Monday, 13th of July 2026

ਜਾਣੋ ਕੌਣ ਹੈ ਜੈਸਮੀਨ ਸੈਂਡਲਸ ਦਾ ਮੰਗੇਤਰ ਸ਼ੇਖਰ ਚੌਧਰੀ? ਕੀ ਕਰਦਾ ਕੰਮ…ਗਾਇਕਾ ਨੇ ਸਟੇਜ 'ਤੇ ਕੀਤਾ ਸੀ ਮੰਗਣੀ ਦਾ ਐਲਾਨ

ਪਾਲੀਵੁੱਡ ਅਤੇ ਬਾਲੀਵੁੱਡ ਗਾਇਕਾ ਜੈਸਮੀਨ ਸੈਂਡਲਸ ਨੇ ਲੰਘੇ ਦਿਨ ਆਪਣੀ ਮੰਗਣੀ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਚੱਲਦੇ ਸ਼ੋਅ ਦੌਰਾਨ ਹੀ ਆਪਣੇ ਮੰਗੇਤਰ ਨੂੰ ਫੈਨਜ਼ ਦੇ ਨਾਲ ਰੂਬਰੂ ਕਰਵਾਇਆ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਦੋਵਾਂ ਦੀ ਵੀਡੀਓਜ਼ ਦਾ ਹੜ੍ਹ ਹੀ ਆ ਗਿਆ। ਫੈਨਜ਼ ਖੁਸ਼ ਅਤੇ ਪੋਸਟਾਂ ਪਾ ਕੇ ਜੈਸਮੀਨ ਨੂੰ ਵਧਾਈਆਂ ਦੇ ਰਹੇ।

Edited By: Lajwinder Kaur | Updated at: July 13th 2026 01:54 PM
Trending News
ਜਾਣੋ ਕੌਣ ਹੈ ਜੈਸਮੀਨ ਸੈਂਡਲਸ ਦਾ ਮੰਗੇਤਰ ਸ਼ੇਖਰ ਚੌਧਰੀ? ਕੀ ਕਰਦਾ ਕੰਮ…ਗਾਇਕਾ ਨੇ ਸਟੇਜ 'ਤੇ ਕੀਤਾ ਸੀ ਮੰਗਣੀ ਦਾ ਐਲਾਨ

ਜਾਣੋ ਕੌਣ ਹੈ ਜੈਸਮੀਨ ਸੈਂਡਲਸ ਦਾ ਮੰਗੇਤਰ ਸ਼ੇਖਰ ਚੌਧਰੀ? ਕੀ ਕਰਦਾ ਕੰਮ…ਗਾਇਕਾ ਨੇ ਸਟੇਜ 'ਤੇ ਕੀਤਾ ਸੀ ਮੰਗਣੀ ਦਾ ਐਲਾਨ

ਪਾਲੀਵੁੱਡ ਅਤੇ ਬਾਲੀਵੁੱਡ ਗਾਇਕਾ ਜੈਸਮੀਨ ਸੈਂਡਲਸ ਦੇ ‘ਦਿ ਡ੍ਰੀਮ ਗਰਲ ਇੰਡੀਆ ਟੂਰ’ ਵਿੱਚ ਪਹੁੰਚੇ ਪ੍ਰਸ਼ੰਸਕਾਂ ਨੂੰ ਸਿਰਫ਼ ਸ਼ਾਨਦਾਰ ਸੰਗੀਤਕ ਪ੍ਰਦਰਸ਼ਨ ਹੀ ਨਹੀਂ, ਸਗੋਂ ਇੱਕ ਵੱਡਾ ਸਰਪ੍ਰਾਈਜ਼ ਵੀ ਮਿਲਿਆ। ਗਾਇਕਾ ਨੇ ਸਟੇਜ 'ਤੇ ਹੀ ਆਪਣੀ ਮੰਗਣੀ ਦਾ ਐਲਾਨ ਕਰ ਦਿੱਤਾ, ਜਿਸ ਨੇ ਉੱਥੇ ਮੌਜੂਦ ਸਾਰਿਆਂ ਨੂੰ ਭਾਵੁਕ ਕਰ ਦਿੱਤਾ। ਖੁਦ ਗਾਇਕਾ ਵੀ ਇਸ ਮੌਕੇ ਉੱਤੇ ਇਮੋਸ਼ਨਲ ਹੁੰਦੀ ਹੋਈ ਨਜ਼ਰ ਆਈ। ਸੋਸ਼ਲ ਮੀਡੀਆ ਉੱਤੇ ਜੈਸਮੀਨ ਸੈਂਡਲਸ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ।

ਵਾਇਰਲ ਵੀਡੀਓ ਦੇ ਵਿੱਚ ਖੁਸ਼ੀ ਨਾਲ ਚਮਕਦੀ ਨਜ਼ਰ ਆਈ ਜੈਸਮੀਨ ਨੇ ਆਪਣੀ ਮੰਗਣੀ ਦੀ ਅੰਗੂਠੀ ਦਿਖਾਈ ਅਤੇ ਪਹਿਲੀ ਵਾਰ ਆਪਣੇ ਮੰਗੇਤਰ ਸ਼ੇਖਰ ਚੌਧਰੀ ਨੂੰ ਸਾਰਿਆਂ ਦੇ ਸਾਹਮਣੇ ਇੰਟਰੋਡਿਊਸ ਕੀਤਾ। ਪਰ ਇਸ ਤੋਂ ਬਾਅਦ ਹੀ ਹਰ ਕਿਸੇ ਦੇ ਮਨ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਕੌਣ ਹਨ ਸ਼ੇਖਰ ਚੌਧਰੀ, ਜੋ ਜੈਸਮੀਨ ਨਾਲ ਵਿਆਹ ਕਰਨ ਜਾ ਰਹੇ ਹਨ।

ਸਟੇਜ 'ਤੇ ਖਾਸ ਪਲ

ਪਰਫਾਰਮੈਂਸ ਦੌਰਾਨ ਜੈਸਮੀਨ ਨੇ ਸ਼ੇਖਰ ਨੂੰ ਸਟੇਜ 'ਤੇ ਬੁਲਾਇਆ, ਉਨ੍ਹਾਂ ਦਾ ਹੱਥ ਫੜਿਆ ਅਤੇ ਮਾਣ ਨਾਲ ਆਪਣੇ ਪ੍ਰਸ਼ੰਸਕਾਂ ਨਾਲ ਮਿਲਵਾਇਆ। ਉਨ੍ਹਾਂ ਨੇ ਕਿਹਾ, 'ਇਹ ਉਹੀ ਇਨਸਾਨ ਹਨ ਜਿਨ੍ਹਾਂ ਨੇ ਮੈਨੂੰ ਅੰਗੂਠੀ ਪਹਿਨਾਈ ਹੈ, ਇਹ ਮੇਰੇ ਹਨ।'ਇਹ ਖਾਸ ਪਲ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਿਆ ਹੈ ਅਤੇ ਪ੍ਰਸ਼ੰਸਕ ਇਸ ਖ਼ਬਰ 'ਤੇ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਹਨ।

ਕੌਣ ਹਨ ਸ਼ੇਖਰ ਚੌਧਰੀ?

ਜਿੱਥੇ ਜੈਸਮੀਨ ਸੈਂਡਲਸ ਸੋਸ਼ਲ ਮੀਡੀਆ ਅਤੇ ਪਬਲਿਕ ਲਾਈਫ ਵਿੱਚ ਕਾਫੀ ਐਕਟਿਵ ਰਹਿੰਦੀ ਹੈ, ਉੱਥੇ ਹੀ ਸ਼ੇਖਰ ਚੌਧਰੀ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਉਹ ਮਨੋਰੰਜਨ ਜਗਤ (ਐਂਟਰਟੇਨਮੈਂਟ ਇੰਡਸਟਰੀ) ਨਾਲ ਨਹੀਂ ਜੁੜੇ ਹੋਏ ਅਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਨਿੱਜੀ (ਪ੍ਰਾਈਵੇਟ) ਰੱਖਣਾ ਪਸੰਦ ਕਰਦੇ ਹਨ।

ਰਿਸ਼ਤਾ ਪੂਰੀ ਤਰ੍ਹਾਂ ਸੀਕਰੇਟ ਰੱਖਿਆ

ਜੈਸਮੀਨ ਨੇ ਹਾਲੇ ਤੱਕ ਆਪਣੇ ਮੰਗੇਤਰ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਉਨ੍ਹਾਂ ਦੇ ਕੰਮ, ਬੈਕਗ੍ਰਾਊਂਡ ਜਾਂ ਦੋਵਾਂ ਦੀ ਮੁਲਾਕਾਤ ਕਿਵੇਂ ਹੋਈ - ਇਨ੍ਹਾਂ ਸਭ ਗੱਲਾਂ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦਰਅਸਲ, ਗਾਇਕਾ ਨੇ ਇਸ ਰਿਸ਼ਤੇ ਨੂੰ ਪੂਰੀ ਤਰ੍ਹਾਂ ਨਾਲ ਗੁਪਤ (ਸੀਕਰੇਟ) ਰੱਖਿਆ ਸੀ ਅਤੇ ਸਟੇਜ 'ਤੇ ਇਹ ਉਨ੍ਹਾਂ ਦਾ ਪਹਿਲਾ ਪਬਲਿਕ ਅਪੀਅਰੈਂਸ ਸੀ।

ਚੌਧਰੀ ਲਾਈਮਲਾਈਟ ਤੋਂ ਦੂਰ ਰਹੇ ਹਨ, ਪਰ ਉਹ ਹਮੇਸ਼ਾ ਜੈਸਮੀਨ ਦੀ ਜ਼ਿੰਦਗੀ ਦਾ ਹਿੱਸਾ ਰਹੇ ਹਨ। ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਅਕਸਰ ਗਾਇਕਾ ਦੇ ਨਾਲ ਟੂਰ, ਏਅਰਪੋਰਟ ਅਤੇ ਧਾਰਮਿਕ ਅਸਥਾਨਾਂ 'ਤੇ ਦੇਖਿਆ ਹੈ। ਉਹ ਉਨ੍ਹਾਂ ਦੇ ਕਈ ਇੰਸਟਾਗ੍ਰਾਮ ਪੋਸਟਾਂ ਅਤੇ ਵੀਡੀਓਜ਼ ਵਿੱਚ ਵੀ ਨਜ਼ਰ ਆਏ ਹਨ, ਹਾਲਾਂਕਿ ਜੋੜੇ ਨੇ ਹੁਣ ਤੱਕ ਕਦੇ ਵੀ ਆਪਣੇ ਰਿਸ਼ਤੇ ਦੀ ਜਨਤਕ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਸੀ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਪੁਰਾਣੀ ਵੀਡੀਓ ਵਿੱਚ ਚੌਧਰੀ ਨੂੰ ਇੱਕ ਕੌਂਸਰਟ ਤੋਂ ਪਹਿਲਾਂ ਬੈਕਸਟੇਜ ਜੈਸਮੀਨ ਦੇ ਪਿੱਛੇ ਚਲਦੇ ਦੇਖਿਆ ਜਾ ਸਕਦਾ ਹੈ, ਜਿੱਥੇ ਉਨ੍ਹਾਂ ਨੇ "ਟੀਮ ਸੈਂਡਲਸ" ਲਿਖੀ ਕਾਲੀ ਟੀ-ਸ਼ਰਟ ਪਾਈ ਹੋਈ ਹੈ। ਵੀਡੀਓ ਵਿੱਚ, ਜੈਸਮੀਨ ਨੇ ਗੁਲਾਬੀ ਲਹਿੰਗਾ ਪਾਇਆ ਹੋਇਆ ਹੈ ਅਤੇ ਚੌਧਰੀ ਉਨ੍ਹਾਂ ਨੂੰ ਸਹਾਰਾ ਦਿੰਦੇ ਨਜ਼ਰ ਆ ਰਹੇ ਹਨ। ਜੈਸਮੀਨ ਦੀ ਜ਼ਿੰਦਗੀ ਵਿੱਚ ਉਨ੍ਹਾਂ ਦੀ ਲਗਾਤਾਰ ਮੌਜੂਦਗੀ ਕਾਰਨ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਪਿਆਰ ਨਾਲ "ਚੌਧਰੀ ਸਾਹਿਬ" ਦਾ ਨਾਮ ਦਿੱਤਾ ਹੈ।

ਖ਼ਬਰਾਂ ਅਨੁਸਾਰ, ਸ਼ੇਖਰ ਗਾਇਕਾ ਦੀ ਟੀਮ ਦਾ ਹੀ ਇੱਕ ਹਿੱਸਾ ਹਨ ਅਤੇ ਉਹ ਅਕਸਰ ਜੈਸਮੀਨ ਨਾਲ ਉਜੈਨ ਦੇ ਮਹਾਕਾਲੇਸ਼ਵਰ ਮੰਦਰ ਸਮੇਤ ਕਈ ਧਾਰਮਿਕ ਯਾਤਰਾਵਾਂ 'ਤੇ ਵੀ ਗਏ ਹਨ।

Punjabi Shorts

Latest News