Thursday, 3rd of September 2026

ਤੜਕ ਸਵੇਰੇ ਹੋ ਗਈ ਵੱਡੀ ਵਾਰਦਾਤ! ਜਿੰਮ ਦੇ ਬਾਹਰ ਫਾਈਨੈਂਸਰ ਨੂੰ ਗੋਲੀਆਂ ਦੇ ਨਾਲ ਭੁੰਨਿਆ, ਬਦਮਾਸ਼ ਹੋਏ ਫਰਾਰ

ਯਮੁਨਾਨਗਰ ਦਾ ਮਾਡਲ ਟਾਊਨ ਇਲਾਕੇ 'ਚ ਉਸ 'ਚ ਹਾਹਾਕਾਰ ਮੱਚ ਗਈ ਜਦੋਂ ਜਿੰਮ ਤੋਂ ਬਾਹਰ ਆਏ ਵਿਅਕਤੀ ਨੂੰ ਸ਼ਰੇਆਮ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਮਾਰਿਆ ਗਿਆ ਸਖਸ਼ ਫਾਈਨੈਂਸਰ ਸੀ। ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Edited By: Lajwinder Kaur | Updated at: September 03rd 2026 10:35 AM
Trending News
ਤੜਕ ਸਵੇਰੇ ਹੋ ਗਈ ਵੱਡੀ ਵਾਰਦਾਤ! ਜਿੰਮ ਦੇ ਬਾਹਰ ਫਾਈਨੈਂਸਰ ਨੂੰ ਗੋਲੀਆਂ ਦੇ ਨਾਲ ਭੁੰਨਿਆ, ਬਦਮਾਸ਼ ਹੋਏ ਫਰਾਰ

ਤੜਕ ਸਵੇਰੇ ਹੋ ਗਈ ਵੱਡੀ ਵਾਰਦਾਤ! ਜਿੰਮ ਦੇ ਬਾਹਰ ਫਾਈਨੈਂਸਰ ਨੂੰ ਗੋਲੀਆਂ ਦੇ ਨਾਲ ਭੁੰਨਿਆ, ਬਦਮਾਸ਼ ਹੋਏ ਫਰਾਰ

ਹਰਿਆਣਾ ਦੇ ਯਮੁਨਾਨਗਰ ‘ਚ ਤੜਕ ਸਵੇਰੇ ਵੱਡੀ ਵਾਰਦਾਤ ਹੋ ਗਈ, ਜਦੋਂ ਜਿੰਮ ਦੇ ਬਾਹਰ ਤਾੜ-ਤਾੜ ਗੋਲੀਆਂ ਵਰ੍ਹਾਈਆਂ ਗਈਆਂ। ਬਦਮਾਸ਼ਾਂ ਵੱਲੋਂ ਜਦੋਂ ਇੱਕ ਫਾਈਨੈਂਸਰ ਜਿੰਮ ਤੋਂ ਕਸਰਤ ਕਰਕੇ ਬਾਹਰ ਆਇਆ ਤਾਂ ਉਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਬਾਈਕ ਸਵਾਰ ਬਦਮਾਸ਼ਾਂ ਨੇ ਉਨ੍ਹਾਂ 'ਤੇ ਫਾਇਰਿੰਗ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ।

ਡਾਕਟਰਾਂ ਨੇ ਮ੍ਰਿਤਕ ਕੀਤਾ ਘੋਸ਼ਿਤ

ਗੰਭੀਰ ਰੂਪ ਵਿੱਚ ਜ਼ਖ਼ਮੀ ਫਾਈਨੈਂਸਰ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪ੍ਰੇਮ ਨਗਰ ਨਿਵਾਸੀ ਹਰਭਜਨ ਸਿੰਘ (60) ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਪੀ. ਕਮਲਦੀਪ ਗੋਇਲ ਸਮੇਤ ਪੁਲਿਸ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਪੁਲਿਸ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲ ਰਹੀ ਹੈ।

ਹਰਭਜਨ ਸਿੰਘ ਦੇ ਦੋ ਪੁੱਤਰ ਸਨ। ਪਰਿਵਾਰ ਮੁਤਾਬਕ, ਹਰਭਜਨ ਸਿੰਘ ਦੇ ਦੋ ਬੇਟੇ ਹਨ। ਵੱਡਾ ਬੇਟਾ ਵਿਦੇਸ਼ ਵਿੱਚ ਰਹਿੰਦਾ ਹੈ, ਜਦਕਿ ਛੋਟਾ ਬੇਟਾ ਦਿਲਬਾਗ ਸਿੰਘ ਯਮੁਨਾਨਗਰ ਵਿੱਚ ਹੀ ਆਪਣੇ ਪਿਤਾ ਨਾਲ ਫਾਈਨੈਂਸ ਦਾ ਕੰਮ ਕਰਦਾ ਹੈ। ਹਰਭਜਨ ਸਿੰਘ ਰੋਜ਼ ਸਵੇਰੇ ਮਾਡਲ ਟਾਊਨ ਸਥਿਤ ਜਿੰਮ ਵਿੱਚ ਕਸਰਤ ਕਰਨ ਜਾਂਦੇ ਸਨ।

ਇੰਝ ਘਾਤ ਲਾ ਕੇ ਬੈਠ ਬਦਮਾਸ਼

ਸਵੇਰੇ ਕਰੀਬ 7 ਤੋਂ 7:30 ਵਜੇ ਦੇ ਵਿਚਕਾਰ ਹਰਭਜਨ ਸਿੰਘ ਜਿੰਮ ਤੋਂ ਬਾਹਰ ਆਏ। ਇਸ ਦੌਰਾਨ ਪਹਿਲਾਂ ਤੋਂ ਘਾਤ ਲਾ ਕੇ ਬੈਠੇ ਦੋ ਬਦਮਾਸ਼ਾਂ ਨੇ ਉਨ੍ਹਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਬਚਣ ਲਈ ਹਰਭਜਨ ਆਪਣੀ ਗੱਡੀ ਵੱਲ ਭੱਜੇ। ਬਦਮਾਸ਼ਾਂ ਦੀ ਇੱਕ ਗੋਲੀ ਗੱਡੀ ਦੇ ਬੋਨਟ 'ਤੇ ਵੀ ਲੱਗੀ। ਇਸ ਤੋਂ ਬਾਅਦ ਬਦਮਾਸ਼ ਗੱਡੀ ਕੋਲ ਪਹੁੰਚੇ ਅਤੇ ਹਰਭਜਨ ਸਿੰਘ ਨੂੰ ਗੋਲੀ ਮਾਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਬਾਈਕ 'ਤੇ ਮੌਕੇ ਤੋਂ ਫਰਾਰ ਹੋ ਗਏ।

Punjabi Shorts

Latest News