Monday, 13th of July 2026

ਡਿਲੀਵਰੀ ਬੁਆਏ ਨੂੰ 'ਨਾ' ਕਹਿਣਾ ਪਿਆ ਮਹਿੰਗਾ; ਘਰ ‘ਚ ਵੜ ਕੇ ਕੀਤੀ ਸ਼ਰਮਨਾਕ ਹਰਕਤ, ਰੋਂਦੀ ਹੋਈ ਕੁੜੀ ਦਾ ਵੀਡੀਓ ਵਾਇਰਲ

ਬੈਂਗਲੁਰੂ ਤੋਂ ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਡਿਲੀਵਰੀ ਬੁਆਏ ਵੱਲੋਂ ਕੀਤੀ ਗਈ ਗੰਦੀ ਹਰਕਤ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਸ ਵੀਡੀਓ 'ਚ ਕੁੜੀ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ।

Edited By: Lajwinder Kaur | Updated at: July 13th 2026 03:47 PM
Trending News
ਡਿਲੀਵਰੀ ਬੁਆਏ ਨੂੰ 'ਨਾ' ਕਹਿਣਾ ਪਿਆ ਮਹਿੰਗਾ; ਘਰ ‘ਚ ਵੜ ਕੇ ਕੀਤੀ ਸ਼ਰਮਨਾਕ ਹਰਕਤ, ਰੋਂਦੀ ਹੋਈ ਕੁੜੀ ਦਾ ਵੀਡੀਓ ਵਾਇਰਲ

ਡਿਲੀਵਰੀ ਬੁਆਏ ਨੂੰ 'ਨਾ' ਕਹਿਣਾ ਪਿਆ ਮਹਿੰਗਾ; ਘਰ ‘ਚ ਵੜ ਕੇ ਕੀਤੀ ਸ਼ਰਮਨਾਕ ਹਰਕਤ, ਰੋਂਦੀ ਹੋਈ ਕੁੜੀ ਦਾ ਵੀਡੀਓ ਵਾਇਰਲ

ਬੈਂਗਲੁਰੂ ਤੋਂ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਅਤੇ ਡਰਾਉਣਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨਾਮੀ ਆਨਲਾਈਨ ਸ਼ਾਪਿੰਗ ਕੰਪਨੀ ਦਾ ਡਿਲੀਵਰੀ ਬੁਆਏ ਇੱਕ ਔਰਤ ਦੇ ਘਰ ਪਾਰਸਲ ਦੇਣ ਪਹੁੰਚਿਆ। ਉੱਥੇ ਉਸਨੇ ਔਰਤ ਕੋਲੋਂ ਵਾਸ਼ਰੂਮ ਇਸਤੇਮਾਲ ਕਰਨ ਦੀ ਇਜਾਜ਼ਤ ਮੰਗੀ। ਔਰਤ ਨੇ ਅਣਜਾਣ ਵਿਅਕਤੀ ਹੋਣ ਕਾਰਨ ਉਸਨੂੰ ਸਾਫ਼ ਮਨ੍ਹਾਂ ਕਰ ਦਿੱਤਾ, ਪਰ ਇਸਦੇ ਬਾਵਜੂਦ ਉਹ ਜ਼ਬਰਦਸਤੀ ਘਰ ਦੇ ਅੰਦਰ ਵੜ ਗਿਆ। ਇੰਨਾ ਹੀ ਨਹੀਂ, ਵਾਸ਼ਰੂਮ ਤੋਂ ਬਾਹਰ ਆਉਣ ਤੋਂ ਬਾਅਦ ਉਸਨੇ ਔਰਤ ਦੇ ਸਾਹਮਣੇ ਜੋ ਘਿਨਾਉਣੀ ਹਰਕਤ ਕੀਤੀ, ਉਸਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੀੜਤ ਔਰਤ ਨੇ ਸੋਸ਼ਲ ਮੀਡੀਆ 'ਤੇ ਆਪਣਾ ਦੁੱਖ ਬਿਆਨ ਕਰਦਿਆਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਪੀੜਤ ਮਹਿਲਾ ਨੇ ਸੁਣਾਈ ਹੱਡ-ਬੀਤੀ

ਪੀੜਤ ਔਰਤ ਨੇ ਆਪਣੀ ਹੱਡ-ਬੀਤੀ ਸੁਣਾਉਂਦਿਆਂ ਦੱਸਿਆ ਕਿ ਜਦੋਂ ਉਸਨੇ ਡਿਲੀਵਰੀ ਬੁਆਏ ਨੂੰ ਅੰਦਰ ਆਉਣ ਤੋਂ ਰੋਕਿਆ, ਤਾਂ ਉਸਨੇ ਉਸਦੀ ਇੱਕ ਨਾ ਸੁਣੀ। ਔਰਤ ਨੇ ਉਸਨੂੰ ਗੁਆਂਢੀ ਮਰਦਾਂ ਕੋਲੋਂ ਮਦਦ ਮੰਗਣ ਦੀ ਸਲਾਹ ਵੀ ਦਿੱਤੀ, ਪਰ ਮੁਲਜ਼ਮ ਨੇ ਜ਼ਬਰਦਸਤੀ ਆਪਣੇ ਪੈਰਾਂ ਤੋਂ ਚੱਪਲਾਂ ਲਾਹੀਆਂ ਅਤੇ ਔਰਤ ਨੂੰ ਧੱਕਾ ਮਾਰ ਕੇ ਫਲੈਟ ਦੇ ਅੰਦਰ ਵੜ ਗਿਆ। ਘਰ ਵਿੱਚ ਇਕੱਲੀ ਔਰਤ ਬੁਰੀ ਤਰ੍ਹਾਂ ਡਰ ਗਈ ਸੀ। ਆਪਣੀ ਸੁਰੱਖਿਆ ਲਈ ਉਸਨੇ ਤੁਰੰਤ ਆਪਣੇ ਮੋਬਾਈਲ ਦਾ ਕੈਮਰਾ ਆਨ ਕਰ ਲਿਆ ਅਤੇ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਰੱਖ ਕੇ ਬਾਹਰ ਵੱਲ ਖੜ੍ਹੀ ਹੋ ਗਈ, ਤਾਂ ਜੋ ਕੁਝ ਗਲਤ ਹੋਣ 'ਤੇ ਉਹ ਰੌਲਾ ਪਾ ਸਕੇ ਜਾਂ ਬਾਹਰ ਭੱਜ ਸਕੇ।

ਔਰਤ ਬੁਰੀ ਤਰ੍ਹਾਂ ਡਰੀ ਹੋਈ ਆਈ ਨਜ਼ਰ

ਔਰਤ ਦਾ ਡਰ ਉਸ ਸਮੇਂ ਸੱਚ ਸਾਬਤ ਹੋਇਆ ਜਦੋਂ ਮੁਲਜ਼ਮ ਵਾਸ਼ਰੂਮ ਤੋਂ ਬਾਹਰ ਨਿਕਲਿਆ। ਬਾਹਰ ਆਉਂਦੇ ਹੀ ਉਸਨੇ ਔਰਤ ਦੇ ਸਾਹਮਣੇ ਆਪਣੀ ਪੈਂਟ ਖੋਲ੍ਹ ਦਿੱਤੀ ਅਤੇ ਬੇਹੱਦ ਅਸ਼ਲੀਲ ਤੇ ਸ਼ਰਮਨਾਕ ਹਰਕਤ ਕਰਨ ਲੱਗਾ। ਔਰਤ ਇਸ ਘਟਨਾ ਤੋਂ ਪੂਰੀ ਤਰ੍ਹਾਂ ਸਦਮੇ ਵਿੱਚ ਆ ਗਈ। ਉਸਨੇ ਆਪਣੇ ਹੀ ਘਰ ਵਿੱਚ ਬੇਹੱਦ ਅਸੁਰੱਖਿਅਤ ਅਤੇ ਅਪਮਾਨਿਤ ਮਹਿਸੂਸ ਕੀਤਾ। ਔਰਤ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਜਦੋਂ ਇੱਕ ਔਰਤ ਨੇ 'ਨਾ' ਕਹਿ ਦਿੱਤਾ ਸੀ, ਤਾਂ ਗੱਲ ਉੱਥੇ ਹੀ ਖਤਮ ਹੋ ਜਾਣੀ ਚਾਹੀਦੀ ਸੀ। ਕਿਸੇ ਨੂੰ ਵੀ ਕਿਸੇ ਔਰਤ ਦੇ ਘਰ ਵਿੱਚ ਜ਼ਬਰਦਸਤੀ ਵੜਨ ਜਾਂ ਉਸਦੀਆਂ ਹੱਦਾਂ ਨੂੰ ਉਲੰਘਣ ਦਾ ਕੋਈ ਹੱਕ ਨਹੀਂ ਹੈ।"ਇਸ ਵਾਇਰਲ ਵੀਡੀਓ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਹੁਣ ਦੇਖਣਾ ਹੋਏਗਾ ਇਸ ਮਾਮਲੇ ਦੇ ਵਿੱਚ ਪੁਲਿਸ ਕਿਵੇਂ ਦਾ ਕਦਮ ਚੁੱਕਦੀ ਹੈ। 

GTC ਨਿਊਜ਼ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਇਹ ਖ਼ਬਰ ਵੀਡੀਓ ਵਿੱਚ ਦਿਖਾਈ ਦੇ ਰਹੇ ਦ੍ਰਿਸ਼ਾਂ ਅਤੇ ਕੀਤੇ ਜਾ ਰਹੇ ਦਾਅਵਿਆਂ ਦੇ ਆਧਾਰ 'ਤੇ ਲਿਖੀ ਗਈ ਹੈ।

Punjabi Shorts

Latest News