Sunday, 18th of October 2026

ਸਿਆਸਤ ਤੋਂ ਵੱਡੀ ਖਬਰ…ਚੋਣਾਂ ਨੂੰ ਲੈ ਕੇ AAP ਨੇ ਕੱਸੀ ਕਮਰ! 11 ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਸਿਆਸੀ ਗਲਿਆਰਿਆਂ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ (AAP) ਨੇ ਜੈਪੁਰ ਨਗਰ ਨਿਗਮ ਚੋਣਾਂ ਲਈ ਆਪਣੇ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਰਵਾਇਤੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਦੇ ਐਲਾਨ ਤੋਂ ਪਹਿਲਾਂ ਹੀ 'ਆਪ' ਨੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ।

Edited By: Lajwinder Kaur | Updated at:

ਪਾਰਟੀ ਨੇ ਸੋਸ਼ਲ ਮੀਡੀਆ ਰਾਹੀਂ ਇਨ੍ਹਾਂ ਨਾਵਾਂ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਸ਼ਹਿਰੀ ਸ਼ਾਸਨ ਨੂੰ ਬਿਹਤਰ ਬਣਾਉਣ ਅਤੇ ਸਥਾਨਕ ਮੁੱਦਿਆਂ ਨੂੰ ਉਠਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਸੂਚੀ ਵਿੱਚ ਕਈ ਸਮਾਜਿਕ ਵਰਕਰਾਂ ਅਤੇ ਕਾਰਕੁਨਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਆਪ ਰਾਜਸਥਾਨ ਵੱਲੋਂ ਆਪਣੇ ਐਕਸ ਉੱਤੇ ਲਿਸਟ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ਜੈਪੁਰ ਨਗਰ ਨਿਗਮ ਚੋਣਾਂ 2026 ਲਈ 'ਆਪ' ਦੀ ਪਹਿਲੀ ਸੂਚੀ ਜਾਰੀ! ਆਮ ਆਦਮੀ ਪਾਰਟੀ (AAP) ਨੇ ਜੈਪੁਰ ਨਗਰ ਨਿਗਮ ਚੋਣਾਂ 2026 ਲਈ 11 ਵਾਰਡਾਂ ਵਿੱਚ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰ ਕਰ ਦਿੱਤੀ ਹੈ।

ਵਾਰਡਾਂ ਦੇ ਨਾਂ ਅਤੇ ਉਮੀਦਵਾਰ ਇਸ ਤਰ੍ਹਾਂ ਹਨ:

ਵਾਰਡ 22 — ਤ੍ਰਿਲੋਕ ਪਾਰੀਕ

ਵਾਰਡ 33 — ਕਵਿਤਾ ਯਾਦਵ

ਵਾਰਡ 54 — ਸੰਗੀਤਾ ਕੁਮਾਰੀ ਗੌੜ

ਵਾਰਡ 62 — ਯੋਗੇਸ਼ ਗੋਇਲ

ਵਾਰਡ 64 — ਹੀਰਾ ਲਾਲ ਖਾਰੀ

ਵਾਰਡ 71 — ਮੁਹੰਮਦ ਸਾਜਿਦ

ਵਾਰਡ 103 — ਪ੍ਰਦੀਪ

ਵਾਰਡ 118 — ਮੁਹੰਮਦ ਅਸਲਮ

ਵਾਰਡ 120 — ਲਾਲ ਚੰਦ ਸੈਣੀ

ਵਾਰਡ 141 — ਡਾ. ਗਜੇਂਦਰ ਬੰਸਲ

ਵਾਰਡ 145 — ਪਿੰਕੀ ਕੁਮਾਰੀ

ਜਨਤਾ ਦੇ ਮੁੱਦਿਆਂ ਦੀ ਆਵਾਜ਼, ਇਮਾਨਦਾਰ ਰਾਜਨੀਤੀ ਅਤੇ ਬਿਹਤਰ ਸਥਾਨਕ ਸ਼ਾਸਨ ਦੇ ਸੰਕਲਪ ਨਾਲ 'ਆਪ' ਜੈਪੁਰ ਵਿੱਚ ਚੋਣ ਮੈਦਾਨ ਵਿੱਚ ਉਤਰ ਰਹੀ ਹੈ।''

ਪਾਰਟੀ ਦਾ ਮੰਨਣਾ ਹੈ ਕਿ ਜਲਦੀ ਉਮੀਦਵਾਰਾਂ ਦਾ ਐਲਾਨ ਕਰਨ ਨਾਲ ਉਨ੍ਹਾਂ ਨੂੰ ਵੋਟਰਾਂ ਤੱਕ ਪਹੁੰਚ ਕਰਨ ਅਤੇ ਘਰ-ਘਰ ਪ੍ਰਚਾਰ ਕਰਨ ਲਈ ਵਧੇਰੇ ਸਮਾਂ ਮਿਲ ਜਾਵੇਗਾ। ਦਿੱਲੀ ਅਤੇ ਪੰਜਾਬ ਦੀ ਸਫਲਤਾ ਤੋਂ ਬਾਅਦ ਹੁਣ 'ਆਪ' ਰਾਜਸਥਾਨ ਦੀ ਸ਼ਹਿਰੀ ਰਾਜਨੀਤੀ ਵਿੱਚ ਵੀ ਆਪਣੀ ਮਜ਼ਬੂਤ ਪਕੜ ਬਣਾਉਣ ਦੀ ਤਿਆਰੀ ਵਿੱਚ ਹੈ। ਚੋਣਾਂ ਦੌਰਾਨ ਪਾਰਟੀ ਦਾ ਮੁੱਖ ਫੋਕਸ ਸਾਫ਼-ਸਫ਼ਾਈ, ਪੀਣ ਵਾਲਾ ਪਾਣੀ, ਸੀਵਰੇਜ ਅਤੇ ਸੜਕਾਂ ਵਰਗੇ ਬੁਨਿਆਦੀ ਮੁੱਦਿਆਂ 'ਤੇ ਹੋਵੇਗਾ।

ਨਾਮਜ਼ਦਗੀ ਅਤੇ ਵੋਟਿੰਗ ਦੀਆਂ ਮੁੱਖ ਤਾਰੀਖ਼ਾਂ:

ਨਾਮਜ਼ਦਗੀ ਪ੍ਰਕਿਰਿਆ: 27 ਅਗਸਤ ਤੋਂ 31 ਅਗਸਤ ਤੱਕ।

ਕੁੱਲ ਵੋਟਰ: ਇਸ ਹਲਕੇ ਵਿੱਚ 24 ਲੱਖ ਤੋਂ ਵੱਧ ਰਜਿਸਟਰਡ ਵੋਟਰ ਹਨ।

ਵੋਟਿੰਗ: ਜੈਪੁਰ ਵਿੱਚ 11 ਸਤੰਬਰ ਨੂੰ ਦੂਜੇ ਪੜਾਅ ਤਹਿਤ ਵੋਟਾਂ ਪੈਣਗੀਆਂ।