ਆਹ 9 ਦਿਨ ਮੁਸ਼ਕਿਲ ਭਰੇ…ਅਸਮਾਨ ਤੋਂ ਵਰ੍ਹੇਗੀ ਅੱਗ! ਜਾਣੋ ਕਦੋਂ ਤੋਂ ਸ਼ੁਰੂ ਹੋ ਰਿਹਾ 'ਨੌਤਪਾ', ਪੜ੍ਹੋ ਜ਼ਰੂਰੀ ਗਾਈਡਲਾਈਨਜ਼
ਦੇਸ਼ ਭਰ ਵਿੱਚ ਭਿਆਨਕ ਗਰਮੀ ਸ਼ੁਰੂ ਹੋ ਗਈ ਹੈ। ਇਸ ਵਾਰ 25 ਮਈ ਤੋਂ 2 ਜੂਨ ਤੱਕ, ਯਾਨੀ ਲਗਾਤਾਰ 9 ਦਿਨਾਂ ਤੱਕ 'ਨੌਤਪਾ' ਚੱਲੇਗਾ। ਖ਼ਾਸ ਗੱਲ ਇਹ ਹੈ ਕਿ 25 ਮਈ ਤੋਂ ਪਹਿਲਾਂ ਹੀ ਦੇਸ਼ ਭਰ ਵਿੱਚ ਨੌਤਪਾ ਵਰਗੀ ਗਰਮੀ ਦਾ ਅਸਰ ਦਿਖਣ ਲੱਗ ਪਿਆ ਹੈ। ਮੌਸਮ ਵਿਭਾਗ ਮੁਤਾਬਕ ਜੇਠ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵੀ ਵਧੇਗੀ। ਇਸੇ ਮਹੀਨੇ ਦੌਰਾਨ ਜਦੋਂ ਸੂਰਜ ਦੇਵਤਾ 'ਰੋਹਿਣੀ ਨਕਸ਼ਤਰ' ਵਿੱਚ ਪ੍ਰਵੇਸ਼ ਕਰਦੇ ਹਨ, ਤਾਂ ਉਸ ਸਮੇਂ ਨੂੰ ਨੌਤਪਾ ਕਿਹਾ ਜਾਂਦਾ ਹੈ।
ਜਾਣੋ ਨੌਤਪਾ ਬਾਰੇ?
ਨੌਤਪਾ-ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਾਫ਼ ਹੈ, ਯਾਨੀ 9 ਦਿਨਾਂ ਦੀ ਅਸਹਿ ਗਰਮੀ। ਇਸ ਦੌਰਾਨ ਭਿਆਨਕ ਗਰਮੀ ਪੈਂਦੀ ਹੈ ਅਤੇ ਲੂ (ਤੱਤੀ ਹਵਾ) ਚੱਲਦੀ ਹੈ। ਇਸ ਸਮੇਂ ਦੌਰਾਨ ਸੂਰਜ ਦੇਵਤਾ ਦੀ ਪੂਜਾ-ਅਰਾਧਨਾ ਕਰਨ ਦਾ ਇੱਕ ਖ਼ਾਸ ਮਹੱਤਵ ਹੁੰਦਾ ਹੈ। ਆਓ ਜਾਣਦੇ ਹਾਂ ਕਿ ਨੌਤਪਾ ਦੇ ਇਨ੍ਹਾਂ 9 ਦਿਨਾਂ ਵਿੱਚ ਤੁਹਾਨੂੰ ਕਿਹੜੀਆਂ ਗੱਲਾਂ ਦਾ ਖ਼ਾਸ ਤੌਰ 'ਤੇ ਖ਼ਿਆਲ ਰੱਖਣਾ ਚਾਹੀਦਾ ਹੈ।
ਇਸ ਦਿਨ ਤੋਂ ਸ਼ੁਰੂ ਹੋਵੇਗਾ ਨੌਤਪਾ:
ਮਿਲੀ ਜਾਣਕਾਰੀ ਮੁਤਾਬਕ, ਸਾਲ 2026 ਵਿੱਚ ਨੌਤਪਾ ਦੀ ਸ਼ੁਰੂਆਤ 25 ਮਈ ਤੋਂ ਹੋ ਰਹੀ ਹੈ, ਜੋ ਕਿ 2 ਜੂਨ ਤੱਕ ਚੱਲੇਗਾ। ਨੌਤਪਾ ਦੌਰਾਨ ਲਗਭਗ 9 ਜਾਂ 10 ਦਿਨਾਂ ਤੱਕ ਅਸਹਿ ਅਤੇ ਭਿਆਨਕ ਗਰਮੀ ਪੈਂਦੀ ਹੈ, ਜਿਸ ਨੂੰ ਮਾਨਸੂਨ (ਮੀਂਹ ਦੇ ਮੌਸਮ) ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ।
ਕਰੋ ਇਹ ਕੰਮ:
ਸਨਾਤਨ ਧਰਮ ਵਿੱਚ ਨੌਤਪਾ ਦੇ ਸਮੇਂ ਨੂੰ ਸੂਰਜ ਦੇਵਤਾ ਨੂੰ ਪ੍ਰਸੰਨ ਕਰਨ, ਕੁੰਡਲੀ ਵਿੱਚ ਸੂਰਜ ਗ੍ਰਹਿ ਨੂੰ ਮਜ਼ਬੂਤ ਕਰਨ ਅਤੇ ਚੰਗੀ ਸਿਹਤ ਪਾਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ। ਅਜਿਹੇ ਵਿੱਚ, ਤੁਹਾਨੂੰ ਇਸ ਦੌਰਾਨ ਸਵੇਰੇ ਜਲਦੀ ਉੱਠ ਕੇ, ਇਸ਼ਨਾਨ ਕਰਕੇ ਸੂਰਜ ਦੇਵਤਾ ਨੂੰ ਜਲ ਅਰਪਣ (ਅਰਘ) ਕਰਨਾ ਚਾਹੀਦਾ ਹੈ ਅਤੇ ਸੂਰਜ ਦੇਵ ਦੇ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ, ਜਿਸ ਨਾਲ ਸਰੀਰ ਵਿੱਚ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ।
ਨੌਤਪਾ ਦੌਰਾਨ ਪਿਆਊ ਲਗਵਾਉਣਾ ਅਤੇ ਪਾਣੀ, ਸ਼ਰਬਤ, ਸੱਤੂ, ਘੜੇ, ਛੱਤਰੀ, ਸੂਤੀ ਕੱਪੜੇ, ਹੱਥ ਵਾਲੀ ਪੱਖੀ ਤੇ ਮੌਸਮੀ ਫ਼ਲਾਂ ਦਾ ਦਾਨ ਕਰਨਾ ਬਹੁਤ ਸ਼ੁਭ ਫ਼ਲ ਦਿੰਦਾ ਹੈ।
ਨੌਤਪਾ ਦੇ ਨਿਯਮ:
ਨੌਤਪਾ ਦੇ ਦਿਨਾਂ ਵਿੱਚ ਮੰਗਲਿਕ (ਸ਼ੁਭ) ਕਾਰਜਾਂ ਨੂੰ ਟਾਲ ਦੇਣਾ ਚਾਹੀਦਾ ਹੈ; ਜਿਵੇਂ ਕਿ ਵਿਆਹ, ਗ੍ਰਹਿ ਪ੍ਰਵੇਸ਼ ਆਦਿ ਨਹੀਂ ਕਰਨੇ ਚਾਹੀਦੇ, ਕਿਉਂਕਿ ਇਸ ਨਾਲ ਸੁਖ-ਸ਼ਾਂਤੀ ਵਿੱਚ ਰੁਕਾਵਟ ਆਉਂਦੀ ਹੈ। ਇਸ ਤੋਂ ਇਲਾਵਾ, ਨੌਤਪਾ ਦੇ ਦੌਰਾਨ ਹਮੇਸ਼ਾ ਹਲਕਾ ਅਤੇ ਸੁਪਾਚਕ (ਛੇਤੀ ਪਚਣ ਵਾਲਾ) ਭੋਜਨ ਹੀ ਕਰਨਾ ਚਾਹੀਦਾ ਹੈ।