Thursday, 3rd of September 2026

ਜਹਾਜ਼ ‘ਚ ਮੱਚੀ ਗਈ ਹਾਹਾਕਾਰ; ਹਵਾ ‘ਚ ਪਾਇਲਟ ਦੀ ਤਬੀਅਤ ਖਰਾਬ, ਇੰਡੀਗੋ ਦੀ ਉਡਾਣ ਨੇ ਮਸਕਟ ‘ਚ ਕੀਤੀ ਐਮਰਜੈਂਸੀ ਲੈਂਡਿੰਗ

ਹਵਾ ਦੇ ਵਿੱਚ ਉਸ ਸਮੇਂ ਯਾਤਰੀਆਂ ਦੇ ਸਾਹ ਅਟਕੇ ਗਏ ਜਦੋਂ ਜਹਾਜ਼ ਉਡਾਉਂਦੇ ਹੋਏ ਅਚਾਨਕ ਪਾਇਲਟ ਦੀ ਤਬੀਅਤ ਖਰਾਬ ਹੋ ਗਈ। ਜਿਸ ਦੇ ਚੱਲਦੇ ਤੁਰੰਤ ਸਿਆਣਪ ਦਿਖਾਉਂਦੇ ਹੋਏ ਮਸਕਟ ਵਿਖੇ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

Edited By: Lajwinder Kaur | Updated at: September 03rd 2026 01:09 PM
Trending News
ਜਹਾਜ਼ ‘ਚ ਮੱਚੀ ਗਈ ਹਾਹਾਕਾਰ; ਹਵਾ ‘ਚ ਪਾਇਲਟ ਦੀ ਤਬੀਅਤ ਖਰਾਬ, ਇੰਡੀਗੋ ਦੀ ਉਡਾਣ ਨੇ ਮਸਕਟ ‘ਚ ਕੀਤੀ ਐਮਰਜੈਂਸੀ ਲੈਂਡਿੰਗ

ਜਹਾਜ਼ ‘ਚ ਮੱਚੀ ਗਈ ਹਾਹਾਕਾਰ; ਹਵਾ ‘ਚ ਪਾਇਲਟ ਦੀ ਤਬੀਅਤ ਖਰਾਬ, ਇੰਡੀਗੋ ਦੀ ਉਡਾਣ ਨੇ ਮਸਕਟ ‘ਚ ਕੀਤੀ ਐਮਰਜੈਂਸੀ ਲੈਂਡਿੰਗ

ਦੋਹਾ ਤੋਂ ਬੈਂਗਲੁਰੂ ਜਾ ਰਹੀ ਇੰਡੀਗੋ (IndiGo) ਦੀ ਉਡਾਣ 6E 1302 ਦੀ ਵੀਰਵਾਰ ਸਵੇਰੇ ਮਸਕਟ ਵਿਖੇ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਉਡਾਣ ਦੌਰਾਨ ਪਾਇਲਟ ਦੀ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਜਹਾਜ਼ ਨੂੰ ਇਹਤਿਆਤ ਵਜੋਂ ਮਸਕਟ ਵੱਲ ਮੋੜ ਲਿਆ ਗਿਆ ਸੀ।

ਮਸਕਟ ਏਅਰਪੋਰਟ 'ਤੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਤੋਂ ਬਾਅਦ ਪਾਇਲਟ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਪਾਇਲਟ ਦੀ ਸਿਹਤ ਪਹਿਲਾਂ ਨਾਲੋਂ ਠੀਕ ਦੱਸੀ ਜਾ ਰਹੀ ਹੈ। ਯਾਤਰੀਆਂ ਨੂੰ ਅੱਗੇ ਦੀ ਯਾਤਰਾ ਕਰਵਾਉਣ ਲਈ ਏਅਰਲਾਈਨ ਵੱਲੋਂ ਦੂਜੇ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਹੈ।

ਯਾਤਰੀਆਂ ਨੂੰ ਬੈਂਗਲੁਰੂ ਪਹੁੰਚਾਉਣ ਲਈ ਇੰਡੀਗੋ (IndiGo) ਵੱਲੋਂ ਵਿਕਲਪਕ ਪ੍ਰਬੰਧ ਕੀਤੇ ਗਏ ਹਨ। ਪਾਇਲਟ ਦੀ ਸਿਹਤ ਖਰਾਬ ਹੋਣ ਕਾਰਨ ਮਸਕਟ ਵਿੱਚ ਉਤਾਰੇ ਗਏ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਏਅਰਲਾਈਨ ਨੇ ਬੈਂਗਲੁਰੂ ਤੋਂ ਮਸਕਟ ਲਈ ਇੱਕ ਹੋਰ ਜਹਾਜ਼ ਅਤੇ ਨਵੀਂ ਕਰੂ ਟੀਮ ਭੇਜੀ ਹੈ, ਜਿਸ ਰਾਹੀਂ ਯਾਤਰੀਆਂ ਦੀ ਅੱਗੇ ਦੀ ਯਾਤਰਾ ਪੂਰੀ ਕਰਵਾਈ ਜਾਵੇਗੀ।

ਏਅਰ ਇੰਡੀਆ ਦੀ ਵੀ ਕਰਵਾਨੀ ਪਈ ਐਮਰਜੈਂਸੀ ਲੈਂਡਿੰਗ

ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀਰਵਾਰ ਸਵੇਰੇ ਵਾਰਾਣਸੀ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ (Air India) ਦੀ ਇੱਕ ਉਡਾਣ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਹਾਜ਼ ਦੇ ਪਿਛਲੇ ਹਿੱਸੇ ਵਿੱਚ ਸਥਿਤ ਆਫਟ ਕਾਰਗੋ ਕੰਪਾਰਟਮੈਂਟ (Aft Cargo Compartment) ਵਿੱਚ ਧੂੰਆਂ ਹੋਣ ਦਾ ਸੰਕੇਤ ਮਿਲਣ ਤੋਂ ਬਾਅਦ ਪਾਇਲਟ ਨੇ ਸਾਵਧਾਨੀ ਵਜੋਂ ਜਹਾਜ਼ ਨੂੰ ਲਖਨਊ ਵੱਲ ਮੋੜ ਲਿਆ ਸੀ। ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ ਵਿੱਚ ਸਵਾਰ ਸਾਰੇ 155 ਯਾਤਰੀ ਅਤੇ ਕਰੂ ਮੈਂਬਰ ਬਿਲਕੁਲ ਸੁਰੱਖਿਅਤ ਹਨ।

ਕਾਰਗੋ ਕੰਪਾਰਟਮੈਂਟ ਵਿੱਚ ਮਿਲਿਆ ਸਮੋਕ ਇੰਡੀਕੇਸ਼ਨ

ਜਾਣਕਾਰੀ ਮੁਤਾਬਕ, ਏਅਰ ਇੰਡੀਆ (Air India) ਦੀ ਉਡਾਣ IX-1253 ਵਾਰਾਣਸੀ ਤੋਂ ਦਿੱਲੀ ਲਈ ਰਵਾਨਾ ਹੋਈ ਸੀ। ਉਡਾਣ ਦੌਰਾਨ ਜਹਾਜ਼ ਦੇ ਆਫਟ ਕਾਰਗੋ ਕੰਪਾਰਟਮੈਂਟ ਵਿੱਚ ਸਮੋਕ ਇੰਡੀਕੇਸ਼ਨ (ਧੂੰਏਂ ਦਾ ਸੰਕੇਤ) ਮਿਲਿਆ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪਾਇਲਟ ਨੇ ਜਹਾਜ਼ ਨੂੰ ਲਖਨਊ ਏਅਰਪੋਰਟ ਵੱਲ ਮੋੜ ਲਿਆ। ਜਹਾਜ਼ ਨੇ ਸਵੇਰੇ ਕਰੀਬ 8:52 ਵਜੇ ਸੁਰੱਖਿਅਤ ਲੈਂਡਿੰਗ ਕੀਤੀ।

ਜਾਂਚ ਵਿੱਚ ਨਹੀਂ ਮਿਲਿਆ ਕੋਈ ਧੂੰਆਂ

ਜਹਾਜ਼ ਦੇ ਲਖਨਊ ਪਹੁੰਚਦਿਆਂ ਹੀ ਏਅਰਪੋਰਟ ਦੀ ਐਮਰਜੈਂਸੀ ਰਿਸਪਾਂਸ ਟੀਮ ਨੂੰ ਅਲਰਟ ਕਰ ਦਿੱਤਾ ਗਿਆ ਸੀ। ਟੀਮ ਵੱਲੋਂ ਜਹਾਜ਼ ਦੀ ਤੁਰੰਤ ਜਾਂਚ ਕੀਤੀ ਗਈ, ਪਰ ਜਾਂਚ ਦੌਰਾਨ ਜਹਾਜ਼ ਦੇ ਅੰਦਰ ਜਾਂ ਕਾਰਗੋ ਕੰਪਾਰਟਮੈਂਟ ਵਿੱਚ ਕਿਤੇ ਵੀ ਕੋਈ ਧੂੰਆਂ ਦੇਖਣ ਨੂੰ ਨਹੀਂ ਮਿਲਿਆ, ਜਿਸ ਤੋਂ ਬਾਅਦ ਜਹਾਜ਼ ਨੂੰ ਏਅਰਪੋਰਟ ਦੇ ਸਟੈਂਡ 'ਤੇ ਪਾਰਕ ਕਰ ਦਿੱਤਾ ਗਿਆ।

ਯਾਤਰੀਆਂ ਨੂੰ ਜਹਾਜ਼ ਤੋਂ ਬਾਹਰ ਕੱਢਣ ਦੀ ਪ੍ਰਕਿਰਿਆ ਸਵੇਰੇ ਕਰੀਬ 9:02 ਵਜੇ ਸ਼ੁਰੂ ਹੋਈ ਅਤੇ ਸਾਰੇ ਯਾਤਰੀਆਂ ਤੇ ਕਰੂ ਮੈਂਬਰਾਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਏਅਰਪੋਰਟ ਪ੍ਰਸ਼ਾਸਨ ਦੇ ਮੁਤਾਬਕ ਇਸ ਘਟਨਾ ਵਿੱਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ ਅਤੇ ਸਾਵਧਾਨੀ ਵਜੋਂ ਜਹਾਜ਼ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ।

Punjabi Shorts

Latest News