Saturday, 18th of July 2026

ਸਿਆਸੀ ਖੇਤਰ 'ਚ ਵੱਡੀ ਹਲਚਲ: ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ! ਭਾਜਪਾ ਨੂੰ ਵੱਡਾ ਝਟਕਾ.....

Edited By: Lajwinder Kaur | Updated at: June 03rd 2026 12:35 PM
Trending News
ਸਿਆਸੀ ਖੇਤਰ 'ਚ ਵੱਡੀ ਹਲਚਲ: ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ! ਭਾਜਪਾ ਨੂੰ ਵੱਡਾ ਝਟਕਾ.....

ਸਿਆਸੀ ਖੇਤਰ 'ਚ ਵੱਡੀ ਹਲਚਲ: ਸੀਨੀਅਰ ਆਗੂ ਨੇ ਦਿੱਤਾ ਅਸਤੀਫ਼ਾ! ਭਾਜਪਾ ਨੂੰ ਵੱਡਾ ਝਟਕਾ.....

ਦੱਖਣ ਭਾਰਤ ਦੀ ਰਾਜਨੀਤੀ 'ਚ ਵੱਡਾ ਸਿਆਸੀ ਭੂਚਾਲ ਨਜ਼ਰ ਆ ਰਿਹਾ ਹੈ। ਤਾਮਿਲਨਾਡੂ ਦੀ ਰਾਜਨੀਤੀ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਤਾਮਿਲਨਾਡੂ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਆਈਪੀਐਸ ਅਧਿਕਾਰੀ ਕੇ. ਅੰਨਾਮਲਾਈ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਦਿੱਲੀ ਪਹੁੰਚ ਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਆਪਣਾ ਅਸਤੀਫਾ ਸੌਂਪ ਦਿੱਤਾ ਹੈ। 

ਸੂਤਰਾਂ ਅਨੁਸਾਰ, ਅੰਨਾਮਲਾਈ ਨੇ ਭਾਜਪਾ ਦੀ ਉੱਚ ਲੀਡਰਸ਼ਿਪ ਨੂੰ ਜ਼ੁਬਾਨੀ ਤੌਰ 'ਤੇ ਸੰਕੇਤ ਦਿੱਤਾ ਹੈ ਕਿ ਉਹ ਪਾਰਟੀ ਛੱਡਣਾ ਚਾਹੁੰਦੇ ਹਨ। ਹਾਲਾਂਕਿ, ਪਾਰਟੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਫਿਲਹਾਲ ਅਜਿਹਾ ਕੋਈ ਕਦਮ ਨਾ ਚੁੱਕਣ ਲਈ ਕਿਹਾ ਹੈ ਅਤੇ ਇੰਤਜ਼ਾਰ ਕਰਨ ਦੀ ਸਲਾਹ ਦਿੱਤੀ ਹੈ। ਇਸ ਘਟਨਾਕ੍ਰਮ ਨੇ ਤਾਮਿਲਨਾਡੂ ਦੀ ਰਾਜਨੀਤੀ ਦੇ ਨਾਲ-ਨਾਲ ਭਾਜਪਾ ਦੇ ਅੰਦਰ ਵੀ ਹਲਚਲ ਪੈਦਾ ਕਰ ਦਿੱਤੀ ਹੈ। ਦੂਜੇ ਪਾਸੇ ਇਹ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਉਨ੍ਹਾਂ ਨੇ ਅਸਤੀਫਾ ਸੌਂਪ ਦਿੱਤਾ ਹੈ।

ਕੀ ਹਨ ਪਾਰਟੀ ਤੋਂ ਵੱਖ ਹੋਣ ਦੇ ਕਾਰਨ?

ਅੰਨਾਮਲਾਈ ਦੇ ਇਸ ਫੈਸਲੇ ਪਿੱਛੇ ਕਈ ਕਾਰਨ ਦੱਸੇ ਜਾ ਰਹੇ ਹਨ:

ਨੀਤੀਗਤ ਮਤਭੇਦ: ਉਨ੍ਹਾਂ ਨੇ ਜਨਤਕ ਤੌਰ 'ਤੇ ਕੇਂਦਰ ਸਰਕਾਰ ਦੀ "ਤਿੰਨ-ਭਾਸ਼ਾ ਨੀਤੀ" ਦਾ ਵਿਰੋਧ ਕੀਤਾ ਸੀ, ਜੋ ਉਨ੍ਹਾਂ ਦੇ ਪਾਰਟੀ ਤੋਂ ਵੱਖ ਹੋਣ ਦਾ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।

ਸਿਆਸੀ ਅਣਦੇਖੀ: ਸੂਤਰਾਂ ਅਨੁਸਾਰ, ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਵੱਲੋਂ ਉਨ੍ਹਾਂ ਦੀ ਕਥਿਤ ਅਣਦੇਖੀ ਕੀਤੀ ਗਈ, ਜਿਸ ਤੋਂ ਉਹ ਨਾਰਾਜ਼ ਸਨ। ਏਆਈਏਡੀਐਮਕੇ ਨਾਲ ਗਠਜੋੜ ਦੌਰਾਨ ਉਨ੍ਹਾਂ ਦੀ ਪਸੰਦ ਦੀਆਂ ਸੀਟਾਂ ਨਾ ਮਿਲਣ ਕਾਰਨ ਉਨ੍ਹਾਂ ਨੇ ਚੋਣਾਂ ਤੋਂ ਦੂਰੀ ਬਣਾ ਲਈ ਸੀ।

ਨਵੀਂ ਪਾਰਟੀ ਦੀ ਤਿਆਰੀ: ਚਰਚਾ ਹੈ ਕਿ ਅੰਨਾਮਲਾਈ ਆਪਣੀ ਨਵੀਂ ਰਾਜਨੀਤਿਕ ਪਾਰਟੀ "ਮੱਕਲ ਸ਼ਕਤੀ ਅਯਕਮ" (ਪੀਪਲਜ਼ ਪਾਵਰ ਮੂਵਮੈਂਟ) ਸ਼ੁਰੂ ਕਰਨ ਜਾ ਰਹੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਸਮਰਥਕਾਂ ਨੇ ਇਸ ਪਾਰਟੀ ਦੇ ਝੰਡੇ ਅਤੇ ਡਿਜ਼ਾਈਨ ਵੀ ਸਾਂਝੇ ਕੀਤੇ ਹਨ।

ਅੱਗੇ ਕੀ ਹੋਵੇਗਾ?

ਸੂਤਰਾਂ ਮੁਤਾਬਕ, ਅੰਨਾਮਲਾਈ ਅਗਲੇ ਹਫ਼ਤੇ ਇੱਕ ਨਵੀਂ ਸਿਆਸੀ ਯਾਤਰਾ ਸ਼ੁਰੂ ਕਰ ਸਕਦੇ ਹਨ। ਉਹ ਟੀਵੀਕੇ ਮੁਖੀ ਵਿਜੇ ਕੁਮਾਰ ਵਾਂਗ ਨੌਜਵਾਨਾਂ ਨੂੰ ਆਪਣੇ ਨਾਲ ਜੋੜ ਕੇ ਰਾਜਨੀਤੀ ਵਿੱਚ ਨਵੀਂ ਪਾਰੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ।

ਹੁਣ ਦੇਖਣਾ ਇਹ ਹੋਏਗਾ ਕਿ ਭਾਜਪਾ ਆਪਣੇ ਇਸ ਨਾਮੀ ਨੇਤਾ ਨੂੰ ਰੋਕ ਪਾਉਂਦੀ ਹੈ ਜਾਂ ਨਹੀਂ। ਕੀ ਅਮਿਤ ਸ਼ਾਹ ਅੰਨਾਮਲਾਈ ਨੂੰ ਮਨਾ ਪਾਉਂਦੇ ਹਨ? ਇਸ ਗੱਲ ਦਾ ਖੁਲਾਸਾ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Punjabi Shorts

Latest News