Wednesday, 15th of July 2026

ਥਾਈਲੈਂਡ ਨੇ ਭਾਰਤੀਆਂ ਲਈ ਦਿੱਤੀ ਖੁਸ਼ਖਬਰੀ! ਬਦਲੇ ਨਿਯਮ, ਵੀਜ਼ਾ ਫ੍ਰੀ ਐਂਟਰੀ ਮਿਲੇਗੀ ਪਰ ਸਿਰਫ ਇਸ ਸ਼ਰਤ 'ਤੇ...

ਥਾਈਲੈਂਡ ਘੁੰਮਣ ਦਾ ਸੁਪਨਾ ਦੇਖਣ ਵਾਲੇ ਭਾਰਤੀ ਸੈਲਾਨੀਆਂ ਲਈ ਇੱਕ ਮਹੱਤਵਪੂਰਨ ਖਬਰ ਹੈ। ਥਾਈ ਸਰਕਾਰ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ-ਮੁਕਤ (Visa-Free) ਐਂਟਰੀ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਹੁਣ ਭਾਰਤੀ ਸੈਲਾਨੀ ਥਾਈਲੈਂਡ ਵਿੱਚ 60 ਦਿਨਾਂ ਦੀ ਬਜਾਏ ਸਿਰਫ 30 ਦਿਨਾਂ ਤੱਕ ਹੀ ਬਿਨਾਂ ਵੀਜ਼ਾ ਦੇ ਰਹਿ ਸਕਣਗੇ।

Edited By: Lajwinder Kaur | Updated at: July 15th 2026 11:23 AM
Trending News
ਥਾਈਲੈਂਡ ਨੇ ਭਾਰਤੀਆਂ ਲਈ ਦਿੱਤੀ ਖੁਸ਼ਖਬਰੀ! ਬਦਲੇ ਨਿਯਮ, ਵੀਜ਼ਾ ਫ੍ਰੀ ਐਂਟਰੀ ਮਿਲੇਗੀ ਪਰ ਸਿਰਫ ਇਸ ਸ਼ਰਤ 'ਤੇ...

ਥਾਈਲੈਂਡ ਨੇ ਭਾਰਤੀਆਂ ਲਈ ਦਿੱਤੀ ਖੁਸ਼ਖਬਰੀ! ਬਦਲੇ ਨਿਯਮ, ਵੀਜ਼ਾ ਫ੍ਰੀ ਐਂਟਰੀ ਮਿਲੇਗੀ ਪਰ ਸਿਰਫ ਇਸ ਸ਼ਰਤ 'ਤੇ...

ਥਾਈਲੈਂਡ (Thailand) ਜਾਣ ਦੀ ਯੋਜਨਾ ਬਣਾ ਰਹੇ ਭਾਰਤੀ ਯਾਤਰੀਆਂ ਲਈ ਇਹ ਇੱਕ ਅਹਿਮ ਅੱਪਡੇਟਿਡ ਖ਼ਬਰ ਹੈ। ਥਾਈ ਕੈਬੀਨੇਟ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ-ਫ੍ਰੀ ਐਂਟਰੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ, ਪਰ ਹੁਣ ਬਿਨਾਂ ਵੀਜ਼ੇ ਰਹਿਣ ਦੀ ਮਿਆਦ 60 ਦਿਨਾਂ ਤੋਂ ਘਟਾ ਕੇ 30 ਦਿਨ ਕਰ ਦਿੱਤੀ ਗਈ ਹੈ। ਇਹ ਜਾਣਕਾਰੀ 15 ਜੁਲਾਈ 2026 ਦੀਆਂ ਰਿਪੋਰਟਾਂ ਮੁਤਾਬਕ ਸਾਹਮਣੇ ਆਈ ਹੈ।

ਮੀਡੀਆ ਰਿਪੋਰਟਸ ਦੇ ਅਨੁਸਾਰ ਇਹ ਫੈਸਲਾ ਸੈਰ-ਸਪਾਟਾ ਨੂੰ ਜਾਰੀ ਰੱਖਦੇ ਹੋਏ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰਨ ਲਈ ਲਿਆ ਗਿਆ ਹੈ। ਜੇ ਤੁਸੀਂ ਬੈਂਕਾਕ, ਫੂਕੇਟ ਜਾਂ ਥਾਈਲੈਂਡ ਦੇ ਹੋਰ ਸੈਰ-ਸਪਾਟਾ ਸਥਾਨਾਂ ਦੀ ਯਾਤਰਾ ਦੀ ਤਿਆਰੀ ਕਰ ਰਹੇ ਹੋ, ਤਾਂ ਇਹ ਨਵੇਂ ਨਿਯਮ ਜਾਣਨਾ ਬਹੁਤ ਜ਼ਰੂਰੀ ਹੈ।

ਥਾਈ ਕੈਬੀਨੇਟ ਦਾ ਫੈਸਲਾ ਕੀ ਹੈ?

ਥਾਈਲੈਂਡ ਦੇ ਸੈਰ-ਸਪਾਟਾ ਮੰਤਰੀ ਸੁਰਾਸਾਕ ਫਾਨਚਾਰੋਏਨਵੋਰਾਕੁਲ ਨੇ ਦੱਸਿਆ ਕਿ ਕੈਬੀਨੇਟ ਨੇ ਵੀਜ਼ਾ-ਫ੍ਰੀ ਐਂਟਰੀ ਨਾਲ ਜੁੜੇ ਨਿਯਮਾਂ 'ਚ ਸੋਧ ਮਨਜ਼ੂਰ ਕਰ ਦਿੱਤੀ ਹੈ। ਇਸ ਤਹਿਤ ਭਾਰਤੀਆਂ ਸਮੇਤ ਕਈ ਦੇਸ਼ਾਂ ਦੇ ਨਾਗਰਿਕਾਂ ਲਈ ਵੀਜ਼ਾ-ਮੁਕਤ ਰਹਿਣ ਦੀ ਮਿਆਦ 60 ਦਿਨਾਂ ਤੋਂ ਘਟਾ ਕੇ 30 ਦਿਨ ਕਰ ਦਿੱਤੀ ਗਈ ਹੈ। ਹਾਲਾਂਕਿ, ਭਾਰਤੀ ਨਾਗਰਿਕਾਂ ਲਈ ਵੀਜ਼ਾ-ਫ੍ਰੀ ਸੁਵਿਧਾ ਬਰਕਰਾਰ ਰਹੇਗੀ।

ਮੰਤਰੀ ਦੇ ਬਿਆਨ ਮੁਤਾਬਕ, ਸਰਕਾਰ ਇਸ ਗੱਲ ਦਾ ਧਿਆਨ ਰੱਖ ਰਹੀ ਹੈ ਕਿ ਸੈਰ-ਸਪਾਟੇ ਨੂੰ ਨੁਕਸਾਨ ਨਾ ਪਹੁੰਚੇ, ਪਰ ਨਾਲ ਹੀ ਐਂਟਰੀ ਨਿਯਮਾਂ ਦਾ ਗਲਤ ਇਸਤੇਮਾਲ ਵੀ ਰੋਕਿਆ ਜਾਵੇ। ਇਸ ਲਈ 30 ਦਿਨਾਂ ਦੀ ਨਵੀਂ ਸੀਮਾ ਲਾਗੂ ਕੀਤੀ ਜਾ ਰਹੀ ਹੈ।

ਮਈ 'ਚ 93 ਤੋਂ 54 ਦੇਸ਼ਾਂ ਦਾ ਪ੍ਰਸਤਾਵ, ਭਾਰਤੀ ਸੈਲਾਨੀਆਂ 'ਚ ਗਿਰਾਵਟ

ਇਸ ਤੋਂ ਪਹਿਲਾਂ ਮਈ 2026 ਵਿੱਚ ਥਾਈ ਸਰਕਾਰ ਵੱਲੋਂ ਇੱਕ ਪ੍ਰਸਤਾਵ ਸਾਹਮਣੇ ਆਇਆ ਸੀ, ਜਿਸ ਵਿੱਚ ਵੀਜ਼ਾ-ਫ੍ਰੀ ਦੇਸ਼ਾਂ ਦੀ ਗਿਣਤੀ 93 ਤੋਂ ਘਟਾ ਕੇ 54 ਕਰਨ ਦੀ ਗੱਲ ਕੀਤੀ ਗਈ ਸੀ। ਇਸ ਚਰਚਾ ਤੋਂ ਬਾਅਦ ਭਾਰਤੀ ਸੈਲਾਨੀਆਂ ਦੀ ਗਿਣਤੀ 'ਚ ਗਿਰਾਵਟ ਦੇ ਸੰਕੇਤ ਮਿਲੇ ਸਨ।

ਇਸੇ ਪਿਛੋਕੜ ਵਿੱਚ ਥਾਈ ਸਰਕਾਰ ਨੇ ਭਾਰਤ ਨੂੰ ਵੀਜ਼ਾ-ਫ੍ਰੀ ਸੂਚੀ ਵਿੱਚ ਕਾਇਮ ਰੱਖਿਆ, ਕਿਉਂਕਿ ਭਾਰਤ ਉਸ ਲਈ ਇੱਕ ਵੱਡਾ ਟੂਰਿਸਟ ਬਾਜ਼ਾਰ ਹੈ। ਹਾਲਾਂਕਿ ਰਹਿਣ ਦੀ ਮਿਆਦ ਘਟਾ ਕੇ 30 ਦਿਨ ਕਰ ਦਿੱਤੀ ਗਈ।

ਭਾਰਤ ਥਾਈਲੈਂਡ ਦਾ ਤੀਜਾ ਸਭ ਤੋਂ ਵੱਡਾ ਟੂਰਿਸਟ ਬਾਜ਼ਾਰ

ਥਾਈਲੈਂਡ ਲਈ ਭਾਰਤ ਇੱਕ ਬਹੁਤ ਅਹਿਮ ਸੈਰ-ਸਪਾਟਾ ਬਾਜ਼ਾਰ ਹੈ। ਸੈਲਾਨੀਆਂ ਦੀ ਗਿਣਤੀ ਦੇ ਹਿਸਾਬ ਨਾਲ ਭਾਰਤ, ਚੀਨ ਅਤੇ ਮਲੇਸ਼ੀਆ ਤੋਂ ਬਾਅਦ ਥਾਈਲੈਂਡ ਦਾ ਤੀਜਾ ਸਭ ਤੋਂ ਵੱਡਾ ਟੂਰਿਸਟ ਸਰੋਤ ਹੈ। ਇਸ ਕਰਕੇ ਥਾਈ ਸਰਕਾਰ ਭਾਰਤੀ ਯਾਤਰੀਆਂ ਨੂੰ ਪੂਰੀ ਤਰ੍ਹਾਂ ਬਾਹਰ ਨਹੀਂ ਕਰਨਾ ਚਾਹੁੰਦੀ।

ਭਾਰਤ ਤੋਂ ਇਲਾਵਾ ਕਰੋਏਸ਼ੀਆ, ਬੁਲਗਾਰੀਆ, ਸਾਈਪ੍ਰਸ, ਮਾਲਟਾ ਅਤੇ ਮਾਲਦੀਵ ਦੇ ਨਾਗਰਿਕਾਂ ਨੂੰ ਵੀ ਹੁਣ 30 ਦਿਨਾਂ ਦੀ ਵੀਜ਼ਾ-ਫ੍ਰੀ ਐਂਟਰੀ ਮਿਲੇਗੀ। ਮੌਜੂਦਾ ਪ੍ਰਬੰਧ ਮੁਤਾਬਕ ਕੁੱਲ 60 ਦੇਸ਼ਾਂ ਨੂੰ ਇਹ ਛੋਟ ਦਿੱਤੀ ਜਾ ਰਹੀ ਹੈ, ਜਿਨ੍ਹਾਂ ਵਿੱਚ 27 ਯੂਰਪੀ ਯੂਨੀਅਨ ਦੇ ਦੇਸ਼ ਵੀ ਸ਼ਾਮਲ ਹਨ। ਹੋਰ ਅੰਤਰਰਾਸ਼ਟਰੀ ਖ਼ਬਰਾਂ ਲਈ ਤੁਸੀਂ ਸਾਡੀ ਵੈੱਬਸਾਈਟ ਵੇਖ ਸਕਦੇ ਹੋ।

ਸਮਾਂ ਸੀਮਾ 30 ਦਿਨ ਕਿਉਂ ਕੀਤੀ ਗਈ?

ਥਾਈ ਸਰਕਾਰ ਦਾ ਕਹਿਣਾ ਹੈ ਕਿ ਵੀਜ਼ਾ-ਫ੍ਰੀ ਰਹਿਣ ਦੀ ਲੰਬੀ ਮਿਆਦ ਦਾ ਕੁਝ ਲੋਕ ਗਲਤ ਫਾਇਦਾ ਚੁੱਕ ਰਹੇ ਸਨ। ਰਿਪੋਰਟਾਂ ਮੁਤਾਬਕ, ਕੁਝ ਵਿਦੇਸ਼ੀ ਨਾਗਰਿਕ ਇਸ ਸੁਵਿਧਾ ਦੇ ਆਧਾਰ 'ਤੇ ਦੇਸ਼ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਜਾਂ ਕੰਮ ਕਰ ਰਹੇ ਸਨ।

ਇਸੇ ਕਰਕੇ ਗੈਰ-ਕਾਨੂੰਨੀ ਗਤੀਵਿਧੀਆਂ 'ਤੇ ਰੋਕ ਲਾਉਣ ਅਤੇ ਨਿਗਰਾਨੀ ਮਜ਼ਬੂਤ ਕਰਨ ਲਈ 60 ਦਿਨਾਂ ਦੀ ਬਜਾਏ 30 ਦਿਨਾਂ ਦੀ ਸੀਮਾ ਤੈਅ ਕੀਤੀ ਗਈ ਹੈ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਸੈਲਾਨੀਆਂ ਦੀ ਐਂਟਰੀ 'ਤੇ ਬਿਹਤਰ ਕੰਟਰੋਲ ਰਹੇਗਾ।

ਸੈਰ-ਸਪਾਟੇ ਤੋਂ ਵੱਡੀ ਕਮਾਈ

ਥਾਈਲੈਂਡ ਦੀ ਅਰਥਵਿਵਸਥਾ ਵਿੱਚ ਸੈਰ-ਸਪਾਟੇ ਦੀ ਬਹੁਤ ਵੱਡੀ ਭੂਮਿਕਾ ਹੈ। ਪਿਛਲੇ ਸਾਲ ਥਾਈਲੈਂਡ ਨੇ 33 ਮਿਲੀਅਨ ਸੈਲਾਨੀਆਂ ਤੋਂ ਲਗਭਗ 50 ਬਿਲੀਅਨ ਡਾਲਰ ਦੀ ਕਮਾਈ ਕੀਤੀ ਸੀ।

Punjabi Shorts

Latest News