Saturday, 19th of September 2026

2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਆਪ' ਦਾ ਚੋਣ ਪ੍ਰਚਾਰ ਲਾਂਚ, CM ਮਾਨ ਨੇ ਜਾਰੀ ਕੀਤਾ ਪੈਂਫਲੇਟ…

2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਆਪ' ਨੇ ਚੋਣਾਂ ਨੂੰ ਲੈ ਕੇ ਤਿਆਰੀ ਖਿੱਚ ਲਈ ਹੈ। ਜਿਸ ਦੇ ਚੱਲਦੇ ਅੱਜ ਆਮ ਆਦਮੀ ਪਾਰਟੀ ਨੇ ਲੁਧਿਆਣਾ ਤੋਂ ਆਪਣਾ ਚੋਣ ਪ੍ਰਚਾਰ (ਕੈਂਪੇਨ) ਲਾਂਚ ਕੀਤਾ। ਜਿਸ ਚ ਪਾਰਟੀ ਵੱਲੋਂ ਕੀਤੇ ਕੰਮਾਂ ਨੂੰ ਲੈ ਕੇ ਪੈਂਫਲੇਟ ਜਾਰੀ ਕੀਤਾ ਗਿਆ।

Edited By: Lajwinder Kaur | Updated at:
2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਆਪ' ਦਾ ਚੋਣ ਪ੍ਰਚਾਰ ਲਾਂਚ, CM ਮਾਨ ਨੇ ਜਾਰੀ ਕੀਤਾ ਪੈਂਫਲੇਟ…

2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 'ਆਪ' ਦਾ ਚੋਣ ਪ੍ਰਚਾਰ ਲਾਂਚ, CM ਮਾਨ ਨੇ ਜਾਰੀ ਕੀਤਾ ਪੈਂਫਲੇਟ…

ਪੰਜਾਬ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਚਲਦਿਆਂ ਆਮ ਆਦਮੀ ਪਾਰਟੀ ਨੇ ਲੁਧਿਆਣਾ ਤੋਂ ਆਪਣਾ ਚੋਣ ਪ੍ਰਚਾਰ (ਕੈਂਪੇਨ) ਲਾਂਚ ਕੀਤਾ। ਪੱਖੋਵਾਲ ਰੋਡ ਸਥਿਤ ਇੰਡੋਰ ਸਟੇਡੀਅਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦਾ ਚੋਣ ਪੈਂਫਲੇਟ ਜਾਰੀ ਕੀਤਾ।

ਗਾਰੰਟੀਆਂ ਤੋਂ ਵੱਧ ਕੀਤਾ ਕੰਮ-ਸੀਐਮ ਮਾਨ

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਜਿੰਨੀਆਂ ਗਾਰੰਟੀਆਂ ਦਿੱਤੀਆਂ ਸਨ, ਉਸ ਤੋਂ ਵੀ ਜ਼ਿਆਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸੜਕ ਸੁਰੱਖਿਆ ਯੋਜਨਾ ਤਹਿਤ ਸੜਕ ਸੁਰੱਖਿਆ ਫੋਰਸ (SSF) ਰਾਹੀਂ ਹਰ ਸਾਲ 2700 ਲੋਕਾਂ ਦੀ ਜਾਨ ਬਚਾਈ ਹੈ। ਇਸ ਦੀ ਤਾਰੀਫ਼ ਤਾਂ ਖ਼ੁਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਕੀਤੀ ਹੈ।

ਮੁੱਖ ਮੰਤਰੀ ਮਾਨ ਨੇ ਅੱਗੇ ਕਿਹਾ ਕਿ ਭਾਜਪਾ-ਅਕਾਲੀ ਸਰਕਾਰਾਂ ਦੌਰਾਨ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਵਧੀ, ਪਰ ਹੁਣ ਉਹੀ ਲੋਕ ਨਸ਼ਾ ਵਿਰੋਧੀ ਯਾਤਰਾ ਕੱਢ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਵੀ ਨਸ਼ਾ ਖ਼ਤਮ ਕਰਨ ਦੇ ਨਾਂ 'ਤੇ ਲੋਕਾਂ ਤੋਂ ਵੋਟਾਂ ਮੰਗੀਆਂ ਸਨ, ਪਰ ਪੰਜਾਬ ਤੋਂ ਨਸ਼ਾ ਖ਼ਤਮ ਨਹੀਂ ਹੋਇਆ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 1 ਅਕਤੂਬਰ ਨੂੰ ਫਿਰ ਤੋਂ ਅਗਲੇ 3 ਮਹੀਨਿਆਂ ਦੀ 'ਟੂੰ-ਟੂੰ' ਹੋਵੇਗੀ। ਔਰਤਾਂ ਨੂੰ ਪੈਸੇ ਦਿੱਤੇ ਜਾਣਗੇ। ਸਾਰੇ ਵਿਰੋਧੀਆਂ ਨੇ ਵੀ ਫ਼ਾਰਮ ਭਰੇ ਹਨ, ਪਰ ਕਹਿ ਕੁਝ ਨਹੀਂ ਸਕਦੇ। ਵਿਰੋਧੀਆਂ ਨੇ ਕਦੇ ਵੀ ਖੁੱਲ੍ਹ ਕੇ ਨਹੀਂ ਦੱਸਿਆ ਕਿ ਚੋਣਾਂ ਵਿੱਚ ਉਨ੍ਹਾਂ ਦਾ ਰੋਡ ਮੈਪ ਕੀ ਹੈ।

ਸਿਸੋਦੀਆ ਬੋਲੇ— ਭਗਵੰਤ ਮਾਨ 'ਤੇ ਰੱਬ ਦਾ ਹੱਥ

ਇਸ ਤੋਂ ਪਹਿਲਾਂ ਪੰਜਾਬ ਦੇ ਆਪ (AAP) ਇੰਚਾਰਜ ਮਨੀਸ਼ ਸਿਸੋਦੀਆ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਕੇਂਦਰ ਨੇ ਈ.ਡੀ.-ਸੀ.ਬੀ.ਆਈ. ਭੇਜ ਕੇ ਪੂਰੀ ਕੋਸ਼ਿਸ਼ ਕੀਤੀ ਕਿ ਇਹਨਾਂ ਦਾ ਕੰਮ ਰੁਕ ਜਾਵੇ, ਪਰ ਭਗਵੰਤ ਮਾਨ 'ਤੇ ਰੱਬ ਦਾ ਹੱਥ ਹੈ। ਕੋਈ ਉਨ੍ਹਾਂ ਦਾ ਕੁਝ ਵਿਗਾੜ ਨਹੀਂ ਸਕਿਆ।

ਦੂਜੇ ਪਾਸੇ, ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ 2.68 ਲੱਖ ਬੂਥ ਮੈਂਬਰ ਸਰਕਾਰ ਦੇ ਕੰਮ ਘਰ-ਘਰ ਪਹੁੰਚਾਉਣਗੇ ਅਤੇ ਲੋਕਾਂ ਦੇ ਮੁੱਦੇ ਸਰਕਾਰ ਤੱਕ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਜੋ ਕੰਮ ਆਪ ਸਰਕਾਰ ਨੇ ਕੀਤੇ ਹਨ, ਉਹ ਪਿਛਲੀ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ।

25,332 ਬੂਥਾਂ ਤੱਕ ਪਹੁੰਚੇਗਾ ਸੰਗਠਨ

ਆਪ (AAP) ਦੇ ਮੁਤਾਬਕ ਪੰਜਾਬ ਵਿੱਚ 25,332 ਬੂਥ ਹਨ ਅਤੇ ਇਸ ਕੈਂਪੇਨ ਵਿੱਚ 2,68,553 ਬੂਥ ਕਮੇਟੀ ਮੈਂਬਰ ਸ਼ਾਮਲ ਹੋਣਗੇ। ਵਰਕਰ ਘਰ-ਘਰ ਜਾ ਕੇ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕੰਮਾਂ, ਯੋਜਨਾਵਾਂ ਅਤੇ ਚੋਣ ਗਾਰੰਟੀਆਂ ਦੀ ਜਾਣਕਾਰੀ ਦੇਣਗੇ। ਇਸ ਦੇ ਨਾਲ ਹੀ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਵੀ ਚਲਾਈ ਜਾਵੇਗੀ। ਪਾਰਟੀ ਨੇ ਇਸ ਕੈਂਪੇਨ ਨੂੰ ਲਗਭਗ ਇੱਕ ਮਹੀਨੇ ਤੱਕ ਚਲਾਉਣ ਦੀ ਗੱਲ ਕਹੀ ਹੈ।

20 ਸਤੰਬਰ ਤੋਂ ਧੂਰੀ ਤੋਂ ਘਰ-ਘਰ ਜਾਣਗੇ CM ਮਾਨ

ਚੋਣ ਕੈਂਪੇਨ ਦੇ ਅਗਲੇ ਪੜਾਅ ਵਿੱਚ ਮੁੱਖ ਮੰਤਰੀ ਭਗਵੰਤ ਮਾਨ 20 ਸਤੰਬਰ ਨੂੰ ਧੂਰੀ ਵਿੱਚ ਵਰਕਰਾਂ ਨਾਲ ਘਰ-ਘਰ ਜਾਣਗੇ। ਇਸ ਤੋਂ ਬਾਅਦ ਬੂਥ ਕਮੇਟੀਆਂ ਰਾਹੀਂ ਪੂਰੇ ਪੰਜਾਬ ਵਿੱਚ ਕੈਂਪੇਨ ਚਲਾਇਆ ਜਾਵੇਗਾ। ਪਾਰਟੀ ਦਾ ਧਿਆਨ ਸਰਕਾਰ ਦੇ ਕੰਮਾਂ ਅਤੇ ਯੋਜਨਾਵਾਂ ਨੂੰ ਸਿੱਧਾ ਵੋਟਰਾਂ ਤੱਕ ਪਹੁੰਚਾਉਣ 'ਤੇ ਰਹੇਗਾ।