Wednesday, 22nd of July 2026

ਜੰਮੂ-ਕਸ਼ਮੀਰ ‘ਚ ਡਿਊਟੀ ਦੌਰਾਨ ਸ਼ਹੀਦ ਹੋਇਆ ਪੰਜਾਬੀ ਨੌਜਵਾਨ, ਕੁੱਝ ਮਹੀਨਿਆਂ ਬਾਅਦ ਹੋਣਾ ਸੀ ਵਿਆਹ, ਪਿੰਡ ‘ਚ ਸੋਗ ਦੀ ਲਹਿਰ

ਜੰਮੂ-ਕਸ਼ਮੀਰ ਤੋਂ ਪੰਜਾਬ ਦੇ ਲਈ ਦੁਖਦਾਇਕ ਖਬਰ ਸਾਹਮਣੇ ਆਈ ਹੈ। ਜਿੱਥੇ ਪੰਜਾਬ ਦਾ ਨੌਜਵਾਨ ਦੇਸ਼ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਿਆ। 27 ਸਾਲਾ ਨੌਜਵਾਨ ਫ਼ੌਜੀ ਦੀ ਮੌਤ ਦੀ ਖਬਰ ਨੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ।

Edited By: Lajwinder Kaur | Updated at: July 22nd 2026 04:51 PM
Trending News
ਜੰਮੂ-ਕਸ਼ਮੀਰ ‘ਚ ਡਿਊਟੀ ਦੌਰਾਨ ਸ਼ਹੀਦ ਹੋਇਆ ਪੰਜਾਬੀ ਨੌਜਵਾਨ, ਕੁੱਝ ਮਹੀਨਿਆਂ ਬਾਅਦ ਹੋਣਾ ਸੀ ਵਿਆਹ, ਪਿੰਡ ‘ਚ ਸੋਗ ਦੀ ਲਹਿਰ

ਜੰਮੂ-ਕਸ਼ਮੀਰ ‘ਚ ਡਿਊਟੀ ਦੌਰਾਨ ਸ਼ਹੀਦ ਹੋਇਆ ਪੰਜਾਬੀ ਨੌਜਵਾਨ, ਕੁੱਝ ਮਹੀਨਿਆਂ ਬਾਅਦ ਹੋਣਾ ਸੀ ਵਿਆਹ, ਪਿੰਡ ‘ਚ ਸੋਗ ਦੀ ਲਹਿਰ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਅਧੀਨ ਪੈਂਦੇ ਪਿੰਡ ਬੁੱਟਰ ਬਖੂਆ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪਿੰਡ ਦਾ 27 ਸਾਲਾ ਨੌਜਵਾਨ ਫ਼ੌਜੀ ਰਾਈਫਲਮੈਨ ਸੁਖਪ੍ਰੀਤ ਸਿੰਘ ਉਰਫ਼ ਸੁੱਖੀ ਪੁੱਤਰ ਕਰਮਜੀਤ ਸਿੰਘ ਕਾਕਾ ਜੰਮੂ-ਕਸ਼ਮੀਰ ਵਿੱਚ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋ ਗਿਆ ਹੈ। ਇਸ ਅਚਾਨਕ ਵਾਪਰੇ ਭਾਣੇ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ। 

ਡਿਊਟੀ ਦੌਰਾਨ ਵਾਪਰਿਆ ਹਾਦਸਾ:ਮਿਲੀ ਜਾਣਕਾਰੀ ਅਨੁਸਾਰ, ਰਾਈਫਲਮੈਨ ਸੁਖਪ੍ਰੀਤ ਸਿੰਘ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (LOC) ਨੇੜੇ ਸੁੰਦਰਬਨੀ ਸੈਕਟਰ ਵਿੱਚ ਇੱਕ ਅਗਾਂਹਵਧੂ ਫ਼ੌਜੀ ਚੌਕੀ 'ਤੇ ਤਾਇਨਾਤ ਸਨ। ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਲਗਭਗ ਡੇਢ ਵਜੇ ਦੇ ਕਰੀਬ ਬਾਰਿਸ਼ ਦੌਰਾਨ ਡਿਊਟੀ ਦੇ ਸਮੇਂ ਪੱਥਰ ਡਿੱਗਣ ਕਾਰਨ ਉਹ ਫਿਸਲ ਕੇ ਡਿੱਗ ਪਏ, ਜਿਸ ਦੌਰਾਨ ਇਹ ਵੱਡਾ ਹਾਦਸਾ ਵਾਪਰ ਗਿਆ ਅਤੇ ਉਹ ਦੇਸ਼ ਲਈ ਜਾਨ ਕੁਰਬਾਨ ਕਰ ਗਏ। ਪਰਿਵਾਰ ਨੂੰ ਬੁੱਧਵਾਰ ਸਵੇਰੇ ਲਗਭਗ ਸਾਢੇ ਛੇ ਵਜੇ ਫ਼ੌਜੀ ਅਧਿਕਾਰੀਆਂ ਵੱਲੋਂ ਇਸ ਦੁਖਦ ਘਟਨਾ ਦੀ ਸੂਚਨਾ ਦਿੱਤੀ ਗਈ। 

ਘਰ ਵਿੱਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ: ਸ਼ਹੀਦ ਹੋਏ ਨੌਜਵਾਨ ਸੁਖਪ੍ਰੀਤ ਸਿੰਘ ਦੇ ਘਰ ਇਸ ਸਮੇਂ ਖ਼ੁਸ਼ੀਆਂ ਦਾ ਮਾਹੌਲ ਮੱਧਮ ਪੈ ਗਿਆ ਹੈ ਕਿਉਂਕਿ ਆਉਣ ਵਾਲੇ ਕੁਝ ਮਹੀਨਿਆਂ (ਨਵੰਬਰ) ਵਿੱਚ ਹੀ ਸੁਖਪ੍ਰੀਤ ਦਾ ਵਿਆਹ ਤੈਅ ਹੋਇਆ ਸੀ। ਘਰ ਵਿੱਚ ਵਿਆਹ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਸਨ ਅਤੇ ਨੌਜਵਾਨ ਦੇ ਸਿਰ ਉੱਤੇ ਸਿਹਰਾ ਬੰਨ੍ਹਾ ਦਾ ਅਧੂਰੇ ਸੁਪਨੇ ਰਹਿ ਗਿਆ। 

ਕੈਨੇਡਾ ਬੈਠੀ ਭੈਣ ਦੇ ਆਉਣ ਤੋਂ ਬਾਅਦ ਹੋਵੇਗਾ ਅੰਤਿਮ ਸੰਸਕਾਰ: ਪਰਿਵਾਰਕ ਮੈਂਬਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸ਼ਹੀਦ ਸੁਖਪ੍ਰੀਤ ਸਿੰਘ ਦੀ ਭੈਣ ਕੈਨੇਡਾ ਵਿਖੇ ਰਹਿੰਦੀ ਹੈ। ਭੈਣ ਦੇ ਕੈਨੇਡਾ ਤੋਂ ਵਾਪਸ ਪਿੰਡ ਪਰਤਣ ਉਪਰੰਤ, ਮਿਤੀ 24 ਜੁਲਾਈ 2026 ਨੂੰ ਪਿੰਡ ਬੁੱਟਰ ਬਖੂਹਾ ਵਿਖੇ ਪੂਰੇ ਸਰਕਾਰੀ ਅਤੇ ਫ਼ੌਜੀ ਸਨਮਾਨਾਂ ਨਾਲ ਸ਼ਹੀਦ ਸੁਖਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇੰਝ ਭਰੀ ਜਵਾਨੀ ਦੇ ਵਿੱਚ ਪੁੱਤ ਦੇ ਚੱਲੇ ਜਾਣ ਨਾਲ ਮਾਪਿਆਂ ਦੇ ਸਿਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। 

Punjabi Shorts

Latest News