Thursday, 11th of June 2026

ਤਰੁਣ ਚੁੱਘ ਬਣੇ ਰਾਜ ਸਭਾ ਮੈਂਬਰ: ਬਿਨਾਂ ਕਿਸੇ ਵਿਰੋਧ ਦੇ ਹਾਸਲ ਕੀਤੀ ਜਿੱਤ, ਮਿਲੀ ਵੱਡੀ ਜ਼ਿੰਮੇਵਾਰੀ

Edited By: Lajwinder Kaur | Updated at: June 11th 2026 04:18 PM
Trending News
ਤਰੁਣ ਚੁੱਘ ਬਣੇ ਰਾਜ ਸਭਾ ਮੈਂਬਰ: ਬਿਨਾਂ ਕਿਸੇ ਵਿਰੋਧ ਦੇ ਹਾਸਲ ਕੀਤੀ ਜਿੱਤ, ਮਿਲੀ ਵੱਡੀ ਜ਼ਿੰਮੇਵਾਰੀ

ਤਰੁਣ ਚੁੱਘ ਬਣੇ ਰਾਜ ਸਭਾ ਮੈਂਬਰ: ਬਿਨਾਂ ਕਿਸੇ ਵਿਰੋਧ ਦੇ ਹਾਸਲ ਕੀਤੀ ਜਿੱਤ, ਮਿਲੀ ਵੱਡੀ ਜ਼ਿੰਮੇਵਾਰੀ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤਰੁਣ ਚੁੱਘ ਹੁਣ ਸੰਸਦ ਦੇ ਉੱਪਰਲੇ ਸਦਨ ਯਾਨੀ ਰਾਜ ਸਭਾ ਵਿੱਚ ਪਹੁੰਚ ਗਏ ਹਨ। ਭਾਜਪਾ ਨੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ਤੋਂ ਆਪਣਾ ਉਮੀਦਵਾਰ ਬਣਾਇਆ ਸੀ, ਜਿੱਥੋਂ ਉਹ ਬਿਨਾਂ ਕਿਸੇ ਵਿਰੋਧ (ਨਿਰਵਿਰੋਧ) ਦੇ ਜਿੱਤ ਕੇ ਰਾਜ ਸਭਾ ਮੈਂਬਰ ਬਣ ਗਏ ਹਨ।

ਵੀਰਵਾਰ ਨੂੰ ਰਾਜ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ, ਰਿਟਰਨਿੰਗ ਅਫ਼ਸਰ ਅਰਵਿੰਦ ਸ਼ਰਮਾ ਨੇ ਤਰੁਣ ਚੁੱਘ ਦੇ ਨਾਲ-ਨਾਲ ਰਜਨੀਸ਼ ਅਗਰਵਾਲ ਅਤੇ ਮਹੇਸ਼ ਕੇਵਟ ਨੂੰ ਵੀ ਅਧਿਕਾਰਤ ਤੌਰ 'ਤੇ ਜਿੱਤ ਦਾ ਸਰਟੀਫਿਕੇਟ ਸੌਂਪ ਦਿੱਤਾ ਹੈ। ਸਰਟੀਫਿਕੇਟ ਮਿਲਣ ਤੋਂ ਬਾਅਦ ਇਨ੍ਹਾਂ ਉਮੀਦਵਾਰਾਂ ਦੀ ਸੰਸਦੀ ਪਾਰੀ ਦੀ ਰਸਮੀ ਸ਼ੁਰੂਆਤ ਹੋ ਗਈ ਹੈ।

ਪਾਰਲੀਮੈਂਟ ਵਿੱਚ ਹੋਈ ਐਂਟਰੀ

ਇਸ ਜਿੱਤ ਦੇ ਨਾਲ ਹੀ ਤਰੁਣ ਚੁੱਘ ਦੀ ਸੰਸਦੀ ਰਾਜਨੀਤੀ ਵਿੱਚ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਹੋਈ ਹੈ। ਵੀਰਵਾਰ ਨੂੰ ਰਿਟਰਨਿੰਗ ਅਫ਼ਸਰ ਵੱਲੋਂ ਉਨ੍ਹਾਂ ਨੂੰ ਜਿੱਤ ਦਾ ਸਰਟੀਫਿਕੇਟ ਸੌਂਪਿਆ ਗਿਆ। ਪਾਰਟੀ ਵੱਲੋਂ ਉਨ੍ਹਾਂ 'ਤੇ ਭਰੋਸਾ ਜਤਾਉਂਦੇ ਹੋਏ ਉਨ੍ਹਾਂ ਨੂੰ ਰਾਜ ਸਭਾ ਭੇਜਿਆ ਗਿਆ ਹੈ, ਜਿਸ ਨੂੰ ਉਨ੍ਹਾਂ ਦੀ ਵੱਡੀ ਸਿਆਸੀ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ।

ਪਾਰਟੀ ਵਿੱਚ ਮਿਲੀ ਵੱਡੀ ਜ਼ਿੰਮੇਵਾਰੀ

ਤਰੁਣ ਚੁੱਘ ਪਿਛਲੇ ਲੰਬੇ ਸਮੇਂ ਤੋਂ ਭਾਜਪਾ ਵਿੱਚ ਵੱਖ-ਵੱਖ ਅਹਿਮ ਅਹੁਦਿਆਂ 'ਤੇ ਸੇਵਾਵਾਂ ਨਿਭਾ ਰਹੇ ਹਨ। ਰਾਜ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਦਾ ਸਿਆਸੀ ਕੱਦ ਪਾਰਟੀ ਵਿੱਚ ਹੋਰ ਵੀ ਉੱਚਾ ਹੋ ਗਿਆ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਰਾਜ ਸਭਾ ਵਿੱਚ ਪਹੁੰਚ ਕੇ ਉਹ ਨਾ ਸਿਰਫ਼ ਪਾਰਟੀ ਦੀਆਂ ਨੀਤੀਆਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨਗੇ, ਸਗੋਂ ਪੰਜਾਬ ਅਤੇ ਰਾਸ਼ਟਰੀ ਪੱਧਰ ਦੇ ਅਹਿਮ ਮੁੱਦਿਆਂ ਨੂੰ ਵੀ ਸੰਸਦ ਵਿੱਚ ਪੂਰੀ ਮਜ਼ਬੂਤੀ ਨਾਲ ਚੁੱਕਣਗੇ। ਇਸ ਨਵੀਂ ਜ਼ਿੰਮੇਵਾਰੀ ਨਾਲ ਤਰੁਣ ਚੁੱਘ ਦੀ ਭੂਮਿਕਾ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮਹੱਤਵਪੂਰਨ ਹੋ ਜਾਵੇਗੀ।

Latest News