Wednesday, 9th of September 2026

ਐਮੀ ਵਿਰਕ ਦੀ ਗੱਡੀ ‘ਤੇ ਫਾ/ਇਰਿੰਗ ਦੀ ਖ਼ਬਰ ਮਹਿਜ਼ ਅਫ਼ਵਾਹ: ਪਿਤਾ ਨੇ ਦੱਸੀ ਸੱਚਾਈ, ਕਿਹਾ- ਗਾਇਕ ਪੂਰੀ ਤਰ੍ਹਾਂ ਸੁਰੱਖਿਅਤ

ਸਵੇਰੇ ਤੋਂ ਹੀ ਸ਼ੋਸਲ ਮੀਡੀਆ ਉੱਤੇ ਐਮੀ ਵਿਰਕ ਉੱਤੇ ਹੋਏ ਹਮਲੇ ਦੀ ਖਬਰਾਂ ਵਾਇਰਲ ਹੋ ਰਹੀਆਂ ਸਨ। ਪਰ ਹੁਣ ਗਾਇਕ ਦੇ ਪਿਤਾ ਨੇ ਇਸ ਮਾਮਲੇ ਨੂੰ ਝੂਠਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਗਾਇਕ ਦੀ ਕਾਰ ਉੱਤੇ ਕੋਈ ਫਾਇਰਿੰਗ ਨਹੀਂ ਹੋਈ, ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਫਾਇਰਿੰਗ ਵਾਲੀ ਖਬਰਾਂ ਮਹਿਜ਼ ਅਫਵਾਹਾਂ ਹਨ।

Edited By: Lajwinder Kaur | Updated at: September 09th 2026 11:39 AM
Trending News
ਐਮੀ ਵਿਰਕ ਦੀ ਗੱਡੀ ‘ਤੇ ਫਾ/ਇਰਿੰਗ ਦੀ ਖ਼ਬਰ ਮਹਿਜ਼ ਅਫ਼ਵਾਹ: ਪਿਤਾ ਨੇ ਦੱਸੀ ਸੱਚਾਈ, ਕਿਹਾ- ਗਾਇਕ ਪੂਰੀ ਤਰ੍ਹਾਂ ਸੁਰੱਖਿਅਤ

ਐਮੀ ਵਿਰਕ ਦੀ ਗੱਡੀ ‘ਤੇ ਫਾ/ਇਰਿੰਗ ਦੀ ਖ਼ਬਰ ਮਹਿਜ਼ ਅਫ਼ਵਾਹ: ਪਿਤਾ ਨੇ ਦੱਸੀ ਸੱਚਾਈ, ਕਿਹਾ- ਗਾਇਕ ਪੂਰੀ ਤਰ੍ਹਾਂ ਸੁਰੱਖਿਅਤ

ਕੈਨੇਡਾ ਵਿੱਚ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੇ ਕਾਫ਼ਲੇ ਅਤੇ ਗੱਡੀ ਉੱਤੇ ਫਾਇਰਿੰਗ ਹੋਣ ਦੀਆਂ ਖ਼ਬਰਾਂ ਨੂੰ ਲੈ ਕੇ ਵੱਡਾ ਅੱਪਡੇਟ ਸਾਹਮਣੇ ਆਇਆ ਹੈ। ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੇ ਇਨ੍ਹਾਂ ਸਾਰੀਆਂ ਖ਼ਬਰਾਂ ਨੂੰ ਸਿਰਫ਼ ਕੋਰੀ ਅਫ਼ਵਾਹ ਅਤੇ ਝੂਠਾ ਕਰਾਰ ਦਿੱਤਾ ਹੈ।

ਪਿਤਾ ਨੇ ਦਿੱਤਾ ਸਪੱਸ਼ਟੀਕਰਨ

ਐਮੀ ਵਿਰਕ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਬੇਟੇ ਉੱਤੇ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਚੱਲ ਰਹੀਆਂ ਗੋਲੀਬਾਰੀ ਦੀਆਂ ਖ਼ਬਰਾਂ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਗ਼ੈਰ-ਜ਼ਿੰਮੇਵਾਰਾਨਾ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਸ਼ੋਅ ਐਤਵਾਰ ਨੂੰ ਸੀ।

"ਐਮੀ ਵਿਰਕ ਬਿਲਕੁਲ ਸੁਰੱਖਿਅਤ ਹੈ"

ਪਿਤਾ ਨੇ ਪ੍ਰਸ਼ੰਸਕਾਂ ਨੂੰ ਫ਼ਿਕਰਮੰਦ ਨਾ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਐਮੀ ਵਿਰਕ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਤੰਦਰੁਸਤ ਹੈ। ਪਰਿਵਾਰ ਵੱਲੋਂ ਮਿਲੇ ਇਸ ਬਿਆਨ ਤੋਂ ਬਾਅਦ ਪ੍ਰਸ਼ੰਸਕਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ, ਕਿਉਂਕਿ ਇਸ ਘਟਨਾ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਵਿੱਚ ਬੈਠੇ ਉਨ੍ਹਾਂ ਦੇ ਚਾਹੁਣ ਵਾਲੇ ਬਹੁਤ ਚਿੰਤਤ ਹੋ ਗਏ ਸਨ।

Punjabi Shorts

Latest News