Wednesday, 14th of October 2026

ਸਿਆਸਤ 'ਚ ਵੱਡਾ ਭੂਚਾਲ: ਮਸ਼ਹੂਰ ਆਗੂ ਭਰਾਵਾਂ ਸਣੇ ਗ੍ਰਿਫ਼ਤਾਰ, ਘਰੋਂ ਲੱਖਾਂ ਦੀ ਨਕਦੀ ਤੇ ਹਥਿਆਰ ਬਰਾਮਦ

Edited By: Lajwinder Kaur | Updated at:
ਸਿਆਸਤ 'ਚ ਵੱਡਾ ਭੂਚਾਲ: ਮਸ਼ਹੂਰ ਆਗੂ ਭਰਾਵਾਂ ਸਣੇ ਗ੍ਰਿਫ਼ਤਾਰ, ਘਰੋਂ ਲੱਖਾਂ ਦੀ ਨਕਦੀ ਤੇ ਹਥਿਆਰ ਬਰਾਮਦ

ਸਿਆਸਤ 'ਚ ਵੱਡਾ ਭੂਚਾਲ: ਮਸ਼ਹੂਰ ਆਗੂ ਭਰਾਵਾਂ ਸਣੇ ਗ੍ਰਿਫ਼ਤਾਰ, ਘਰੋਂ ਲੱਖਾਂ ਦੀ ਨਕਦੀ ਤੇ ਹਥਿਆਰ ਬਰਾਮਦ

ਪੱਛਮੀ ਬੰਗਾਲ ਵਿੱਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਆਗੂਆਂ 'ਤੇ ਪੁਲਿਸ ਦੀ ਸਖ਼ਤੀ ਲਗਾਤਾਰ ਜਾਰੀ ਹੈ। ਤਾਜ਼ਾ ਕਾਰਵਾਈ ਵਿੱਚ, ਹਾਬਰਾ-ਮਾਚਲੰਦਪੁਰ ਖੇਤਰ ਵਿੱਚ ਸਾਬਕਾ ਮੰਤਰੀ ਜਯੋਤੀਪ੍ਰਿਯਾ ਮਲਿਕ ਦੇ ਕਰੀਬੀ ਅਜੀਤ ਸਾਹਾ ਅਤੇ ਉਸਦੇ ਭਰਾ ਸੁਜੀਤ ਸਾਹਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਕੀ ਹੈ ਪੂਰਾ ਮਾਮਲਾ?

ਪੁਲਿਸ ਨੇ ਛਾਪੇਮਾਰੀ ਦੌਰਾਨ ਅਜੀਤ ਸਾਹਾ ਦੇ ਘਰੋਂ ਲੱਖਾਂ ਰੁਪਏ ਦੀ ਨਕਦੀ, ਇੱਕ ਪਿਸਤੌਲ, ਏਅਰਗਨ ਅਤੇ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਬਰਾਮਦ ਕੀਤਾ ਹੈ। ਦੋਵਾਂ ਭਰਾਵਾਂ ਨੂੰ ਬਾਰਾਸਾਤ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ 10 ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਨ੍ਹਾਂ ਭਰਾਵਾਂ 'ਤੇ ਪਹਿਲਾਂ ਵੀ ਚੋਣ ਹਿੰਸਾ ਅਤੇ ਜਬਰੀ ਵਸੂਲੀ ਵਰਗੇ ਗੰਭੀਰ ਦੋਸ਼ ਲੱਗੇ ਹੋਏ ਹਨ। ਹਾਲਾਂਕਿ, ਸੁਜੀਤ ਸਾਹਾ ਨੇ ਇਨ੍ਹਾਂ ਦੋਸ਼ਾਂ ਨੂੰ ਸਿਆਸੀ ਸਾਜ਼ਿਸ਼ ਕਰਾਰ ਦਿੱਤਾ ਹੈ।

ਅਜੀਤ ਸਾਹਾ ਦੇ ਘਰੋਂ ਮਿਲਿਆ ਹਥਿਆਰਾਂ ਤੇ ਸ਼ਰਾਬ ਦਾ ਜ਼ਖ਼ੀਰਾ
ਅਜੀਤ ਸਾਹਾ ਦੇ ਘਰੋਂ ਜੋ ਸਾਮਾਨ ਬਰਾਮਦ ਹੋਇਆ ਹੈ, ਉਸ ਨੂੰ ਦੇਖ ਕੇ ਪੁਲਿਸ ਅਧਿਕਾਰੀ ਵੀ ਹੈਰਾਨ ਰਹਿ ਗਏ। ਤਲਾਸ਼ੀ ਦੌਰਾਨ ਨਕਦੀ ਤੋਂ ਇਲਾਵਾ ਘਰ ਵਿੱਚੋਂ 626 ਜ਼ਿੰਦਾ ਕਾਰਤੂਸ (ਗੋਲੀਆਂ), 61 ਖਾਲੀ ਖੋਲ੍ਹ, ਇੱਕ ਆਧੁਨਿਕ 7mm ਪਿਸਤੌਲ, ਇੱਕ ਏਅਰਗਨ ਅਤੇ ਵਿਦੇਸ਼ੀ ਸ਼ਰਾਬ ਦੀਆਂ 52 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਜਦੋਂ ਇਹ ਦੋਵੇਂ ਭਰਾ ਇਨ੍ਹਾਂ ਹਥਿਆਰਾਂ ਅਤੇ ਸ਼ਰਾਬ ਰੱਖਣ ਦੇ ਕੋਈ ਜਾਇਜ਼ ਕਾਗਜ਼ਾਤ ਨਹੀਂ ਦਿਖਾ ਸਕੇ, ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਨਗਰਪਾਲਿਕਾ ਚੇਅਰਮੈਨ ਦੇ ਖੇਤਾਂ 'ਚੋਂ ਨਿਕਲੇ ਨੋਟਾਂ ਦੇ ਢੇਰ

ਇੱਕ ਹੋਰ ਵੱਡੀ ਕਾਰਵਾਈ ਵਿੱਚ, ਬਦੁਰੀਆ ਨਗਰਪਾਲਿਕਾ ਦੇ ਚੇਅਰਮੈਨ ਦੀਪਾਂਕਰ ਭੱਟਾਚਾਰੀਆ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਪਹਿਲਾਂ 80 ਲੱਖ ਰੁਪਏ ਬਰਾਮਦ ਕੀਤੇ ਸਨ। ਪੁੱਛਗਿੱਛ ਦੌਰਾਨ ਦੀਪਾਂਕਰ ਦੀ ਨਿਸ਼ਾਨਦੇਹੀ 'ਤੇ ਪੁਲਿਸ ਨੇ ਇੱਕ ਜੂਟ ਦੇ ਖੇਤ ਦੀ ਖੁਦਾਈ ਕੀਤੀ, ਜਿੱਥੋਂ ਨੋਟਾਂ ਨਾਲ ਭਰੇ ਕਈ ਟਰਾਲੀ ਬੈਗ ਅਤੇ ਬੋਰੀਆਂ ਬਰਾਮਦ ਹੋਈਆਂ ਹਨ। ਇਸ ਕਾਰਵਾਈ ਵਿੱਚ ਹੁਣ ਤੱਕ ਕਰੋੜਾਂ ਰੁਪਏ ਦੀ ਨਕਦੀ ਮਿਲਣ ਦੀ ਸੂਚਨਾ ਹੈ।

ਪੁਲਿਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਇਹ ਕਾਲਾ ਧਨ ਕਿੱਥੋਂ ਆਇਆ ਅਤੇ ਇਸਦੀ ਵਰਤੋਂ ਕਿਸ ਮਕਸਦ ਲਈ ਕੀਤੀ ਜਾਣੀ ਸੀ। ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬਾਅਦ ਇਲਾਕੇ ਦੀ ਰਾਜਨੀਤੀ ਵਿੱਚ ਭੂਚਾਲ ਆ ਗਿਆ ਹੈ।