Monday, 19th of October 2026

ਸੰਸਦ ਮਾਰਚ ਸ਼ੁਰੂ ਹੁੰਦੇ ਹੀ ਪੁਲਿਸ ਦਾ ਲਾਠੀਚਾਰਜ, ਜੰਤਰ-ਮੰਤਰ 'ਤੇ ਝੜਪ ਤੋਂ ਬਾਅਦ ਆਰ.ਪੀ.ਐੱਫ. ਦਾ ਐਕਸ਼ਨ, ਕਈ ਪ੍ਰਦਰਸ਼ਨਕਾਰੀ ਹੋਏ ਜ਼ਖਮੀ...

ਦਿੱਲੀ ਦੇ ਜੰਤਰ-ਮੰਤਰ 'ਤੇ ਕਾਕਰੋਚ ਜਨਤਾ ਪਾਰਟੀ (CJP) ਦੇ ਸੰਸਦ ਮਾਰਚ ਦੌਰਾਨ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ਵਿੱਚ ਕਈ ਪ੍ਰਦਰਸ਼ਨਕਾਰੀ ਜ਼ਖ਼ਮੀ ਹੋਏ। CJP ਨੀਟ ਪੇਪਰ ਲੀਕ ਮਾਮਲੇ 'ਚ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਇਸ ਦੌਰਾਨ ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁਕ ਨੇ ਵਰਤ ਖ਼ਤਮ ਕਰਨ ਲਈ ਸਰਕਾਰ ਅੱਗੇ ਤਿੰਨ ਸ਼ਰਤਾਂ ਰੱਖੀਆਂ ਹਨ।

Edited By: Lajwinder Kaur | Updated at:
ਸੰਸਦ ਮਾਰਚ ਸ਼ੁਰੂ ਹੁੰਦੇ ਹੀ ਪੁਲਿਸ ਦਾ ਲਾਠੀਚਾਰਜ, ਜੰਤਰ-ਮੰਤਰ 'ਤੇ ਝੜਪ ਤੋਂ ਬਾਅਦ ਆਰ.ਪੀ.ਐੱਫ. ਦਾ ਐਕਸ਼ਨ, ਕਈ ਪ੍ਰਦਰਸ਼ਨਕਾਰੀ ਹੋਏ ਜ਼ਖਮੀ...

ਸੰਸਦ ਮਾਰਚ ਸ਼ੁਰੂ ਹੁੰਦੇ ਹੀ ਪੁਲਿਸ ਦਾ ਲਾਠੀਚਾਰਜ, ਜੰਤਰ-ਮੰਤਰ 'ਤੇ ਝੜਪ ਤੋਂ ਬਾਅਦ ਆਰ.ਪੀ.ਐੱਫ. ਦਾ ਐਕਸ਼ਨ, ਕਈ ਪ੍ਰਦਰਸ਼ਨਕਾਰੀ ਹੋਏ ਜ਼ਖਮੀ...

ਪੁਲਿਸ ਨੇ ਸੋਮਵਾਰ ਨੂੰ ਜੰਤਰ-ਮੰਤਰ 'ਤੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕੀਤਾ। ਇਸ ਨਾਲ ਕਈ ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਕਈ ਲੋਕਾਂ ਦੇ ਸਿਰ ਵੀ ਫੁੱਟ ਗਏ ਹਨ।

30 ਤੋਂ 35 ਹਜ਼ਾਰ ਪ੍ਰਦਰਸ਼ਨਕਾਰੀ ਜੰਤਰ-ਮੰਤਰ ਤੋਂ ਸੰਸਦ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਲੋਕ ਬੈਰੀਕੇਡਿੰਗ ਤੋੜ ਕੇ ਪਾਰਲੀਮੈਂਟ ਥਾਣੇ ਤੱਕ ਪਹੁੰਚ ਗਏ ਹਨ। ਪੁਲਿਸ ਨੇ ਵਿਚਕਾਰ-ਵਿਚਕਾਰ ਬੈਰੀਕੇਡਿੰਗ ਕਰ ਰੱਖੀ ਹੈ।

ਵੱਡੀ ਗਿਣਤੀ ਵਿੱਚ ਦਿੱਲੀ ਪੁਲਿਸ ਅਤੇ ਆਰ.ਏ.ਐੱਫ. (RAF) ਦੇ ਜਵਾਨ ਤਾਇਨਾਤ ਹਨ। ਪੁਲਿਸ ਦਾ ਕਹਿਣਾ ਹੈ ਕਿ ਮਾਰਚ ਲਈ ਪਰਮਿਸ਼ਨ ਨਹੀਂ ਦਿੱਤੀ ਗਈ ਹੈ। ਉੱਧਰ, CJP ਫਾਊਂਡਰ ਅਭਿਜੀਤ ਦੀਪਕੇ ਨੇ ਕਿਹਾ ਕਿ ਸਾਨੂੰ ਕੋਈ ਨਹੀਂ ਰੋਕ ਸਕਦਾ। ਸੰਸਦ ਮਾਰਚ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਹੇਗਾ।

ਉੱਧਰ, 23 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁਕ ਨੇ ਵਰਤ ਖ਼ਤਮ ਕਰਨ ਲਈ 3 ਸ਼ਰਤਾਂ ਰੱਖੀਆਂ ਹਨ। ਪਹਿਲੀ- ਸਰਕਾਰ ਸਿੱਖਿਆ ਵਿਵਸਥਾ ਅਤੇ ਪੇਪਰ ਲੀਕ ਦੀ ਜ਼ਿੰਮੇਵਾਰੀ ਲਵੇ। ਦੂਸਰੀ- CJP ਵਫ਼ਦ ਨੂੰ ਸੰਸਦ ਜਾਣ ਦਿੱਤਾ ਜਾਵੇ ਅਤੇ ਸੰਸਦ ਮੈਂਬਰ ਮੁੱਦਾ ਚੁੱਕਣ ਦਾ ਭਰੋਸਾ ਦੇਣ। ਤੀਸਰੀ- ਸਿਹਤ ਕਾਰਨਾਂ ਕਰਕੇ ਅਜਿਹਾ ਸੰਭਵ ਨਾ ਹੋਵੇ ਤਾਂ ਸੰਸਦ ਮੈਂਬਰ ਸਫ਼ਦਰਜੰਗ ਹਸਪਤਾਲ ਆ ਕੇ ਇਹੀ ਭਰੋਸਾ ਦੇਣ।

CJP ਦਾ ਪ੍ਰਦਰਸ਼ਨ, ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ

ਕਾਕਰੋਚ ਜਨਤਾ ਪਾਰਟੀ (CJP) ਨੀਟ (NEET) ਪੇਪਰ ਲੀਕ ਦੇ ਵਿਰੋਧ ਵਿੱਚ 20 ਜੂਨ ਤੋਂ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੀ ਹੈ। ਉਹ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਵਾਂਗਚੁਕ ਵੀ 28 ਜੂਨ ਤੋਂ ਉਨ੍ਹਾਂ ਦੇ ਅੰਦੋਲਨ ਵਿੱਚ ਸ਼ਾਮਲ ਹੋਏ ਸਨ। CJP ਚੀਫ਼ ਜਸਟਿਸ ਸੂਰਯ ਕਾਂਤ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਦੀ ਤੁਲਨਾ ਕਾਕਰੋਚ ਨਾਲ ਕਰਨ ਤੋਂ ਬਾਅਦ ਬਣੀ ਸੀ।