Wednesday, 26th of August 2026

ਵਿਧਾਇਕ ਦੀ ਧੀ ਤੇ ਮਹਿਲਾ ਪੁਲਿਸ ਅਧਿਕਾਰੀ ਵਿਚਾਲੇ ਝੜਪ, ਦੋਵਾਂ ਨੇ ਇਕ-ਦੂਜੇ ਨੂੰ ਜੜੇ ਥੱਪੜ; ਵੀਡੀਓ ਹੋਈ ਵਾਇਰਲ

ਸੋਸ਼ਲ ਮੀਡੀਆ ਉੱਤੇ ਇੱਕ ਵਿਧਾਇਕ ਦੀ ਧੀ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਵਿਧਾਇਕ ਦੀ ਧੀ ਤੇ ਮਹਿਲਾ ਪੁਲਿਸ ਅਧਿਕਾਰੀ ਵਿਚਾਲੇ ਬਹਿਸ ਹੋਈ, ਫਿਰ ਅਚਾਨਕ ਵਿਧਾਇਕ ਦੀ ਧੀ ਨੂੰ ਗੁੱਸਾ ਆਇਆ ਤੇ ਉਸ ਨੇ ਲੇਡੀ ਪੁਲਿਸ ਨੂੰ ਜ਼ੋਰਦਾਰ ਥੱਪਰ ਜੜ ਦਿੱਤਾ।

Edited By: Lajwinder Kaur | Updated at: August 26th 2026 11:15 AM
Trending News
ਵਿਧਾਇਕ ਦੀ ਧੀ ਤੇ ਮਹਿਲਾ ਪੁਲਿਸ ਅਧਿਕਾਰੀ ਵਿਚਾਲੇ ਝੜਪ, ਦੋਵਾਂ ਨੇ ਇਕ-ਦੂਜੇ ਨੂੰ ਜੜੇ ਥੱਪੜ; ਵੀਡੀਓ ਹੋਈ ਵਾਇਰਲ

ਵਿਧਾਇਕ ਦੀ ਧੀ ਤੇ ਮਹਿਲਾ ਪੁਲਿਸ ਅਧਿਕਾਰੀ ਵਿਚਾਲੇ ਝੜਪ, ਦੋਵਾਂ ਨੇ ਇਕ-ਦੂਜੇ ਨੂੰ ਜੜੇ ਥੱਪੜ; ਵੀਡੀਓ ਹੋਈ ਵਾਇਰਲ

ਕਰਨਾਟਕ ਦੇ ਮੰਡਿਆ ਜ਼ਿਲ੍ਹੇ ਵਿੱਚ ਇੱਕ ਮੰਦਰ ਵਿੱਚ ਡਿਊਟੀ ’ਤੇ ਤਾਇਨਾਤ ਮਹਿਲਾ ਪੁਲਿਸ ਅਧਿਕਾਰੀ ਅਤੇ ਵਿਧਾਇਕ ਦੀ ਧੀ ਵਿਚਕਾਰ ਹੋਈ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਦੀ ਧੀ ਨੇ ਮਹਿਲਾ ਸਬ-ਇੰਸਪੈਕਟਰ ਨੂੰ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਵੀ ਜਵਾਬ ਵਿੱਚ ਉਸ ਨੂੰ ਥੱਪੜ ਜੜ ਦਿੱਤਾ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਕੀ ਹੈ ਪੂਰਾ ਮਾਮਲਾ?

ਇਹ ਘਟਨਾ 12 ਅਗਸਤ ਨੂੰ ਮੰਡਿਆ ਜ਼ਿਲ੍ਹੇ ਦੇ ਇੱਕ ਮੰਦਰ ਵਿੱਚ ਵਾਪਰੀ। ਉਸ ਦਿਨ ਮੰਦਰ ਵਿੱਚ ਪੂਜਾ ਲਈ ਹਜ਼ਾਰਾਂ ਸ਼ਰਧਾਲੂ ਪਹੁੰਚੇ ਹੋਏ ਸਨ। ਤੁਮਕੁਰੂ ਦਿਹਾਤੀ ਤੋਂ ਵਿਧਾਇਕ ਬੀ. ਸੁਰੇਸ਼ ਗੌੜਾ ਦੀ ਧੀ ਐਸ਼ਵਰਿਆ ਵੀ ਆਪਣੇ ਬੱਚਿਆਂ ਨਾਲ ਮੰਦਰ ਪਹੁੰਚੀ ਸੀ।

ਜਾਣਕਾਰੀ ਮੁਤਾਬਕ ਐਸ਼ਵਰਿਆ ਬਿਨਾਂ ਕਤਾਰ ਵਿੱਚ ਲੱਗੇ ਸਿੱਧਾ ਅੰਦਰ ਜਾਣਾ ਚਾਹੁੰਦੀ ਸੀ। ਡਿਊਟੀ ’ਤੇ ਤਾਇਨਾਤ ਮਹਿਲਾ ਸਬ-ਇੰਸਪੈਕਟਰ ਸਵਿਤਾ ਨੇ ਉਸ ਨੂੰ ਕੁਝ ਸਮਾਂ ਉਡੀਕ ਕਰਨ ਲਈ ਕਿਹਾ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਬਹਿਸ ਹੋ ਗਈ। ਦੋਸ਼ ਹੈ ਕਿ ਬਹਿਸ ਦੌਰਾਨ ਐਸ਼ਵਰਿਆ ਨੇ ਸਵਿਤਾ ਨਾਲ ਗਾਲੀ-ਗਲੋਚ ਕੀਤੀ ਅਤੇ ਉਸ ਦੇ ਮੂੰਹ ’ਤੇ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਸਵਿਤਾ ਨੇ ਵੀ ਜਵਾਬ ਵਿੱਚ ਐਸ਼ਵਰਿਆ ਨੂੰ ਥੱਪੜ ਮਾਰਿਆ। ਮੌਕੇ ’ਤੇ ਮੌਜੂਦ ਹੋਰ ਪੁਲਿਸ ਕਰਮਚਾਰੀਆਂ ਨੇ ਦਖਲ ਦੇ ਕੇ ਦੋਵਾਂ ਨੂੰ ਵੱਖ ਕੀਤਾ।

ਮਹਿਲਾ ਪੁਲਿਸ ਅਧਿਕਾਰੀ ਨੇ ਦਰਜ ਕਰਵਾਈ ਸ਼ਿਕਾਇਤ

ਪੁਲਿਸ ਅਧਿਕਾਰੀ ਸਵਿਤਾ ਨੇ ਕਯਾਥਨਹੱਲੀ ਪੁਲਿਸ ਥਾਣੇ ਵਿੱਚ ਐਸ਼ਵਰਿਆ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਐਸ਼ਵਰਿਆ ਨੇ ਖੁਦ ਨੂੰ ਵਿਧਾਇਕ ਦੀ ਧੀ ਦੱਸਦਿਆਂ ਪੁੱਛਿਆ ਕਿ ਉਸ ਨੂੰ ਕਿਉਂ ਰੋਕਿਆ ਜਾ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਗਾਲੀ-ਗਲੋਚ ਕੀਤੀ, ਥੱਪੜ ਮਾਰਿਆ ਅਤੇ ਕਥਿਤ ਤੌਰ ’ਤੇ ਕਰੀਅਰ ਬਰਬਾਦ ਕਰਨ ਦੀ ਧਮਕੀ ਵੀ ਦਿੱਤੀ।

ਇਸ ਮਾਮਲੇ ਵਿੱਚ ਪੁਲਿਸ ਨੇ ਐਸ਼ਵਰਿਆ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੋਵਾਂ ਵਿਚਕਾਰ ਬਹਿਸ ਹੁੰਦੀ ਦਿਖਾਈ ਦੇ ਰਹੀ ਹੈ।

ਵਿਧਾਇਕ ਸੁਰੇਸ਼ ਗੌੜਾ ਨੇ ਮੰਗੀ ਮੁਆਫੀ

ਘਟਨਾ ਤੋਂ ਬਾਅਦ ਵਿਧਾਇਕ ਬੀ. ਸੁਰੇਸ਼ ਗੌੜਾ ਨੇ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਬੱਚਿਆਂ ਨਾਲ ਮੰਦਰ ਗਈ ਸੀ ਅਤੇ ਪਵਿੱਤਰ ਸਥਾਨ ਵਿੱਚ ਦਾਖਲ ਹੋਣ ਦੀ ਇਜਾਜ਼ਤ ਮੰਗ ਰਹੀ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਇੱਕ ਹੋਰ ਅਧਿਕਾਰੀ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਤਾਂ ਉਨ੍ਹਾਂ ਦੀ ਧੀ ਨੂੰ ਰੋਕ ਦਿੱਤਾ ਗਿਆ।

ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਘਟਨਾ ਦੀ ਪੂਰੀ ਵੀਡੀਓ ਨਹੀਂ ਦੇਖੀ। ਹਾਲਾਂਕਿ, ਜੇਕਰ ਉਨ੍ਹਾਂ ਦੀ ਧੀ ਵੱਲੋਂ ਕੋਈ ਗਲਤੀ ਹੋਈ ਹੈ ਤਾਂ ਉਹ ਇਸ ਲਈ ਮੁਆਫੀ ਮੰਗਦੇ ਹਨ। ਫਿਲਹਾਲ ਪੁਲਿਸ ਵੱਲੋਂ ਦੋਵਾਂ ਪੱਖਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਜਾ ਰਹੀ ਹੈ।

Punjabi Shorts

Latest News