Wednesday, 7th of October 2026

ਇਨਫਲੂਐਂਸਰ Mad Sandhu ਮਾਮਲੇ ‘ਚ ਵੱਡਾ ਅਪਡੇਟ, ਪੁਲਿਸ ਕਮਿਸ਼ਨਰ ਦਾ ਵੱਡਾ ਖੁਲਾਸਾ, ਬੋਲੇ- ਦੋ ਸ਼ੱਕੀ ਕਾਬੂ, ਜਲਦ ਹੀ ਮਾਸਟਰਮਾਈਂਡ ਤੇ ਮੁੱਖ ਸ਼ੂਟਰਾਂ ਵੀ…

ਅੰਮ੍ਰਿਤਸਰ ਪੁਲਿਸ ਨੂੰ ਇੱਕ ਚਰਚਿਤ ਅਤੇ ਹਾਈ-ਪ੍ਰੋਫਾਈਲ ਮੈਂਡ ਸੰਧੂ ਕਤਲ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੁਲਾਸਾ ਕੀਤਾ ਕਿ ਪੁਲਿਸ ਟੀਮ ਨੂੰ ਇਸ ਮਾਮਲੇ ਵਿੱਚ ਅਹਿਮ ਸੁਰਾਗ ਮਿਲਿਆ ਹੈ ਅਤੇ ਇਸ ਸਿਲਸਿਲੇ ਵਿੱਚ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

Edited By: Lajwinder Kaur | Updated at:
ਇਨਫਲੂਐਂਸਰ Mad Sandhu ਮਾਮਲੇ ‘ਚ ਵੱਡਾ ਅਪਡੇਟ, ਪੁਲਿਸ ਕਮਿਸ਼ਨਰ ਦਾ ਵੱਡਾ ਖੁਲਾਸਾ, ਬੋਲੇ- ਦੋ ਸ਼ੱਕੀ ਕਾਬੂ, ਜਲਦ ਹੀ ਮਾਸਟਰਮਾਈਂਡ ਤੇ ਮੁੱਖ ਸ਼ੂਟਰਾਂ ਵੀ…

ਇਨਫਲੂਐਂਸਰ Mad Sandhu ਮਾਮਲੇ ‘ਚ ਵੱਡਾ ਅਪਡੇਟ, ਪੁਲਿਸ ਕਮਿਸ਼ਨਰ ਦਾ ਵੱਡਾ ਖੁਲਾਸਾ, ਬੋਲੇ- ਦੋ ਸ਼ੱਕੀ ਕਾਬੂ, ਜਲਦ ਹੀ ਮਾਸਟਰਮਾਈਂਡ ਤੇ ਮੁੱਖ ਸ਼ੂਟਰਾਂ ਵੀ…

ਅੰਮ੍ਰਿਤਸਰ ਪੁਲਿਸ ਨੂੰ ਇੱਕ ਚਰਚਿਤ ਅਤੇ ਹਾਈ-ਪ੍ਰੋਫਾਈਲ ਮੈਂਡ ਸੰਧੂ ਕਤਲ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਹੋਈ ਹੈ। ਪੁਲਿਸ ਕਮਿਸ਼ਨਰ ਹਰਮਨਵੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੁਲਾਸਾ ਕੀਤਾ ਕਿ ਪੁਲਿਸ ਟੀਮ ਨੂੰ ਇਸ ਮਾਮਲੇ ਵਿੱਚ ਅਹਿਮ ਸੁਰਾਗ ਮਿਲਿਆ ਹੈ ਅਤੇ ਇਸ ਸਿਲਸਿਲੇ ਵਿੱਚ ਦੋ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਫੜੇ ਗਏ ਮੁਲਜ਼ਮਾਂ ਤੋਂ ਸਖ਼ਤ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਦਾ ਦਾਅਵਾ ਹੈ ਕਿ ਜਲਦੀ ਹੀ ਇਸ ਮਾਮਲੇ ਦੇ ਮੁੱਖ ਸ਼ੂਟਰਾਂ ਅਤੇ ਮਾਸਟਰਮਾਈਂਡ ਨੂੰ ਵੀ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਜਾਵੇਗਾ।

ਸੋਸ਼ਲ ਮੀਡੀਆ ਇਨਫਲੂਐਂਸਰ ਨਾਲ ਜੁੜਿਆ ਮਾਮਲਾ, ਭਾੜੇ ਦੇ ਬਦਮਾਸ਼ਾਂ 'ਤੇ ਸ਼ੱਕ

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੈਂਡ ਸੰਧੂ ਸੋਸ਼ਲ ਮੀਡੀਆ 'ਤੇ ਇੱਕ ਮਸ਼ਹੂਰ ਇਨਫਲੂਐਂਸਰ ਸੀ, ਜਿਸ ਦੇ ਚਲਦਿਆਂ ਸੋਸ਼ਲ ਮੀਡੀਆ 'ਤੇ ਉਸ ਦੇ ਕੁਝ ਵਿਵਾਦ ਵੀ ਚੱਲ ਰਹੇ ਸਨ। ਮੁੱਢਲੀ ਜਾਂਚ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕੁਝ ਅਸਮਾਜਿਕ ਤੱਤਾਂ ਅਤੇ ਬਦਮਾਸ਼ਾਂ ਨੇ ਪੈਸੇ ਲੈ ਕੇ (ਸੁਪਾਰੀ ਦੇ ਕੇ) ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਹਰ ਪੱਖੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਅਪਰਾਧ ਦੇ ਅਸਲ ਸਾਜ਼ਿਸ਼ਘੜ੍ਹਿਆਂ ਨੂੰ ਬੇਨਕਾਬ ਕੀਤਾ ਜਾ ਸਕੇ।

ਕੱਟੜਪੰਥੀ ਐਂਗਲ ਤੋਂ ਕੀਤਾ ਇਨਕਾਰ

ਪੱਤਰਕਾਰਾਂ ਵੱਲੋਂ ਕਿਸੇ ਕੱਟੜਪੰਥੀ ਸੰਗਠਨ ਦਾ ਹੱਥ ਹੋਣ ਬਾਰੇ ਪੁੱਛੇ ਗਏ ਸਵਾਲ 'ਤੇ ਕਮਿਸ਼ਨਰ ਗਿੱਲ ਨੇ ਸਪੱਸ਼ਟ ਕੀਤਾ ਕਿ ਫਿਲਹਾਲ ਕਿਸੇ ਵੀ ਕੱਟੜਪੰਥੀ ਸੰਗਠਨ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ। ਇਹ ਮਾਮਲਾ ਮੁੱਢਲੇ ਤੌਰ 'ਤੇ ਭਾੜੇ ਦੇ ਕਾਤਲਾਂ (ਸੁਪਾਰੀ ਕਿਲਰਜ਼) ਵੱਲੋਂ ਕਰਾਈ ਗਈ ਅਪਰਾਧਿਕ ਵਾਰਦਾਤ ਲੱਗ ਰਹੀ ਹੈ।

'24 ਘੰਟੇ ਦਾ ਕਰੋ ਇੰਤਜ਼ਾਰ, ਸਾਰੇ ਤੱਥ ਕੀਤੇ ਜਾਣਗੇ ਜਨਤਕ'

ਪੁਲਿਸ ਕਮਿਸ਼ਨਰ ਨੇ ਮੀਡੀਆ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਸੰਵੇਦਨਸ਼ੀਲ ਪੜਾਅ 'ਤੇ ਨਾਵਾਂ ਜਾਂ ਹੋਰ ਜਾਣਕਾਰੀ ਸਾਂਝੀ ਕਰਨ ਨਾਲ ਚੱਲ ਰਹੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਗਲੇ 24 ਘੰਟਿਆਂ ਦੇ ਅੰਦਰ ਮਾਮਲੇ ਨਾਲ ਜੁੜੇ ਸਾਰੇ ਤੱਥ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤੇ ਜਾਣਗੇ। ਪੁਲਿਸ ਪ੍ਰਸ਼ਾਸਨ ਨੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।