Thursday, 9th of July 2026

ਔਰਤਾਂ ਲਈ ਚੰਗੀ ਖਬਰ! ਬੈਂਕ ਖਾਤਿਆਂ ‘ਚ ਹਰ ਮਹੀਨੇ ਆਉਣਗੇ 2500 ਰੁਪਏ, ਸਰਕਾਰ ਵੱਲੋਂ ਵੱਡਾ…

Edited By: Lajwinder Kaur | Updated at: July 09th 2026 01:19 PM
Trending News
ਔਰਤਾਂ ਲਈ ਚੰਗੀ ਖਬਰ! ਬੈਂਕ ਖਾਤਿਆਂ ‘ਚ ਹਰ ਮਹੀਨੇ ਆਉਣਗੇ 2500 ਰੁਪਏ, ਸਰਕਾਰ ਵੱਲੋਂ ਵੱਡਾ…

ਔਰਤਾਂ ਲਈ ਚੰਗੀ ਖਬਰ! ਬੈਂਕ ਖਾਤਿਆਂ ‘ਚ ਹਰ ਮਹੀਨੇ ਆਉਣਗੇ 2500 ਰੁਪਏ, ਸਰਕਾਰ ਵੱਲੋਂ ਵੱਡਾ…

ਔਰਤਾਂ ਦੇ ਲਈ ਅਹਿਮ ਅਤੇ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ। ਜੀ ਹਾਂ ਹੁਣ ਰਾਜਧਾਨੀ ਦੀਆਂ ਆਰਥਿਕ ਤੌਰ 'ਤੇ ਕਮਜ਼ੋਰ ਔਰਤਾਂ ਨੂੰ ਵਿੱਤੀ ਸਹਾਇਤਾ ਮਿਲਣ ਜਾ ਰਹੀ ਹੈ। ਕਾਫੀ ਸਮੇਂ ਤੋਂ 'ਮਹਿਲਾ ਸਮਰਿਧੀ ਯੋਜਨਾ' ਦੇ ਲਾਗੂ ਹੋਣ ਦੀ ਉਡੀਕ ਕੀਤੀ ਜਾ ਰਹੀ ਸੀ। ਇਸ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ ਕਿ ਇਸ ਸਕੀਮ ਦਾ ਲਾਭ ਅਗਲੇ ਡੇਢ ਮਹੀਨੇ ਵਿੱਚ ਮਿਲਣਾ ਸ਼ੁਰੂ ਹੋ ਸਕਦਾ ਹੈ। ਦਿੱਲੀ ਸਰਕਾਰ ਰੱਖੜੀ ਦੇ ਤਿਉਹਾਰ ਯਾਨੀ 28 ਅਗਸਤ ਤੋਂ ਇਸ ਯੋਜਨਾ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਯੋਜਨਾ ਦਾ ਰਸਮੀ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥੋਂ ਕਰਵਾਏ ਜਾਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਯੋਗ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਹਰ ਮਹੀਨੇ 2500 ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਜਾਵੇਗੀ।

ਜਾਣੋ ਕਿਹੜੀਆਂ ਔਰਤਾਂ ਨੂੰ ਮਿਲੇਗਾ ਲਾਭ

ਸਰਕਾਰੀ ਤਿਆਰੀਆਂ ਅਨੁਸਾਰ ਇਸ ਯੋਜਨਾ ਦਾ ਲਾਭ 21 ਤੋਂ 60 ਸਾਲ ਦੀ ਉਮਰ ਵਰਗ ਦੀਆਂ ਆਰਥਿਕ ਤੌਰ 'ਤੇ ਕਮਜ਼ੋਰ ਔਰਤਾਂ ਨੂੰ ਦਿੱਤਾ ਜਾਵੇਗਾ। ਯੋਗਤਾ ਲਈ ਪਰਿਵਾਰ ਦੀ ਸਾਲਾਨਾ ਆਮਦਨ 2.50 ਲੱਖ ਤੋਂ ਤਿੰਨ ਲੱਖ ਰੁਪਏ ਤੱਕ ਪ੍ਰਸਤਾਵਿਤ ਕੀਤੀ ਗਈ ਹੈ। ਮੁੱਖ ਮੰਤਰੀ ਰੇਖਾ ਗੁਪਤਾ ਜਲਦੀ ਹੀ ਇਸ ਯੋਜਨਾ ਨੂੰ ਲਾਗੂ ਕਰਨ ਦਾ ਐਲਾਨ ਕਰ ਸਕਦੇ ਹਨ, ਜਿਸ ਵਿੱਚ ਇਸ ਸਕੀਮ ਬਾਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ ਅਤੇ ਸਕੀਮ ਲਈ ਅਪਲਾਈ ਕਰਨ ਦੀ ਸੁਵਿਧਾ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਸਰਕਾਰ ਦਾ ਉਦੇਸ਼ ਘੱਟ ਅਤੇ ਘੱਟ-ਮੱਧ ਵਰਗੀ ਆਮਦਨ ਵਾਲੀਆਂ ਔਰਤਾਂ ਨੂੰ ਸਿੱਧੀ ਆਰਥਿਕ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ। ਇਸ ਯੋਜਨਾ ਲਈ ਦਿੱਲੀ ਸਰਕਾਰ ਨੇ ਚਾਲੂ ਵਿੱਤੀ ਸਾਲ ਦੇ ਬਜਟ ਵਿੱਚ 5110 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ।

ਲਾਭਪਾਤਰੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਬਜਟ ਰਾਸ਼ੀ ਵਿੱਚ ਵਾਧੇ ਦਾ ਅਨੁਮਾਨ

ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਲਾਭਪਾਤਰੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਬਜਟ ਰਾਸ਼ੀ ਵਿੱਚ ਵਾਧਾ ਹੋਣ ਦਾ ਅਨੁਮਾਨ ਹੈ। ਸਬੰਧਤ ਵਿਭਾਗ ਲਾਭਪਾਤਰੀਆਂ ਦੀ ਪਛਾਣ, ਯੋਗਤਾ ਦੀ ਜਾਂਚ ਅਤੇ ਭੁਗਤਾਨ ਪ੍ਰਣਾਲੀ ਨੂੰ ਅੰਤਿਮ ਰੂਪ ਦੇਣ ਵਿੱਚ ਲੱਗੇ ਹੋਏ ਹਨ, ਤਾਂ ਜੋ ਯੋਜਨਾ ਲਾਗੂ ਹੁੰਦੇ ਹੀ ਯੋਗ ਔਰਤਾਂ ਦੇ ਖਾਤਿਆਂ ਵਿੱਚ ਰਾਸ਼ੀ ਭੇਜੀ ਜਾ ਸਕੇ।

ਕਿਹੜੀਆਂ ਮਹਿਲਾਵਾਂ ਨੂੰ ਨਹੀਂ ਮਿਲੇਗਾ ਲਾਭ

ਯੋਜਨਾ ਦੇ ਤਹਿਤ ਕੁਝ ਸ਼੍ਰੇਣੀਆਂ ਨੂੰ ਲਾਭ ਤੋਂ ਬਾਹਰ ਰੱਖਿਆ ਗਿਆ ਹੈ। ਸਰਕਾਰੀ ਨੌਕਰੀ ਕਰਨ ਵਾਲੇ ਪਰਿਵਾਰ, ਆਮਦਨ ਕਰਦਾਤਾ (Income Tax Payers), ਸਰਕਾਰੀ ਪੈਨਸ਼ਨ ਪ੍ਰਾਪਤ ਕਰਨ ਵਾਲੇ ਪਰਿਵਾਰ ਅਤੇ ਚਾਰ ਪਹੀਆ ਵਾਹਨ (ਕਾਰ) ਰੱਖਣ ਵਾਲੇ ਪਰਿਵਾਰ ਇਸ ਯੋਜਨਾ ਦੇ ਪਾਤਰ ਨਹੀਂ ਹੋਣਗੇ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਸਹਾਇਤਾ ਅਸਲ ਵਿੱਚ ਜ਼ਰੂਰਤਮੰਦ ਪਰਿਵਾਰਾਂ ਤੱਕ ਪਹੁੰਚੇਗੀ ਅਤੇ ਸਰੋਤਾਂ ਦੀ ਬਿਹਤਰ ਵਰਤੋਂ ਹੋਵੇਗੀ।

ਭਾਜਪਾ ਦੇ 2025 ਵਿਧਾਨ ਸਭਾ ਚੋਣ ਮੈਨੀਫੈਸਟੋ ਦਾ ਪ੍ਰਮੁੱਖ ਵਾਅਦਾ

ਮਹਿਲਾ ਸਮਰਿਧੀ ਯੋਜਨਾ ਭਾਜਪਾ ਦੇ 2025 ਦਿੱਲੀ ਵਿਧਾਨ ਸਭਾ ਚੋਣ ਮੈਨੀਫੈਸਟੋ ਦੀਆਂ ਸਭ ਤੋਂ ਪ੍ਰਮੁੱਖ ਗਾਰੰਟੀਆਂ ਵਿੱਚ ਸ਼ਾਮਲ ਸੀ। ਪਾਰਟੀ ਨੇ ਸਰਕਾਰ ਬਣਨ 'ਤੇ ਆਰਥਿਕ ਤੌਰ 'ਤੇ ਕਮਜ਼ੋਰ ਔਰਤਾਂ ਨੂੰ ਹਰ ਮਹੀਨੇ 2500 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ।

Punjabi Shorts

Latest News