Tuesday, 15th of September 2026

ਵਾਈ-ਫਾਈ, ਸੁਰੱਖਿਆ ਅਤੇ ਹਾਈਜੀਨਿਕ ਮੈੱਸ... 10,000 ਵਿਦਿਆਰਥੀਆਂ ਨੂੰ ਮਿਲੇਗਾ ਹਾਈਟੈਕ ਹੋਸਟਲ, ਦਿੱਲੀ ਸਰਕਾਰ ਦਾ ਵੱਡਾ ਐਲਾਨ

ਦਿੱਲੀ ਦੀ ਰੇਖਾ ਗੁਪਤਾ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਜਿਸ ਚ ਬਾਹਰੋਂ ਪੜਣ ਆਏ ਵਿਦਿਆਰਥੀਆਂ ਨੂੰ ਅਹਿਮ ਸਹੂਲਤਾਂ ਦਿੱਤੀਆਂ ਜਾਣਗੀਆਂ। ਜੀ ਹਾਂ ਸਰਕਾਰ ਵੱਲੋਂ ਦਿੱਲੀ ਵਿੱਚ ਵਿਦਿਆਰਥੀਆਂ ਲਈ 10,000 ਬੈੱਡਾਂ ਵਾਲੇ ਆਧੁਨਿਕ ਅਤੇ ਪੂਰੀਆਂ ਸਹੂਲਤਾਂ ਨਾਲ ਲੈਸ ਹੋਸਟਲ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਉੱਤੇ ਕੰਮ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ।

Edited By: Lajwinder Kaur | Updated at:
ਵਾਈ-ਫਾਈ, ਸੁਰੱਖਿਆ ਅਤੇ ਹਾਈਜੀਨਿਕ ਮੈੱਸ... 10,000 ਵਿਦਿਆਰਥੀਆਂ ਨੂੰ ਮਿਲੇਗਾ ਹਾਈਟੈਕ ਹੋਸਟਲ, ਦਿੱਲੀ ਸਰਕਾਰ ਦਾ ਵੱਡਾ ਐਲਾਨ

ਵਾਈ-ਫਾਈ, ਸੁਰੱਖਿਆ ਅਤੇ ਹਾਈਜੀਨਿਕ ਮੈੱਸ... 10,000 ਵਿਦਿਆਰਥੀਆਂ ਨੂੰ ਮਿਲੇਗਾ ਹਾਈਟੈਕ ਹੋਸਟਲ, ਦਿੱਲੀ ਸਰਕਾਰ ਦਾ ਵੱਡਾ ਐਲਾਨ

ਦੇਸ਼ ਭਰ ਤੋਂ ਦਿੱਲੀ ਆ ਕੇ ਪੜ੍ਹਾਈ ਕਰਨ ਵਾਲੇ ਲੱਖਾਂ ਵਿਦਿਆਰਥੀਆਂ ਲਈ ਇੱਕ ਬਹੁਤ ਹੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਦੀ ਰੇਖਾ ਗੁਪਤਾ ਸਰਕਾਰ ਨੇ ਬਾਹਰੀ ਵਿਦਿਆਰਥੀਆਂ ਦੀ ਸੁਰੱਖਿਆ, ਰਹਿਣ-ਸਹਿਣ ਦੀ ਸਮੱਸਿਆ ਅਤੇ ਪ੍ਰਾਈਵੇਟ ਪੀ.ਜੀ. (PG) ਵਾਲੇ ਵੱਲੋਂ ਵਸੂਲੇ ਜਾਂਦੇ ਮਨਮਰਜ਼ੀ ਵਾਲੇ ਕਿਰਾਏ ਤੋਂ ਛੁਟਕਾਰਾ ਦਿਵਾਉਣ ਲਈ ਇੱਕ ਬਹੁਤ ਵੱਡਾ ਕਦਮ ਚੁੱਕਿਆ ਹੈ। ਸਰਕਾਰ ਵੱਲੋਂ ਦਿੱਲੀ ਵਿੱਚ ਵਿਦਿਆਰਥੀਆਂ ਲਈ 10,000 ਬੈੱਡਾਂ ਵਾਲੇ ਆਧੁਨਿਕ ਅਤੇ ਪੂਰੀਆਂ ਸਹੂਲਤਾਂ ਨਾਲ ਲੈਸ ਹੋਸਟਲ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਉੱਤੇ ਕੰਮ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ।

ਇਨ੍ਹਾਂ ਹਾਦਸਿਆਂ ਤੋਂ ਸਬਕ ਲੈਂਦਿਆਂ ਦਿੱਲੀ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਨਵੇਂ ਹੋਸਟਲਾਂ ਵਿੱਚ ਅੱਗ ਤੋਂ ਸੁਰੱਖਿਆ (ਫਾਇਰ ਸੇਫਟੀ), ਸਟਰਕਚਰਲ ਆਡਿਟ ਅਤੇ 24/7 ਸੁਰੱਖਿਆ ਪ੍ਰਣਾਲੀ ਨੂੰ ਸਰਵਉੱਚ ਤਰਜੀਹ ਦਿੱਤੀ ਜਾਵੇਗੀ।

ਇਸ ਪ੍ਰੋਜੈਕਟ ਦੇ ਅੰਦਰ ਮਿਲਣਗੇ ਆਹ ਸਹੂਲਤਾਂ

'ਸਪਨੇ ਲੈ ਕੇ ਦਿੱਲੀ ਆਉਂਦਾ ਹੈ ਵਿਦਿਆਰਥੀ' ਇਸ ਪ੍ਰੋਜੈਕਟ ਦਾ ਐਲਾਨ ਕਰਦਿਆਂ ਸਰਕਾਰ ਨੇ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਦਿੱਲੀ ਆਉਣ ਵਾਲਾ ਹਰ ਵਿਦਿਆਰਥੀ ਆਪਣੇ ਨਾਲ ਵੱਡੇ ਸੁਪਨੇ ਅਤੇ ਆਪਣੇ ਪਰਿਵਾਰ ਦੀਆਂ ਅਣਗਿਣਤ ਉਮੀਦਾਂ ਲੈ ਕੇ ਆਉਂਦਾ ਹੈ। ਸਾਡੀ ਕੋਸ਼ਿਸ਼ ਹੈ ਕਿ ਉਨ੍ਹਾਂ ਨੂੰ ਇੱਕ ਅਜਿਹਾ ਸੁਰੱਖਿਅਤ, ਸਾਫ਼-ਸੁਥਰਾ ਅਤੇ ਸਹਿਯੋਗੀ ਮਾਹੌਲ ਮਿਲੇ, ਜਿੱਥੇ ਉਨ੍ਹਾਂ ਨੂੰ ਰਹਿਣ, ਖਾਣ ਜਾਂ ਸੁਰੱਖਿਆ ਦੀ ਕੋਈ ਚਿੰਤਾ ਨਾ ਕਰਨੀ ਪਵੇ ਅਤੇ ਉਹ ਪੂਰੀ ਤਰ੍ਹਾਂ ਆਪਣੀ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰ ਸਕਣ।

ਕਿਵੇਂ ਦਾ ਹੋਵੇਗਾ ਦਿੱਲੀ ਸਰਕਾਰ ਦਾ ਨਵਾਂ ਹੋਸਟਲ ਮਾਡਲ?

ਇਸ ਯੋਜਨਾ ਦੇ ਪਹਿਲੇ ਪੜਾਅ ਵਿੱਚ 10,000 ਵਿਦਿਆਰਥੀਆਂ ਦੇ ਰਹਿਣ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਨ੍ਹਾਂ ਹੋਸਟਲਾਂ ਵਿੱਚ ਵਾਈ-ਫਾਈ (Wi-Fi), 24 ਘੰਟੇ ਬਿਜਲੀ-ਪਾਣੀ, ਸਟੱਡੀ ਰੂਮ, ਲਾਇਬ੍ਰੇਰੀ ਅਤੇ ਹਾਈਜੀਨਿਕ ਮੈੱਸ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ 24/7 ਸੁਰੱਖਿਆ ਅਤੇ ਸੀ.ਸੀ.ਟੀ.ਵੀ. (CCTV) ਨਿਗਰਾਨੀ ਦਾ ਵੀ ਪ੍ਰਬੰਧ ਹੋਵੇਗਾ। ਖ਼ਾਸ ਤੌਰ 'ਤੇ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਬਾਇਓਮੈਟ੍ਰਿਕ ਐਂਟਰੀ ਅਤੇ ਸੀ.ਸੀ.ਟੀ.ਵੀ. ਸਰਵਿਲਾਂਸ ਦੀ ਵਿਵਸਥਾ ਕੀਤੀ ਜਾਵੇਗੀ।

ਕਿਰਾਏ ਦੀ ਲੁੱਟ ਤੋਂ ਰਾਹਤ: ਪ੍ਰਾਈਵੇਟ ਪੀ.ਜੀ. (PG) ਮਾਲਕਾਂ ਦੀਆਂ ਮਨਮਾਨੀਆਂ ਦਰਾਂ ਅਤੇ ਛੋਟੇ ਕਮਰਿਆਂ ਬਦਲੇ ਵਸੂਲੇ ਜਾਂਦੇ ਭਾਰੀ-ਭਰਕਮ ਕਿਰਾਏ ਤੋਂ ਵਿਦਿਆਰਥੀਆਂ ਨੂੰ ਵੱਡੀ ਮੁਕਤੀ ਮਿਲੇਗੀ। ਸਰਕਾਰ ਦੇ ਇਸ ਕਦਮ ਨਾਲ ਨਾ ਸਿਰਫ਼ ਦਿੱਲੀ ਯੂਨੀਵਰਸਿਟੀ (DU), ਜੇ.ਐੱਨ.ਯੂ. (JNU) ਅਤੇ ਜਾਮੀਆ ਵਰਗੇ ਨਾਮੀ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਰਾਹਤ ਮਿਲੇਗੀ, ਸਗੋਂ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੀ ਦਿੱਲੀ ਵਿੱਚ ਰਹਿ ਕੇ ਪੜ੍ਹਾਈ ਕਰਨਾ ਬਹੁਤ ਆਸਾਨ ਹੋ ਜਾਵੇਗਾ।