪਾਰਟੀ ਦੇ ਸਟੇਟ ਸੈੱਲਜ਼ ਕੋਆਰਡੀਨੇਟਰ ਬਿਕਰਮਜੀਤ ਸਿੰਘ ਚੀਮਾ ਵੱਲੋਂ 12 ਅਕਤੂਬਰ 2026 ਨੂੰ ਇਸ ਸਬੰਧੀ ਸੂਚੀ ਜਾਰੀ ਕੀਤੀ ਗਈ।

Edited By: Lajwinder Kaur | Updated at:
ਪੰਜਾਬ BJP ਨੇ ਖਿੱਚੀ ਚੋਣਾਂ ਦੀ ਤਿਆਰੀ! ਭਾਜਪਾ ਨੂੰ ਮਿਲੀ ਨਵੀਂ ਟੀਮ,ਇਨ੍ਹਾਂ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਪੰਜਾਬ BJP ਨੇ ਖਿੱਚੀ ਚੋਣਾਂ ਦੀ ਤਿਆਰੀ! ਭਾਜਪਾ ਨੂੰ ਮਿਲੀ ਨਵੀਂ ਟੀਮ,ਇਨ੍ਹਾਂ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਵੱਲੋਂ ਸੂਬੇ ਵਿੱਚ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਸੈੱਲਾਂ ਦੇ ਕਨਵੀਨਰਾਂ ਅਤੇ ਸਹਿ-ਕਨਵੀਨਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪਾਰਟੀ ਦੇ ਸਟੇਟ ਸੈੱਲਜ਼ ਕੋਆਰਡੀਨੇਟਰ ਬਿਕਰਮਜੀਤ ਸਿੰਘ ਚੀਮਾ ਵੱਲੋਂ 12 ਅਕਤੂਬਰ 2026 ਨੂੰ ਇਸ ਸਬੰਧੀ ਸੂਚੀ ਜਾਰੀ ਕੀਤੀ ਗਈ। ਜਾਰੀ ਪੱਤਰ ਅਨੁਸਾਰ, ਇਹ ਨਿਯੁਕਤੀਆਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਮਨਜ਼ੂਰੀ ਨਾਲ ਤੁਰੰਤ ਪ੍ਰਭਾਵ ਤੋਂ ਲਾਗੂ ਕੀਤੀਆਂ ਗਈਆਂ ਹਨ।

ਪਾਰਟੀ ਵੱਲੋਂ ਜਾਰੀ ਸੂਚੀ ਵਿੱਚ ਟਰੇਡ, ਲੀਗਲ, ਮੀਡੀਆ, ਮੈਡੀਕਲ, ਸੱਭਿਆਚਾਰਕ, ਖੇਡਾਂ, ਟਰਾਂਸਪੋਰਟ, ਮਜ਼ਦੂਰ, ਐੱਨਆਰਆਈ, ਇੰਡਸਟਰੀ, ਸਹਿਕਾਰੀ ਅਤੇ ਐੱਨਜੀਓ ਸਮੇਤ ਵੱਖ-ਵੱਖ ਖੇਤਰਾਂ ਨਾਲ ਸਬੰਧਤ ਕੁੱਲ 29 ਸੈੱਲਾਂ ਦੇ ਕਨਵੀਨਰਾਂ ਦੇ ਨਾਮ ਸ਼ਾਮਲ ਹਨ। ਇਸ ਦੇ ਨਾਲ ਹੀ ਕੁਝ ਸੈੱਲਾਂ ਵਿੱਚ ਸਹਿ-ਕਨਵੀਨਰਾਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਹਨ।

ਇਨ੍ਹਾਂ ਆਗੂਆਂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ

ਜਾਰੀ ਸੂਚੀ ਅਨੁਸਾਰ, ਰਜਿੰਦਰ ਸਿੰਘ ਮਰਵਾਹਾ ਨੂੰ ਟਰੇਡ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ, ਜਦਕਿ ਐਡਵੋਕੇਟ ਐਨ.ਕੇ. ਵਰਮਾ ਨੂੰ ਲੀਗਲ ਸੈੱਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਵਿਨੀਤ ਜੋਸ਼ੀ ਮੀਡੀਆ ਸੈੱਲ ਦੇ ਕਨਵੀਨਰ ਹੋਣਗੇ। ਇਸੇ ਤਰ੍ਹਾਂ ਡਾ. ਸੀਮੰਤ ਗਰਗ ਨੂੰ ਮੈਡੀਕਲ ਸੈੱਲ, ਹੌਬੀ ਧਾਲੀਵਾਲ ਨੂੰ ਸੱਭਿਆਚਾਰਕ ਸੈੱਲ ਅਤੇ ਗੁਰਵਿੰਦਰ ਸਿੰਘ ਜੌਲੀ ਨੂੰ ਖੇਡ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਗੁਰਤੇਜ ਸਿੰਘ ਜਹਾਂਜੇਰੀ ਨੂੰ ਟਰਾਂਸਪੋਰਟ ਸੈੱਲ, ਸੰਜੀਵ ਅਟਵਾਲ ਨੂੰ ਮਜ਼ਦੂਰ ਸੈੱਲ, ਕਮਲਜੀਤ ਸਿੰਘ ਹੇਅਰ ਨੂੰ ਐੱਨਆਰਆਈ ਸੈੱਲ, ਰਜਿੰਦਰ ਮਹਾਜਨ ਨੂੰ ਇੰਡਸਟਰੀ ਸੈੱਲ ਅਤੇ ਮਨਜਿੰਦਰ ਸਿੰਘ (ਰੋਮੀ) ਨੂੰ ਐੱਨਜੀਓ ਸੈੱਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਵੱਖ-ਵੱਖ ਜ਼ਿਲ੍ਹਿਆਂ ਦੇ ਆਗੂਆਂ ਨੂੰ ਮਿਲੀ ਨੁਮਾਇੰਦਗੀ

ਭਾਜਪਾ ਵੱਲੋਂ ਜਾਰੀ ਸੂਚੀ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ, ਮੋਹਾਲੀ, ਲੁਧਿਆਣਾ, ਪਟਿਆਲਾ, ਮੋਗਾ, ਪਠਾਨਕੋਟ, ਜਲੰਧਰ, ਸੰਗਰੂਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਸਮੇਤ ਹੋਰ ਜ਼ਿਲ੍ਹਿਆਂ ਦੇ ਆਗੂ ਸ਼ਾਮਲ ਹਨ।

ਪਾਰਟੀ ਵੱਲੋਂ ਵੱਖ-ਵੱਖ ਖੇਤਰਾਂ ਲਈ ਨਿਯੁਕਤ ਕੀਤੇ ਗਏ ਇਹ ਅਹੁਦੇਦਾਰ ਆਪਣੇ-ਆਪਣੇ ਸੈੱਲਾਂ ਰਾਹੀਂ ਸੰਗਠਨਾਤਮਕ ਗਤੀਵਿਧੀਆਂ ਨੂੰ ਅੱਗੇ ਵਧਾਉਣਗੇ। ਟਰੇਡ ਅਤੇ ਇੰਡਸਟਰੀ ਸਮੇਤ ਕੁਝ ਸੈੱਲਾਂ ਵਿੱਚ ਸਹਿ-ਕਨਵੀਨਰ ਵੀ ਨਿਯੁਕਤ ਕੀਤੇ ਗਏ ਹਨ, ਤਾਂ ਜੋ ਸਬੰਧਤ ਖੇਤਰਾਂ ਵਿੱਚ ਪਾਰਟੀ ਦੇ ਕੰਮਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।

ਪੰਜਾਬ ਭਾਜਪਾ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇਸ ਲਿਸਟ ਨੂੰ ਜਾਰੀ ਕੀਤਾ ਗਿਆ ਹੈ। ਲਿਸਟ ਨੂੰ ਜਾਰੀ ਕਰਦੇ ਹੋਏ ਲਿਖਿਆ ਹੈ- ‘ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸੂਬਾ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਜੀ ਤੇ ਪੰਜਾਬ ਭਾਜਪਾ ਦੇ ਸੰਗਠਨ ਮੰਤਰੀ ਸ਼੍ਰੀ ਮੰਥਰੀ ਨਿਵਾਸਲੂ ਜੀ ਦੀ ਪ੍ਰਵਾਨਗੀ ਨਾਲ, ਭਾਜਪਾ ਪੰਜਾਬ ਦੇ ਵੱਖ-ਵੱਖ ਸੂਬਾ ਸੈੱਲਾਂ ਦੇ ਹੇਠ ਲਿਖੇ ਕਨਵੀਨਰਾਂ ਦੀ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਕੀਤੀ ਜਾਂਦੀ ਹੈ’

TAGS