Friday, 9th of October 2026

Fuel Price Hike: ਮਹਿੰਗਾਈ ਦਾ ਤਗੜਾ ਝਟਕਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 11 ਰੁਪਏ ਦਾ ਵੱਡਾ ਵਾਧਾ, ਜਨਤਾ 'ਚ ਹਾਹਾਕਾਰ

Edited By: Lajwinder Kaur | Updated at:
Fuel Price Hike: ਮਹਿੰਗਾਈ ਦਾ ਤਗੜਾ ਝਟਕਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 11 ਰੁਪਏ ਦਾ ਵੱਡਾ ਵਾਧਾ, ਜਨਤਾ 'ਚ ਹਾਹਾਕਾਰ

Fuel Price Hike: ਮਹਿੰਗਾਈ ਦਾ ਤਗੜਾ ਝਟਕਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 11 ਰੁਪਏ ਦਾ ਵੱਡਾ ਵਾਧਾ, ਜਨਤਾ 'ਚ ਹਾਹਾਕਾਰ

Diesel Price Hike: ਇੱਕ ਪਾਸੇ 1 ਅਪ੍ਰੈਲ ਯਾਨੀਕਿ ਅੱਜ ਤੋਂ ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ ਹੋ ਗਈ, ਉੱਥੇ ਹੀ ਕਈ ਨਿਯਮ ਵੀ ਬਦਲੇ ਹਨ, ਜੋ ਕਿ ਆਮ ਜਨਤਾ ਦੀ ਜੇਬ ਉੱਤੇ ਵੱਡਾ ਬੋਝ ਪਾਉਣਗੇ। ਅੱਜ ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵੱਡਾ ਵਾਧਾ ਹੋਇਆ ਹੈ। ਹਜੇ ਲੋਕ ਇਸ ਝਟਕੇ ਤੋਂ ਉੱਭਰ ਹੀ ਨਹੀਂ ਨਾਲ ਹੀ ਇੱਕ ਹੋਰ ਮਹਿੰਗਾਈ ਦਾ ਝਟਕਾ ਲੱਗ ਗਿਆ ਹੈ। ਦੇਸ਼ ਭਰ ਵਿੱਚ ਪ੍ਰੀਮੀਅਮ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ ਹੁਣ ਪ੍ਰੀਮੀਅਮ ਡੀਜ਼ਲ ਵੀ ਮਹਿੰਗਾ ਹੋ ਗਿਆ ਹੈ। ਤੇਲ ਕੰਪਨੀਆਂ ਨੇ ਸੋਮਵਾਰ ਰਾਤ 12 ਵਜੇ ਤੋਂ ਪ੍ਰੀਮੀਅਮ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਭਗ 1.50 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਇਸ ਫੈਸਲੇ ਦਾ ਸਿੱਧਾ ਅਸਰ ਆਮ ਖਪਤਕਾਰਾਂ ਦੀ ਜੇਬ 'ਤੇ ਪਵੇਗਾ।

ਤੇਲ ਕੰਪਨੀਆਂ ਨੇ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਅਤੇ ਰੁਪਏ ਦੀ ਐਕਸਚੇਂਜ ਰੇਟ ਵਿੱਚ ਹੋਣ ਵਾਲੀ ਉਥਲ-ਪੁਥਲ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਲਗਾਤਾਰ ਬਦਲ ਰਹੀਆਂ ਵਿਸ਼ਵ ਪ੍ਰਸਥਿਤੀਆਂ ਕਾਰਨ ਈਂਧਨ ਦੀਆਂ ਕੀਮਤਾਂ ਵਿੱਚ ਇਹ ਵਾਧਾ ਕੀਤਾ ਗਿਆ ਹੈ।

ਖਪਤਕਾਰਾਂ 'ਤੇ ਵਧੇਗਾ ਬੋਝ

ਇਸ ਵਾਧੇ ਨਾਲ ਖਾਸ ਕਰਕੇ ਟ੍ਰਾਂਸਪੋਰਟ, ਲੋਜਿਸਟਿਕਸ ਅਤੇ ਖੇਤੀਬਾੜੀ ਖੇਤਰ ਨਾਲ ਜੁੜੇ ਲੋਕਾਂ 'ਤੇ ਵਾਧੂ ਵਿੱਤੀ ਬੋਝ ਪਵੇਗਾ। ਦਿੱਲੀ ਵਿੱਚ ਹੁਣ ਪ੍ਰੀਮੀਅਮ ਡੀਜ਼ਲ ਦੀ ਕੀਮਤ ਕਰੀਬ 95 ਤੋਂ 96 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਹਾਲਾਂਕਿ ਪ੍ਰੀਮੀਅਮ ਡੀਜ਼ਲ ਆਮ ਡੀਜ਼ਲ ਦੇ ਮੁਕਾਬਲੇ ਬਿਹਤਰ ਮਾਈਲੇਜ ਅਤੇ ਇੰਜਣ ਦੀ ਕਾਰਗੁਜ਼ਾਰੀ (Performance) ਦਿੰਦਾ ਹੈ, ਪਰ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਇਸ ਦੀ ਵਰਤੋਂ ਸੀਮਤ ਹੋ ਸਕਦੀ ਹੈ।

ਨਵੀਆਂ ਕੀਮਤਾਂ ਕੀ ਹਨ?

ਜਾਣਕਾਰੀ ਅਨੁਸਾਰ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਪ੍ਰੀਮੀਅਮ ਈਂਧਨ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ ਦੇ ਤਹਿਤ XP100 (100 ਆਕਟੇਨ ਪੈਟਰੋਲ) ਦੀ ਕੀਮਤ 149 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 160 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ, ਐਕਸਟਰਾ ਗ੍ਰੀਨ ਪ੍ਰੀਮੀਅਮ ਡੀਜ਼ਲ ਦੀ ਕੀਮਤ 91.49 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 92.99 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।

ਕਿੰਨਾ ਹੋਇਆ ਵਾਧਾ

ਇਸ ਵਾਧੇ ਦੇ ਤਹਿਤ XP100 ਪੈਟਰੋਲ ਵਿੱਚ ਲਗਭਗ 11 ਰੁਪਏ ਪ੍ਰਤੀ ਲੀਟਰ ਅਤੇ ਪ੍ਰੀਮੀਅਮ ਡੀਜ਼ਲ ਵਿੱਚ ਕਰੀਬ 1.50 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਹ ਨਵੀਆਂ ਦਰਾਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀਆਂ ਗਈਆਂ ਹਨ।

ਪਹਿਲਾਂ ਵੀ ਵਧ ਚੁੱਕੀਆਂ ਹਨ ਕੀਮਤਾਂ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 20 ਮਾਰਚ ਨੂੰ ਸਰਕਾਰੀ ਤੇਲ ਕੰਪਨੀਆਂ ਨੇ ਪ੍ਰੀਮੀਅਮ ਪੈਟਰੋਲ ਦੀਆਂ ਕੀਮਤਾਂ ਵਿੱਚ 2 ਤੋਂ 2.35 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਹਾਲਾਂਕਿ, ਫਿਲਹਾਲ ਆਮ ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।