Thursday, 22nd of October 2026

ਲੋਕ ਸਭਾ ‘ਚ ਵੱਡੀ ਕਾਰਵਾਈ! ਇਸ ਵਜ੍ਹਾ ਕਰਕੇ ਨਾਮੀ ਸੀਨੀਅਰ ਆਗੂ ਤੇ ਸੰਸਦ ਮੈਂਬਰ ਨੂੰ ਮਾਨਸੂਨ ਸੈਸ਼ਨ ਤੋਂ ਕੀਤਾ ਸਸਪੈਂਡ, ਭੱਖਿਆ ਮੁੱਦਾ…

ਲੋਕ ਸਭਾ ਵਿੱਚ ਹੰਗਾਮੇ ਦੌਰਾਨ ਟੀਐਮਸੀ ਸੰਸਦ ਮੈਂਬਰ ਕਲਿਆਣ ਬੈਨਰਜੀ 'ਤੇ ਮਹਿਲਾ ਸੰਸਦ ਮੈਂਬਰਾਂ ਨਾਲ ਕਥਿਤ ਦੁਰਵਿਵਹਾਰ ਅਤੇ ਇਤਰਾਜ਼ਯੋਗ ਭਾਸ਼ਾ ਵਰਤਣ ਦੇ ਦੋਸ਼ ਲੱਗੇ। ਇਸ ਤੋਂ ਬਾਅਦ ਸੰਸਦੀ ਮਾਮਲਿਆਂ ਦੇ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਉਨ੍ਹਾਂ ਦੀ ਮੁਅੱਤਲੀ ਦਾ ਪ੍ਰਸਤਾਵ ਪੇਸ਼ ਕੀਤਾ, ਜਿਸ ਨੂੰ ਸਦਨ ਨੇ ਮਨਜ਼ੂਰ ਕਰ ਲਿਆ। ਕਲਿਆਣ ਬੈਨਰਜੀ ਨੂੰ ਮਾਨਸੂਨ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ।

Edited By: Lajwinder Kaur | Updated at:
ਲੋਕ ਸਭਾ ‘ਚ ਵੱਡੀ ਕਾਰਵਾਈ! ਇਸ ਵਜ੍ਹਾ ਕਰਕੇ ਨਾਮੀ ਸੀਨੀਅਰ ਆਗੂ ਤੇ ਸੰਸਦ ਮੈਂਬਰ ਨੂੰ ਮਾਨਸੂਨ ਸੈਸ਼ਨ ਤੋਂ ਕੀਤਾ ਸਸਪੈਂਡ, ਭੱਖਿਆ ਮੁੱਦਾ…

ਲੋਕ ਸਭਾ ‘ਚ ਵੱਡੀ ਕਾਰਵਾਈ! ਇਸ ਵਜ੍ਹਾ ਕਰਕੇ ਨਾਮੀ ਸੀਨੀਅਰ ਆਗੂ ਤੇ ਸੰਸਦ ਮੈਂਬਰ ਨੂੰ ਮਾਨਸੂਨ ਸੈਸ਼ਨ ਤੋਂ ਕੀਤਾ ਸਸਪੈਂਡ, ਭੱਖਿਆ ਮੁੱਦਾ…

ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਬੁੱਧਵਾਰ ਨੂੰ ਲੋਕ ਸਭਾ ਵਿੱਚ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ, ਜਦੋਂ ਤ੍ਰਿਣਮੂਲ ਕਾਂਗਰਸ (TMC) ਦੇ ਸੰਸਦ ਮੈਂਬਰ ਕਲਿਆਣ ਬੈਨਰਜੀ (Kalyan Banerjee) ਨੂੰ ਮਹਿਲਾ ਸੰਸਦ ਮੈਂਬਰਾਂ ਨਾਲ ਕਥਿਤ ਤੌਰ 'ਤੇ ਦੁਰਵਿਵਹਾਰ ਕਰਨ ਅਤੇ ਇਤਰਾਜ਼ਯੋਗ ਭਾਸ਼ਾ ਵਰਤਣ ਦੇ ਦੋਸ਼ ਹੇਠ ਬਾਕੀ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ। ਸਦਨ ਦੇ ਅੰਦਰ ਵਾਪਰੀ ਇਸ ਘਟਨਾ ਤੋਂ ਬਾਅਦ ਰਾਜਨੀਤਿਕ ਗਲਿਆਰਿਆਂ ਵਿੱਚ ਸਿਆਸਤ ਭਖ ਗਈ ਹੈ।

ਸਦਨ ਦੇ ਅੰਦਰ ਕੀ ਸੀ ਮਾਮਲਾ?

ਮਿਲੀ ਜਾਣਕਾਰੀ ਅਨੁਸਾਰ, ਲੋਕ ਸਭਾ ਦੀ ਕਾਰਵਾਈ ਦੌਰਾਨ ਹੰਗਾਮੇ ਕਾਰਨ ਸਦਨ ਨੂੰ ਮੁਲਤਵੀ ਕੀਤੇ ਜਾਣ ਤੋਂ ਬਾਅਦ, ਟੀਐਮਸੀ ਸੰਸਦ ਮੈਂਬਰ ਕਲਿਆਣ ਬੈਨਰਜੀ ਅਤੇ ਕੁਝ ਹੋਰ ਸੰਸਦ ਮੈਂਬਰਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਗਰਮਾ-ਗਰਮ ਬਹਿਸ ਹੋ ਗਈ। ਇਸ ਵਿਵਾਦ ਵਿੱਚ ਮਹਿਲਾ ਸੰਸਦ ਮੈਂਬਰ ਮਿਤਾਲੀ ਬਾਗ, ਸ਼ਤਾਬਦੀ ਰਾਏ ਅਤੇ ਕਾਕੋਲੀ ਘੋਸ਼ ਦਸਤੀਦਾਰ ਵੀ ਸ਼ਾਮਲ ਸਨ। ਹਾਲਾਂਕਿ ਉੱਥੇ ਮੌਜੂਦ ਕੁਝ ਹੋਰ ਵਿਰੋਧੀ ਸੰਸਦ ਮੈਂਬਰਾਂ ਨੇ ਦਖ਼ਲ ਦੇ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਕਲਿਆਣ ਬੈਨਰਜੀ ਉੱਥੋਂ ਚਲੇ ਗਏ।

ਸਪੀਕਰ ਨੂੰ ਕੀਤੀ ਗਈ ਲਿਖਤੀ ਸ਼ਿਕਾਇਤ

ਇਸ ਘਟਨਾ ਤੋਂ ਤੁਰੰਤ ਬਾਅਦ, ਕਾਕੋਲੀ ਘੋਸ਼ ਦਸਤੀਦਾਰ, ਸ਼ਤਾਬਦੀ ਰਾਏ ਅਤੇ ਹੋਰ ਮਹਿਲਾ ਸੰਸਦ ਮੈਂਬਰ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਚੈਂਬਰ ਵਿੱਚ ਪਹੁੰਚੀਆਂ ਅਤੇ ਉਨ੍ਹਾਂ ਨੂੰ ਪੂਰੀ ਘਟਨਾ ਦੀ ਲਿਖਤੀ ਸ਼ਿਕਾਇਤ ਸੌਂਪੀ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਕਿ ਕਲਿਆਣ ਬੈਨਰਜੀ ਨੇ ਸਦਨ ਦੇ ਅੰਦਰ ਉਨ੍ਹਾਂ ਨਾਲ ਬੇਹੱਦ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਅਤੇ ਦੁਰਵਿਵਹਾਰ ਕੀਤਾ।

ਅਰਜੁਨ ਰਾਮ ਮੇਘਵਾਲ ਨੇ ਪੇਸ਼ ਕੀਤਾ ਮੁਅੱਤਲੀ ਦਾ ਪ੍ਰਸਤਾਵ

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੰਸਦੀ ਮਾਮਲਿਆਂ ਦੇ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਲੋਕ ਸਭਾ ਵਿੱਚ ਕਲਿਆਣ ਬੈਨਰਜੀ ਦੀ ਮੁਅੱਤਲੀ ਦਾ ਪ੍ਰਸਤਾਵ ਰੱਖਿਆ। ਸਪੀਕਰ ਵੱਲੋਂ ਇਸ ਪ੍ਰਸਤਾਵ 'ਤੇ ਵੋਟਿੰਗ ਕਰਵਾਈ ਗਈ, ਜਿਸ ਨੂੰ ਸਵੀਕਾਰ ਕਰ ਲਿਆ ਗਿਆ। ਇਸ ਤੋਂ ਬਾਅਦ ਸਪੀਕਰ ਨੇ ਕਲਿਆਣ ਬੈਨਰਜੀ ਨੂੰ ਮਾਨਸੂਨ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰਨ ਦਾ ਐਲਾਨ ਕਰਦਿਆਂ ਤੁਰੰਤ ਸਦਨ ਦੇ ਅਹਾਤੇ ਤੋਂ ਬਾਹਰ ਜਾਣ ਦੇ ਨਿਰਦੇਸ਼ ਦਿੱਤੇ। ਇਸ ਵੱਡੇ ਘਟਨਾਕ੍ਰਮ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਅਗਲੇ ਦਿਨ ਤੱਕ ਲਈ ਮੁਲਤਵੀ ਕਰ ਦਿੱਤੀ ਗਈ।