Saturday, 17th of October 2026

ਜੰਤਰ-ਮੰਤਰ 'ਤੇ ਤੜਕੇ-ਤੜਕੇ ਪੁਲਿਸ ਦਾ ਵੱਡਾ ਐਕਸ਼ਨ! Sonam Wangchuk ਨੂੰ ਚੁੱਕ ਕੇ ਹਸਪਤਾਲ ਲੈ ਗਈ ਪੁਲਿਸ, ਪ੍ਰਦਰਸ਼ਨਕਾਰੀਆਂ ਨੇ ਜਤਾਇਆ ਰੋਸ

ਦਿੱਲੀ ਦੇ ਜੰਤਰ-ਮੰਤਰ 'ਤੇ ਵੱਡੇ ਐਕਸ਼ਨ ਹੋ ਗਿਆ, ਜੀ ਹਾਂ 21 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁੱਕ ਨੂੰ ਪੁਲਿਸ ਨੇ ਚੁੱਕ ਲਿਆ ਅਤੇ ਸ਼ਨੀਵਾਰ ਸਵੇਰੇ ਸਫਦਰਜੰਗ ਹਸਪਤਾਲ ਲੈ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦਾ ਵਿਰੋਧ ਕੀਤਾ, ਜਿਸ ਕਾਰਨ ਉੱਥੇ ਹੰਗਾਮਾ ਹੋ ਗਿਆ।

Edited By: Lajwinder Kaur | Updated at:
ਜੰਤਰ-ਮੰਤਰ 'ਤੇ ਤੜਕੇ-ਤੜਕੇ ਪੁਲਿਸ ਦਾ ਵੱਡਾ ਐਕਸ਼ਨ! Sonam Wangchuk ਨੂੰ ਚੁੱਕ ਕੇ ਹਸਪਤਾਲ ਲੈ ਗਈ ਪੁਲਿਸ, ਪ੍ਰਦਰਸ਼ਨਕਾਰੀਆਂ ਨੇ ਜਤਾਇਆ ਰੋਸ

ਜੰਤਰ-ਮੰਤਰ 'ਤੇ ਤੜਕੇ-ਤੜਕੇ ਪੁਲਿਸ ਦਾ ਵੱਡਾ ਐਕਸ਼ਨ! Sonam Wangchuk ਨੂੰ ਚੁੱਕ ਕੇ ਹਸਪਤਾਲ ਲੈ ਗਈ ਪੁਲਿਸ, ਪ੍ਰਦਰਸ਼ਨਕਾਰੀਆਂ ਨੇ ਜਤਾਇਆ ਰੋਸ

ਦਿੱਲੀ ਦੇ ਜੰਤਰ-ਮੰਤਰ 'ਤੇ 21 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਸੋਨਮ ਵਾਂਗਚੁੱਕ (Sonam Wangchuk) ਨੂੰ ਪੁਲਿਸ ਸ਼ਨੀਵਾਰ ਸਵੇਰੇ ਸਫਦਰਜੰਗ ਹਸਪਤਾਲ ਲੈ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦਾ ਵਿਰੋਧ ਕੀਤਾ, ਜਿਸ ਕਾਰਨ ਉੱਥੇ ਹੰਗਾਮਾ ਹੋ ਗਿਆ। ਕਾਕਰੋਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦੋਸ਼ ਲਾਇਆ ਕਿ ਪੁਲਿਸ ਨੇ ਸੋਨਮ ਵਾਂਗਚੁੱਕ ਨਾਲ ਬਦਸਲੂਕੀ ਕੀਤੀ, ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਘਸੀਟ ਕੇ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਨੇ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ ਹੈ ਅਤੇ ਉਹ ਅੱਜ ਤੋਂ ਖੁਦ ਭੁੱਖ ਹੜਤਾਲ ਸ਼ੁਰੂ ਕਰਨਗੇ, ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ। 

ਸਿੱਖਿਆ ਮੰਤਰੀ ਦੇ ਅਸਤੀਫਾ  ਦੀ ਮੰਗ

ਦੱਸ ਦੇਈਏ ਕਿ ਵਾਂਗਚੁੱਕ ਪੇਪਰ ਲੀਕ ਮਾਮਲੇ ਦੀ ਜਾਂਚ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਸਨ, ਜਿਸ ਦੌਰਾਨ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਸੀ ਅਤੇ ਉਨ੍ਹਾਂ ਦਾ ਭਾਰ 9.5 ਕਿੱਲੋ ਤੋਂ ਵੱਧ ਘੱਟ ਗਿਆ ਸੀ। ਇਸ ਤੋਂ ਪਹਿਲਾਂ ਦਿੱਲੀ ਹਾਈਕੋਰਟ ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਆਦੇਸ਼ ਦਿੱਤਾ ਸੀ ਕਿ ਵਾਂਗਚੁੱਕ ਦਾ ਰੋਜ਼ਾਨਾ ਮੈਡੀਕਲ ਚੈੱਕਅਪ ਕੀਤਾ ਜਾਵੇ ਅਤੇ ਲੋੜ ਪੈਣ 'ਤੇ ਇਲਾਜ ਕੀਤਾ ਜਾਵੇ।

ਇਹ ਵਿਦਿਆਰਥੀ ਵੀ ਭੁੱਖ ਹੜਤਾਲ

ਸੋਨਮ ਵਾਂਗਚੁੱਕ ਤੋਂ ਇਲਾਵਾ ਆਇਸਾ (AISA) ਦੇ ਤਿੰਨ ਵਿਦਿਆਰਥੀ—ਨੇਹਾ, ਆਮੀਨ ਅਤੇ ਮਨੀਸ਼—ਵੀ ਪਿਛਲੇ 21 ਦਿਨਾਂ ਤੋਂ ਜੰਤਰ-ਮੰਤਰ 'ਤੇ ਭੁੱਖ ਹੜਤਾਲ 'ਤੇ ਬੈਠੇ ਹਨ ਅਤੇ ਉਹ ਅਜੇ ਵੀ ਅਨਸ਼ਨ 'ਤੇ ਹਨ। ਨੇਹਾ ਨੂੰ ਗੰਭੀਰ ਹਾਈਪੋਗਲਾਈਸੀਮੀਆv(ਖੂਨ ਵਿੱਚ ਸ਼ੂਗਰ ਦਾ ਪੱਧਰ ਬਹੁਤ ਘੱਟ ਹੋਣਾ) ਕਾਰਨ ਹਸਪਤਾਲ ਵਿੱਚ ਭਰਤੀ ਹੋਣ ਦੀ ਸਲਾਹ ਦਿੱਤੀ ਗਈ ਹੈ, ਜਦਕਿ ਆਮੀਨ ਅਤੇ ਮਨੀਸ਼ ਦੀ ਸਿਹਤ ਵੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ।