Wednesday, 16th of September 2026

ਗੈਸ ਸਿਲੰਡਰ ਸਬਸਿਡੀ 'ਚ ਕਟੌਤੀ; ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਹੁਣ ਮਿਲਣਗੇ ਸਿਰਫ਼ 4 ਸਿਲੰਡਰ, ਜਾਣੋ ਕਿੰਨੇ ਦਾ ਮਿਲੇਗਾ 5ਵਾਂ…

Edited By: Lajwinder Kaur | Updated at:
ਗੈਸ ਸਿਲੰਡਰ ਸਬਸਿਡੀ 'ਚ ਕਟੌਤੀ; ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਹੁਣ ਮਿਲਣਗੇ ਸਿਰਫ਼ 4 ਸਿਲੰਡਰ, ਜਾਣੋ ਕਿੰਨੇ ਦਾ ਮਿਲੇਗਾ 5ਵਾਂ…

ਗੈਸ ਸਿਲੰਡਰ ਸਬਸਿਡੀ 'ਚ ਕਟੌਤੀ; ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਹੁਣ ਮਿਲਣਗੇ ਸਿਰਫ਼ 4 ਸਿਲੰਡਰ, ਜਾਣੋ ਕਿੰਨੇ ਦਾ ਮਿਲੇਗਾ 5ਵਾਂ…

ਹਾਲ ‘ਚ ਹੀ ਘਰੇਲੂ ਗੈਸ ਸਿਲੰਡਰਾਂ ਦੇ ਰੇਟਾਂ ‘ਚ 29 ਰੁਪਏ ਦਾ ਵਾਧਾ ਕੀਤਾ ਗਿਆ ਸੀ, ਇਸ ਤੋਂ ਪਹਿਲਾਂ ਕੁਝ ਮਹਿਨੇ ਪਹਿਲਾਂ ਹੀ 60 ਰੁਪਏ ਦਾ ਵਾਧਾ ਕੀਤਾ ਗਿਆ ਸੀ। ਜਿਸ ਕਰਕੇ ਹੁਣ ਘਰੇਲੂ LPG ਵਾਲੇ ਸਿਲੰਡਰ 942 ਰੁਪਏ ਤੱਕ ਪਹੁੰਚ ਗਈਆਂ ਹਨ। ਦੱਸ ਦਈਏ ਹੁਣ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਦੇ ਲਾਭਪਾਤਰੀਆਂ ਨੂੰ ਵੱਡਾ ਝਟਕਾ ਲੱਗਾ ਹੈ। ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸਬਸਿਡੀ ਵਾਲੇ ਗੈਸ ਸਿਲੰਡਰਾਂ ਦੀ ਗਿਣਤੀ ਘਟਾ ਦਿੱਤੀ ਹੈ। ਹੁਣ ਲਾਭਪਾਤਰੀਆਂ ਨੂੰ ਸਾਲ ਵਿੱਚ 9 ਦੀ ਬਜਾਏ ਸਿਰਫ਼ 4 ਸਿਲੰਡਰ ਹੀ ਸਬਸਿਡੀ 'ਤੇ ਮਿਲਣਗੇ। ਜ਼ਿਕਰਯੋਗ ਹੈ ਕਿ ਮਈ 2016 ਵਿੱਚ ਜਦੋਂ ਇਹ ਯੋਜਨਾ ਸ਼ੁਰੂ ਹੋਈ ਸੀ, ਤਾਂ ਉਸ ਸਮੇਂ ਲਾਭਪਾਤਰੀਆਂ ਨੂੰ ਹਰ ਸਾਲ 12 ਸਬਸਿਡੀ ਵਾਲੇ ਸਿਲੰਡਰ ਮਿਲਦੇ ਸਨ। ਬਾਅਦ ਵਿੱਚ ਇਸ ਗਿਣਤੀ ਨੂੰ ਘਟਾ ਕੇ 9 ਕੀਤਾ ਗਿਆ ਸੀ ਅਤੇ ਹੁਣ ਇਸ ਨੂੰ ਹੋਰ ਘਟਾ ਕੇ 4 ਕਰ ਦਿੱਤਾ ਗਿਆ ਹੈ।

ਇਸ ਵਜ੍ਹਾ ਕਰਕੇ ਲਿਆ ਗਿਆ ਫੈਸਲਾ

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਵਧੀਕ ਸਕੱਤਰ Praveen Mal Khanooja ਨੇ ਦੱਸਿਆ ਕਿ ਇਹ ਨਵਾਂ ਫੈਸਲਾ ਲੋਕਾਂ ਦੀ ਔਸਤ ਸਾਲਾਨਾ ਗੈਸ ਖਪਤ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਉੱਜਵਲਾ ਯੋਜਨਾ ਦੇ ਜ਼ਿਆਦਾਤਰ ਲਾਭਪਾਤਰੀ ਸਾਲ ਵਿੱਚ ਔਸਤਨ ਇੰਨੇ ਹੀ ਸਿਲੰਡਰਾਂ ਦੀ ਵਰਤੋਂ ਕਰਦੇ ਹਨ।

ਸਰਕਾਰ ਨੇ ਸਾਫ਼ ਬਾਲਣ ਨੂੰ ਉਤਸ਼ਾਹਿਤ ਕਰਨ ਅਤੇ ਗੈਸ ਨੂੰ ਸਸਤਾ ਬਣਾਉਣ ਲਈ ਮਈ 2022 ਵਿੱਚ ਇੱਕ ਵਿਸ਼ੇਸ਼ ਸਬਸਿਡੀ ਸ਼ੁਰੂ ਕੀਤੀ ਸੀ। ਇਸ ਦੇ ਤਹਿਤ 14.2 ਕਿਲੋ ਦੇ ਹਰ ਐਲਪੀਜੀ (LPG) ਸਿਲੰਡਰ 'ਤੇ 200 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਸੀ, ਜੋ ਹਰ ਰਿਫਿਲ ਤੋਂ ਬਾਅਦ ਸਿੱਧੀ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਂਦੀ ਸੀ। ਬਾਅਦ ਵਿੱਚ ਅਕਤੂਬਰ 2023 ਵਿੱਚ ਇਸ ਨੂੰ ਵਧਾ ਕੇ 300 ਰੁਪਏ ਪ੍ਰਤੀ ਸਿਲੰਡਰ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ 5 ਕਿਲੋ ਵਾਲੇ ਛੋਟੇ ਸਿਲੰਡਰ 'ਤੇ ਵੀ ਅਨੁਪਾਤ ਦੇ ਹਿਸਾਬ ਨਾਲ ਲਾਭ ਦਿੱਤਾ ਗਿਆ। ਹੁਣ ਸਬਸਿਡੀ ਵਾਲੇ ਸਿਲੰਡਰਾਂ ਦੀ ਗਿਣਤੀ ਘਟਾਉਣ ਦਾ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ ਹੈ, ਜਦੋਂ ਐਲਪੀਜੀ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ।

ਨਵੇਂ ਨਿਯਮਾਂ ਅਨੁਸਾਰ:

300 ਰੁਪਏ ਦੀ ਸਬਸਿਡੀ ਜਾਰੀ ਰਹੇਗੀ: ਲਾਭਪਾਤਰੀਆਂ ਨੂੰ ਸਾਲ ਦੇ ਪਹਿਲੇ 4 ਸਿਲੰਡਰਾਂ 'ਤੇ 300 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਮਿਲਦੀ ਰਹੇਗੀ। ਇਹ ਰਾਸ਼ੀ ਡਾਇਰੈਕਟ ਬੈਨੀਫਿਟ ਟ੍ਰਾਂਸਫਰ (DBT) ਰਾਹੀਂ ਸਿੱਧੀ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਭੇਜੀ ਜਾਵੇਗੀ।

ਕੀਮਤ: ਸਬਸਿਡੀ ਤੋਂ ਬਾਅਦ, ਲਾਭਪਾਤਰੀਆਂ ਨੂੰ ਪਹਿਲੇ 4 ਸਿਲੰਡਰਾਂ ਲਈ 642 ਰੁਪਏ ਪ੍ਰਤੀ ਸਿਲੰਡਰ ਦੇ ਹਿਸਾਬ ਨਾਲ ਭੁਗਤਾਨ ਕਰਨਾ ਹੋਵੇਗਾ (ਇਹ ਕੀਮਤ ਦਿੱਲੀ ਦੀ ਮੌਜੂਦਾ 942 ਰੁਪਏ ਦੀ ਕੀਮਤ ਦੇ ਆਧਾਰ 'ਤੇ ਹੈ)।