Saturday, 17th of October 2026

ਗੁਰਦਾਸਪੁਰ ਤੋਂ ਹੈਰਾਨ ਕਰਨ ਵਾਲਾ ਮਾਮਲਾ! ਕੈਨੇਡਾ ਭੇਜਣ ਦੇ ਨਾਂ 'ਤੇ ਥਾਈਲੈਂਡ 'ਚ ਨੌਜਵਾਨ ਨੂੰ ਬਣਾਇਆ ਬੰਧਕ, ਪਰਿਵਾਰ ਨੇ ਏਜੰਟ ਦਾ ਦਫ਼ਤਰ ਘੇਰਿਆ

ਪੰਜਾਬ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਦੇਸ਼ ਦੀ ਧਰਤੀ ਉੱਤੇ ਪੰਜਾਬੀ ਨੌਜਵਾਨ ਨੂੰ ਬੰਧਕ ਬਣਾ ਲਿਆ ਹੈ। ਆਉਣ ਜਾਣਦੇ ਹਾਂ ਪੂਰਾ ਮਾਮਲਾ ਹੈ ਕੀ?

Edited By: Lajwinder Kaur | Updated at:
ਗੁਰਦਾਸਪੁਰ ਤੋਂ ਹੈਰਾਨ ਕਰਨ ਵਾਲਾ ਮਾਮਲਾ! ਕੈਨੇਡਾ ਭੇਜਣ ਦੇ ਨਾਂ 'ਤੇ ਥਾਈਲੈਂਡ 'ਚ ਨੌਜਵਾਨ ਨੂੰ ਬਣਾਇਆ ਬੰਧਕ, ਪਰਿਵਾਰ ਨੇ ਏਜੰਟ ਦਾ ਦਫ਼ਤਰ ਘੇਰਿਆ

ਗੁਰਦਾਸਪੁਰ ਤੋਂ ਹੈਰਾਨ ਕਰਨ ਵਾਲਾ ਮਾਮਲਾ! ਕੈਨੇਡਾ ਭੇਜਣ ਦੇ ਨਾਂ 'ਤੇ ਥਾਈਲੈਂਡ 'ਚ ਨੌਜਵਾਨ ਨੂੰ ਬਣਾਇਆ ਬੰਧਕ, ਪਰਿਵਾਰ ਨੇ ਏਜੰਟ ਦਾ ਦਫ਼ਤਰ ਘੇਰਿਆ

ਗੁਰਦਾਸਪੁਰ ਦੇ ਪਿੰਡ ਔਗਰਾ ਦੇ ਰਹਿਣ ਵਾਲੇ ਇੱਕ ਨੌਜਵਾਨ ਚਰਨਜੀਤ ਸਿੰਘ ਦੇ ਕੈਨੇਡਾ ਜਾਣ ਦੌਰਾਨ ਥਾਈਲੈਂਡ ਵਿੱਚ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ 15 ਜੁਲਾਈ ਨੂੰ ਕੈਨੇਡਾ ਲਈ ਨਿਕਲੇ ਚਰਨਜੀਤ ਨੂੰ ਥਾਈਲੈਂਡ ਵਿੱਚ ਬੰਧਕ ਬਣਾ ਲਿਆ ਗਿਆ ਹੈ ਅਤੇ ਉਸ ਨੂੰ ਛੱਡਣ ਬਦਲੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ।

ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ

ਇਸ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਅਤੇ ਕਿਸਾਨ ਜਥੇਬੰਦੀਆਂ ਨੇ ਏਜੰਟ ਦੇ ਦਫ਼ਤਰ ਦਾ ਘਿਰਾਓ ਕੀਤਾ। ਹਾਲਾਤ ਇਹ ਬਣ ਗਏ ਕਿ ਦਫ਼ਤਰ ਵਿੱਚ ਮੌਜੂਦ ਕਰਮਚਾਰੀ ਮੌਕਾ ਦੇਖ ਕੇ ਉੱਥੋਂ ਫਰਾਰ ਹੋ ਗਏ। ਪਰਿਵਾਰ ਅਤੇ ਪ੍ਰਦਰਸ਼ਨਕਾਰੀ ਅੱਧੀ ਰਾਤ ਤੱਕ ਦਫ਼ਤਰ ਦੇ ਬਾਹਰ ਡਟੇ ਰਹੇ। ਪਰਿਵਾਰਿਕ ਮੈਂਬਰ ਨੌਜਵਾਨ ਦੀ ਜਾਨ ਨੂੰ ਖਤਰਾ ਹੋਣ ਕਾਰਨ ਇਸ ਸਮੇਂ ਜ਼ਿਆਦਾ ਕੁਝ ਕਹਿਣ ਤੋਂ ਪਰਹੇਜ਼ ਕਰ ਰਹੇ ਹਨ।

ਪੁਲਿਸ ਦੀ ਕਾਰਵਾਈ

ਸੂਚਨਾ ਮਿਲਣ 'ਤੇ ਥਾਣਾ ਸਿਟੀ ਗੁਰਦਾਸਪੁਰ ਦੇ ਐਸ.ਐਚ.ਓ. ਦਵਿੰਦਰ ਪਾਲ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਐਸ.ਐਚ.ਓ. ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਏਜੰਟ ਦਾ ਫ਼ੋਨ ਚੱਲ ਰਿਹਾ ਹੈ ਅਤੇ ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੀ ਮਾਮਲੇ ਦੀ ਅਸਲੀਅਤ ਸਾਹਮਣੇ ਆਵੇਗੀ।