Thursday, 10th of September 2026

ਅੱਜ ਖੁੱਲ੍ਹੇ ਸਕੂਲਾਂ ‘ਤੇ ਡਿੱਗੇਗੀ ਗਾਜ, ਲਿਸਟ ਬਣਾ ਕੇ ਭੇਜੇ ਜਾਣਗੇ ਨੋਟਿਸ… ਜਾਣੋ ਵਜ੍ਹਾ!

ਪ੍ਰਸ਼ਾਸਨ ਵੱਲੋਂ 17 ਅਗਸਤ ਦੀ ਛੁੱਟੀ ਦੇ ਹੁਕਮਾਂ ਦੇ ਬਾਵਜੂਦ ਕਈ ਨਿੱਜੀ ਸਕੂਲ ਖੁੱਲ੍ਹੇ ਰਹੇ ਅਤੇ ਬੱਚਿਆਂ ਨੂੰ ਸਕੂਲ ਬੁਲਾਇਆ ਗਿਆ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿੱਖਿਆ ਵਿਭਾਗ ਨੇ ਖੁੱਲ੍ਹੇ ਸਕੂਲਾਂ ਦੀ ਸੂਚੀ ਤਿਆਰ ਕਰਨ ਅਤੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Edited By: Lajwinder Kaur | Updated at: August 17th 2026 05:46 PM
Trending News
ਅੱਜ ਖੁੱਲ੍ਹੇ ਸਕੂਲਾਂ ‘ਤੇ ਡਿੱਗੇਗੀ ਗਾਜ, ਲਿਸਟ ਬਣਾ ਕੇ ਭੇਜੇ ਜਾਣਗੇ ਨੋਟਿਸ… ਜਾਣੋ ਵਜ੍ਹਾ!

ਅੱਜ ਖੁੱਲ੍ਹੇ ਸਕੂਲਾਂ ‘ਤੇ ਡਿੱਗੇਗੀ ਗਾਜ, ਲਿਸਟ ਬਣਾ ਕੇ ਭੇਜੇ ਜਾਣਗੇ ਨੋਟਿਸ… ਜਾਣੋ ਵਜ੍ਹਾ!

ਬਹੁਤ ਸਾਰੇ ਸਕੂਲਾਂ ਵੱਲੋਂ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਸੋਨੀਪਤ ਵਿੱਚ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਛੁੱਟੀ ਦੇ ਹੁਕਮਾਂ ਦੀ ਸਰਾਸਰ ਅਣਦੇਖੀ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਦਿਨ 17 ਅਗਸਤ ਨੂੰ ਛੁੱਟੀ ਦੇ ਹੁਕਮ ਹੋਣ ਦੇ ਬਾਵਜੂਦ ਕਈ ਪ੍ਰਾਈਵੇਟ ਸਕੂਲ ਖੁੱਲ੍ਹੇ ਰਹੇ ਅਤੇ ਬੱਚਿਆਂ ਨੂੰ ਸਕੂਲ ਬੁਲਾਇਆ ਗਿਆ। ਸੋਮਵਾਰ ਸਵੇਰੇ ਵੀ ਸਕੂਲਾਂ ਦੇ ਬਾਹਰ ਬੱਚਿਆਂ ਦੀ ਆਵਾਜਾਈ ਦੇਖਣ ਨੂੰ ਮਿਲੀ, ਜਿੱਥੇ ਛੋਟੇ-ਛੋਟੇ ਬੱਚੇ ਭਾਰੀ-ਭਰਕਮ ਬੈਗ ਚੁੱਕ ਕੇ ਸਕੂਲ ਪਹੁੰਚਦੇ ਨਜ਼ਰ ਆਏ।

ਖੁੱਲ੍ਹੇ ਸਕੂਲਾਂ ਤੇ ਹੋਏਗਾ ਸਖਤ ਐਕਸ਼ਨ

ਇਸ ਪੂਰੇ ਮਾਮਲੇ ਬਾਰੇ ਗੱਲ ਕਰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਾਫ਼ ਕਿਹਾ ਹੈ ਕਿ ਸਾਰੇ ਬਲਾਕ ਸਿੱਖਿਆ ਅਧਿਕਾਰੀਆਂ (BEOs) ਨੂੰ ਖੁੱਲ੍ਹੇ ਰਹੇ ਸਕੂਲਾਂ ਦੀ ਸੂਚੀ ਤਿਆਰ ਕਰਨ ਦੇ ਸਖ਼ਤ ਨਿਰਦੇਸ਼ ਦੇ ਦਿੱਤੇ ਗਏ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਨ੍ਹਾਂ ਸਬੰਧਤ ਸਕੂਲਾਂ ਨੂੰ ਜਲਦ ਹੀ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ।

ਪ੍ਰਸ਼ਾਸਨ ਦੀ ਨਿਗਰਾਨੀ ‘ਤੇ ਉੱਠੇ ਸਵਾਲ

ਸੋਨੀਪਤ ਦੇ ਸ਼ਿਵਾ ਸਿੱਖਿਆ ਸਦਨ ਵਿੱਚ ਵੀ ਛੁੱਟੀ ਦੇ ਦਿਨ ਬੱਚਿਆਂ ਦੇ ਸਕੂਲ ਪਹੁੰਚਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਡਿਪਟੀ ਕਮਿਸ਼ਨਰ ਨੇਹਾ ਸਿੰਘ ਵੱਲੋਂ ਛੁੱਟੀ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਸਨ, ਪਰ ਇਸ ਦੇ ਬਾਵਜੂਦ ਸਕੂਲ ਖੁੱਲ੍ਹੇ ਰਹਿਣ ਕਾਰਨ ਹੁਣ ਨਿੱਜੀ ਸਕੂਲ ਸੰਚਾਲਕਾਂ ਦੀ ਕਾਰਪ੍ਰਣਾਲੀ ਅਤੇ ਪ੍ਰਸ਼ਾਸਨਿਕ ਨਿਗਰਾਨੀ ਵਿਵਸਥਾ ‘ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ।

ਇਸ ਪੂਰੇ ਮਾਮਲੇ ‘ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਵੀਨ ਗੁਲੀਆ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਬਲਾਕ ਸਿੱਖਿਆ ਅਧਿਕਾਰੀਆਂ ਨੂੰ ਇਹ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਛੁੱਟੀ ਵਾਲੇ ਦਿਨ ਖੁੱਲ੍ਹੇ ਰਹੇ ਸਮੂਹ ਸਕੂਲਾਂ ਦੀ ਇੱਕ ਪੂਰੀ ਸੂਚੀ ਤਿਆਰ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇਨ੍ਹਾਂ ਸਬੰਧਤ ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਵਿਭਾਗੀ ਨਿਯਮਾਂ ਤਹਿਤ ਬਣਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਵੇਗੀ।

Punjabi Shorts

Latest News