Wednesday, 8th of July 2026

ਸੂਬੇ 'ਚ ਮੱਚੀ ਹਲਚਲ! ਸਰਕਾਰੀ ਅਫ਼ਸਰਾਂ ਦੇ ਘਰਾਂ 'ਤੇ ਛਾਪੇਮਾਰੀ; AEO ਦੇ ਘਰੋਂ ਮਿਲਿਆ ਸੋਨੇ-ਚਾਂਦੀ ਦਾ ਭੰਡਾਰ

Edited By: Lajwinder Kaur | Updated at: July 08th 2026 03:20 PM
Trending News
ਸੂਬੇ 'ਚ ਮੱਚੀ ਹਲਚਲ! ਸਰਕਾਰੀ ਅਫ਼ਸਰਾਂ ਦੇ ਘਰਾਂ 'ਤੇ ਛਾਪੇਮਾਰੀ; AEO ਦੇ ਘਰੋਂ ਮਿਲਿਆ ਸੋਨੇ-ਚਾਂਦੀ ਦਾ ਭੰਡਾਰ

ਸੂਬੇ 'ਚ ਮੱਚੀ ਹਲਚਲ! ਸਰਕਾਰੀ ਅਫ਼ਸਰਾਂ ਦੇ ਘਰਾਂ 'ਤੇ ਛਾਪੇਮਾਰੀ; AEO ਦੇ ਘਰੋਂ ਮਿਲਿਆ ਸੋਨੇ-ਚਾਂਦੀ ਦਾ ਭੰਡਾਰ

ਇਸ ਸੂਬੇ ਦੇ ਵਿੱਚ ਉਸ ਸਮੇਂ ਹਲਚਲ ਮੱਚ ਗਈ ਜਦੋਂ ਆਲਾ ਅਫਸਰਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ ਅਤੇ ਵੱਡੀ ਗਿਣਤੀ ਦੇ ਵਿੱਚ ਸੋਨਾ ਅਤੇ ਕੈਸ਼ ਬਰਾਮਦ ਹੋਇਆ।ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਕਰਨਾਟਕ ਲੋਕਾਯੁਕਤ ਨੇ ਬੁੱਧਵਾਰ ਨੂੰ ਸੂਬੇ ਭਰ ਵਿੱਚ ਛਾਪੇਮਾਰੀ ਮੁਹਿੰਮ ਚਲਾਈ। ਇਸ ਤਹਿਤ 7 ਸ਼ਹਿਰਾਂ ਵਿੱਚ ਕਰੀਬ 10 ਸਰਕਾਰੀ ਅਧਿਕਾਰੀਆਂ ਦੇ ਟਿਕਾਣਿਆਂ 'ਤੇ ਛਾਪੇ ਮਾਰੇ ਗਏ। ਇਨ੍ਹਾਂ ਵਿੱਚੋਂ ਖੇਤੀਬਾੜੀ ਵਿਭਾਗ ਦੀ ਏ.ਈ.ਓ. (AEO) ਪੁਸ਼ਪਾ ਦੇ ਘਰੋਂ ਸੋਨੇ ਅਤੇ ਚਾਂਦੀ ਦਾ ਭੰਡਾਰ ਬਰਾਮਦ ਹੋਇਆ ਹੈ।

ਅਚਾਨਕ ਹੋਈ ਛਾਪੇਮਾਰੀ ਦੌਰਾਨ ਵੱਡੀ ਗਿਣਤੀ ‘ਚ ਕਰੋੜ ਰੁਪਏ ਅਤੇ ਸੋਨੇ ਦੇ ਗਹਿਣੇ ਬਰਾਮਦ

ਦੱਸ ਦੇਈਏ ਕਿ ਕਰਨਾਟਕ ਲੋਕਾਯੁਕਤ ਨੇ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਬੁੱਧਵਾਰ ਨੂੰ ਅਚਾਨਕ ਸਰਕਾਰੀ ਅਧਿਕਾਰੀਆਂ ਦੇ ਘਰਾਂ 'ਤੇ ਛਾਪੇਮਾਰੀ ਕਰ ਦਿੱਤੀ। ਕਰੀਬ 10 ਸਰਕਾਰੀ ਅਧਿਕਾਰੀਆਂ ਨੂੰ ਨਿਸ਼ਾਨੇ 'ਤੇ ਲੈ ਕੇ ਉਨ੍ਹਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਕਈ ਅਧਿਕਾਰੀਆਂ ਦੇ ਘਰੋਂ ਬੇਹਿਸਾਬੀ ਜਾਇਦਾਦ ਬਰਾਮਦ ਹੋਈ ਹੈ, ਹਾਲਾਂਕਿ ਖੇਤੀਬਾੜੀ ਵਿਭਾਗ ਦੀ ਏ.ਈ.ਓ. (AEO) ਦੇ ਘਰੋਂ ਮਿਲੇ ਸੋਨੇ ਦੇ ਗਹਿਣਿਆਂ ਅਤੇ ਚਾਂਦੀ ਦੇ ਬਰਤਨਾਂ 'ਤੇ ਟੀਮ ਦੀ ਨਜ਼ਰ ਟਿਕ ਗਈ। ਦੱਸਿਆ ਜਾ ਰਿਹਾ ਹੈ ਕਿ ਪੁਸ਼ਪਾ ਦੇ ਘਰੋਂ ਕਈ ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਬਰਾਮਦ ਹੋਏ ਹਨ।

ਹੋ ਸਕਦੀ ਵੱਡੀ ਕਾਰਵਾਈ!

ਫਿਲਹਾਲ ਜਾਂਚ ਟੀਮ ਪੁਸ਼ਪਾ ਦੇ ਘਰੋਂ ਮਿਲੀ ਜਾਇਦਾਦ ਅਤੇ ਉਨ੍ਹਾਂ ਦੀ ਤਨਖਾਹ ਤੇ ਆਮਦਨ ਵਿਚਕਾਰ ਮੇਲ ਦੀ ਜਾਂਚ ਕਰ ਰਹੀ ਹੈ ਅਤੇ ਸੋਨੇ ਦੀ ਕੀਮਤ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਜੇਕਰ ਜਾਇਦਾਦ ਆਮਦਨ ਤੋਂ ਵੱਧ ਸਾਬਤ ਹੁੰਦੀ ਹੈ, ਤਾਂ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦੱਸ ਦੇਈਏ ਕਿ ਕਰਨਾਟਕ ਵਿੱਚ ਕਈ ਅਫਸਰਾਂ 'ਤੇ ਆਪਣੀ ਆਮਦਨ ਤੋਂ ਕਿਤੇ ਜ਼ਿਆਦਾ ਜਾਇਦਾਦ ਬਣਾਉਣ ਦੇ ਦੋਸ਼ ਲਗਾਏ ਗਏ ਸਨ। ਇਸ 'ਤੇ ਕਾਰਵਾਈ ਕਰਦਿਆਂ ਕਰਨਾਟਕ ਲੋਕਾਯੁਕਤ ਨੇ ਬੈਂਗਲੁਰੂ ਸਿਟੀ, ਬੈਂਗਲੁਰੂ ਸਾਊਥ, ਰਾਏਚੁਰ, ਚਿਤਰਦੁਰਗ, ਤੁਮਕੁਰੂ, ਸ਼ਿਵਮੋਗਾ ਅਤੇ ਕਲਬੁਰਗੀ ਵਿੱਚ ਇਨ੍ਹਾਂ ਅਫਸਰਾਂ ਦੇ ਘਰਾਂ ਅਤੇ ਦਫਤਰਾਂ ਦੀ ਤਲਾਸ਼ੀ ਲਈ।

ਲੋਕਾਯੁਕਤ ਦੀ ਟੀਮ ਵੱਲੋਂ ਜਿਨ੍ਹਾਂ 10 ਅਫ਼ਸਰਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ ਹੈ, ਉਨ੍ਹਾਂ ਵਿੱਚ ਬੈਂਗਲੁਰੂ ਏ.ਪੀ.ਐੱਮ.ਸੀ. (APMC) ਦੀ ਡਿਪਟੀ ਡਾਇਰੈਕਟਰ (ਐਡਮਿਨਿਸਟ੍ਰੇਸ਼ਨ) ਪੁਸ਼ਪਾ ਡੀ.ਆਰ. ਤੋਂ ਇਲਾਵਾ ਕ੍ਰਿਸ਼ਨਾ ਭਾਯਰਾ ਜਲ ਨਿਗਮ ਲਿਮਟਿਡ ਰਾਏਚੁਰ ਦੇ ਐਗਜ਼ੀਕਿਊਟਿਵ ਇੰਜੀਨੀਅਰ ਬਸਨਗੌਡ ਪਾਟਿਲ, ਬੈਂਗਲੁਰੂ ਪੀ.ਡਬਲਿਊ.ਡੀ. (PWD) ਦੇ ਐਗਜ਼ੀਕਿਊਟਿਵ ਇੰਜੀਨੀਅਰ ਨਰਿੰਦਰ ਕੁਮਾਰ, ਖੇਤੀਬਾੜੀ ਇੰਜੀਨੀਅਰਿੰਗ (ਬਾਗਬਾਨੀ) ਯੂਨੀਵਰਸਿਟੀ ਚਿਤਰਦੁਰਗ ਦੇ ਸਹਾਇਕ ਪ੍ਰੋਫੈਸਰ ਸ਼ੰਕਰ ਐੱਮ., ਕੇ.ਆਰ.ਆਈ.ਡੀ.ਐੱਲ. (KRIDL) ਬੈਂਗਲੁਰੂ ਰੇਂਜ ਦਫ਼ਤਰ ਦੇ ਸੁਪਰਡੈਂਟ ਇੰਜੀਨੀਅਰ ਪ੍ਰਵੀਨ ਬੀ. ਸ਼੍ਰੀ ਹਰੀ ਅਤੇ ਵਾਟਰਸ਼ੈੱਡ ਡਿਵੈਲਪਮੈਂਟ ਡਿਪਾਰਟਮੈਂਟ ਚਿਤਰਦੁਰਗ ਦੇ ਰੇਂਜ ਫੋਰੈਸਟ ਅਫ਼ਸਰ ਦੁੱਗੱਪਾ ਬੀ.ਐੱਚ. ਸ਼ਾਮਲ ਹਨ।

ਇਸ ਦੇ ਨਾਲ ਹੀ ਤੁਮਕੁਰੂ ਦੇ ਮਾਈਨਰ ਇਰੀਗੇਸ਼ਨ ਡਿਪਾਰਟਮੈਂਟ ਦੇ ਅਸਿਸਟੈਂਟ ਇੰਜੀਨੀਅਰ ਮਧੂਸੂਦਨ ਐੱਨ., ਸ਼ਿਵਮੋਗਾ ਫੋਰੈਸਟ ਰਿਸਰਚ ਡਿਵੀਜ਼ਨ ਦੇ ਅਸਿਸਟੈਂਟ ਕੰਜ਼ਰਵੇਟਰ ਕਿਰਨ ਅੰਗੜੀ, ਬੈਂਗਲੁਰੂ ਸਾਊਥ ਦੇ ਕੁੰਬਲਗੌਡ ਪੰਚਾਇਤ ਦੇ ਪੀ.ਡੀ.ਓ. (PDO) ਥਿਮੇ ਗੌੜਾ ਅਤੇ ਕਲਬੁਰਗੀ ਦੀ ਜੀ.ਆਈ.ਐੱਸ.ਸੀ.ਸੀ.ਓ.ਐੱਮ. (GESCOM) ਦੇ ਅਸਿਸਟੈਂਟ ਐਗਜ਼ੀਕਿਊਟਿਵ ਇੰਜੀਨੀਅਰ (ਇਲੈਕਟ੍ਰੀਕਲ) ਅੰਮ੍ਰਿਤ ਰਾਓ ਦੇ ਘਰਾਂ 'ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਫਿਲਹਾਲ ਇਨ੍ਹਾਂ ਸਾਰਿਆਂ ਦੀ ਜਾਇਦਾਦ ਦਾ ਮੁਲਾਂਕਣ (ਅਨੁਮਾਨ) ਕੀਤਾ ਜਾ ਰਿਹਾ ਹੈ।

Punjabi Shorts

Latest News