Saturday, 18th of July 2026

FBI ਕੇਸ: ਟਾਂਡਾ ਦੇ ਸਾਬਕਾ SHO ਖਿਲਾਫ ਵੱਡੀ ਕਾਰਵਾਈ, ਹਿਰਾਸਤ 'ਚ ਲਿਆ, ਜਾਣੋ ਪੂਰਾ ਮਾਮਲਾ...

ਅਮਰੀਕੀ ਜਾਂਚ ਏਜੰਸੀ FBI ਵੱਲੋਂ 4 ਲੱਖ ਡਾਲਰ (ਕਰੀਬ 3.30 ਕਰੋੜ ਰੁਪਏ) ਦੀ ਫਿਰੌਤੀ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਹੁਸ਼ਿਆਰਪੁਰ ਦੇ ਟਾਂਡਾ ਥਾਣੇ ਦੇ ਸਾਬਕਾ ਐਸ.ਐਚ.ਓ. (SHO) ਗੁਰਿੰਦਰਜੀਤ ਸਿੰਘ ਨਾਗਰਾ 'ਤੇ ਪੰਜਾਬ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ।

Edited By: Lajwinder Kaur | Updated at: July 18th 2026 11:41 AM
Trending News
FBI ਕੇਸ: ਟਾਂਡਾ ਦੇ ਸਾਬਕਾ SHO ਖਿਲਾਫ ਵੱਡੀ ਕਾਰਵਾਈ, ਹਿਰਾਸਤ 'ਚ ਲਿਆ, ਜਾਣੋ ਪੂਰਾ ਮਾਮਲਾ...

FBI ਕੇਸ: ਟਾਂਡਾ ਦੇ ਸਾਬਕਾ SHO ਖਿਲਾਫ ਵੱਡੀ ਕਾਰਵਾਈ, ਹਿਰਾਸਤ 'ਚ ਲਿਆ, ਜਾਣੋ ਪੂਰਾ ਮਾਮਲਾ...

ਅਮਰੀਕੀ ਜਾਂਚ ਏਜੰਸੀ FBI ਵੱਲੋਂ 4 ਲੱਖ ਡਾਲਰ (ਕਰੀਬ 3.30 ਕਰੋੜ ਰੁਪਏ) ਦੀ ਫਿਰੌਤੀ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਹੁਸ਼ਿਆਰਪੁਰ ਦੇ ਟਾਂਡਾ ਥਾਣੇ ਦੇ ਸਾਬਕਾ ਐਸ.ਐਚ.ਓ. (SHO) ਗੁਰਿੰਦਰਜੀਤ ਸਿੰਘ ਨਾਗਰਾ 'ਤੇ ਪੰਜਾਬ ਪੁਲਿਸ ਨੇ ਸਖ਼ਤ ਕਾਰਵਾਈ ਕੀਤੀ ਹੈ।

ਜਾਣੋ ਕਿਉਂ ਲਿਆ ਹਿਰਾਸਤ ‘ਚ

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪਹਿਲਾਂ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਸੀ ਅਤੇ ਇਸ ਦੀ ਨਿਰਪੱਖ ਜਾਂਚ ਲਈ ਮਾਮਲਾ ਜਲੰਧਰ ਰੇਂਜ ਨੂੰ ਸੌਂਪਿਆ ਗਿਆ ਸੀ। ਤਾਜ਼ਾ ਜਾਣਕਾਰੀ ਅਨੁਸਾਰ, ਜਲੰਧਰ ਰੇਂਜ ਦੀ ਪੁਲਿਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਗੁਰਿੰਦਰਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਕੀ ਹੈ ਪੂਰਾ ਮਾਮਲਾ?

FBI ਵੱਲੋਂ ਚਲਾਏ ਗਏ "ਆਪ੍ਰੇਸ਼ਨ ਹਾਰਡਬਾਲ" (Operation Hardball) ਤਹਿਤ ਇਹ ਖੁਲਾਸਾ ਹੋਇਆ ਸੀ ਕਿ ਪੰਜਾਬ ਪੁਲਿਸ ਦਾ ਇਹ ਅਧਿਕਾਰੀ ਅਮਰੀਕਾ ਵਿੱਚ ਰਹਿ ਰਹੇ ਇੱਕ ਭਾਰਤੀ ਪਰਿਵਾਰ ਨੂੰ ਨਿਸ਼ਾਨਾ ਬਣਾ ਰਿਹਾ ਸੀ। ਇਲਜ਼ਾਮ ਹੈ ਕਿ ਨਾਗਰਾ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗਿਰੋਹ ਨਾਲ ਮਿਲ ਕੇ ਇਸ ਪਰਿਵਾਰ ਨੂੰ ਭਾਰਤ ਵਿੱਚ ਕਤਲ ਦੇ ਇੱਕ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਸੀ ਅਤੇ ਇਸ ਦੇ ਬਦਲੇ 4 ਲੱਖ ਡਾਲਰ ਦੀ ਫਿਰੌਤੀ ਦੀ ਮੰਗ ਕੀਤੀ ਸੀ। ਅਮਰੀਕੀ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ ਅਤੇ ਉਹ ਉਨ੍ਹਾਂ ਦੀ ਹਵਾਲਗੀ ਦੀ ਮੰਗ ਵੀ ਕਰ ਸਕਦੇ ਹਨ।

Punjabi Shorts

Latest News