Friday, 2nd of October 2026

Relationship ਤੋਂ ਇਨਕਾਰ, ਨੌਜਵਾਨ ਨੇ ਕੁੱਟੀ ਮੁਟਿਆਰ...

By: Ajeet Singh | Edited By: Jitendra Baghel | Updated at:
Relationship ਤੋਂ ਇਨਕਾਰ, ਨੌਜਵਾਨ ਨੇ ਕੁੱਟੀ ਮੁਟਿਆਰ...

Relationship ਤੋਂ ਇਨਕਾਰ, ਨੌਜਵਾਨ ਨੇ ਕੁੱਟੀ ਮੁਟਿਆਰ...

ਕਰਨਾਟਕ: ਬੈਂਗਲੁਰੂ ਵਿੱਚ ਇੱਕ ਕੁੜੀ ਨਾਲ ਦਿਨ-ਦਿਹਾੜੇ ਹੋਈ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਔਰਤ 'ਤੇ ਰਿਲੇਸ਼ਨਸ਼ਿਪ ਵਿੱਚ ਆਉਣ ਲਈ ਦਬਾਅ ਪਾ ਰਿਹਾ ਸੀ। ਕੁੜੀ ਵੱਲੋਂ ਇਨਕਾਰ ਕਰਨ 'ਤੇ ਨੌਜਵਾਨ ਨੇ ਰਸਤੇ ਵਿੱਚ ਕੁੜੀ ਨਾਲ ਕੁੱਟਮਾਰ ਕੀਤੀ। ਇਹ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।

ਇਹ ਮਾਮਲਾ 22 ਦਸੰਬਰ ਦਾ ਹੈ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁੜੀ ਆਪਣੀ ਸਕੂਟੀ ਕੋਲ ਖੜ੍ਹੀ ਸੀ, ਉਦੋਂ ਹੀ ਮੁਲਜ਼ਮ ਕਾਰ ਰਾਹੀਂ ਉੱਥੇ ਪਹੁੰਚਿਆ। ਅਤੇ ਕੁੜੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ।

ਸੜਕ 'ਤੇ ਕੁੜੀ ਨਾਲ ਕੁੱਟਮਾਰ

ਮੁਲਜ਼ਮ ਨੇ ਕੁੜੀ ਨੂੰ ਸ਼ਰੇਆਮ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਨੌਜਵਾਨ ਨੇ ਔਰਤ ਦੇ ਸਿਰ ਅਤੇ ਪਿੱਠ 'ਤੇ ਵੀ ਹਮਲਾ ਕੀਤਾ। ਅਤੇ ਮੁਲਜ਼ਮ ਨੇ ਕੁੜੀ ਨਾਲ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਕੁੜੀ ਨੂੰ ਸੜਕ 'ਤੇ ਘਸੀਟਦਿਆਂ ਹੋਇਆ ਕੁੱਟਦਾ ਰਿਹਾ। ਇਸ ਦੌਰਾਨ 2-3 ਲੋਕ ਖੜ੍ਹੇ ਹੋ ਕੇ ਤਮਾਸ਼ਾ ਦੇਖ ਰਹੇ ਸਨ, ਪਰ ਕਿਸੇ ਨੇ ਵੀ ਕੁੜੀ ਨੂੰ ਬਚਾਉਣ ਦੀ ਹੀਮਤ ਨਹੀਂ ਕੀਤੀ।

ਮੁਲਜ਼ਮ ਹਿਰਾਸਤ 'ਚ

ਔਰਤ ਨੂੰ ਬੁਰੀ ਤਰ੍ਹਾਂ ਕੁੱਟਣ ਤੋਂ ਬਾਅਦ ਮੁਲਜ਼ਮ ਆਪਣੀ ਕਾਰ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਿਆ। ਮੁਲਜ਼ਮ ਨੌਜਵਾਨ ਦੀ ਪਛਾਣ ਨਵੀਨ ਕੁਮਾਰ ਵਜੋਂ ਹੋਈ ਹੈ। ਪੁਲਿਸ ਕੋਲ ਦਰਜ FIR ਕਰਕੇ ਮੁਲਜ਼ਮ ਨਵੀਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।