ਬੰਗਾਲ 'ਚ ਭਾਜਪਾ ਸਰਕਾਰ ਦਾ ਪਹਿਲਾ ਬਜਟ: ਮਦਰੱਸਿਆਂ ਦੀ ਗ੍ਰਾਂਟ 'ਤੇ ਚੱਲੀ ਕੈਂਚੀ, ਮਹਿਲਾਵਾਂ ਨੂੰ 33% ਰਾਖਵਾਂਕਰਨ ਅਤੇ ਮੁਲਾਜ਼ਮਾਂ ਲਈ 38% DA ਦਾ ਐਲਾਨ
ਪੱਛਮੀ ਬੰਗਾਲ ਦੇ ਵਿੱਤ ਮੰਤਰੀ ਸਵਪਨ ਦਾਸਗੁਪਤਾ (swapan dasgupta) ਨੇ ਸੋਮਵਾਰ ਨੂੰ ਭਾਜਪਾ ਸਰਕਾਰ (BJP Govt) ਦਾ ਪਹਿਲਾ ਬਜਟ ਪੇਸ਼ ਕੀਤਾ। ਬਜਟ ਵਿੱਚ ਐਲਾਨ ਕੀਤਾ ਗਿਆ ਹੈ ਕਿ ਸਰਕਾਰ 1 ਲੱਖ ਤੋਂ ਵੱਧ ਖਾਲੀ ਸਰਕਾਰੀ ਅਸਾਮੀਆਂ ਭਰੇਗੀ, ਜਿਸ ਵਿੱਚ ਮਹਿਲਾਵਾਂ ਨੂੰ 33% ਰਾਖਵਾਂਕਰਨ ਦਿੱਤਾ ਜਾਵੇਗਾ।
ਘੱਟ ਗਿਣਤੀ ਭਲਾਈ ਅਤੇ ਮਦਰੱਸਾ ਵਿਭਾਗ ਲਈ ਫੰਡ 5,713 ਕਰੋੜ ਰੁਪਏ ਤੋਂ ਘਟਾ ਕੇ 2,165.42 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਵਿੱਤ ਮੰਤਰੀ ਨੇ ਦੱਸਿਆ ਕਿ 4 ਲੱਖ 30 ਹਜ਼ਾਰ ਕਰੋੜ ਰੁਪਏ ਦੇ ਇਸ ਬਜਟ ਵਿੱਚ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਮੇਂ ਚੱਲ ਰਹੀਆਂ ਸਾਰੀਆਂ ਸਮਾਜਿਕ ਭਲਾਈ ਸਕੀਮਾਂ (ਜਿਵੇਂ ਕਿ ਅੰਨਪੂਰਨਾ ਯੋਜਨਾ ਅਤੇ ਮਹਿਲਾਵਾਂ ਲਈ ਮੁਫ਼ਤ ਬੱਸ ਯਾਤਰਾ) ਨੂੰ ਜਾਰੀ ਰੱਖਿਆ ਜਾਵੇਗਾ।
DA ਨੂੰ ਵਧਾ ਕੇ 38% ਕੀਤਾ ਗਿਆ
ਇਸ ਤੋਂ ਇਲਾਵਾ, ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (DA) ਨੂੰ ਵਧਾ ਕੇ 38% ਕਰ ਦਿੱਤਾ ਗਿਆ ਹੈ। ਨਾਲ ਹੀ, ਕੋਲਕਾਤਾ ਵਿੱਚ ਇੱਕ ਨਵਾਂ ਹਵਾਈ ਅੱਡਾ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ।
ਪੱਛਮੀ ਬੰਗਾਲ ਵਿੱਚ ਭਾਜਪਾ ਸਰਕਾਰ ਦੇ ਪਹਿਲੇ ਬਜਟ ਦੀਆਂ 12 ਮੁੱਖ ਗੱਲਾਂ ਹੇਠ ਦਿੱਤੇ ਅਨੁਸਾਰ:
ਬੰਗਾਲ ਵਿੱਚ ਜਿਸ ਵਿਭਾਗ ਦਾ ਬਜਟ ਘਟਾਇਆ ਗਿਆ ਹੈ, ਉਸੇ ਸਮੇਂ ਸਰਕਾਰ ਨੇ ਉਦਯੋਗ, ਨਿਵੇਸ਼ ਅਤੇ ਖੇਤਰੀ ਵਿਕਾਸ 'ਤੇ ਖਰਚ ਵਧਾਉਣ ਦਾ ਫੈਸਲਾ ਕੀਤਾ ਹੈ। ਉੱਤਰ ਬੰਗਾਲ ਵਿਕਾਸ ਵਿਭਾਗ ਦਾ ਬਜਟ ਲਗਭਗ ਦੁੱਗਣਾ ਕਰਦੇ ਹੋਏ 920 ਕਰੋੜ ਰੁਪਏ ਤੋਂ ਵਧਾ ਕੇ 1,821 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਹੁਣ ਉਨ੍ਹਾਂ ਦਾ ਧਿਆਨ ਪਛਾਣ-ਆਧਾਰਿਤ ਰਾਜਨੀਤੀ 'ਤੇ ਨਹੀਂ, ਸਗੋਂ ਬੁਨਿਆਦੀ ਢਾਂਚੇ, ਰੁਜ਼ਗਾਰ ਅਤੇ ਨਿਵੇਸ਼ 'ਤੇ ਹੋਵੇਗਾ।
ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਬਜਟ ਪੇਸ਼ ਹੋਣ ਤੋਂ ਬਾਅਦ ਕਿਹਾ, "ਇਸ ਬਜਟ ਵਿੱਚ ਉਦਯੋਗ, ਖੇਤੀਬਾੜੀ, ਰੁਜ਼ਗਾਰ ਪੈਦਾ ਕਰਨ, ਸਿੱਖਿਆ ਅਤੇ ਸਿਹਤ ਨੂੰ ਪਹਿਲ ਦਿੱਤੀ ਗਈ ਹੈ।" ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਚਾਲੂ ਵਿੱਤੀ ਵਰ੍ਹੇ ਵਿੱਚ 1 ਲੱਖ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ।