Thursday, 6th of August 2026

ਥਾਣੇ ਦੇ ਸਾਹਮਣੇ 7 ਲੋਕਾਂ 'ਤੇ ਤਾਬੜਤੋੜ ਫਾਇਰਿੰਗ; 30 ਗੋਲੀਆਂ ਨਾਲ ਕਾਲੀ ਸਕਾਰਪੀਓ ਹੋਈ ਛੱਲੀ, ਪੂਰਾ ਇਲਾਕਾ ਸੀਲ…

ਹਰਿਆਣਾ ਦੇ ਚਰਖੀ ਦਾਦਰੀ ਵਿੱਚ ਸਿਟੀ ਥਾਣੇ ਦੇ ਸਾਹਮਣੇ ਬਾਈਕ ਸਵਾਰ ਤਿੰਨ ਹਮਲਾਵਰਾਂ ਨੇ ਇੱਕ ਸਕਾਰਪੀਓ 'ਤੇ ਤਾਬੜਤੋੜ ਗੋਲੀਆਂ ਚਲਾਈਆਂ। ਇਸ ਹਮਲੇ ਵਿੱਚ 7 ਲੋਕ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਰੋਹਤਕ PGI ਰੈਫ਼ਰ ਕੀਤਾ ਗਿਆ ਹੈ। ਪੁਲਿਸ ਇਸ ਨੂੰ ਗੈਂਗਵਾਰ ਨਾਲ ਜੋੜ ਕੇ ਦੇਖ ਰਹੀ ਹੈ ਅਤੇ CCTV ਫੁੱਟੇਜ ਦੇ ਆਧਾਰ 'ਤੇ ਹਮਲਾਵਰਾਂ ਦੀ ਭਾਲ ਜਾਰੀ ਹੈ।

Edited By: Lajwinder Kaur | Updated at: August 06th 2026 05:49 PM
Trending News
ਥਾਣੇ ਦੇ ਸਾਹਮਣੇ 7 ਲੋਕਾਂ 'ਤੇ ਤਾਬੜਤੋੜ ਫਾਇਰਿੰਗ; 30 ਗੋਲੀਆਂ ਨਾਲ ਕਾਲੀ ਸਕਾਰਪੀਓ ਹੋਈ ਛੱਲੀ, ਪੂਰਾ ਇਲਾਕਾ ਸੀਲ…

ਥਾਣੇ ਦੇ ਸਾਹਮਣੇ 7 ਲੋਕਾਂ 'ਤੇ ਤਾਬੜਤੋੜ ਫਾਇਰਿੰਗ; 30 ਗੋਲੀਆਂ ਨਾਲ ਕਾਲੀ ਸਕਾਰਪੀਓ ਹੋਈ ਛੱਲੀ, ਪੂਰਾ ਇਲਾਕਾ ਸੀਲ…

ਹਰਿਆਣਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦਾਦਰੀ ਸ਼ਹਿਰ ਵਿੱਚ ਸਿਟੀ ਥਾਣੇ ਦੇ ਸਾਹਮਣੇ ਵੀਰਵਾਰ ਨੂੰ ਤਾੜ-ਤਾੜ ਫਾਇਰਿੰਗ ਹੋਈ। ਇਸ ਦੌਰਾਨ ਬਲੈਕ ਸਕਾਰਪੀਓ ਵਿੱਚ ਸਵਾਰ 7 ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ। ਸਾਰਿਆਂ ਨੂੰ ਸਿਵਲ ਹਸਪਤਾਲ ਲਿਆਉਣ ਤੋਂ ਬਾਅਦ ਰੋਹਤਕ ਪੀ.ਜੀ.ਆਈ. (PGI) ਰੈਫ਼ਰ ਕਰ ਦਿੱਤਾ ਗਿਆ ਹੈ।

 3 ਬਦਮਾਸ਼ ਵੱਲੋਂ ਵਰ੍ਹਾਈਆਂ ਗੋਲੀਆਂ

ਮੁੱਢਲੀ ਜਾਣਕਾਰੀ ਅਨੁਸਾਰ, ਸਿਟੀ ਥਾਣੇ ਦੇ ਠੀਕ ਸਾਹਮਣੇ 3 ਬਦਮਾਸ਼ ਬਾਈਕ 'ਤੇ ਸਵਾਰ ਹੋ ਕੇ ਆਏ ਅਤੇ ਗੱਡੀ ਰੋਕ ਕੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। 30 ਰਾਊਂਡ ਫਾਇਰਿੰਗ ਨਾਲ ਬਲੈਕ ਸਕਾਰਪੀਓ ਨੂੰ ਛੱਲਣੀ ਕਰ ਦਿੱਤਾ ਗਿਆ। ਗੋਲੀਆਂ ਦੀ ਗੂੰਜ ਨਾਲ ਇਲਾਕੇ ਵਿੱਚ ਹਫੜਾ-ਤਫੜੀ ਮਚ ਗਈ। ਦੱਸਿਆ ਜਾ ਰਹਾ ਹੈ ਕਿ ਸਕਾਰਪੀਓ ਸਵਾਰ ਅਦਾਲਤ ਵਿੱਚੋਂ ਪੇਸ਼ੀ ਭੁਗਤ ਕੇ ਆ ਰਹੇ ਸਨ। ਪੁਲਿਸ ਇਸ ਨੂੰ ਗੈਂਗਵਾਰ ਮੰਨ ਕੇ ਚੱਲ ਰਹੀ ਹੈ।

ਘਟਨਾ ਦੀਆਂ 2 ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਇੱਕ ਵਿੱਚ ਬਲੈਕ ਸਕਾਰਪੀਓ ਵਿੱਚ ਲਹੂ-ਲੁਹਾਣ ਨੌਜਵਾਨ ਬੈਠੇ ਦਿਖਾਈ ਦੇ ਰਹੇ ਹਨ। ਉੱਥੇ ਹੀ, ਦੂਜੀ ਵੀਡੀਓ ਵਿੱਚ ਤਿੰਨ ਹਮਲਾਵਰ ਹੱਥਾਂ ਵਿੱਚ ਰਿਵਾਲਵਰ ਲੈ ਕੇ ਭੱਜਦੇ ਨਜ਼ਰ ਆਏ। ਤਿੰਨੋਂ ਭਰੇ ਬਾਜ਼ਾਰ ਵਿੱਚ ਹਥਿਆਰ ਲਹਿਰਾਉਂਦੇ ਅਤੇ ਗਾਲ੍ਹਾਂ ਕੱਢਦੇ ਹੋਏ ਜਾ ਰਹੇ ਸਨ।

ਪੂਰਾ ਇਲਾਕਾ ਸੀਲ

ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਗੋਲੀਬਾਰੀ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਪੀ. (SP) ਅਤੇ ਦੋ ਡੀ.ਐੱਸ.ਪੀ. (DSP) ਮੌਕੇ 'ਤੇ ਅਤੇ ਹਸਪਤਾਲ ਪਹੁੰਚੇ।

ਫਾਇਰਿੰਗ 'ਚ 7 ਲੋਕ ਜ਼ਖ਼ਮੀ, ਰੋਹਤਕ PGI ਰੈਫ਼ਰ

ਫਾਇਰਿੰਗ ਵਿੱਚ 7 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਹਨਾਂ ਵਿੱਚ ਅੰਕਿਤ (ਚਰਖੀ ਦਾਦਰੀ), ਕੀਰਤੀਮਾਨ (ਹਿਸਾਰ), ਸੂਰਜ (ਮਾਨਹੇਰੂ), ਅੰਕਿਤ (ਭਿਵਾਨੀ), ਸੰਨੀ (ਹਿਸਾਰ), ਕ੍ਰਿਸ਼ਨ (ਮਹਿੰਦਰਗੜ੍ਹ) ਅਤੇ ਅਮਿਤ (ਫ਼ਤੇਹਗੜ੍ਹ) ਸ਼ਾਮਲ ਹਨ। ਸਾਰਿਆਂ ਨੂੰ ਪਹਿਲਾਂ ਦਾਦਰੀ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਾਲਤ ਗੰਭੀਰ ਦੇਖਦਿਆਂ ਉਹਨਾਂ ਨੂੰ ਰੋਹਤਕ ਪੀ.ਜੀ.ਆਈ. (PGI) ਰੈਫ਼ਰ ਕਰ ਦਿੱਤਾ ਗਿਆ।

ਐੱਸ.ਪੀ. ਸਮੇਤ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਸੁਪਰਡੈਂਟ (SP), ਡੀ.ਐੱਸ.ਪੀ. (DSP) ਸਮੇਤ ਹੋਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਵਾਰਦਾਤ ਵਾਲੀ ਥਾਂ ਦਾ ਜਾਇਜ਼ਾ ਲਿਆ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੋਂ ਮਿਲੇ ਸਬੂਤਾਂ ਨੂੰ ਕਬਜ਼ੇ 'ਚ ਲੈ ਕੇ ਫੋਰੈਂਸਿਕ ਟੀਮ ਦੀ ਮਦਦ ਲਈ ਜਾ ਰਹੀ ਹੈ। ਘਟਨਾ ਸਥਾਨ ਤੋਂ ਬਰਾਮਦ ਹੋਏ ਗੋਲੀਆਂ ਦੇ ਖੋਲ੍ਹ ਅਤੇ ਹੋਰ ਸੁਰਾਗਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

CCTV ਫੁੱਟੇਜ ਖੰਘਾਲ ਰਹੀ ਪੁਲਿਸ, ਹਮਲਾਵਰਾਂ ਦੀ ਭਾਲ ਤੇਜ਼

ਆਸ-ਪਾਸ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁੱਟੇਜ ਖੰਘਾਲੀ ਜਾ ਰਹੀ ਹੈ, ਤਾਂ ਜੋ ਹਮਲਾਵਰਾਂ ਦੀ ਪਛਾਣ ਹੋ ਸਕੇ। ਇਸ ਦੇ ਨਾਲ ਹੀ ਆਸ-ਪਾਸ ਦੇ ਥਾਣਾ ਖੇਤਰਾਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ ਅਤੇ ਸ਼ੱਕੀ ਵਾਹਨਾਂ ਤੇ ਬਦਮਾਸ਼ਾਂ ਦੀ ਭਾਲ ਵਿੱਚ ਨਾਕੇਬੰਦੀ ਕਰਕੇ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਗੈਂਗਵਾਰ ਦਾ ਮਾਮਲਾ ਹੋ ਸਕਦਾ ਹੈ। ਹਾਲਾਂਕਿ ਅਜੇ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਹੈ।

Punjabi Shorts

Latest News