Tuesday, 18th of August 2026

ਮੁਲਾਜ਼ਮਾਂ ਲਈ ਚੰਗੀ ਖਬਰ! ਕੰਮ ਦੇ ਨਾਲ ਸਿਹਤ ਵੀ ਠੀਕ; ਕਰਮਚਾਰੀਆਂ ਲਈ 'Y-Break' ਯੋਜਨਾ ਸ਼ੁਰੂ, ਜਾਣੋ ਕਿਵੇਂ ਮਿਲੇਗਾ ਲਾਭ

ਹਰਿਆਣਾ ਸਰਕਾਰ ਨੇ ਉਦਯੋਗਿਕ ਇਕਾਈਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸਿਹਤ, ਮਾਨਸਿਕ ਤਣਾਅ ਘਟਾਉਣ ਅਤੇ ਕਾਰਜਕੁਸ਼ਲਤਾ ਵਧਾਉਣ ਲਈ ਰੋਜ਼ਾਨਾ 5 ਮਿੰਟ ਦਾ ‘Y-Break’ ਯੋਗਾ ਬ੍ਰੇਕ ਸ਼ੁਰੂ ਕੀਤਾ ਹੈ। ਇਹ ਪਹਿਲਕਦਮੀ ਮੁੱਖ ਮੰਤਰੀ ਨਾਇਬ ਸੈਣੀ ਦੀ 2026-27 ਦੀ ਬਜਟ ਘੋਸ਼ਣਾ ਤਹਿਤ ਸ਼ੁਰੂ ਕੀਤੀ ਗਈ ਹੈ।

Edited By: Lajwinder Kaur | Updated at: August 18th 2026 03:35 PM
Trending News
ਮੁਲਾਜ਼ਮਾਂ ਲਈ ਚੰਗੀ ਖਬਰ! ਕੰਮ ਦੇ ਨਾਲ ਸਿਹਤ ਵੀ ਠੀਕ; ਕਰਮਚਾਰੀਆਂ ਲਈ 'Y-Break' ਯੋਜਨਾ ਸ਼ੁਰੂ, ਜਾਣੋ ਕਿਵੇਂ ਮਿਲੇਗਾ ਲਾਭ

ਮੁਲਾਜ਼ਮਾਂ ਲਈ ਚੰਗੀ ਖਬਰ! ਕੰਮ ਦੇ ਨਾਲ ਸਿਹਤ ਵੀ ਠੀਕ; ਕਰਮਚਾਰੀਆਂ ਲਈ 'Y-Break' ਯੋਜਨਾ ਸ਼ੁਰੂ, ਜਾਣੋ ਕਿਵੇਂ ਮਿਲੇਗਾ ਲਾਭ

ਅੱਜ ਦੀ ਦੌੜ-ਭੱਜ ਵਾਲੀ ਜ਼ਿੰਦਗੀ ਦੇ ਵਿੱਚ ਕੰਮਕਾਜ ਦੇ ਨਾਲ-ਨਾਲ ਖੁਦ ਫਿੱਟ ਰੱਖਣਾ ਕਾਫੀ ਮੁਸ਼ਕਿਲ ਭਰਿਆ ਕੰਮ ਬਣ ਗਿਆ ਹੈ। ਅਜਿਹੇ ਦੇ ਵਿੱਚ ਹਰਿਆਣਾ ਸਰਕਾਰ ਨੇ ਮੁਲਾਜ਼ਮਾਂ ਦੀ ਚੰਗੀ ਸਿਹਤ ਲਈ ਅਹਿਮ ਕਦਮ ਚੁੱਕਿਆ ਹੈ। 

ਰੋਜ਼ਾਨਾ ਪੰਜ ਮਿੰਟ ਦਾ 'Y-Break'

ਹਰਿਆਣਾ ਸਰਕਾਰ ਨੇ ਉਦਯੋਗਿਕ ਇਕਾਈਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਸਿਹਤ ਅਤੇ ਕੰਮ ਕਰਨ ਦੀ ਸਮਰੱਥਾ (ਕਾਰਜਕੁਸ਼ਲਤਾ) ਨੂੰ ਵਧਾਉਣ ਲਈ ਰੋਜ਼ਾਨਾ ਪੰਜ ਮਿੰਟ ਦਾ 'Y-Break' (ਕਾਰਜਸਥਾਨ 'ਤੇ ਯੋਗਾ ਬ੍ਰੇਕ) ਸ਼ੁਰੂ ਕੀਤਾ ਹੈ। ਮੁੱਖ ਮੰਤਰੀ ਨਾਇਬ ਸੈਣੀ ਦੀ ਸਾਲ 2026-27 ਦੀ ਬਜਟ ਘੋਸ਼ਣਾ ਤਹਿਤ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਕੰਮ ਦੇ ਸਥਾਨ 'ਤੇ ਯੋਗਾ ਨੂੰ ਉਤਸ਼ਾਹਿਤ ਕਰਨਾ ਹੈ।

ਇੰਝ ਗਰਾਊਂਡ ਲੇਵਲ ਕੀਤਾ ਜਾਏਗਾ ਲਾਗੂ

ਆਯੂਸ਼ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਉਦਯੋਗਿਕ ਇਕਾਈ ਵਿੱਚ ਯੋਗ ਕੈਂਪ ਅਤੇ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਜਾਣਗੇ। ਇਸ ਦੇ ਨਾਲ ਹੀ ਇੱਕ ਮਹੀਨੇ ਦੇ ਅੰਦਰ-ਅੰਦਰ ਹਰੇਕ 50 ਕਰਮਚਾਰੀਆਂ ਪਿੱਛੇ ਘੱਟੋ-ਘੱਟ 1 ਸਿਖਲਾਈ ਪ੍ਰਾਪਤ ਕਰਮਚਾਰੀ ਉਪਲਬਧ ਕਰਵਾਇਆ ਜਾਵੇਗਾ।

ਸ਼ਿਫਟਾਂ ‘ਚ ਕੰਮ ਕਰਨ ਵਾਲੀਆਂ ਇਕਾਈਆਂ ਲਈ ਵਿਸ਼ੇਸ਼ ਪ੍ਰਬੰਧ

ਸ਼ਿਫਟਾਂ ਵਿੱਚ ਕੰਮ ਕਰਨ ਵਾਲੀਆਂ ਉਦਯੋਗਿਕ ਇਕਾਈਆਂ ਵਿੱਚ ਵੀ ਹਰੇਕ ਸ਼ਿਫ਼ਟ ਦੇ 50 ਕਰਮਚਾਰੀਆਂ ਦੇ ਸਮੂਹ ਲਈ 1 ਸਿਖਲਾਈ ਪ੍ਰਾਪਤ ਕਰਮਚਾਰੀ ਤਾਇਨਾਤ ਕੀਤਾ ਜਾਵੇਗਾ। ਹਰੇਕ ਜ਼ਿਲ੍ਹੇ ਵਿੱਚ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ (GM) ਅਤੇ ਜ਼ਿਲ੍ਹਾ ਆਯੁਰਵੇਦ ਅਧਿਕਾਰੀ ਮਿਲ ਕੇ ਯੋਗ ਕੈਂਪਾਂ ਦਾ ਪੂਰਾ ਪ੍ਰੋਗਰਾਮ ਉਲੀਕਣਗੇ। ਇਸ ਦੇ ਨਾਲ ਹੀ, ਉਦਯੋਗਿਕ ਇਕਾਈਆਂ ਸਿਖਲਾਈ ਲਈ ਆਪਣੇ 1 ਜਾਂ 2 ਕਰਮਚਾਰੀਆਂ ਦੀ ਚੋਣ ਕਰਨਗੀਆਂ, ਜੋ ਯੋਗ ਸਹਾਇਕਾਂ ਦੀ ਦੇਖ-ਰੇਖ ਹੇਠ ਆਪਣੇ ਕਾਰਜਸਥਾਨ 'ਤੇ 'Y-Break' (ਯੋਗ ਬ੍ਰੇਕ) ਦਾ ਸੰਚਾਲਨ ਕਰਨਗੇ।

'Y-Break' ਵਿੱਚ ਸ਼ਾਮਲ ਹਨ ਸਰਲ ਯੋਗਾਸਨ, ਪ੍ਰਾਣਾਯਾਮ ਅਤੇ ਧਿਆਨ

'Y-Break' (ਯੋਗ ਬ੍ਰੇਕ) ਵਿੱਚ ਸਰਲ ਯੋਗਾਸਨ, ਪ੍ਰਾਣਾਯਾਮ ਅਤੇ ਧਿਆਨ (ਮੈਡੀਟੇਸ਼ਨ) ਸ਼ਾਮਲ ਹਨ, ਜਿਨ੍ਹਾਂ ਨੂੰ ਬਿਨਾਂ ਕਿਸੇ ਵਿਸ਼ੇਸ਼ ਸਾਜ਼ੋ-ਸਾਮਾਨ ਦੇ ਕਾਰਜਸਥਾਨ 'ਤੇ ਹੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਸਰਕਾਰ ਅਨੁਸਾਰ ਇਸ ਨਾਲ ਕਰਮਚਾਰੀਆਂ ਦਾ ਮਾਨਸਿਕ ਤਣਾਅ ਘਟਾਉਣ, ਊਰਜਾ ਅਤੇ ਇਕਾਗਰਤਾ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀ ਕੰਮ ਕਰਨ ਦੀ ਸਮਰੱਥਾ ਅਤੇ ਉਤਪਾਦਕਤਾ (ਪ੍ਰੋਡਕਟਿਵਿਟੀ) ਵਿੱਚ ਸੁਧਾਰ ਕਰਨ ਵਿੱਚ ਵੱਡੀ ਮਦਦ ਮਿਲੇਗੀ।

'Y-Break' ਐਪ ਦੀ ਵਰਤੋਂ ਕਰਨ ਲਈ ਕੀਤਾ ਜਾਵੇਗਾ ਉਤਸ਼ਾਹਿਤ

ਕਰਮਚਾਰੀਆਂ ਨੂੰ ਆਯੂਸ਼ ਮੰਤਰਾਲੇ ਦੇ ਅਧਿਕਾਰਤ 'Y-Break' ਮੋਬਾਈਲ ਐਪ ਅਤੇ ਵੀਡੀਓਜ਼ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਵਿੱਚ ਹਿੱਸਾ ਲੈਣਾ ਪੂਰੀ ਤਰ੍ਹਾਂ ਮਨਜ਼ੂਰੀ (ਸਵੈ-ਇੱਛੁਕ) 'ਤੇ ਨਿਰਭਰ ਹੋਵੇਗਾ ਅਤੇ 5 ਮਿੰਟ ਦਾ ਇਹ ਸੈਸ਼ਨ ਰੋਜ਼ਾਨਾ ਦੇ ਕੰਮਕਾਜ ਨੂੰ ਪ੍ਰਭਾਵਿਤ ਕੀਤੇ ਬਿਨਾਂ ਸੁਰੱਖਿਅਤ ਢੰਗ ਨਾਲ ਆਯੋਜਿਤ ਕੀਤਾ ਜਾਵੇਗਾ।

Punjabi Shorts

Latest News