Friday, 2nd of October 2026

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ, ਸਿਆਸੀ ਗਲਿਆਰਿਆਂ ‘ਚ ਛਾਇਆ ਮਾਤਮ, ਪ੍ਰਸ਼ਾਸ਼ਨ ‘ਚ ਮੱਚਿਆ ਹੜਕੰਪ…

ਸਿਆਸੀ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਤੋਂ ਇੱਕ ਸੀਨੀਅਰ ਕਾਂਗਰਸ ਨੇਤਾ ਅਤੇ ਉਨ੍ਹਾਂ ਦੇ ਪੁੱਤਰ ਦੀ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

Edited By: Lajwinder Kaur | Updated at:
ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ, ਸਿਆਸੀ ਗਲਿਆਰਿਆਂ ‘ਚ ਛਾਇਆ ਮਾਤਮ, ਪ੍ਰਸ਼ਾਸ਼ਨ ‘ਚ ਮੱਚਿਆ ਹੜਕੰਪ…

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੁੱਤਰ ਦੀ ਗੋਲੀਆਂ ਮਾਰ ਕੇ ਹੱਤਿਆ, ਸਿਆਸੀ ਗਲਿਆਰਿਆਂ ‘ਚ ਛਾਇਆ ਮਾਤਮ, ਪ੍ਰਸ਼ਾਸ਼ਨ ‘ਚ ਮੱਚਿਆ ਹੜਕੰਪ…

ਦੇਸ਼ ਦੀ ਸਿਆਸਤ ਤੋਂ ਬਹੁਤ ਹੀ ਦੁਖਦਾਇਕ ਖਬਰ ਸਾਹਮਣੇ ਆਈ ਹੈ, ਜਿਸ ਨੇ ਹਰ ਇੱਕ ਦੇ ਹੋਸ਼ ਉੱਡਾ ਕੇ ਰੱਖ ਦਿੱਤੇ ਹਨ। ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਕਥਿਤ ਤੌਰ 'ਤੇ ਇੱਕ ਕਾਂਗਰਸ ਨੇਤਾ ਅਤੇ ਉਨ੍ਹਾਂ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ, ਜਿਸ ਕਾਰਨ ਇਲਾਕੇ ਵਿੱਚ ਭਾਰੀ ਤਣਾਅ ਫੈਲ ਗਿਆ ਹੈ।

ਅਣਪਛਾਤੇ ਲੋਕਾਂ ਵੱਲੋਂ ਵਰ੍ਹਾਈਆਂ ਗਈਆਂ ਗੋਲੀਆਂ

ਬੰਗਾਲ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਨਾਦੀਆ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਨੀਸੁਰ ਰਹਿਮਾਨ ਸ਼ਨੀਵਾਰ ਨੂੰ ਆਪਣੇ 24 ਸਾਲਾ ਪੁੱਤਰ ਅਬੂ ਸੁਫਿਆਨ ਨਾਲ ਬੇਥੁਆਡਾਹਾਰੀ ਤੋਂ ਆਪਣੇ ਘਰ ਪਰਤ ਰਹੇ ਸਨ, ਉਦੋਂ ਨਾਗਾੜੀ ਰੇਲਵੇ ਫਾਟਕ ਕੋਲ ਅਣਪਛਾਤੇ ਲੋਕਾਂ ਨੇ ਕਥਿਤ ਤੌਰ 'ਤੇ ਉਨ੍ਹਾਂ ਦੀ ਕਾਰ 'ਤੇ ਗੋਲੀਆਂ ਚਲਾ ਦਿੱਤੀਆਂ।

ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਪਹਿਲਾਂ ਗੋਲੀ ਚਲਾਈ ਅਤੇ ਫਿਰ ਦੋਵਾਂ 'ਤੇ ਤਿੱਖੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਕਾਂਗਰਸ ਆਗੂਆਂ ਨੇ ਹਮਲੇ ਕੀਤੀ ਨਿੰਦਾ ਅਤੇ ਕਾਨੂੰਨ ਵਿਵਸਥਾ ‘ਤੇ ਉਠਾਏ ਸਵਾਲ 

ਰਹਿਮਾਨ (50) ਨਕਸ਼ੀਪਾਰਾ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਵਿੱਚੋਂ ਇੱਕ ਸਨ। ਉਹ ਲੰਬੇ ਸਮੇਂ ਤੋਂ ਪਾਰਟੀ ਲਈ ਵੱਖ-ਵੱਖ ਜਥੇਬੰਦਕ ਜ਼ਿੰਮੇਵਾਰੀਆਂ ਸੰਭਾਲ ਰਹੇ ਸਨ।

ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਬੰਗਾਲ ਵਿੱਚ ਕਾਨੂੰਨ ਵਿਵਸਥਾ ‘ਤੇ ਸਵਾਲ ਉਠਾਏ।

ਸਾਬਕਾ ਲੋਕ ਸਭਾ ਐਮਪੀ ਨੇ ਫੇਸਬੁੱਕ ‘ਤੇ ਲਿਖਿਆ, "ਮੈਂ ਨਾਦੀਆ ਦੇ ਕਾਂਗਰਸ ਨੇਤਾ ਅਨੀਸੁਰ ਰਹਿਮਾਨ ਅਤੇ ਉਨ੍ਹਾਂ ਦੇ ਪੁੱਤਰ ਦੀ ਹੱਤਿਆ ਦੀ ਸਖ਼ਤ ਨਿੰਦਾ ਕਰਦਾ ਹਾਂ। ਇਹ ਸਰਕਾਰ ‘ਡਰੋ ਮਤ, ਭਰੋਸਾ ਰੱਖੋ’ ਦੇ ਨਾਰਿਆਂ ਨਾਲ ਸੱਤਾ ਵਿੱਚ ਆਈ ਹੈ ਅਤੇ ਸੁਤੰਤਰਤਾ ਦਿਵਸ ‘ਤੇ ਅਜਿਹੀਆਂ ਘਿਣਾਉਣੀਆਂ ਘਟਨਾਵਾਂ ਲੋਕਾਂ ਦੀ ਸੁਰੱਖਿਆ ਅਤੇ ਰਾਜਨੀਤੀ ਵਿੱਚ ਖੁੱਲ੍ਹ ਕੇ ਸ਼ਾਮਲ ਹੋਣ ਦੇ ਅਧਿਕਾਰ ‘ਤੇ ਕਈ ਸਵਾਲ ਖੜ੍ਹੇ ਕਰਦੀਆਂ ਹਨ।"

ਉਨ੍ਹਾਂ ਨੇ ਘਟਨਾ ਦੀ "ਨਿਰਪੱਖ ਅਤੇ ਸਾਫ਼-ਸੁਥਰੀ" ਜਾਂਚ ਦੀ ਮੰਗ ਕੀਤੀ।