Tuesday, 21st of July 2026

'ਕਾਕਰੋਚ ਜਨਤਾ ਪਾਰਟੀ' ਦਾ ਵੱਡਾ ਪ੍ਰਦਰਸ਼ਨ; 'ਸਿੱਖਿਆ ਮੰਤਰੀ ਅਸਤੀਫਾ ਦਿਓ' ਦੇ ਨਾਅਰਿਆਂ ਨਾਲ ਗੂੰਜ ਉਠਿਆ ਜੰਤਰ-ਮੰਤਰ

Edited By: Lajwinder Kaur | Updated at: June 06th 2026 12:49 PM
Trending News
'ਕਾਕਰੋਚ ਜਨਤਾ ਪਾਰਟੀ' ਦਾ ਵੱਡਾ ਪ੍ਰਦਰਸ਼ਨ; 'ਸਿੱਖਿਆ ਮੰਤਰੀ ਅਸਤੀਫਾ ਦਿਓ' ਦੇ ਨਾਅਰਿਆਂ ਨਾਲ ਗੂੰਜ ਉਠਿਆ ਜੰਤਰ-ਮੰਤਰ

'ਕਾਕਰੋਚ ਜਨਤਾ ਪਾਰਟੀ' ਦਾ ਵੱਡਾ ਪ੍ਰਦਰਸ਼ਨ; 'ਸਿੱਖਿਆ ਮੰਤਰੀ ਅਸਤੀਫਾ ਦਿਓ' ਦੇ ਨਾਅਰਿਆਂ ਨਾਲ ਗੂੰਜ ਉਠਿਆ ਜੰਤਰ-ਮੰਤਰ

ਨੀਟ (NEET) ਪੇਪਰ ਲੀਕ ਸਮੇਤ ਹੋਰ ਵੱਖ-ਵੱਖ ਪ੍ਰੀਖਿਆਵਾਂ ਵਿੱਚ ਹੋਈਆਂ ਗੜਬੜੀਆਂ ਦੇ ਵਿਰੋਧ ਵਿੱਚ 'ਕਾਕਰੋਚ ਜਨਤਾ ਪਾਰਟੀ' (CJP) ਵੱਲੋਂ ਦਿੱਲੀ ਦੇ ਜੰਤਰ-ਮੰਤਰ 'ਤੇ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਅਤੇ ਨੌਜਵਾਨ ਸ਼ਾਮਲ ਹੋਏ ਹਨ, ਨਾਲ ਹੀ ਕੁਝ ਬਜ਼ੁਰਗ ਵੀ ਆਪਣੇ ਬੱਚਿਆਂ ਦੇ ਹੱਕਾਂ ਲਈ ਉੱਥੇ ਪਹੁੰਚੇ।

ਸਿੱਖਿਆ ਮੰਤਰੀ ਖਿਲਾਫ ਨਾਅਰੇਬਾਜ਼ੀ

ਪ੍ਰਦਰਸ਼ਨਕਾਰੀਆਂ ਵੱਲੋਂ ਲਗਾਤਾਰ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਦਰਸ਼ਨ ਵਾਲੀ ਥਾਂ 'ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਹੋ ਰਹੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪੇਪਰ ਲੀਕ ਹੋਣ ਕਾਰਨ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਹੋਇਆ ਹੈ, ਜਿਸ ਲਈ ਸਰਕਾਰ ਜ਼ਿੰਮੇਵਾਰ ਹੈ। ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਪੂਰੇ ਜੋਸ਼ ਨਾਲ 'ਸਿੱਖਿਆ ਮੰਤਰੀ ਅਸਤੀਫਾ ਦਿਓ' ਦੇ ਨਾਅਰੇ ਲਗਾ ਕੇ ਆਪਣਾ ਰੋਸ ਪ੍ਰਗਟ ਕੀਤਾ।

ਅਮਰੀਕਾ ਤੋਂ ਸਿੱਧਾ ਜੰਤਰ-ਮੰਤਰ ਪਹੁੰਚੇ ਅਭਿਜੀਤ ਦੀਪਕੇ

ਇਹ ਪ੍ਰਦਰਸ਼ਨ CJP ਦੇ ਸੰਸਥਾਪਕ ਅਭਿਜੀਤ ਦੀਪਕੇ ਦੀ ਅਗਵਾਈ ਹੇਠ ਹੋ ਰਿਹਾ ਹੈ। ਜਾਣਕਾਰੀ ਅਨੁਸਾਰ, ਅਭਿਜੀਤ ਸ਼ਨੀਵਾਰ ਸਵੇਰੇ ਹੀ ਅਮਰੀਕਾ ਤੋਂ ਦਿੱਲੀ ਪਰਤੇ ਹਨ ਅਤੇ ਏਅਰਪੋਰਟ ਤੋਂ ਸਿੱਧੇ ਜੰਤਰ-ਮੰਤਰ ਪਹੁੰਚ ਕੇ ਆਪਣੇ ਸਾਥੀਆਂ ਨਾਲ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਗਏ।

ਵਿਰੋਧ ਵਿੱਚ ਹਿੱਟ ਲੈ ਕੇ ਆਇਆ ਇੱਕ ਸ਼ਖਸ

ਪ੍ਰਦਰਸ਼ਨ ਦੌਰਾਨ ਇੱਕ ਅਜੀਬ ਨਜ਼ਾਰਾ ਵੀ ਦੇਖਣ ਨੂੰ ਮਿਲਿਆ, ਜਦੋਂ ਇੱਕ ਵਿਅਕਤੀ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਵਿੱਚ 'ਹਿੱਟ' (ਕੀੜੇ ਮਾਰਨ ਵਾਲੀ ਸਪਰੇਅ) ਲੈ ਕੇ ਪਹੁੰਚ ਗਿਆ। ਪ੍ਰਦਰਸ਼ਨਕਾਰੀਆਂ ਨੇ ਤੁਰੰਤ ਉਸ ਨੂੰ ਉਥੋਂ ਬਾਹਰ ਕੱਢ ਦਿੱਤਾ। ਇਸ ਘਟਨਾ ਤੋਂ ਬਾਅਦ ਉੱਥੇ ਕੁਝ ਦੇਰ ਲਈ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ ਸੀ।

Punjabi Shorts

Latest News