Friday, 10th of July 2026

Get Instant Loans via UPI: ਮਹਿਲਾਵਾਂ ਲਈ ਖ਼ੁਸ਼ਖ਼ਬਰੀ, UPI ਰਾਹੀਂ ਮਿਲੇਗਾ 'ਇੰਸਟੈਂਟ ਲੋਨ', ਜਾਣੋ ਕਿਵੇਂ ਮਿਲੇਗਾ ਫ਼ਾਇਦਾ

Edited By: Lajwinder Kaur | Updated at: March 25th 2026 04:03 PM
Trending News
Get Instant Loans via UPI: ਮਹਿਲਾਵਾਂ ਲਈ ਖ਼ੁਸ਼ਖ਼ਬਰੀ, UPI ਰਾਹੀਂ ਮਿਲੇਗਾ 'ਇੰਸਟੈਂਟ ਲੋਨ', ਜਾਣੋ ਕਿਵੇਂ ਮਿਲੇਗਾ ਫ਼ਾਇਦਾ

Get Instant Loans via UPI: ਮਹਿਲਾਵਾਂ ਲਈ ਖ਼ੁਸ਼ਖ਼ਬਰੀ, UPI ਰਾਹੀਂ ਮਿਲੇਗਾ 'ਇੰਸਟੈਂਟ ਲੋਨ', ਜਾਣੋ ਕਿਵੇਂ ਮਿਲੇਗਾ ਫ਼ਾਇਦਾ

ਪੇਂਡੂ ਖੇਤਰਾਂ ਦੀਆਂ ਮਹਿਲਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੈਂਕ ਆਫ਼ ਬੜੌਦਾ (Bank of Baroda) ਨੇ ਇੱਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਹੁਣ ਮਹਿਲਾਵਾਂ UPI ਦੇ ਜ਼ਰੀਏ ਆਸਾਨੀ ਨਾਲ ਓਵਰਡਰਾਫਟ (Overdraft) ਦੀ ਸਹੂਲਤ ਦਾ ਲਾਭ ਲੈ ਸਕਣਗੀਆਂ। ਇਹ ਖ਼ਾਸ ਸਹੂਲਤ ਮੁੱਖ ਤੌਰ 'ਤੇ ਸਵੈ-ਸਹਾਇਤਾ ਸਮੂਹਾਂ (SHG) ਨਾਲ ਜੁੜੀਆਂ ਮਹਿਲਾਵਾਂ ਲਈ ਤਿਆਰ ਕੀਤੀ ਗਈ ਹੈ।

ਇਸ ਦਾ ਮੁੱਖ ਮਕਸਦ ਇਹ ਹੈ ਕਿ ਮਹਿਲਾਵਾਂ ਨੂੰ ਛੋਟੀ ਰਕਮ ਦੀ ਲੋੜ ਲਈ ਬੈਂਕ ਦੇ ਚੱਕਰ ਨਾ ਕੱਟਣੇ ਪੈਣ। ਬੈਂਕ ਅਨੁਸਾਰ, ਇਸ ਸਹੂਲਤ ਨਾਲ ਮਹਿਲਾਵਾਂ ਨੂੰ ਲੋੜ ਵੇਲੇ ਤੁਰੰਤ ਪੈਸਾ ਮਿਲ ਸਕੇਗਾ ਅਤੇ ਉਹਨਾਂ ਦੀ ਆਰਥਿਕ ਪਹੁੰਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੌਖੀ ਹੋ ਜਾਵੇਗੀ।

ਓਵਰਡਰਾਫਟ ਦੀ ਮਿਲੇਗੀ ਸਹੂਲਤ: ਹੁਣ ਲੰਬੀਆਂ ਲਾਈਨਾਂ ਤੋਂ ਮਿਲੇਗੀ ਮੁਕਤੀ

ਬੈਂਕ ਦੀ ਨਵੀਂ ਸੇਵਾ ਅਨੁਸਾਰ, ਯੋਗ ਮਹਿਲਾਵਾਂ ਹੁਣ 5,000 ਰੁਪਏ ਤੱਕ ਦੀ ਓਵਰਡਰਾਫਟ (Overdraft) ਸਹੂਲਤ ਦਾ ਇਸਤੇਮਾਲ ਕਰ ਸਕਦੀਆਂ ਹਨ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ ਖੋਲ੍ਹੇ ਗਏ ਖਾਤਾ ਧਾਰਕਾਂ ਨੂੰ ਇਸ ਨਾਲ ਬਹੁਤ ਵੱਡੀ ਮਦਦ ਮਿਲੇਗੀ। ਛੋਟੀਆਂ-ਛੋਟੀਆਂ ਰਕਮਾਂ ਦੀ ਲੋੜ ਪੈਣ 'ਤੇ ਹੁਣ ਉਹਨਾਂ ਨੂੰ ਸਿੱਧਾ ਬੈਂਕ ਤੋਂ ਸਹਾਇਤਾ ਮਿਲ ਸਕੇਗੀ।

ਇਸ ਸਹੂਲਤ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਓਵਰਡਰਾਫਟ ਲੈਣ ਲਈ ਹੁਣ ਬੈਂਕ ਦੀਆਂ ਲੰਬੀਆਂ ਲਾਈਨਾਂ ਵਿੱਚ ਨਹੀਂ ਲੱਗਣਾ ਪਵੇਗਾ। ਇਸ ਦੀ ਬਜਾਏ, ਸਿੱਧਾ UPI ਦੇ ਮਾਧਿਅਮ ਰਾਹੀਂ ਪੈਸੇ ਟ੍ਰਾਂਸਫਰ ਕੀਤੇ ਜਾ ਸਕਦੇ ਹਨ ਜਾਂ ਫਿਰ ਇਹਨਾਂ ਪੈਸਿਆਂ ਦੀ ਵਰਤੋਂ ਦੂਜੀਆਂ ਥਾਵਾਂ 'ਤੇ ਆਸਾਨੀ ਨਾਲ ਕੀਤੀ ਜਾ ਸਕੇਗੀ।

ਡਿਜੀਟਲ ਸਹੂਲਤ ਨਾਲ ਕਰਜ਼ਾ ਲੈਣਾ ਹੋਇਆ ਆਸਾਨ

ਪਿੰਡਾਂ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਲਈ ਇਹ ਪਹਿਲ ਕਾਫ਼ੀ ਮਦਦਗਾਰ ਸਾਬਤ ਹੋ ਸਕਦੀ ਹੈ, ਕਿਉਂਕਿ ਹੁਣ ਉਹਨਾਂ ਨੂੰ ਲੋਨ ਲੈਣ ਲਈ ਵਾਰ-ਵਾਰ ਬੈਂਕ ਦੇ ਚੱਕਰ ਨਹੀਂ ਲਗਾਉਣੇ ਪੈਣਗੇ।

ਬੈਂਕ ਆਫ਼ ਬੜੌਦਾ ਦੀ ਇਸ ਡਿਜੀਟਲ ਸਹੂਲਤ ਰਾਹੀਂ ਮਹਿਲਾਵਾਂ ਬੜੀ ਆਸਾਨੀ ਨਾਲ ਲੋਨ ਲੈ ਸਕਦੀਆਂ ਹਨ। ਬੈਂਕ ਲੋਨ ਦੀ ਰਕਮ ਨੂੰ ਸਿੱਧਾ UPI ਐਪ ਨਾਲ ਜੋੜ ਦਿੰਦਾ ਹੈ, ਜਿੱਥੋਂ ਤੁਸੀਂ ਇਸ ਲੋਨ ਦੀ ਰਾਸ਼ੀ ਦਾ ਇਸਤੇਮਾਲ ਬਹੁਤ ਹੀ ਸੌਖੇ ਤਰੀਕੇ ਨਾਲ ਕਰ ਸਕਦੇ ਹੋ।

ਮਹਿਲਾਵਾਂ ਦੀ ਹੋਵੇਗੀ ਵੱਡੀ ਮਦਦ

ਇਸ ਨਵੀਂ ਸਹੂਲਤ ਨਾਲ ਮਹਿਲਾਵਾਂ ਦੇ ਸਮੇਂ ਅਤੇ ਮਿਹਨਤ ਦੋਵਾਂ ਦੀ ਬਚਤ ਹੋਵੇਗੀ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਮਹਿਲਾਵਾਂ ਨੂੰ ਹੋਣ ਵਾਲੀਆਂ ਆਰਥਿਕ ਪਰੇਸ਼ਾਨੀਆਂ ਵਿੱਚ ਕਾਫ਼ੀ ਕਮੀ ਆਵੇਗੀ। ਇਸ ਤੋਂ ਇਲਾਵਾ, ਛੋਟੇ-ਮੋਟੇ ਸਵੈ-ਰੁਜ਼ਗਾਰ (Self-employment) ਕਰਨ ਵਾਲੀਆਂ ਮਹਿਲਾਵਾਂ ਨੂੰ ਵੀ ਆਪਣਾ ਕੰਮ ਚਲਾਉਣ ਵਿੱਚ ਇਸ ਨਾਲ ਵੱਡੀ ਮਦਦ ਮਿਲੇਗੀ। ਬੈਂਕ ਦੇ ਇਸ ਕਦਮ ਨਾਲ ਔਰਤਾਂ ਨੂੰ ਹਿੰਮਤ ਅਤੇ ਆਪਣੇ ਸੁਫਨੇ ਪੂਰੇ ਕਰਨ ਦੇ ਲਈ ਹੱਲਾਸ਼ੇਰੀ ਮਿਲੇਗੀ।

Punjabi Shorts

Latest News