Saturday, 25th of July 2026

ਵੱਡਾ ਪ੍ਰਸ਼ਾਸਨਿਕ ਫੇਰਬਦਲ: 11 ਸੀਨੀਅਰ IAS ਅਤੇ IFS ਅਧਿਕਾਰੀਆਂ ਦੇ ਹੋਏ ਤਬਾਦਲੇ, ਮੁੱਖ ਵਿਭਾਗਾਂ ਦੇ ਸਕੱਤਰਾਂ ਨੂੰ ਬਦਲਿਆ…

ਉੱਤਰਾਖੰਡ ਦੀ ਧਾਮੀ ਸਰਕਾਰ ਵੱਲੋਂ ਪੁਲਿਸ ਅਤੇ ਪ੍ਰਸ਼ਾਸਨਿਕ ਵਿਭਾਗ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਸ਼ੁੱਕਰਵਾਰ (24 ਜੁਲਾਈ) ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ 11 ਸੀਨੀਅਰ ਆਈਏਐਸ (IAS) ਅਤੇ ਆਈਐਫਐਸ (IFS) ਅਧਿਕਾਰੀਆਂ ਦੇ ਪੋਰਟਫੋਲੀਓ ਵਿੱਚ ਤਬਦੀਲੀ ਕੀਤੀ ਗਈ ਹੈ।

Edited By: Lajwinder Kaur | Updated at: July 25th 2026 04:32 PM
Trending News
ਵੱਡਾ ਪ੍ਰਸ਼ਾਸਨਿਕ ਫੇਰਬਦਲ: 11 ਸੀਨੀਅਰ IAS ਅਤੇ IFS ਅਧਿਕਾਰੀਆਂ ਦੇ ਹੋਏ ਤਬਾਦਲੇ, ਮੁੱਖ ਵਿਭਾਗਾਂ ਦੇ ਸਕੱਤਰਾਂ ਨੂੰ ਬਦਲਿਆ…

ਵੱਡਾ ਪ੍ਰਸ਼ਾਸਨਿਕ ਫੇਰਬਦਲ: 11 ਸੀਨੀਅਰ IAS ਅਤੇ IFS ਅਧਿਕਾਰੀਆਂ ਦੇ ਹੋਏ ਤਬਾਦਲੇ, ਮੁੱਖ ਵਿਭਾਗਾਂ ਦੇ ਸਕੱਤਰਾਂ ਨੂੰ ਬਦਲਿਆ…

ਉੱਤਰਾਖੰਡ ਦੀ ਧਾਮੀ ਸਰਕਾਰ ਵੱਲੋਂ ਪੁਲਿਸ ਅਤੇ ਪ੍ਰਸ਼ਾਸਨਿਕ ਵਿਭਾਗ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਸ਼ੁੱਕਰਵਾਰ (24 ਜੁਲਾਈ) ਨੂੰ ਜਾਰੀ ਕੀਤੇ ਗਏ ਹੁਕਮਾਂ ਤਹਿਤ 11 ਸੀਨੀਅਰ ਆਈਏਐਸ (IAS) ਅਤੇ ਆਈਐਫਐਸ (IFS) ਅਧਿਕਾਰੀਆਂ ਦੇ ਪੋਰਟਫੋਲੀਓ ਵਿੱਚ ਤਬਦੀਲੀ ਕੀਤੀ ਗਈ ਹੈ।

ਇਸ ਪ੍ਰਸ਼ਾਸਨਿਕ ਫੇਰਬਦਲ ਤਹਿਤ ਟਰਾਂਸਪੋਰਟ, ਵਿੱਤ, ਆਬਕਾਰੀ, ਸਕੂਲ ਸਿੱਖਿਆ, ਸੂਚਨਾ ਤਕਨਾਲੋਜੀ, ਸਕੱਤਰੇਤ ਪ੍ਰਸ਼ਾਸਨ ਅਤੇ ਪੰਚਾਇਤੀ ਰਾਜ ਵਰਗੇ ਮੁੱਖ ਵਿਭਾਗਾਂ ਦੇ ਸਕੱਤਰਾਂ ਨੂੰ ਬਦਲ ਦਿੱਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।

ਅਧਿਕਾਰੀਆਂ ਦੀਆਂ ਨਵੀਆਂ ਜ਼ਿੰਮੇਵਾਰੀਆਂ ਅਤੇ ਬਦਲਾਅ:

ਐਲ. ਫੈਨਈ (IAS-1997): ਆਬਕਾਰੀ ਵਿਭਾਗ ਦੇ ਚਾਰਜ ਤੋਂ ਮੁਕਤ। ਉਹ ਖੁਰਾਕ, ਸਿਵਲ ਸਪਲਾਈ, ਟਰਾਂਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਏਪੀਸੀ (APC) ਵਜੋਂ ਸੇਵਾਵਾਂ ਜਾਰੀ ਰੱਖਣਗੇ।

ਨਿਤੇਸ਼ ਕੁਮਾਰ ਝਾਅ (IAS-2002): ਸੂਚਨਾ ਤਕਨਾਲੋਜੀ ਅਤੇ ਵਿਗਿਆਨ ਵਿਭਾਗ ਤੋਂ ਮੁਕਤ ਕਰਕੇ ਪੰਚਾਇਤੀ ਰਾਜ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ ਸ਼ਹਿਰੀ ਵਿਕਾਸ ਵਿਭਾਗ ਵੀ ਸੰਭਾਲਦੇ ਰਹਿਣਗੇ।

ਰਵੀਨਾਥ ਰਮਨ (IAS-2004): ਸਕੂਲ ਸਿੱਖਿਆ ਵਿਭਾਗ ਤੋਂ ਹਟਾ ਕੇ ਟਰਾਂਸਪੋਰਟ ਵਿਭਾਗ ਦਾ ਸਕੱਤਰ ਅਤੇ ਟਰਾਂਸਪੋਰਟ ਕਮਿਸ਼ਨਰ ਬਣਾਇਆ ਗਿਆ ਹੈ। ਉਹ ਰਾਜਪਾਲ ਸਕੱਤਰੇਤ ਦਾ ਅਹੁਦਾ ਵੀ ਸੰਭਾਲਣਗੇ।

ਡਾ. ਪੰਕਜ ਕੁਮਾਰ ਪਾਂਡੇ (IAS-2005): ਪੀਡਬਲਯੂਡੀ (PWD) ਸਕੱਤਰ ਨੂੰ ਸੂਚਨਾ ਤਕਨਾਲੋਜੀ, ਸੁਸ਼ਾਸਨ ਅਤੇ ਵਿਗਿਆਨ ਵਿਭਾਗ ਦਾ ਵਾਧੂ ਚਾਰਜ ਅਤੇ BRIDCUL ਦਾ ਚੇਅਰਮੈਨ ਬਣਾਇਆ ਗਿਆ ਹੈ।

ਬ੍ਰਿਜੇਸ਼ ਕੁਮਾਰ ਸੰਤ (IAS-2006): ਟਰਾਂਸਪੋਰਟ ਕਮਿਸ਼ਨਰ ਦੇ ਅਹੁਦੇ ਤੋਂ ਮੁਕਤ ਕਰਕੇ ਆਬਕਾਰੀ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਡਾ. ਸੁਰੇਂਦਰ ਨਾਰਾਇਣ ਪਾਂਡੇ (IAS-2007): ਮੁੱਖ ਮੰਤਰੀ ਦਫ਼ਤਰ ਦੇ ਸਕੱਤਰ ਨੂੰ ਗੰਨਾ ਵਿਕਾਸ ਅਤੇ ਖੰਡ ਵਿਭਾਗ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ।

ਜੋਤੀ ਯਾਦਵ (IAS-2009): ਉਨ੍ਹਾਂ ਨੂੰ ਸਕੂਲ ਸਿੱਖਿਆ (ਪ੍ਰਾਇਮਰੀ ਅਤੇ ਸੈਕੰਡਰੀ) ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਯੁਗਲ ਕਿਸ਼ੋਰ ਪੰਤ (IAS-2009): ਸੱਭਿਆਚਾਰ ਵਿਭਾਗ ਦੇ ਨਾਲ-ਨਾਲ ਸਕੱਤਰੇਤ ਪ੍ਰਸ਼ਾਸਨ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਰਣਵੀਰ ਸਿੰਘ ਚੌਹਾਨ (IAS-2009): ਉਨ੍ਹਾਂ ਨੂੰ ਵਿੱਤ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ ਪੀਣ ਵਾਲੇ ਪਾਣੀ ਦੀ ਜ਼ਿੰਮੇਵਾਰੀ ਵੀ ਸੰਭਾਲਣਗੇ।

ਡਾ. ਪਰਾਗ ਮਧੂਕਰ ਧਕਾਤੇ (IFS): ਪੰਚਾਇਤੀ ਰਾਜ ਵਿਭਾਗ ਦੇ ਵਾਧੂ ਚਾਰਜ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਹ ਸੀ.ਐੱਮ. ਦਫ਼ਤਰ ਅਤੇ ਘੱਟ ਗਿਣਤੀ ਭਲਾਈ ਵਿਭਾਗ ਵਿੱਚ ਤਾਇਨਾਤ ਰਹਿਣਗੇ।

ਅਭਿਸ਼ੇਕ ਰੁਹੇਲਾ (IAS-2015): ਸੈਰ-ਸਪਾਟਾ ਵਿਭਾਗ ਤੋਂ ਮੁਕਤ ਕਰਕੇ ਰਾਜ ਜਾਇਦਾਦ ਵਿਭਾਗ ਦਾ ਵਧੀਕ ਸਕੱਤਰ ਅਤੇ ਰਾਜ ਜਾਇਦਾਦ ਅਧਿਕਾਰੀ ਬਣਾਇਆ ਗਿਆ ਹੈ।

ਪ੍ਰਸ਼ਾਸਕੀ ਕੰਮਾਂ ਵਿੱਚ ਤੇਜ਼ੀ ਲਿਆਉਣ ਦਾ ਮਕਸਦ

ਮੰਨਿਆ ਜਾ ਰਿਹਾ ਹੈ ਕਿ ਸਰਕਾਰ ਨੇ ਇਹ ਵੱਡੇ ਬਦਲਾਅ ਪ੍ਰਸ਼ਾਸਕੀ ਕੰਮ-ਕਾਜ ਵਿੱਚ ਤੇਜ਼ੀ ਲਿਆਉਣ ਅਤੇ ਵਿਭਾਗਾਂ ਵਿੱਚ ਬਿਹਤਰ ਤਾਲਮੇਲ ਬਣਾਉਣ ਲਈ ਲਾਗੂ ਕੀਤੇ ਹਨ। ਪ੍ਰਸੋਨਲ ਅਤੇ ਵਿਜੀਲੈਂਸ ਵਿਭਾਗ ਵੱਲੋਂ ਜਾਰੀ ਹੁਕਮਾਂ ਵਿੱਚ ਸਾਰੇ ਅਧਿਕਾਰੀਆਂ ਨੂੰ ਤੁਰੰਤ ਆਪਣਾ ਨਵਾਂ ਕਾਰਜਭਾਰ ਸੰਭਾਲਣ ਅਤੇ ਸਰਕਾਰ ਨੂੰ ਸੂਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

Punjabi Shorts

Latest News