Sunday, 6th of September 2026

ਹਰਿਆਣਾ ਪੁਲਿਸ ਵਿਭਾਗ ‘ਚ ਮੁੜ ਫੇਰਬਦਲ: 9 IPS ਅਤੇ HCS ਅਧਿਕਾਰੀਆਂ ਦੇ ਤਬਾਦਲੇ

ਵੱਖ-ਵੱਖ ਰਾਜਾਂ ਦੇ ਪੁਲਿਸ ਵਿਭਾਗ ਦੇ ਵਿੱਚ ਵਾਰ-ਵਾਰ ਫੇਰ ਬਦਲ ਹੋ ਰਹੇ ਹਨ। ਹਰਿਆਣਾ ਸਰਕਾਰ ਨੇ 48 ਘੰਟਿਆਂ ਦੇ ਅੰਦਰ ਪੁਲਿਸ ਵਿਭਾਗ ਵਿੱਚ ਫਿਰ ਵੱਡਾ ਫੇਰਬਦਲ ਕੀਤਾ ਹੈ, ਜਿਸ ਤਹਿਤ 9 IPS ਅਤੇ HCS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

Edited By: Lajwinder Kaur | Updated at: September 06th 2026 07:09 PM
Trending News
ਹਰਿਆਣਾ ਪੁਲਿਸ ਵਿਭਾਗ ‘ਚ ਮੁੜ ਫੇਰਬਦਲ: 9 IPS ਅਤੇ HCS ਅਧਿਕਾਰੀਆਂ ਦੇ ਤਬਾਦਲੇ

ਹਰਿਆਣਾ ਪੁਲਿਸ ਵਿਭਾਗ ‘ਚ ਮੁੜ ਫੇਰਬਦਲ: 9 IPS ਅਤੇ HCS ਅਧਿਕਾਰੀਆਂ ਦੇ ਤਬਾਦਲੇ

ਹਰਿਆਣਾ ਸਰਕਾਰ ਨੇ 48 ਘੰਟਿਆਂ ਦੇ ਅੰਦਰ ਪੁਲਿਸ ਵਿਭਾਗ ਵਿੱਚ ਫਿਰ ਵੱਡਾ ਫੇਰਬਦਲ ਕੀਤਾ ਹੈ, ਜਿਸ ਤਹਿਤ 9 IPS ਅਤੇ HCS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਕਰਨਾਲ ਦੇ SP ਨਰਿੰਦਰ ਬਿਜਾਰਣੀਆ ਨੂੰ ਹੁਣ ਇੰਡੀਆ ਰਿਜ਼ਰਵ ਬਟਾਲੀਅਨ (IRB) ਵਿੱਚ ਕਮਾਂਡੈਂਟ ਲਗਾਇਆ ਗਿਆ ਹੈ।

ਦੂਜੇ ਪਾਸੇ, IPS ਮੇਧਾ ਭੂਸ਼ਣ ਨੂੰ SP ਪਾਨੀਪਤ ਅਤੇ IPS ਦੀਪਤੀ ਗਰਗ ਨੂੰ SP ਪਲਵਲ ਨਿਯੁਕਤ ਕੀਤਾ ਗਿਆ ਹੈ। ਦੋਵਾਂ ਅਧਿਕਾਰੀਆਂ ਦੇ 3 ਸਤੰਬਰ ਨੂੰ ਜਾਰੀ ਕੀਤੇ ਗਏ ਪੁਰਾਣੇ ਤਬਾਦਲੇ ਦੇ ਹੁਕਮ ਰੱਦ ਕਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ 3 ਸਤੰਬਰ ਦੇ ਹੁਕਮਾਂ ਵਿੱਚ ਬਿਜਾਰਣੀਆ ਨੂੰ STF ਵਿੱਚ SP ਵਜੋਂ ਤਾਇਨਾਤ ਕਰਨ ਦੇ ਨਿਰਦੇਸ਼ ਜਾਰੀ ਹੋਏ ਸਨ।

ਇਨ੍ਹਾਂ ਦੇ ਨਾਲ ਹੀ ਨਵੇਂ ਹੁਕਮਾਂ ਵਿੱਚ IPS ਲੋਕੇਂਦਰ ਸਿੰਘ ਨੂੰ ਕ੍ਰਾਈਮ ਬ੍ਰਾਂਚ ਦਾ SP ਲਗਾਇਆ ਗਿਆ ਹੈ। ਉੱਥੇ ਹੀ, IPS ਸੁਰੇਂਦਰ ਸਿੰਘ ਭੋਰੀਆ ਨੂੰ ਹਰਿਆਣਾ ਪੁਲਿਸ ਅਕੈਡਮੀ ਦਾ ਕਮਾਂਡੈਂਟ ਬਣਾਇਆ ਗਿਆ ਹੈ।

ਰੋੜ ਸਮਾਜ ਨੇ ਕੀਤੀ ਸੀ ਬਿਜਾਰਣੀਆ ਦੇ ਤਬਾਦਲੇ ਦੀ ਮੰਗ

ਕਰਨਾਲ ਵਿੱਚ ਬੀਰੂ ਵਾਲਮੀਕਿ ਕਤਲ ਕੇਸ ਤੋਂ ਬਾਅਦ ਹੋਏ ਡਬਲ ਐਨਕਾਊਂਟਰ ਵਿੱਚ ਹਰਸ਼ ਅਤੇ ਬੀਰਬਲ ਨਾਂ ਦੇ ਨੌਜਵਾਨਾਂ ਨੂੰ ਢੇਰ ਕਰ ਦਿੱਤਾ ਗਿਆ ਸੀ। ਹਰਸ਼ ਰੋੜ ਸਮਾਜ ਨਾਲ ਸਬੰਧਤ ਸੀ। ਰੋੜ ਸਮਾਜ ਇਸ ਐਨਕਾਊਂਟਰ ਨੂੰ ਝੂਠਾ ਦੱਸਦਿਆਂ ਲਗਾਤਾਰ SP ਨਰਿੰਦਰ ਬਿਜਾਰਣੀਆ ਦੇ ਤਬਾਦਲੇ ਦੀ ਮੰਗ ਕਰ ਰਿਹਾ ਸੀ।

3 ਸਤੰਬਰ ਨੂੰ ਜਾਰੀ ਤਬਾਦਲੇ ਦੇ ਹੁਕਮਾਂ ਵਿੱਚ ਉਨ੍ਹਾਂ ਨੂੰ STF ਵਿੱਚ ਭੇਜਿਆ ਗਿਆ ਸੀ, ਪਰ ਇਸ ਦੇ 48 ਘੰਟਿਆਂ ਦੇ ਅੰਦਰ ਹੀ ਨਵੇਂ ਆਦੇਸ਼ ਜਾਰੀ ਕਰਕੇ ਹੁਣ ਉਨ੍ਹਾਂ ਨੂੰ IRB ਵਿੱਚ ਭੇਜ ਦਿੱਤਾ ਗਿਆ ਹੈ।

ਦੀਪਤੀ ਗਰਗ ਨੂੰ ਭੇਜਿਆ ਗਿਆ ਪਲਵਲ

ਪਾਣੀਪਤ ਦੀ SP ਬਣਾਈ ਗਈ ਦੀਪਤੀ ਗਰਗ ਨੂੰ ਨਵੇਂ ਤਬਾਦਲੇ ਦੇ ਹੁਕਮਾਂ ਵਿੱਚ ਪਲਵਲ ਦਾ SP ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਝੱਜਰ ਦੀ SP ਸੀ। ਦੂਜੇ ਪਾਸੇ, ਮੇਘਾ ਭੂਸ਼ਣ ਨੂੰ ਪਾਣੀਪਤ ਦੀ ਨਵੀਂ SP ਲਗਾਇਆ ਗਿਆ ਹੈ।

ਪੁਲਿਸ ਸੂਤਰਾਂ ਅਨੁਸਾਰ, ਦੀਪਤੀ ਗਰਗ ਪਾਣੀਪਤ ਦੀ ਮੂਲ ਨਿਵਾਸੀ ਹੈ। ਗ੍ਰਹਿ ਜ਼ਿਲ੍ਹੇ ਵਿੱਚ ਤਾਇਨਾਤੀ ਨਾ ਹੋਣ ਦੇ ਪ੍ਰਸ਼ਾਸਨਿਕ ਨਿਯਮਾਂ ਕਾਰਨ ਉਨ੍ਹਾਂ ਨੇ ਅਹੁਦਾ ਸੰਭਾਲਿਆ ਨਹੀਂ ਸੀ, ਜਿਸ ਤੋਂ ਬਾਅਦ ਸਰਕਾਰ ਨੇ ਤੁਰੰਤ ਸੰਗਿਆਨ ਲੈਂਦਿਆਂ ਨਵੇਂ ਤਬਾਦਲੇ ਦੇ ਆਦੇਸ਼ ਜਾਰੀ ਕੀਤੇ। ਹਰਿਆਣਾ ਵਿੱਚ 9 IPS ਅਤੇ HPS ਅਧਿਕਾਰੀਆਂ ਦੇ ਤਬਾਦਲੇ ਕਰਕੇ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ। ਨਵੇਂ ਹੁਕਮਾਂ ਅਨੁਸਾਰ ਲੋਕੇਂਦਰ ਸਿੰਘ (IPS) ਨੂੰ ਸਟੇਟ ਕ੍ਰਾਈਮ ਬ੍ਰਾਂਚ ਦਾ SP ਅਤੇ ਸੁਰੇਂਦਰ ਸਿੰਘ ਭੋਰੀਆ (IPS) ਨੂੰ 5ਵੀਂ ਬਟਾਲੀਅਨ ਹਰਿਆਣਾ ਆਰਮਡ ਪੁਲਿਸ, ਮਧੂਬਨ ਦਾ ਕਮਾਂਡੈਂਟ ਲਗਾਇਆ ਗਿਆ ਹੈ। ਕਰਨਾਲ ਦੇ ਪੁਰਾਣੇ SP ਨਰਿੰਦਰ ਬਿਜਾਰਣੀਆ (IPS) ਨੂੰ ਹੁਣ ਪਹਿਲੀ ਇੰਡੀਆ ਰਿਜ਼ਰਵ ਬਟਾਲੀਅਨ, ਭੋਂਡਸੀ ਵਿੱਚ ਕਮਾਂਡੈਂਟ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਰੁਣ ਸਿੰਗਲਾ (IPS) ਨੂੰ SP CID ਸਿਕਿਓਰਿਟੀ, ਵਿਕ੍ਰਾਂਤ ਭੂਸ਼ਣ (IPS) ਨੂੰ SP ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ (ਪੰਚਕੂਲਾ) ਅਤੇ ਅਮਿਤ ਯਸ਼ਵਰਧਨ (IPS) ਨੂੰ SP ਕਮਾਂਡੋ ਨਿਊਵਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਹੋਰਨਾਂ ਨਿਯੁਕਤੀਆਂ ਵਿੱਚ ਮੇਧਾ ਭੂਸ਼ਣ (IPS) ਨੂੰ SP ਪਾਨੀਪਤ ਅਤੇ ਦੀਪਤੀ ਗਰਗ (IPS) ਨੂੰ SP ਪਲਵਲ ਲਗਾਇਆ ਗਿਆ ਹੈ। ਉੱਥੇ ਹੀ HPS ਅਧਿਕਾਰੀ ਅਨਿਲ ਕੁਮਾਰ ਨੂੰ SP ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ (ਕਰਨਾਲ) ਵਜੋਂ ਤਾਇਨਾਤ ਕੀਤਾ ਗਿਆ ਹੈ।

Punjabi Shorts

Latest News