Thursday, 23rd of July 2026

ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ‘ਚ ਖ਼ਤਰੇ ਦੀ ਘੰਟੀ: ਲਗਾਤਾਰ ਪੈ ਰਹੀ ਬਰਸਾਤ ਨੇ ਵਧਾਈ ਲੋਕਾਂ ਦੀ ਚਿੰਤਾ, ਮੰਡਰਾਉਣ ਲੱਗਾ ਹੜ੍ਹਾਂ ਦਾ ਖਤਰਾ, BSF ਪੋਸਟਾਂ ਵੀ ਪ੍ਰਭਾਵਿਤ

ਲਗਾਤਾਰ ਪੈ ਰਹੀ ਤੇਜ਼ ਬਰਸਾਤ ਕਾਰਨ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ (ਆਦੀਆਂ, ਚੌਂਤਰਾ ਅਤੇ ਸਲਾਚ) ਵਿੱਚ ਨੋਮਣੀ ਨਾਲੇ ਅਤੇ ਰਾਵੀ ਦਰਿਆ ਦਾ ਪਾਣੀ ਖ਼ਤਰਨਾਕ ਪੱਧਰ ਤੱਕ ਵਧ ਗਿਆ ਹੈ। ਨਾਲੇ ਦਾ ਪਾਣੀ ਪਿੰਡਾਂ ਦੀਆਂ ਸੜਕਾਂ ਅਤੇ ਬੀ.ਐਸ.ਐਫ. (BSF) ਪੋਸਟਾਂ ਨੂੰ ਜਾਂਦੇ ਰਸਤਿਆਂ ਉੱਤੇ ਭਰ ਗਿਆ ਹੈ, ਜਿਸ ਨਾਲ ਆਉਣ-ਜਾਣ ਵਿੱਚ ਭਾਰੀ ਦਿੱਕਤ ਆ ਰਹੀ ਹੈ।

Edited By: Lajwinder Kaur | Updated at: July 23rd 2026 04:42 PM
Trending News
ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ‘ਚ ਖ਼ਤਰੇ ਦੀ ਘੰਟੀ: ਲਗਾਤਾਰ ਪੈ ਰਹੀ ਬਰਸਾਤ ਨੇ ਵਧਾਈ ਲੋਕਾਂ ਦੀ ਚਿੰਤਾ, ਮੰਡਰਾਉਣ ਲੱਗਾ ਹੜ੍ਹਾਂ ਦਾ ਖਤਰਾ, BSF ਪੋਸਟਾਂ ਵੀ ਪ੍ਰਭਾਵਿਤ

ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ‘ਚ ਖ਼ਤਰੇ ਦੀ ਘੰਟੀ: ਲਗਾਤਾਰ ਪੈ ਰਹੀ ਬਰਸਾਤ ਨੇ ਵਧਾਈ ਲੋਕਾਂ ਦੀ ਚਿੰਤਾ, ਮੰਡਰਾਉਣ ਲੱਗਾ ਹੜ੍ਹਾਂ ਦਾ ਖਤਰਾ, BSF ਪੋਸਟਾਂ ਵੀ ਪ੍ਰਭਾਵਿਤ

ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਗੁਰਦਾਸਪੁਰ ਦੇ ਪਿੰਡਾਂ ਵਿੱਚ ਲਗਾਤਾਰ ਪੈ ਰਹੀ ਤੇਜ਼ ਬਰਸਾਤ ਕਾਰਨ ਹੜ੍ਹਾਂ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਪਿੰਡ ਆਦੀਆਂ, ਚੌਂਤਰਾ ਅਤੇ ਸਲਾਚ ਆਦਿ ਕੋਲੋਂ ਵਹਿੰਦੇ ਨੋਮਣੀ ਨਾਲੇ ਵਿੱਚ ਪਾਣੀ ਦਾ ਪੱਧਰ ਕਾਫ਼ੀ ਵਧ ਗਿਆ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਇੱਕ ਵਾਰ ਫਿਰ ਪਿਛਲੇ ਸਾਲ ਵਾਂਗ ਹੜ੍ਹਾਂ ਦੀ ਚਿੰਤਾ ਸਤਾਉਣ ਲੱਗੀ ਹੈ।

ਰਾਵੀ ਦਰਿਆ ਦਾ ਵਧਿਆ ਪਾਣੀ

ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਸ਼ ਕਾਰਨ ਜਿੱਥੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਚੁੱਕਿਆ ਹੈ, ਉੱਥੇ ਹੀ ਨੋਮਣੀ ਨਾਲਾ ਵੀ ਪੂਰੇ ਉਫ਼ਾਨ ਉੱਤੇ ਹੈ। ਨਾਲੇ ਦਾ ਪਾਣੀ ਪਿੰਡਾਂ ਦੀਆਂ ਸੜਕਾਂ ਤੱਕ ਪਹੁੰਚ ਗਿਆ ਹੈ, ਜਿਸ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਰਹੱਦੀ ਪਿੰਡ ਆਦੀਆਂ ਵਿਖੇ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀ.ਐਸ.ਐਫ. (BSF) ਦੀਆਂ ਪੋਸਟਾਂ ਨੂੰ ਜਾਂਦੇ ਰਸਤਿਆਂ ਉੱਤੇ ਵੀ ਨੋਮਣੀ ਨਾਲੇ ਦਾ ਪਾਣੀ ਭਰ ਜਾਣ ਕਾਰਨ ਸੁਰੱਖਿਆ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਆਉਣ-ਜਾਣ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਹਨ।

ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਵੱਲੋਂ ਨਹਿਰਾਂ ਅਤੇ ਨੋਮਣੀ ਨਾਲਿਆਂ ਦੀ ਸਮੇਂ ਸਿਰ ਸਫ਼ਾਈ ਨਹੀਂ ਕਰਵਾਈ ਗਈ। ਪਿਛਲੇ ਸਾਲ ਵੀ ਇਸੇ ਕਾਰਨ ਪਾਣੀ ਪਿੰਡਾਂ ਵਿੱਚ ਵੜ ਗਿਆ ਸੀ ਅਤੇ ਇਸ ਵਾਰ ਵੀ ਉਹੀ ਹਾਲਾਤ ਬਣਦੇ ਨਜ਼ਰ ਆ ਰਹੇ ਹਨ, ਜਿਸ ਨਾਲ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ।

Punjabi Shorts

Latest News