Thursday, 23rd of July 2026

ਫ਼ਿਲਮੀ ਜਗਤ ਨੂੰ ਵੱਡਾ ਘਾਟਾ! ਨਾਮੀ ਅਦਾਕਾਰਾ ਦੀ ਕਾਰ ਐਂਕਸੀਡੈਂਟ ‘ਚ ਦਰਦਨਾਕ ਮੌਤ, ਫੈਨਜ਼ ਸਣੇ ਕਲਾਕਾਰ ਸਦਮੇ ‘ਚ….

ਹਾਲੀਵੁੱਡ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ‘ਗੌਡਜ਼ਿਲਾ ਵਰਸੇਜ਼ ਕਾਂਗ’ ਅਤੇ ‘ਗੌਡਜ਼ਿਲਾ ਐਕਸ ਕਾਂਗ: ਦ ਨਿਊ ਐਂਪਾਇਰ’ ਵਿੱਚ ਜੀਆ ਦਾ ਯਾਦਗਾਰ ਕਿਰਦਾਰ ਨਿਭਾਉਣ ਵਾਲੀ 18 ਸਾਲਾ ਅਦਾਕਾਰਾ ਕੈਲੀ ਹੌਟਲ (kaylee hottle) ਦਾ ਇੱਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਹੈ। ਇਹ ਹਾਦਸਾ ਮੰਗਲਵਾਰ (21 ਜੁਲਾਈ) ਅਮਰੀਕਾ ਦੇ ਮੈਰੀਲੈਂਡ ਦੇ ਇਜੈਂਸਵਿਲ ਇਲਾਕੇ ਵਿੱਚ ਵਾਪਰਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਫ਼ਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

Edited By: Lajwinder Kaur | Updated at: July 23rd 2026 12:25 PM
Trending News
ਫ਼ਿਲਮੀ ਜਗਤ ਨੂੰ ਵੱਡਾ ਘਾਟਾ! ਨਾਮੀ ਅਦਾਕਾਰਾ ਦੀ ਕਾਰ ਐਂਕਸੀਡੈਂਟ ‘ਚ ਦਰਦਨਾਕ ਮੌਤ, ਫੈਨਜ਼ ਸਣੇ ਕਲਾਕਾਰ ਸਦਮੇ ‘ਚ….

ਫ਼ਿਲਮੀ ਜਗਤ ਨੂੰ ਵੱਡਾ ਘਾਟਾ! ਨਾਮੀ ਅਦਾਕਾਰਾ ਦੀ ਕਾਰ ਐਂਕਸੀਡੈਂਟ ‘ਚ ਦਰਦਨਾਕ ਮੌਤ, ਫੈਨਜ਼ ਸਣੇ ਕਲਾਕਾਰ ਸਦਮੇ ‘ਚ….

ਹਾਲੀਵੁੱਡ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ‘ਗੌਡਜ਼ਿਲਾ ਵਰਸੇਜ਼ ਕਾਂਗ’ ਅਤੇ ‘ਗੌਡਜ਼ਿਲਾ ਐਕਸ ਕਾਂਗ: ਦ ਨਿਊ ਐਂਪਾਇਰ’ ਵਿੱਚ ਜੀਆ ਦਾ ਯਾਦਗਾਰ ਕਿਰਦਾਰ ਨਿਭਾਉਣ ਵਾਲੀ 18 ਸਾਲਾ ਅਦਾਕਾਰਾ ਕੈਲੀ ਹੌਟਲ (kaylee hottle) ਦਾ ਇੱਕ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਹੈ। ਇਹ ਹਾਦਸਾ ਮੰਗਲਵਾਰ (21 ਜੁਲਾਈ) ਅਮਰੀਕਾ ਦੇ ਮੈਰੀਲੈਂਡ ਦੇ ਇਜੈਂਸਵਿਲ ਇਲਾਕੇ ਵਿੱਚ ਵਾਪਰਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਫ਼ਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਫਰੈਡਰਿਕ ਕਾਉਂਟੀ ਸ਼ੈਰਿਫ਼ ਦਫ਼ਤਰ ਦੇ ਮੁਤਾਬਕ, ਇਹ ਹਾਦਸਾ ਸਵੇਰੇ ਕਰੀਬ 3 ਵਜੇ ਵਾਪਰਿਆ, ਜਦੋਂ 1995 ਮਾਡਲ ਦੀ ਹੋਂਡਾ ਅਕੌਰਡ ਕਾਰ ਸੜਕ ਤੋਂ ਉਤਰ ਕੇ ਇੱਕ ਪੁਲੀਆ ਨਾਲ ਟਕਰਾ ਗਈ। ਕਾਰ ਵਿੱਚ ਕੁਝ ਤਿੰਨ ਲੋਕ ਸਵਾਰ ਸਨ।

ਅਸਪਤਾਲ ਲਿਜਾਉਂਦੇ ਸਮੇਂ ਹੋਈ ਕੈਲੀ ਹੌਟਲ ਦੀ ਮੌਤ:

ਜਾਣਕਾਰੀ ਮੁਤਾਬਕ, ਕੈਲੀ ਹੌਟਲ 1995 ਮਾਡਲ ਦੀ ਹੋਂਡਾ ਅਕੌਰਡ ਕਾਰ ਵਿੱਚ ਦੋ ਹੋਰ ਯਾਤਰੀਆਂ ਨਾਲ ਸਵਾਰ ਸੀ। ਕਾਰ ਅਚਾਨਕ ਸੜਕ ਤੋਂ ਹੇਠਾਂ ਉਤਰ ਕੇ ਇੱਕ ਪੁਲੀਆ ਨਾਲ ਟਕਰਾ ਗਈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਕਾਰ ਦੀ ਤੇਜ਼ ਰਫ਼ਤਾਰ ਇਸ ਹਾਦਸੇ ਦਾ ਮੁੱਖ ਕਾਰਨ ਬਣੀ। ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਕੈਲੀ ਦਾ ਦਿਲ ਧੜਕਣਾ ਬੰਦ ਹੋ ਗਿਆ ਅਤੇ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਕਾਰ ਚਲਾ ਰਹੇ 19 ਸਾਲਾ ਨੌਜਵਾਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਪਿਤਾ ਬੋਲੇ- ‘ਡਰਾਈਵਰ ਨੂੰ ਮੁਆਫ਼ ਕਰਦਾ ਹਾਂ’

ਕੈਲੀ ਦੇ ਪਿਤਾ ਜੋਸ਼ੂਆ ਹੌਟਲ (Joshua Hottle), ਜੋ ਖ਼ੁਦ ਵੀ ਬੋਲੇ-ਸੁਣਨ ਤੋਂ ਅਸਮਰੱਥ ਹਨ, ਨੇ ਫੇਸਬੁੱਕ ਲਾਈਵਸਟ੍ਰੀਮ ਰਾਹੀਂ ਅਮਰੀਕੀ ਸਾਈਨ ਭਾਸ਼ਾ (ASL) ਵਿੱਚ ਆਪਣੀ ਧੀ ਦੇ ਚਲੇ ਜਾਣ ਦੀ ਦੁਖਦਾਈ ਖ਼ਬਰ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ, ‘ਅਸੀਂ ਉਸ ਨਾਲ ਬਿਤਾਏ 18 ਸਾਲਾਂ ਲਈ ਸ਼ੁਕਰਗੁਜ਼ਾਰ ਹਾਂ, ਕਾਸ਼ ਸਾਨੂੰ ਉਸ ਨਾਲ ਹੋਰ ਸਮਾਂ ਮਿਲਦਾ।’ ਉਨ੍ਹਾਂ ਦੱਸਿਆ ਕਿ ਉਹ ਟੈਕਸਾਸ ਤੋਂ ਮੈਰੀਲੈਂਡ ਆਪਣੀ ਧੀ ਦੀ ਮ੍ਰਿਤਕ ਦੇਹ ਲੈਣ ਜਾ ਰਹੇ ਹਨ। ਸਭ ਤੋਂ ਭਾਵੁਕ ਕਰਨ ਵਾਲੀ ਗੱਲ ਇਹ ਰਹੀ ਕਿ ਧੀ ਨੂੰ ਗੁਆਉਣ ਦੇ ਬਾਵਜੂਦ ਜੋਸ਼ੂਆ ਹੌਟਲ ਨੇ ਹਾਦਸੇ ਸਮੇਂ ਕਾਰ ਚਲਾ ਰਹੇ 19 ਸਾਲਾ ਨੌਜਵਾਨ ਨੂੰ ਮੁਆਫ਼ ਕਰ ਦਿੱਤਾ। ਉਨ੍ਹਾਂ ਕਿਹਾ, ‘ਮੈਂ ਤੈਨੂੰ ਮੁਆਫ਼ ਕਰਦਾ ਹਾਂ। ਇਸ ਘਟਨਾ ਨਾਲ ਆਪਣੀ ਪੂਰੀ ਜ਼ਿੰਦਗੀ ਬਰਬਾਦ ਨਾ ਹੋਣ ਦੇਣਾ।’ ਉੱਥੇ ਹੀ, ਕੈਲੀ ਦੀ ਮਾਂ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਅੱਜ ਵੀ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੀ ਧੀ ਉਨ੍ਹਾਂ ਦੇ ਨਾਲ ਹੀ ਹੈ।

ਹਾਲੀਵੁੱਡ ਸਿਤਾਰਿਆਂ ਨੇ ਜਤਾਇਆ ਦੁੱਖ

ਕੈਲੀ ਹੌਟਲ ਦੇ ਦੇਹਾਂਤ 'ਤੇ ਹਾਲੀਵੁੱਡ ਦੇ ਕਈ ਸਿਤਾਰਿਆਂ ਨੇ ਡੂੰਘਾ ਦੁੱਖ ਜਤਾਇਆ ਹੈ। ਉਨ੍ਹਾਂ ਦੀ ਸਹਿ-ਕਲਾਕਾਰ ਮਿਲੀ ਬੌਬੀ ਬ੍ਰਾਊਨ ਨੇ ਇੰਸਟਾਗ੍ਰਾਮ 'ਤੇ ਲਿਖਿਆ, ‘ਇਹ ਖ਼ਬਰ ਸੁਣ ਕੇ ਮੈਂ ਪੂਰੀ ਤਰ੍ਹਾਂ ਟੁੱਟ ਗਈ ਹਾਂ। ਤੇਰੀ ਬਹੁਤ ਯਾਦ ਆਵੇਗੀ।’ ਆਸਕਰ ਜੇਤੂ ਅਦਾਕਾਰਾ ਮਾਰਲੀ ਮੈਟਲਿਨ ਨੇ ਉਨ੍ਹਾਂ ਨੂੰ ਪ੍ਰਤਿਭਾਵਾਨ ਅਤੇ ਖ਼ੂਬਸੂਰਤ ਕਲਾਕਾਰ ਦੱਸਦਿਆਂ ਸ਼ਰਧਾਂਜਲੀ ਭੇਂਟ ਕੀਤੀ। ਉੱਥੇ ਹੀ, ਆਸਕਰ ਜੇਤੂ ਅਦਾਕਾਰ ਟ੍ਰੌਏ ਕੋਤਸੁਰ (Troy Kotsur) ਨੇ ਕਿਹਾ ਕਿ ਕੈਲੀ ਦੀ ਮੌਤ ਨੇ ਉਨ੍ਹਾਂ ਨੂੰ ਆਪਣੀ ਧੀ ਦੀ ਯਾਦ ਦਿਵਾ ਦਿੱਤੀ ਅਤੇ ਇਹ ਮਹਿਸੂਸ ਕਰਵਾਇਆ ਕਿ ਜਿੰਦਗੀ ਦੇ ਹਰ ਪਲ ਦੀ ਕਦਰ ਕਰਨੀ ਚਾਹੀਦੀ ਹੈ।

ਕੌਣ ਸੀ ਕੈਲੀ ਹੌਟਲ?

ਟੈਕਸਾਸ ਸਕੂਲ ਫ਼ਾਰ ਦ ਡੈਫ਼ (Texas School for the Deaf) ਦੀ ਵਿਦਿਆਰਥਣ ਕੈਲੀ ਨੇ ਮਹਿਜ਼ 9 ਸਾਲ ਦੀ ਉਮਰ ਵਿੱਚ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ‘ਗੌਡਜ਼ਿਲਾ’ ਫ਼ਿਲਮਾਂ ਵਿੱਚ ਉਸ ਨੇ ‘ਜੀਆ’ ਦਾ ਕਿਰਦਾਰ ਨਿਭਾਇਆ ਸੀ, ਜੋ ਵਿਸ਼ਾਲਕਾਇ ‘ਕਾਂਗ’ ਨਾਲ ਸਾਈਨ ਭਾਸ਼ਾ ਰਾਹੀਂ ਭਾਵਨਾਤਮਕ ਰਿਸ਼ਤਾ ਬਣਾਉਂਦੀ ਹੈ। ਸਾਲ 2024 ਦੀ ਫ਼ਿਲਮ ਲਈ ਉਸ ਨੂੰ ‘ਸੈਟਰਨ ਅਵਾਰਡਜ਼’ (Saturn Awards) ਵਿੱਚ ਸਰਵੋਤਮ ਯੁਵਾ ਕਲਾਕਾਰ ਸ਼੍ਰੇਣੀ ਲਈ ਨਾਮਜ਼ਦ ਵੀ ਕੀਤਾ ਗਿਆ ਸੀ।

Punjabi Shorts

Latest News